Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Raj Kakra Sanman at Auckland

ਰਾਜ ਕਾਕੜਾ ਵੱਲੋਂ ਕੌਮ ਦੇ ਹੀਰੇ ਫਿਲਮ ਨੂੰ ਸਹਿਯੋਗ ਦੇਣ ਦੀ ਅਪੀਲ

ਰਾਜ ਕਾਕੜਾ ਵੱਲੋਂ ਕੌਮ ਦੇ ਹੀਰੇ ਫਿਲਮ ਨੂੰ ਸਹਿਯੋਗ ਦੇਣ ਦੀ ਅਪੀਲ

Raj Kakra Sanman at Auckland
ਆਕਲੈਂਡ ਵਿਖੇ ਰਾਜ ਕਾਕੜਾ ਦਾ ਸਨਮਾਨ

ਆਕਲੈਂਡ, (ਨਵੰਬਰ 04, 2013): ਸ਼ਹੀਦ ਭਾਈ ਸਤਵੰਤ ਸਿੰਘ, ਬੇਅੰਤ ਸਿੰਘ ਅਤੇ ਕੇਹਰ ਸਿੰਘ ਦੀ ਸ਼ਹੀਦੀ ‘ਤੇ ਆਧਾਰਿਤ ਨਵੀਂ ਬਣ ਰਹੀ ਪੰਜਾਬੀ ਫ਼ਿਲਮ ‘ਕੌਮ ਦੇ ਹੀਰੇ’ ਦੇ ਸਬੰਧ ਵਿਚ ਅੱਜ ਇਥੇ ਰਾਜ ਕਾਕੜਾ ਪੰਜਾਬੀ ਭਾਈਚਾਰੇ ਦੇ ਰੂ-ਬਰੂ ਹੋਏ। ਸੰਗੀਤ ਰੈਸਟੋਰੈਂਟ ਵਿਖੇ ਹੋਏ ਸਾਦੇ ਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਸੁਪਰੀਮ ਸਿੱਖ ਕੌਾਸਲ, ਸੁਪਰੀਮ ਸਿੱਖ ਸੁਸਾਇਟੀ, ਮਾਲਵਾ ਸਪੋਰਟਸ ਐਾਡ ਕਲਚਰਲ ਕਲੱਬ, ਪੰਜ ਆਬ ਸਪੋਰਟਸ ਐਾਡ ਕਲਚਰਲ ਕਲੱਬ, ਅੰਬੇਡਕਰ ਸਪੋਰਟਸ ਐਾਡ ਕਲਚਰਲ ਕਲੱਬ ਅਤੇ ਵੱਖ-ਵੱਖ ਗੁਰਦੁਆਰਿਆਂ ਦੀਆਂ ਪ੍ਰਬੰਧਕੀ ਕਮੇਟੀਆਂ ਦੇ ਨੁਮਾਇੰਦਿਆਂ, ਰਾਜਸੀ ਅਤੇ ਸਮਾਜਿਕ ਆਗੂਆਂ ਨੇ ਰਾਜ ਕਾਕੜਾ ਦਾ ਸਨਮਾਨ ਵੀ ਕੀਤਾ।

ਰਾਜ ਕਾਕੜਾ ਨੇ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਉਨ੍ਹਾਂ ਨੇ ‘ਸਾਡਾ ਹੱਕ’ ਫ਼ਿਲਮ ਨੂੰ ਭਰਵਾਂ ਉਤਸ਼ਾਹ ਦਿੱਤਾ ਸੀ, ਉਸੇ ਤਰ੍ਹਾਂ ਹੀ ਉਸ ਦੀ ਨਵੀਂ ਆਉਣ ਵਾਲੀ ਫ਼ਿਲਮ ‘ਕੌਮ ਦੇ ਹੀਰੇ’ ਨੂੰ ਵੀ ਕਾਮਯਾਬ ਕਰਨ। ਉਨ੍ਹਾਂ ਦੱਸਿਆ ਕਿ ਜਨਵਰੀ ਮਹੀਨੇ ਤੱਕ ਫ਼ਿਲਮ ਰਿਲੀਜ਼ ਹੋ ਜਾਵੇਗੀ ਙ ਇਸ ਮੌਕੇ ਫ਼ਿਲਮ ਦੇ ਨਿਰਮਾਤਾ ਪਰਮਿੰਦਰ ਤੱਖਰ, ਸੁਖਪਾਲ ਸਿੰਘ ਕੁੱਕੂ, ਦਲਜੀਤ ਸਿੰਘ, ਰਜਿੰਦਰ ਜਿੰਦੀ, ਸੁਖਦੇਵ ਸਿੰਘ ਬੈਂਸ, ਰਣਬੀਰ ਸਿੰਘ ਲਾਲੀ, ਸਰਵਣ ਸਿੰਘ ਅਗਵਾਨ, ਜੋਗਾ ਸਿੰਘ ਚੱਪੜ, ਕਮਲਜੀਤ ਸਿੰਘ ਬੈਨੀਪਾਲ, ਜਗਜੀਤ ਵੜੈਚ, ਵਰਿੰਦਰ ਸਿੰਘ ਜਿੰਦਰ, ਪਿ੍ਤਪਾਲ ਸਿੰਘ ਗਰੇਵਾਲ, ਵਰਿੰਦਰ ਸਿੰਘ ਬਰੇਲੀ, ਅਮਰੀਕ ਸਿੰਘ ਸੰਘਾ, ਬਲਰਾਜ ਪੰਜਾਬੀ, ਪਰਮਿੰਦਰ ਸਿੰਘ, ਕਮਲਜੀਤ ਸਿੰਘ ਗਰੇਵਾਲ, ਨਵਤੇਜ ਰੰਧਾਵਾ ਅਤੇ ਤੀਰਥ ਅਟਵਾਲ ਆਦਿ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ਼ਮਸ਼ੀਰ ਪ੍ਰੋਡਕਸ਼ਨ ਦੇ ਬੈਨਰ ਹੇਠ ਤਿਆਰ ਹੋਈ ਸੰਤ ਭਿੰਡਰਾਂਵਾਲਿਆਂ ਨੂੰ ਸਮਰਪਿਤ ਪੰਜਾਬੀ ਫ਼ਿਲਮ 2ਬੋਲ ਜੋ ਕਨੇਡਾ ਦੇ ਸਿਨੇਮਾ ਘਰਾਂ ਵਿਚ 4 ਮਾਰਚ ਨੂੰ ਰਲੀਜ਼ ਹੋਣੀ ਸੀ ਉਹ ਨਹੀਂ ਹੋ ਸਕੀ,
ਭਾਰਤੀ ਫੌਜਾਂ ਵੱਲੋਂ ਜੂਨ 1984 ਵਿੱਚ ਸਿੱਖਾਂ ਦੇ ਮੁਕੱਦਸ ਅਸਥਾਨ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ‘ਤੇ ਕੀਤੇ ਹਮਲੇ ਦੌਰਾਨ ਭਾਰਤੀ ਫੌਜ ਦੇ ਮੁੱਖੀ ਰਹੇ ਜਨਰਲ ਅਰੁਣ ਕੁਮਾਰ ਵੈਦਿਆ ਨੂੰ ਸੋਧਾ
ਸਿੱਖੀ ਸੇਵਾ ਸੁਸਾਇਟੀ ਇਟਲੀ ਵਲੋ ਪੰਜਾਬੀ ਫ਼ਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ ਇਟਾਲੀ ਵਿਚ ਦਰਸ਼ਕਾਂ ਨੂੰ ਦਿਖਾਉਣ ਲਈ ਨੌਜਵਾਨਾਂ ਨੇ ਉਪਰਾਲਾ ਕੀਤਾ। 25 ਅਪ੍ਰੈਲ 15:30 ਵਜੇ ਵੀਲਾਜੀਉ ਸੇਰੇਨੋ (ਬਰੇਸ਼ੀਆਂ) 25
ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆ ਆਧਾਰਿਤ 'ਫ਼ਤਿਹ ਸਪੋਰਟਸ ਕਲੱਬ ਵੱਲੋਂ ਰਾਜ ਕਾਕੜਾ, ਸ਼ਵਿੰਦਰ ਮਾਹਲ ਆਦਿ ਕਲਾਕਾਰਾਂ ਨੂੰ ਲੈ ਕੇ ਬਣਾਈ ਗਈ ਪੰਜਾਬੀ ਫ਼ਿਲਮ 'ਪੱਤਾ ਪੱਤਾ ਸਿੰਘਾਂ ਦਾ ਵੈਰੀ' 17 ਅਪ੍ਰੈਲ ਨੂੰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: