Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਚੋਣਵੀਆਂ ਲਿਖਤਾਂ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਗੁਰੂ ਤੇਗ ਬਹਾਦਰ ਜੀ ਨੂੰ ਦਿਨ ਵਿਚ ਦੋ ਵੇਲੇ ਕੀਤੀ ਜਾਣ ਵਾਲੀ ਅਰਦਾਸ ਵਿਚ ਯਾਦ ਕਰਨ ਨਾਲ ਉਹਨਾਂ ਦੀਆਂ ਸਿੱਖਿਆਵਾਂ ਨੂੰ ਜੀਵਨ ਵਿਚ ਧਾਰਨ ਕਰਨ ਅਤੇ ਪਰਉਪਕਾਰ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਪੈਦਾ ਹੁੰਦੀ ਹੈ ਜਿਹੜੀ ਕਿ ਸੁਚੱਜੀ ਜੀਵਨਜਾਚ ਅਤੇ ਆਦਰਸ਼ ਸਮਾਜ ਦੀ ਸਿਰਜਣਾ ਵਿਚ ਸਹਾਈ ਹੈ।
ਇਕ ਦਿਨ ਭਾਈ ਰੂਪੇ ਨੇ ਚਰਨ ਪਾਉਣ ਦੀ ਬੇਨਤੀ ਕੀਤੀ ਤਾਂ ਸਤਿਗੁਰੂ ਜੀ ਨੇ ਉਨ੍ਹਾਂ ਨੂੰ ਨਿਵਾਜਿਆ। ਸ਼ਿਕਾਰ ਦਾ ਬਹਾਨਾ ਬਣਾ ਕੇ ਪਿੰਡ ਦੇ ਨੇੜੇ ਹੀ ਪਰਸ਼ਾਦਾ ਛਕਿਆ ਤੇ ਬਚਨ ਬਿਲਾਸ ਕੀਤੇ। ਇਸ ਅਸਥਾਨ ਉੱਤੇ ਇਕ ਸਰੋਵਰ ਹੈ, ਜਿਸਨੂੰ ‘ਮਾਨਸਰੋਵਰ ਕਿਹਾ ਜਾਂਦਾ ਹੈ। ਭਾਈ ਰੂਪ ਚੰਦ ਜੀ ਅਤੇ ਉਨ੍ਹਾਂ ਦੇ ਪੁੱਤ-ਪੋਤਰੇ ਭਾਈ ਦੁੰਨਾ ਜੀ ਅਤੇ ਭਾਈ ਸੁੰਦਰ ਜੀ ਗੁਰੂ ਸਾਹਿਬ ਅਤੇ ਗੁਰੂ ਕੀਆਂ ਫੌਜਾਂ ਨੂੰ ਨੂੰ ਪਰਸ਼ਾਦਾ ਛਕਾਉਂਦੇ ਸਨ।
ਗੁਰਮਤਿ ਸਿੱਖੀ ਦਾ ਧੁਰਾ ਹੈ, ਇਸ ਦੇ ਆਧਾਰ ’ਤੇ ਸਿੱਖੀ ਦੀ ਦ੍ਰਿਸ਼ਟੀ, ਸਿਧਾਂਤ, ਪਹੁੰਚ, ਮਰਿਯਾਦਾ, ਜੀਵਨ ਜਾਚ, ਅਧਿਆਤਮ, ਇਤਿਹਾਸ ਆਦਿ ਸਭ ਕੁਝ ਪ੍ਰਭਾਸ਼ਿਤ ਹੁੰਦਾ ਹੈ। ਗੁਰਬਾਣੀ ਗੁਰਮਤਿ ਦਾ ਆਧਾਰ ਅਤੇ ਸਰੋਤ ਹੈ। ਭਾਈ ਵੀਰ ਸਿੰਘ ਗੁਰਮਤਿ ਸਿਧਾਂਤ ਦਾ ਆਧਾਰ ਗੁਰਬਾਣੀ ਨੂੰ ਮੰਨਦੇ ਹਨ। ਉਨ੍ਹਾਂ ਅਨੁਸਾਰ, “ਸਿੱਖ ਈਮਾਨ ਦੀ ਨੀਂਹ ਦੈਵੀ ਗਿਆਨ ਉੱਤੇ ਹੈ। ਗੋਬਿੰਦ ਰੂਪ ਦਸਾਂ ਗੁਰੂ ਸਾਹਿਬਾਨ ਨੂੰ ਵਾਹਿਗੁਰੂ ਦੇ ਨਿਰੰਤਰ ਮੇਲ ਵਿਚ ਜੋ ਗਿਆਨ ਸੁਤੇ ਪ੍ਰਾਪਤ ਸੀ, ਉਹ ਆਪਣੀ ਨਿਰਮਲਤਾ ਵਿਚ ਉਨ੍ਹਾਂ ਦੇ ਹ੍ਰਿਦੇ ਤੋਂ ਬਾਣੀ ਤੇ ਹੁਕਮਾਂ ਦਾ ਰੂਪ ਲੈ ਕੇ ਪ੍ਰਗਟ ਹੋਇਆ, ਇਸ ਪਰ ਸਿੱਖੀ ਈਮਾਨ ਦੀ ਨੀਂਹ ਹੈ।”
ਵਾਤਾਵਰਨ ਤੋਂ ਭਾਵ ਜਿਸ ਵਿੱਚ ਅਸੀਂ ਰਹਿੰਦੇ ਹਾਂ ਜਿਸ ਦੇ ਤਹਿਤ ਭੂ ਮੰਡਲ,ਜਲ ਮੰਡਲ, ਵਾਯੂ ਮੰਡਲ, ਜੀਵ ਮੰਡਲ ਆਉਂਦੇ ਹਨ, ਜੋ ਕੁਝ ਵੀ ਆਲੇ- ਦੁਆਲੇ ਚ ਵਿਆਪਕ ਹੈ ਵਾਤਾਵਰਨ ਅਖਵਾਉਂਦਾ ਹੈ।
ਇਹ ਕਿਤਾਬਚਾ ਉਸ ਮੰਗ ਨੂੰ ਸੰਖੇਪ ਰੂਪ ਵਿੱਚ ਪੇਸ਼ ਕਰਨ ਦਾ ਯਤਨ ਹੈ ਜੋ ਸਿੱਖ ਕੌਮ ਨੇ ਆਪਣੇ ਵਤਨ ਪੰਜਾਬ ਨੂੰ “ਰਾਜ” ਦੇਣ ਲਈ ਰੱਖੀ ਹੈ। ਇਹ ਖਾਸ ਮੰਗ ਜੋ ਕਿ ਮੂਲ ਰੂਪ ਵਿੱਚ ਕਾਫ਼ੀ ਪੁਰਾਣੀ ਹੈ, ਪੂਰੇ ਪੰਜਾਬ ਅਤੇ ਬਾਹਰਲੇ ਸਿੱਖਾਂ ਵੱਲੋਂ ਇਸ ’ਤੇ ਜ਼ੋਰ ਦੇ ਕੇ ਪੂਰੇ ਜੋਸ਼ ਨਾਲ ਪੇਸ਼ ਕੀਤੀ ਗਈ ਹੈ ਅਤੇ ਮੌਜੂਦਾ ਸਮੇਂ ਵਿੱਚ ਸਿੱਖਾਂ ਦਾ ਕੌਮੀ ਰਾਜਨੀਤਿਕ ਉਦੇਸ਼ ਹੈ।
ਪੰਥ ਵਿੱਚ ਵੀ ਇਸੇ ਤਰਾਂ ਸਹਿਜੇ ਹੀ ਕੁੱਝ ਰੰਗ ਪ੍ਰਵਾਨ ਹੋਏ ਹਨ। ਚਿੱਟਾ ਰੰਗ ਪਹਿਲੀਆਂ ਪੰਜ ਪਾਤਸ਼ਾਹੀਆਂ ਵੇਲੇ ਪ੍ਰਚੱਲਤ ਰਿਹਾ ਮੰਨਿਆ ਜਾਂਦਾ ਹੈ। ਬਸੰਤੀ ਰੰਗ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਵੇਲੇ ਤੋਂ ਪ੍ਰਚੱਲਤ ਹੋਇਆ। ਨੀਲਾ ਰੰਗ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਵੱਲੋਂ ਪੰਥ ਨੂੰ ਬਖਸ਼ਿਆ ਗਿਆ ਮੰਨਿਆ ਜਾਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹੱਥ-ਲਿਖਤ ਸਰੂਪਾਂ ਅਤੇ ਹੋਰ ਗੁਰਮੁਖੀ ਗ੍ਰੰਥਾਂ ਦੀਆਂ ਹੱਥ-ਲਿਖਤਾਂ, ਸਿੱਖ ਪੰਥ ਦਾ ਬਹੁਮੁੱਲਾ ਸਰਮਾਇਆ ਹਨ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਲਿਖਾਈ-ਪੜ੍ਹਾਈ ਦਾ ਸਾਰਾ ਕਾਰਜ ਹੱਥੀਂ ਹੁੰਦਾ ਰਿਹਾ ਹੈ। ਉਨ੍ਹੀਵੀਂ ਸਦੀ ਦੇ ਅੱਧ ਤਕ ਪੰਜਾਬ ਵਿਚ ਛਾਪੇਖਾਨੇ (ਪ੍ਰਿਟਿੰਗ ਪ੍ਰੈਸ) ਦੀ ਕੋਈ ਵਿਵਸਥਾ ਨਹੀਂ ਸੀ। ਹਰ ਲਿਖਤ ਜਾਂ ਪੁਸਤਕ ਦੇ ਵਿਤਰਣ ਲਈ ਉਤਾਰਾ ਕਰਨ ਦੀ ਤਕਨੀਕ ਵਰਤੀ ਜਾਂਦੀ ਸੀ। ਲਿਖਣ ਸਮਗਰੀ ਜਿਵੇਂ ਕਾਗਜ਼, ਸਿਆਹੀ, ਕਲਮ, ਦਵਾਤਾਂ ਆਦਿ ਦੀ ਉਪਲਬਧੀ ਅੱਜ ਵਾਂਗੂ ਸੁਖੈਣ ਨਹੀਂ ਸੀ।
ਪੰਚਮ ਪਾਤਿਸ਼ਾਹ ਨੇ ਹਰਿਮੰਦਰ ਸਾਹਿਬ ਵਿੱਚ ਸ਼ਬਦ ਦਾ ਪ੍ਰਕਾਸ਼ ਕੀਤਾ। ਗੁਰੂ ਘਰ ਵਿੱਚ ਸ਼ਬਦ ਅਤੇ ਨਾਮ ਦੀ ਮਹਿਮਾ ਗੁਰੂ ਨਾਨਕ ਸਾਹਿਬ ਦੇ ਆਗਮਨ ਨਾਲ ਹੀ ਪ੍ਰਕਾਸ਼ਮਾਨ ਹੋ ਗਈ ਸੀ। ਜਦੋ ਵੀ ਸਿੱਖ ਗੁਰਬਾਣੀ ਦਾ ਜਾਪ ਕਰਦਾ ਹੈ ਤਾਂ ਉਸਦੇ ਅੱਗੇ ਨਾਮ ਦੀ ਮਹਿਮਾਂ ਦਾ ਦੈਵੀ ਜਿਕਰ ਵਾਰ-ਵਾਰ ਆਉਦਾ ਹੈ ਅਜਿਹਾ ਨਾਮ ਜਿਸਦਾ ਪਾਰ ਵੇਦ, ਕਤੇਬ ਜਾਂ ਹੋਰ ਧਰਮ ਗ੍ਰੰਥ ਵੀ ਨਹੀ ਪਾ ਸਕੇ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।