ਲਖਨਊ: ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਪੁਲਿਸ ਨੇ ਯੂਪੀ ਏਟੀਐੱਸ ਨਾਲ ਮਿਲ ਕੇ ਯੂਪੀ ਦੀ ਰਾਜਧਾਨੀ ਲਖਨਊ ਦੇ ਨਾਦਾਨ ਮਹਿਲ ਰੋਡ ਤੋਂ ਐਸ਼ਬਾਗ਼ ਨਿਵਾਸੀ ਬਲਵੰਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।

ਮੀਡੀਆ ਦੀਆਂ ਖ਼ਬਰਾਂ ਮੁਤਾਬਕ ਪੰਜਾਬ ਪੁਲਿਸ ਨੇ ਹੀ ਯੂਪੀ ਏਟੀਐੱਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ ਸਾਂਝੀ ਕਾਰਵਾਈ ਕਰਦੇ ਹੋਏ ਬਲਵੰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੰਜਾਬ ਪੁਲਿਸ ਮੁਤਾਬਕ ਬਲਵੰਤ ਸਿੰਘ ਥਾਣਾ ਮੁਕੰਦਪੁਰ ਜ਼ਿਲ੍ਹਾ ਨਵਾਂ ਸ਼ਹਿਰ ਤੋਂ ਲੋੜੀਂਦਾ ਹੈ। ਬਲਵੰਤ ਸਿੰਘ ਪੁੱਤਰ ਗੁਰਵਿੰਦਰ ਸਿੰਘ ਨਿਵਾਸੀ ਸੋਨੇ ਵਾਲਾ ਥਾਣਾ ਸਦਰ, ਜ਼ਿਲ੍ਰਾ ਮੁਕਤਸਰ ਪੰਜਾਬ ਦਾ ਰਹਿਣ ਵਾਲਾ ਹੈ।
ਏਟੀਐੱਸ ਦੇ ਅਸੀਮ ਅਰੁਣ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਉਸ ਨੂੰ ਟ੍ਰਾਂਜਿਟ ਰਿਮਾਂਡ ‘ਤੇ ਲਵੇਗੀ ਅਤੇ ਫਿਰ ਉਸ ਨੂੰ ਸਬੰਧਤ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਮੀਡੀਆ ਰਿਪੋਰਟ ਮੁਤਾਬਕ ਆਈਜੀ ਏਟੀਐੱਸ ਯੂਪੀ ਨੇ ਬਲਵੰਤ ਸਿੰਘ ਨੂੰ ਗ੍ਰਿ਼ਫ਼ਤਾਰ ਕਰਨ ਵਾਲੀ ਟੀਮ ਦੇ ਮੁਖੀ ਅਵਿਨਾਸ਼ ਚੰਦਰ ਮਿਸ਼ਰ, ਐੱਸਆਈ ਹਿਮਾਂਸ਼ੂ, ਐੱਸਆਈ ਅਰਵਿੰਦ ਸਿੰਘ ਅਤੇ ਅਰਵਿੰਦ ਸਿੰਘ, ਜਿਤੇਂਦਰ ਸਿੰਘ ਅਤੇ ਬਾਲੇਂਦਰ ਸਿੰਘ ਸਮੇਤ ਕਮਾਂਡੋ ਦਸਤੇ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ।