Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Bhai Suinderpal Singh Tharua

ਸਿੱਖ ਸੰਘਰਸ਼ ਦਾ ਗੁੰਮਨਾਮ ਨਾਇਕ: ਭਾਈ ਸੁਰਿੰਦਰਪਾਲ ਸਿੰਘ

ਸਿੱਖ ਸੰਘਰਸ਼ ਦਾ ਗੁੰਮਨਾਮ ਨਾਇਕ: ਭਾਈ ਸੁਰਿੰਦਰਪਾਲ ਸਿੰਘ

ਸੰਘਰਸ਼ਾਂ ਦਾ ਇਤਿਹਾਸ ਸਿਰਫ਼ ਉਹਨਾਂ ਚਿਹਰਿਆਂ ਨਾਲ ਨਹੀਂ ਬਣਦਾ ਜੋ ਕਿਸੇ ਇੱਕ ਸਮੇਂ ਲੋਕਾਂ ਦੀ ਨਜ਼ਰ ਵਿੱਚ ਰਹੇ। ਕੁਝ ਮਨੁੱਖਾਂ ਦੀ ਅਸਲ ਭੂਮਿਕਾ ਇਸ ਗੱਲ ਵਿੱਚ ਹੁੰਦੀ ਹੈ ਕਿ ਉਹ ਇੱਕ ਦੌਰ ਦੇ ਮੁੱਕਣ ਅਤੇ ਦੂਜੇ ਦੌਰ ਦੇ ਸ਼ੁਰੂ ਹੋਣ ਵਿਚਕਾਰ ਪੁਲ ਬਣਦੇ ਹਨ। ਭਾਈ ਸੁਰਿੰਦਰਪਾਲ ਸਿੰਘ ਠਰੂਆ ਨੂੰ ਸਮਝਣ ਲਈ ਸ਼ਾਇਦ ਇਹੀ ਨੁਕਤਾ ਸਭ ਤੋਂ ਮਹੱਤਵਪੂਰਨ ਹੈ।

1984 ਤੋਂ 1995 ਤੱਕ ਦੇ ਸਿੱਖ ਸੰਘਰਸ਼ ਦੇ ਔਖੇ ਦੌਰ ਵਿੱਚ ਉਹਨਾਂ ਨੇ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾਇਆ। ਬਾਅਦ ਵਿੱਚ ਉਹ ਅਮਰੀਕਾ ਚਲੇ ਗਏ। ਪਰ ਪੰਜਾਬ ਅਤੇ ਪੰਥਕ ਸਰੋਕਾਰਾਂ ਨਾਲ ਉਹਨਾਂ ਦਾ ਨਾਤਾ ਟੁੱਟਿਆ ਨਹੀਂ । ਉਹ ਗਰੀਨ ਕਾਰਡ ਨੂੰ ਠੋਕਰ ਮਾਰ ਮੁੜ ਪੰਜਾਬ ਪਰਤੇ। ਇਹ ਉਹ ਸਮਾਂ ਸੀ ਜਦੋਂ ਹਥਿਆਰਬੰਦ ਸੰਘਰਸ਼ ਦਾ ਇੱਕ ਦੌਰ ਪਿੱਛੇ ਰਹਿ ਚੁੱਕਾ ਸੀ, ਜਥੇਬੰਦਕ ਢਾਂਚੇ ਕਮਜ਼ੋਰ ਹੋ ਚੁੱਕੇ ਸਨ ਅਤੇ ਨਵੀਂ ਪੀੜ੍ਹੀ ਸਾਹਮਣੇ ਆਪਣੇ ਨੇੜਲੇ ਇਤਿਹਾਸ ਨੂੰ ਸਮਝਣ ਦਾ ਵੱਡਾ ਸਵਾਲ ਖੜ੍ਹਾ ਸੀ।

Bhaji Surinderpal Singh
ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਦਿਆਰਥੀ ਜੀਵਨ ਦੀ ਤਸਵੀਰ

ਇਸ ਦੌਰ ਵਿੱਚ ਭਾਈ ਸੁਰਿੰਦਰਪਾਲ ਸਿੰਘ ਦੀ ਭੂਮਿਕਾ ਸਿਰਫ਼ ਪੁਰਾਣੇ ਸੰਘਰਸ਼ ਨੂੰ ਯਾਦ ਕਰਨ ਦੀ ਨਹੀਂ ਸੀ। ਉਹਨਾਂ ਨੇ ਉਸ ਦੀ ਯਾਦ, ਉਸ ਦੇ ਸਵਾਲਾਂ ਅਤੇ ਉਸ ਦੇ ਸਿਆਸੀ ਸਰੋਕਾਰਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਕੰਮ ਕੀਤਾ।

ਸਿੱਖ ਸ਼ਹਾਦਤ ਰਸਾਲੇ ਦੀ ਸ਼ੁਰੂਆਤ ਵੀ ਇਸੇ ਲੜੀ ਦਾ ਮਹੱਤਵਪੂਰਨ ਹਿੱਸਾ ਸੀ। ਸ਼ਹਾਦਤ ਨੂੰ ਸਿਰਫ਼ ਭਾਵਨਾ ਜਾਂ ਯਾਦ ਤੱਕ ਸੀਮਤ ਨਾ ਰੱਖ ਕੇ ਉਸ ਦੇ ਇਤਿਹਾਸਕ ਅਤੇ ਸਿਆਸੀ ਪ੍ਰਸੰਗ ਨੂੰ ਸੰਭਾਲਣਾ ਜ਼ਰੂਰੀ ਸੀ। ਜਿਹੜੀ ਕੌਮ ਆਪਣੇ ਨੇੜਲੇ ਇਤਿਹਾਸ ਨੂੰ ਆਪ ਦਰਜ ਨਹੀਂ ਕਰਦੀ, ਉਸ ਦਾ ਇਤਿਹਾਸ ਆਖ਼ਰ ਦੂਜੇ ਲੋਕ ਆਪਣੀ ਨਜ਼ਰ ਨਾਲ ਲਿਖਦੇ ਹਨ।

ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਮੁੜ ਸਰਗਰਮ ਕਰਨ ਦੀ ਕੋਸ਼ਿਸ਼ ਇਸੇ ਕੰਮ ਦਾ ਅਹਿਮ ਹਿੱਸਾ ਸੀ। ਨੌਜਵਾਨਾਂ ਨੂੰ ਸਿਰਫ਼ ਬੀਤੇ ਸਮੇਂ ਦੀਆਂ ਘਟਨਾਵਾਂ ਸੁਣਾਉਣ ਦੀ ਥਾਂ ਉਹਨਾਂ ਨੂੰ ਆਪਣੇ ਇਤਿਹਾਸ, ਸਿਆਸਤ ਅਤੇ ਪੰਥਕ ਸਵਾਲਾਂ ਨਾਲ ਜੋੜਨ ਦਾ ਯਤਨ ਕੀਤਾ ਗਿਆ। ਇਸ ਤਰ੍ਹਾਂ ਇੱਕ ਪੀੜ੍ਹੀ ਦਾ ਤਜਰਬਾ ਦੂਜੀ ਪੀੜ੍ਹੀ ਤੱਕ ਪਹੁੰਚਿਆ।

ਇਸ ਤੋਂ ਵੀ ਮਹੱਤਵਪੂਰਨ ਕੰਮ 1980 ਅਤੇ 1990 ਦੇ ਦਹਾਕਿਆਂ ਦੌਰਾਨ ਪੰਜਾਬ ਵਿੱਚ ਹੋਏ ਅਣਮਨੁਖੀ ਤਸ਼ੱਦਦ, ਝੂਠੇ ਪੁਲਿਸ ਮੁਕਾਬਲੇ ਅਤੇ ਗੁੰਮਸ਼ੁਦਗੀਆਂ ਅਤੇ ਮਨੁੱਖੀ ਹੱਕਾਂ ਦੇ ਘਾਣ ਦੇ ਸਵਾਲ ਨੂੰ ਜਨਤਕ ਚਰਚਾ ਦਾ ਹਿੱਸਾ ਬਣਾਉਣਾ ਸੀ। ਉਸ ਸਮੇਂ ਵਾਪਰੀਆਂ ਘਟਨਾਵਾਂ ਦੀ ਬਾਤ ਪਾਉਣ ਅਤੇ ਮਨੁੱਖੀ ਹੱਕਾਂ ਦੀ ਭਾਸ਼ਾ ਵਿੱਚ ਉਹਨਾਂ ਨੂੰ ਸਾਹਮਣੇ ਲਿਆਉਣ ਵਾਲੀਆਂ ਕੋਸ਼ਿਸ਼ਾਂ ਵਿੱਚ ਭਾਈ ਸੁਰਿੰਦਰਪਾਲ ਸਿੰਘ ਦੀ ਅਹਿਮ ਭੂਮਿਕਾ ਰਹੀ।

Bhai Surinderpal Singh
ਭਾਈ ਸੁਰਿੰਦਰਪਾਲ ਸਿੰਘ ਠਰੂਆ

ਖ਼ਾਲਸਾ ਜੀ ਕੇ ਬੋਲ ਬਾਲੇ (Sikh sovereignty) ਦਾ ਸਵਾਲ ਸਿਰਫ਼ ਕੁਝ ਪੁਰਾਣੀਆਂ ਜਥੇਬੰਦੀਆਂ ਜਾਂ ਇੱਕ ਖਾਸ ਪੀੜ੍ਹੀ ਤੱਕ ਸੀਮਤ ਨਹੀਂ ਰਿਹਾ। ਇਹ ਵੱਖ-ਵੱਖ ਰੂਪਾਂ ਵਿੱਚ ਨਵੀਂ ਪੀੜ੍ਹੀ ਦੀ ਸਿਆਸੀ ਗੱਲਬਾਤ ਦਾ ਵੀ ਹਿੱਸਾ ਬਣਿਆ ਹੈ। ਇਸ ਵਿਚਾਰ ਨੂੰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਲਿਜਾਣ ਵਾਲੇ ਅਨੇਕਾਂ ਜਾਣੇ-ਅਣਜਾਣੇ ਸਿੰਘਾਂ ਵਿੱਚ ਭਾਈ ਸੁਰਿੰਦਰਪਾਲ ਸਿੰਘ ਠਰੂਆ ਦਾ ਆਪਣਾ ਮਹੱਤਵਪੂਰਨ ਸਥਾਨ ਹੈ।

ਪਰ ਕਿਸੇ ਮਨੁੱਖ ਦਾ ਮੁਲਾਂਕਣ ਸਿਰਫ਼ ਉਸ ਦੇ ਅਹੁਦਿਆਂ ਜਾਂ ਜਥੇਬੰਦਕ ਜਾਣ-ਪਛਾਣ ਤੋਂ ਨਹੀਂ ਹੁੰਦਾ। ਉਸ ਨੂੰ ਸਮਝਣ ਲਈ ਉਹਨਾਂ ਲੋਕਾਂ ਦੀਆਂ ਯਾਦਾਂ ਵੀ ਸੁਣਨੀਆਂ ਪੈਂਦੀਆਂ ਹਨ ਜਿਨ੍ਹਾਂ ਨੇ ਉਸ ਨਾਲ ਸਮਾਂ ਬਿਤਾਇਆ, ਕੰਮ ਕੀਤਾ ਅਤੇ ਔਖੇ ਸਮਿਆਂ ਵਿੱਚ ਉਸ ਨੂੰ ਨੇੜਿਓਂ ਵੇਖਿਆ।

ਭਾਈ ਸੁਰਿੰਦਰਪਾਲ ਸਿੰਘ ਬਾਰੇ ਹੋਰ ਜਾਣਨ ਦੀ ਇੱਛਾ ਹੋਵੇ ਤਾਂ ਉਸ ਸਮੇਂ ਸਰਗਰਮ ਪੰਥਕ ਪੱਤਰਕਾਰਾਂ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਵਿਚਰੇ ਸਿੰਘਾਂ ਕੋਲੋਂ ਉਹਨਾਂ ਦੀਆਂ ਸਾਖੀਆਂ ਸੁਣੀਆਂ ਜਾ ਸਕਦੀਆਂ ਹਨ। ਸ਼ਾਇਦ ਉੱਥੇ ਉਹ ਮਨੁੱਖ ਹੋਰ ਸਪਸ਼ਟ ਦਿਸੇਗਾ ਕਿਉਂਕਿ ਇਤਿਹਾਸ ਸਿਰਫ਼ ਵੱਡੀਆਂ ਘਟਨਾਵਾਂ ਵਿੱਚ ਨਹੀਂ ਵੱਸਦਾ ਉਹ ਉਹਨਾਂ ਮਨੁੱਖਾਂ ਦੀਆਂ ਚੇਤਿਆਂ ਵਿੱਚ ਵੀ ਜਿਉਂਦਾ ਰਹਿੰਦਾ ਹੈ ਜਿਨ੍ਹਾਂ ਨੇ ਉਸ ਨੂੰ ਆਪਣੇ ਪਿੰਡੇ ਉੱਤੇ ਹੰਢਾਇਆ ਹੁੰਦਾ ਹੈ।

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭਾਈ ਸੁਰਿੰਦਰਪਾਲ ਸਿੰਘ ਠਰੂਆ ਖਾਲਸਾ ਪੰਥ ਦੀ ਹੋਣੀ ਨਾਲ ਜੁੜਿਆ ਅਜਿਹਾ ਨਾਂ ਹੈ ਜਿਸ ਨੇ ਅਤਿ ਬਿਖੜੇ ਸਮਿਆਂ ਵਿਚ ਖਾਲਸਾ ਰਾਜ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਜੋ ਯਤਨ ਕੀਤੇ
ਕੰਵਰਜੀਤ ਸਿੰਘ ਸਿੱਧੂ ਦੀ ‘ਅਕਾਲੀ ਸਿਆਸਤ’ ਕਿਤਾਬ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਦੀ ਲੰਮੇ ਸਫ਼ਰ ਦੀ ਗੰਭੀਰ ਪੜਚੋਲ ਕਰਦੀ ਹੈ। 597 ਪੰਨਿਆਂ ਦੀ ਇਹ ਪੁਸਤਕ ਤੱਥਾਂ,
ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀਆਂ ਚਿੱਠੀਆਂ ਨੂੰ ਨਵੇਂ ਸਿਰਿਓਂ ਤਰਤੀਬਬੱਧ ਕਰਕੇ ‘ਅਜ਼ਾਦਨਾਮਾ’ ਕਿਤਾਬ ਦਾ ਰੂਪ ਦਿੱਤਾ ਗਿਆ ਹੈ। ਇਹ ਚਿੱਠੀਆਂ ਸਿੰਘਾਂ ਦੀ ਚੜ੍ਹਦੀ
ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਮੌਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਪਾਸ ਕੀਤੇ ਗਏ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026’

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: