Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿਸੋਦੀਆ ਨੇ ਕਿਹਾ; ਦੂਜਿਆਂ ਦੀਆਂ ਜ਼ਮੀਨਾਂ ‘ਤੇ ਕਬਜ਼ਾ ਕਰਨ ਵਾਲਿਆਂ ਨੂੰ ਜੇਲ੍ਹਾਂ ‘ਚ ਡੱਕਾਂਗੇ

ਸਿਸੋਦੀਆ ਨੇ ਕਿਹਾ; ਦੂਜਿਆਂ ਦੀਆਂ ਜ਼ਮੀਨਾਂ ‘ਤੇ ਕਬਜ਼ਾ ਕਰਨ ਵਾਲਿਆਂ ਨੂੰ ਜੇਲ੍ਹਾਂ ‘ਚ ਡੱਕਾਂਗੇ

ਭੁੱਚੋ ਮੰਡੀ: ਆਮ ਆਦਮੀ ਦੇ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਬਣਨ ‘ਤੇ ਦਿੱਲੀ ਵਾਂਗ ਪੰਜਾਬ ਦੀ ਨੁਹਾਰ ਬਦਲ ਦਿੱਤੀ ਜਾਵੇਗੀ। ਆਮ ਆਦਮੀ ਦੀਆਂ ਮੁੱਖ ਜ਼ਰੂਰਤਾਂ ਰਿਸ਼ਵਤ ਰਹਿਤ ਸਿਸਟਮ, ਵਧੀਆ ਸਿੱਖਿਆ ਅਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਦਿੱਲੀ ਦੀ ਤਰਜ਼ ‘ਤੇ ਪੰਜਾਬ ਵਿੱਚ ਵੀ ਮੁਹੱਲਾ ਕਲੀਨਿਕ ਅਤੇ ਸ਼ਾਨਦਾਰ ਸਰਕਾਰੀ ਸਕੂਲ ਬਣਾਏ ਜਾਣਗੇ ਜੋ ਆਮ ਆਦਮੀ ਦੀ ਪਹੁੰਚ ਵਿੱਚ ਹੋਣਗੇ। ਐਤਵਾਰ ਨੂੰ ਇੱਥੇ ਅਨਾਜ ਮੰਡੀ ਵਿੱਚ ਹਲਕਾ ਭੁੱਚੋ ਤੋਂ ‘ਆਪ’ ਦੇ ਉਮੀਦਵਾਰ ਮਾਸਟਰ ਜਗਸੀਰ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪੁੱਜੇ ਸਿਸੋਦੀਆ ਨੇ ਕਿਹਾ ਕਿ ਵੱਡੀ ਪੱਧਰ ‘ਤੇ ਬੇਲੋੜੀ ਸੁਰੱਖਿਆ ਰੱਖਣ ਦੇ ਸ਼ੌਕੀਨ ਬਾਦਲਾਂ ਨੂੰ 11 ਮਾਰਚ ਤੋਂ ਉਨ੍ਹਾਂ ਦੇ ਕਾਲੇ ਕਾਰਨਾਮਿਆਂ ਖ਼ਿਲਾਫ਼ ਪੱਕੇ ਤੌਰ ‘ਤੇ ਪੁਲਿਸ ਸੁਰੱਖਿਆ ਵਿੱਚ ਭੇਜ ਦਿੱਤਾ ਜਾਵੇਗਾ ਅਤੇ ਪੁਲਿਸ ਨੂੰ ਚਿੱਟੇ ਦੇ ਸੌਦਾਗਰਾਂ ਨੂੰ ਕਾਬੂ ਕਰਨ ਵਿੱਚ ਲਾਇਆ ਜਾਵੇਗਾ।

ਭੁੱਚੋ ਮੰਡੀ ਵਿਚ ਚੋਣ ਰੈਲੀ ਦੌਰਾਨ ਮੰਚ ‘ਤੇ ਬੈਠੇ ਮਨੀਸ਼ ਸਿਸੋਦੀਆ, ਉਮੀਦਵਾਰ ਜਗਸੀਰ ਸਿੰਘ ਅਤੇ ਲੋਕਾਂ ਦਾ ਇਕੱਠ
ਭੁੱਚੋ ਮੰਡੀ ਵਿਚ ਚੋਣ ਰੈਲੀ ਦੌਰਾਨ ਮੰਚ ‘ਤੇ ਬੈਠੇ ਮਨੀਸ਼ ਸਿਸੋਦੀਆ, ਉਮੀਦਵਾਰ ਜਗਸੀਰ ਸਿੰਘ ਅਤੇ ਲੋਕਾਂ ਦਾ ਇਕੱਠ

ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਦਿੱਲੀ ਵਿੱਚ ਜਿਹੜੇ ਕਲੀਨਿਕ 6 ਕਰੋੜ ਵਿੱਚ ਬਣਾਏ ਸਨ, ਅਸੀਂ ਉਸ ਤੋਂ ਵਧੀਆ ਮੁਹੱਲਾ ਕਲੀਨਿਕ ਸਿਰਫ਼ 20 ਲੱਖ ਵਿੱਚ ਤਿਆਰ ਕਰ ਦਿੱਤੇ ਹਨ ਅਤੇ ਸਕੂਲਾਂ ਦੇ ਅਧਿਆਪਕਾਂ ਨੂੰ ਟਰੇਨਿੰਗ ਲਈ ਕੈਂਬਰਿਜ ਯੂਨੀਵਰਸਿਟੀ ਦੇ ਸਿੰਗਾਪੁਰ ਕੈਂਪਸ ਵਿੱਚ ਸਿਖਲਾਈ ਲਈ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਜਨਤਾ ਦੇ ਪੈਸੇ ਨਾਲ ਬਾਦਲ ਸਰਕਾਰ ਹੋਟਲ ਬਣਾਉਂਦੀ ਹੈ ਤਾਂ ਉਹ ਚੋਰੀ ਹੁੰਦੀ ਹੈ, ਜਦੋਂ ਹਸਪਤਾਲਾਂ ਵਿੱਚੋਂ ਮੁਫ਼ਤ ਦਵਾਈਆਂ ਮਿਲਦੀਆਂ ਹਨ ਤਾਂ ਉਹ ਇਮਾਨਦਾਰੀ ਦੀ ਸਰਕਾਰ ਹੁੰਦੀ ਹੈ। ਆਮ ਆਦਮੀ ਚਾਹੁੰਦਾ ਹੈ ਕਿ ਸਰਕਾਰੀ ਕੰਮਾਂ ਮੌਕੇ ਕੋਈ ਰਿਸ਼ਵਤਖੋਰੀ ਨਾ ਕਰੇ, ਬੱਚਿਆਂ ਦੀ ਸਿੱਖਿਆ ਅਤੇ ਇਲਾਜ ਦਾ ਕੋਈ ਫ਼ਿਕਰ ਨਾ ਹੋਵੇ। ਇੰਸਪੈਕਟਰ ਦੁਕਾਨਦਾਰਾਂ ਨੂੰ ਪ੍ਰੇਸ਼ਾਨ ਨਹੀਂ ਕਰਨਗੇ।

ਦੁਕਾਨਦਾਰ ਬੇਫ਼ਿਕਰ ਹੋ ਕੇ ਆਪਣੇ ਕਾਰੋਬਾਰ ਚਲਾ ਸਕਣਗੇ। ਪਰਵਾਸੀ ਪੰਜਾਬੀਆਂ ਦੀਆਂ ਜਾਇਦਾਦਾਂ ‘ਤੇ ਅਕਾਲੀਆਂ ਵੱਲੋਂ ਕੀਤੇ ਕਬਜ਼ੇ ਛੁਡਾ ਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਭੇਜਿਆ ਜਾਵੇਗਾ। ਇਸ ਮੌਕੇ ਉਮੀਦਵਾਰ ਜਗਸੀਰ ਸਿੰਘ, ਉਸਦੇ ਪੁੱਤਰ ਪੰਜਾਬੀ ਗਾਇਕ ਹਰਸਿਮਰਨਜੀਤ ਸਿੰਘ, ਚੋਣ ਸਕੱਤਰ ਅੰਮ੍ਰਿਤਪਾਲ ਕੌਰ, ਰੁਪਿੰਦਰ ਕੌਰ, ਹਰਮੰਦਰ ਸਿੰਘ, ਅਜੀਮ ਸ਼ੇਖਰ, ਸੁਮਨ ਬੱਲੀ, ਸਰਬਜੀਤ ਮਾਹਲ ਅਤੇ ਲਖਵੀਰ ਕਾਕਾ ਨੇ ਸੰਬੋਧਨ ਕੀਤਾ। ਇਸ ਮੌਕੇ ਟਿੰਕੂ ਸ਼ਰਮਾ, ਰਿੰਕੂ, ਗੁਰਪਾਲ ਸਿੰਘ, ਟਵਿੰਕਲ ਗਰਗ ਅਤੇ ਸਟਾਰ ਪ੍ਰਚਾਰਕ ਸੁਖਜੀਤਪਾਲ ਸਮੇਤ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਵਰਕਰ ਮੌਜ਼ੂਦ ਸਨ। 31 ਜਨਵਰੀ ਨੂੰ ਮੁਨੀਸ਼ ਸਿਸੋਦੀਆ ਜੈਤੋ ‘ਚ ਰੋਡ ਸ਼ੋਅ ਕਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਆਮ ਆਦਮੀ ਪਾਰਟੀ ਨੂੰ ਇੱਕ ਤੋਂ ਬਾਅਦ ਇੱਕ ਸਿਆਸੀ ਝਟਕੇ ਲੱਗ ਰਹੇ ਹਨ।
ਬਾਦਲ ਦਲ ਦੇ ਦੋਹਾਂ ਧੜਿਆਂ ਨੂੰ ਆਪਣੀ ਸੁਹਿਰਦਤਾ ਸਾਬਿਤ ਕਰਨ ਲਈ ਅਕਾਲ ਤਖਤ ਸਾਹਿਬ ਦੇ ਨਿਜ਼ਾਮ ਨੂੰ ਪਾਰਟੀ ਤੇ ਸ਼੍ਰੋਮਣੀ ਕਮੇਟੀ ਦੇ ਗਲਬੇ ਤੋਂ ਮੁਕਤ ਕਰਕੇ ਪੰਥਕ ਲੀਹਾ ਉੱਤੇ ਉਸਾਰਨ
ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਅਸੀਂ ਇਹ ਪੜਚੋਲ ਪੇਸ਼ ਕੀਤੀ ਸੀ ਕਿ ਪੰਜਾਬ ਦੀ ਸਿੱਖ ਵੋਟ ਰਾਜਨੀਤੀ ਵਿਚ ਖਿੰਡਾਓ ਹੋਰ ਵਧੇਗਾ, ਅਤੇ ਬਾਦਲ ਦਲ ਦਾ ਸਿਆਸੀ ਅਧਾਰ ਹੋਰ
ਪੰਜਾਬ ਵਿੱਚ 1 ਜੂਨ ਨੂੰ ਇੰਡੀਅਨ ਪਾਰਲੀਮੈਂਟ (ਲੋਕ ਸਭਾ) ਦੇ ਮੈਂਬਰਾਂ ਦੀ ਚੋਣ ਵਾਸਤੇ ਵੋਟਾਂ ਪੈਣ ਜਾ ਰਹੀਆਂ ਹਨ। ਇਸ ਦੌਰਾਨ ਸਿੱਖਾਂ ਅਤੇ ਪੰਜਾਬ ਦੀ ‘ਸਿੱਖ ਵੋਟ ਰਾਜਨੀਤੀ’ ਵਿੱਚ ਰੁਚੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: