Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਮੀਡੀਆ ਖ਼ਬਰ: ਚਾਰ ਹਿੰਦੂ ਆਗੂਆਂ ‘ਤੇ ਹਮਲਾ ਹੋਣ ਦੀ ਸੰਭਾਵਨਾ; ਸਰਕਾਰ ਨੇ ਦਿੱਤੀਆਂ ਬੁਲੇਟ ਪਰੂਫ ਕਾਰਾਂ

ਮੀਡੀਆ ਖ਼ਬਰ: ਚਾਰ ਹਿੰਦੂ ਆਗੂਆਂ ‘ਤੇ ਹਮਲਾ ਹੋਣ ਦੀ ਸੰਭਾਵਨਾ; ਸਰਕਾਰ ਨੇ ਦਿੱਤੀਆਂ ਬੁਲੇਟ ਪਰੂਫ ਕਾਰਾਂ

ਲੁਧਿਆਣਾ: ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪੰਜਾਬ ਸਰਕਾਰ ਨੇ ਸੂਬੇ ਵਿੱਚ ਚਾਰ ਹਿੰਦੂ ਆਗੂਆਂ ਦੀ ਸੁਰੱਖਿਆ ਵਿੱਚ ਵਾਧਾ ਕਰਦਿਆਂ ਉਨ੍ਹਾਂ ਨੂੰ ਬੁਲੇਟ ਪਰੂਫ ਕਾਰਾਂ ਦਿੱਤੀਆਂ ਹਨ। ਖ਼ੁਫ਼ੀਆ ਵਿਭਾਗ ਮੁਤਾਬਕ 11 ਮਾਰਚ ਤਕ ਹਿੰਦੂ ਆਗੂਆਂ ’ਤੇ ਵੱਡਾ ਹਮਲਾ ਕਰ ਸਕਦੇ ਹਨ। ਸਰਕਾਰ ਨੇ ਲੁਧਿਆਣਾ, ਪਟਿਆਲਾ ਤੇ ਰੋਪੜ ਦੇ ਚਾਰ ਹਿੰਦੂ ਆਗੂਆਂ ਦੀ ਸੁਰੱਖਿਆ ਵਿੱਚ ਵਾਧਾ ਕਰ ਕੇ ਉਨ੍ਹਾਂ ਨੂੰ ਬੁਲੇਟ ਪਰੂਫ ਅੰਬੈਸਡਰ ਕਾਰਾਂ ਦਿੱਤੀਆਂ ਹਨ।

ਪੰਜਾਬ ਸਰਕਾਰ ਵਲੋਂ ਮਿਲੀ ਬੁਲੈਟ ਪਰੂਫ ਕਾਰ
ਪੰਜਾਬ ਸਰਕਾਰ ਵਲੋਂ ਮਿਲੀ ਬੁਲੈਟ ਪਰੂਫ ਕਾਰ

ਸਰਕਾਰ ਵੱਲੋਂ ਲੁਧਿਆਣਾ ਵਿੱਚ ਸ਼ਿਵ ਸੈਨਾ ਪੰਜਾਬ ਦੇ ਸੂਬਾ ਚੇਅਰਮੈਨ ਰਾਜੀਵ ਟੰਡਨ, ਰੋਪੜ ਤੋਂ ਸ਼ਿਵ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਘਨੌਲੀ, ਪਟਿਆਲਾ ਤੋਂ ਹਿੰਦੂ ਤਖ਼ਤ ਦੇ ਮੁਖੀ ਪੰਚਾਨੰਦ ਗਿਰੀ ਮਹਾਰਾਜ, ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂ ਪਵਨ ਗੁਪਤਾ ਨੂੰ ਇਹ ਕਾਰਾਂ ਦਿੱਤੀਆਂ ਗਈਆਂ ਹਨ।

ਸਬੰਧਤ ਖ਼ਬਰ:

ਆਰ.ਐਸ.ਐਸ. ਦੇ 4 ਆਗੂਆਂ ਨੂੰ ਮਿਲੇਗੀ ਪੰਜਾਬ ‘ਚ ਐਕਸ (X) ਦਰਜ਼ੇ ਦੀ ਸੁਰੱਖਿਆ …

ਪਿਛਲੇ ਸਮੇਂ ਦੌਰਾਨ ਸ਼ਿਵ ਸੈਨਾ ਪੰਜਾਬ ਦੇ ਆਗੂ ਦੁਰਗਾ ਨੂੰ ਖੰਨਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮਗਰੋਂ ਜਲੰਧਰ ਵਿੱਚ ਆਰਐਸਐਸ ਦੇ ਸਹਿ ਸੰਚਾਲਕ ਜਗਦੀਸ਼ ਗਗਨੇਜਾ ਨੂੰ ਤੇ ਲੁਧਿਆਣਾ ਦੇ ਦੁਰਗਾ ਮਾਤਾ ਮੰਦਰ ਸਾਹਮਣੇ ਅਮਿਤ ਨਾਂ ਦੇ ਇੱਕ ਹਿੰਦੂ ਆਗੂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਪਿੱਛੋਂ ਗ੍ਰਹਿ ਵਿਭਾਗ ਨੇ ਹਿੰਦੂ ਆਗੂਆਂ ’ਤੇ ਹਮਲਾ ਹੋਣ ਦੀ ਖ਼ਬਰ ਦੁਬਾਰਾ ਸਰਕਾਰ ਨੂੰ ਭੇਜੀ, ਜਿਸ ਤੋਂ ਬਾਅਦ ਚਾਰ ਹਿੰਦੂ ਆਗੂਆਂ ਨੂੰ ਬੁਲੇਟ ਪਰੂਫ਼ ਗੱਡੀਆਂ ਦਿੱਤੀਆਂ ਗਈਆਂ ਹਨ। ਰਾਜੀਵ ਟੰਡਨ ਨੇ ਕਿਹਾ ਕਿ ਸਰਕਾਰ ਨੇ ਸੁਰੱਖਿਆ ਘੇਰੇ ਵਿੱਚ ਵਾਧਾ ਕਰਦਿਆਂ ਉਨ੍ਹਾਂ ਨੂੰ ਬੁਲੇਟ ਪਰੂਫ਼ ਕਾਰ ਭੇਜੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਬੀਤੇ ਰਾਤ ਦਲਿਤਾਂ ਅਤੇ ਸ਼ਿਵ ਸੈਨਾ ਕਾਰਕੁਨਾਂ ਦੇ ਟਕਰਾਰ ਤੋਂ ਬਾਅਦ ਫਗਵਾੜੇ ਦਾ ਮਾਹੌਲ ਤਨਾਪੂਰਨ ਬਣਿਆ ਹੋਇਆ ਹੈ।ਰਿਪੋਰਟਾਂ ਅਨੁਸਾਰ ਸ਼ਿਵ ਸੈਨਾ ਕਾਰਕੁਨਾਂ ਵੱਲੋ ਚਲਾਈ ਗੋਲੀਬਾਰੀ ਨਾਲ 2 ਦਲਿਤ ਕਾਰਕੁਨਾਂ ਜ਼ਖ਼ਮੀ
ਸ਼ਿਵ ਸੈਨਾ ਨੇ ਆਪਣੀ ਕੌਮੀ ਕਾਰਜਕਾਰਣੀ ਦੀ ਬੈਠਕ ਮੌਕੇ ਐਲਾਨ ਕੀਤਾ ਹੈ ਕਿ 2019 ਦੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ ਵਿੱਚ ਉਹ ਭਾਜਪਾ ਨਾਲ ਗੱਠਜੋੜ ਨਹੀ ਕਰੇਗੀ
ਬਲੀਆ (ਯੂਪੀ) ਜ਼ਿਲ੍ਹੇ ਨਾਲ ਸਬੰਧਤ ਭਾਜਪਾ ਵਿਧਾਇਕ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਹਿੰਦੂ ਸਭਿਆਚਾਰ ਵਿੱਚ ਰਲਗੱਡ ਹੋਣ ਵਾਲੇ ਮੁਸਲਮਾਨਾਂ ਨੂੰ ਹੀ ਮੁਲਕ ਵਿੱਚ ਰਹਿਣ ਦੀ ਇਜਾਜ਼ਤ ਹੋਵੇਗੀ ਤੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: