Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Protest march at Mohali on 29th anniversary of the Sikh genocide 1984

ਨਵੰਬਰ 1984 ਦੀ ਨਸਲਕੁਸ਼ੀ ਦੀ 29ਵੀਂ ਵਰ੍ਹੇਗੰਢ ਮੌਕੇ ਮੋਹਾਲੀ ਵਿਖੇ ਭਾਰੀ ਰੋਸ ਪ੍ਰਦਰਸ਼ਨ

ਨਵੰਬਰ 1984 ਦੀ ਨਸਲਕੁਸ਼ੀ ਦੀ 29ਵੀਂ ਵਰ੍ਹੇਗੰਢ ਮੌਕੇ ਮੋਹਾਲੀ ਵਿਖੇ ਭਾਰੀ ਰੋਸ ਪ੍ਰਦਰਸ਼ਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ (3 ਨਵੰਬਰ, 2013): ਸਾਲ 1984 ਦੇ ਨਵੰਬਰ ਮਹੀਨੇ ਵਿਚ ਦੇਸ਼ ਦੀ ਰਾਜਧਾਨੀ ਅਤੇ ਹੋਰ ਕਈ ਸੂਬਿਆਂ ਵਿਚ ਹੋਈ ਸਿੱਖ ਨਸਲਕੁਸ਼ੀ ਦੇ 29 ਸਾਲ ਬੀਤ ਜਾਣ ਦੇ ਬਾਅਦ ਅੱਜ ਤਕ ਹਿੰਦੂਵਾਦੀ ਸਰਕਾਰਾਂ ਨੇ ਸਿੱਖਾਂ ਨੂੰ ਇੰਨਸਾਫ ਦੇਣ ਦੀ ਬਜਾਇ ਕਾਤਲਾਂ ਨੂੰ ਹਮੇਸ਼ਾਂ ਬਚਾਉਣ ਦੀ ਕੋਸ਼ਿਸ਼ ਕੀਤੀ । ਜਿਸ ਦੇ ਰੋਸ਼ ਵਜੋਂ 3ਨਵੰਬਰ ,ਐਤਵਾਰ ਨੂੰ ਦੀਵਾਲੀ ਵਾਲੇ ਦਿਨ ਸਵੇਰੇ 9.00ਵਜੇ ਗੁਰਦੁਆਰਾ ਅੰਬ ਸਾਹਿਬ ਵਿਖੇ ਅਦਾਰਾ ਪਹਿਰੇਦਾਰ ਅਤੇ ਸਿੱਖ ਜੱਥੇਬੰਦੀਆਂ ਵਲੋਂ ਵਿਸ਼ਾਲ ਇਕੱਠ ਕੀਤਾ ਗਿਆ।

Protest march at Mohali on 29th anniversary of the Sikh genocide 1984
ਨਵੰਬਰ 1984 ਦੀ 29ਵੀਂ ਵਰ੍ਹੇਗੰਢ ਮੌਕੇ ਮੋਹਾਲੀ ਵਿਖੇ ਹੋਏ ਰੋਸ ਮਾਰਚ ਦਾ ਦ੍ਰਿਸ਼

ਰੋਸ਼ ਮਾਰਚ ਦੋਰਾਨ ਸਟੇਜ ਦੀ ਸੇਵਾ ਭਾਈ ਮਨਜੀਤ ਸਿੰਘ ਲਵਲੀ ਨੇ ਬਾਖੂਬੀ ਨਿਭਾਈ ਅਤੇ ਅਰਦਾਸ ਕੀਤੀ। ਗੁਰਦੁਆਰਾ ਸਾਹਿਬ ਤੋਂ ਸੰਗਤ ਦਾ ਇਹ ਵਿਸ਼ਾਲ ਇਕੱਠ ਅਰਦਾਸ ਕਰਨ ਉਪਰੰਤ ਇਕ ਰੋਸ਼ ਮਾਰਚ ਦੇ ਰੂਪ ਵਿਚ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਾ ਅਤੇ ਜੈਕਾਰੇ ਲਗਾਉਂਦਾ ਹੋਇਆ ਫੇਜ਼-7 ਅਤੇ 8 ਦੀਆਂ ਮੁੱਖ ਬਤੀਆਂ ਵਾਲੇ ਚੌਂਕ ਤੇ ਪਹੁੰਚਿਆ। ਜਿੱਥੇ ਰੋਸ਼ ਮਾਰਚ ‘ਚ ਸ਼ਾਮਿਲ ਸੰਗਤ ਨੇ ਸੜ੍ਹਕ ਤੇ ਹੀ ਡੇਰੇ ਲਗਾ ਲਏ ।

ਜਿਕਰਯੋਗ ਹੈ ਕਿ ਅੱਜ ਦੇ ਇਸ ਮਾਰਚ ਵਿਚ ਸ਼ਾਮਿਲ ਸੰਗਤ ਵਲੋਂ ਬਹੁਤ ਹੀ ਅਨੂਸ਼ਾਸ਼ਨ ਵਿਚ ਰਹਿ ਕੇ ਨਵੰਬਰ 1984 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਅਤੇ ਇਨਸਾਫ ਲੈਣ ਦੀ ਜਦੋ ਜਹਿਦ ਨੂੰ ਅਸਲੀ ਜਾਮਾ ਪਹਿਨਾਇਆ । ਇਸ ਰੋਸ਼ ਮਾਰਚ ਦੋਰਾਨ ਜਿੱਥੇਂ ਅਨੰੀਆਂ ਬੋਲੀਆਂ ਸਰਕਾਰਾਂ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਸਨ ਉੱਥੇ ਅਨੂਸ਼ਾਸ਼ਨ ਨੂੰ ਕਾਇਮ ਰਖਦਿਆਂ ਇਹ ਮਿਸਾਲ ਛੱਡ ਦਿਤੀ ਕਿ ਸਿੱਖ ਕੌਮ ਤਕਲੀਫ ਵਿਚ ਹੋਣ ਦੇ ਬਾਵਜੂਦ ਵੀ ਆਮ ਲੋਕਾਂ ਨੂੰ ਤੰਗ ਨਹੀਂ ਕਰਦੀ ਸਗੋਂ ਹਮੇਸ਼ਾਂ ਗੁਰੂ ਸਹਿਬਾਨ ਦੇ ਦਰਸਾਏ ਮਾਰਗ ਤੇ ਚੱਲ ਕੇ ਜ਼ੁਲਮ ਅਤੇ ਜ਼ਾਲਮਾਂ ਦਾ ਟਾਕਰਾ ਕਰਦੀ ਹੈ ਅਤੇ ਇੰਨਸਾਫ ਲੈਣਾਂ ਜਾਣਦੀ ਹੈ।

ਅੱਜ ਦੇ ਇਸ ਰੋਸ਼ ਮਾਰਚ ਵਿਚ ਸ਼ਾਮਿਲ ਹੋਣ ਲਈ,ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ, ਚੰਡੀਗੜ੍ਹ ਦੇ ਸਾਬਕਾ ਮੇਅਰ ਬੀਬੀ ਹਰਜਿੰਦਰ ਕੌਰ ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਹਰਦੀਪ ਸਿੰਘ ,ਸ੍ਰ. ਗੁਰਨਾਮ ਸਿੰਘ ਸਿੱਧੂ ਚੰਡੀਗੜ੍ਹ, ਸ੍ਰ. ਗੁਰਪ੍ਰਤਾਪ ਸਿੰਘ ਰਿਆੜ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਚੰਡੀਗੜ੍ਹ,ਬਾਬਾ ਪਾਲ ਸਿੰਘ ਸੂਬਾ ਪ੍ਰਧਾਨ ਆਲ ਇੰਡੀਆ ਹਿਊਮਨ ਰਾਇਟਸ ਐਂਡ ਵਾਇਸ ਆਫ ਨੇਚਰ,ਭਾਈ ਚੁਹੜ ਸਿੰਘ ਜਨਰਲ ਸਕੱਤਰ ਆਲ ਇੰਡੀਆ ਹਿਊਮਨ ਰਾਇਟਸ ਐਂਡ ਵਾਇਸ ਆਫ ਨੇਚਰ ਅਤੇ ਭਾਈ ਕਮਿਕਰ ਸਿੰਘ , ਏ ਆਈ ਐਸ ਐਸ ਐਫ ਦੇ ਆਗੂ ਭਾਈ ਮਨਜੀਤ ਸਿੰਘ ਲਵਲੀ ਅਤੇ ਕਲਗੀਧਰ ਸੇਵਕ ਜੱਥਾ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੇਪੀ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ। ਇਸ ਮੌਕੇ ਰੋਸ਼ ਮਾਰਚ ਸੰਬੋਧਨ ਕਰਦਿਆਂ ਭਾਈ ਕਰਨੈਲ ਸਿੰਘ ਪੀਰ ਮੁਹਮਦ ਨੇ ਦਸਿਆ ਕਿ ਪਹਿਰੇਦਾਰ ਅਖ਼ਬਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਹਮੇਸ਼ਾਂ ਦੇਸ਼ ਕੌਮ ਦੇ ਹਿੱਤਾਂ ਤੇ ਪਹਿਰਾ ਦੇਕੇ ਸਹੀ ਅਰਥਾਂ ਵਿਚ ਪਹਿਰੇਦਾਰੀ ਕੀਤੀ ਹੈ।

ਜਿਸ ਤਹਿਤ ਤਿਹਾੜ੍ਹ ਜੇਲ੍ਹ ਦੀ ਕਾਲ ਕੋਠੜੀ ‘ਚ ਨਜ਼ਰਬੰਦ ਪ੍ਰੋਫੈਸਰ ਦਵਿੰਦਰਪਾਲ ਸਿੰਘ ਦੀ ਰਿਹਾਈ ਲਈ 81ਲੱਖ ਲੋਕਾਂ ਦੇ ਦਸਖੱਤ ਕਰਵਾਕੇ ਇਕ ਮੁੰਹਿਮ ਛੇੜੀ ਅਤੇ ਅੱਜ ਨਵੰਬਰ 1984 ‘ਚ ਹੋਈ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਊਣ ਲਈ ਵੀ ਦੀਵਾਲੀ ਮੌਕੇ ਰੋਸ਼ ਮਾਰਚ ਕਰਕੇ ਪਹਿਰੇਦਾਰੀ ਨੂੰ ਹੋਰ ਪੱਕੀ ਕੀਤਾ ਹੈ। ਉਨ੍ਹਾਂ ਹੋਰ ਦਸਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਅੰਦਰ 29 ਸਾਲ ਪਹਿਲਾਂ ਭਾਰਤ ਦੀ ਰਾਜਧਾਨੀ ਦਿੱਲੀ ਸਮੇਤ 18 ਸੂਬਿਆਂ ਅਤੇ 110 ਵੱਡੇ ਸ਼ਹਿਰਾ ਵਿੱਚ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਏ ਭਿਆਨਕ ਕਤਲੇਆਮ ਦੇ ਦੋਸ਼ੀਆ ਨੂੰ ਜਗਦੀਸ਼ ਟਾਈਟਲਰ, ਸੱਜਣਕੁਮਾਰ, ਕਮਲਨਾਥ ਵਰਗਿਆ ਨੂੰ ਸਜਾਵਾ ਦਿਵਾਉਣ ਲਈ ਕੌਮਾਤਰੀ ਮਨੁੱਖੀ ਅਧਿਕਾਰ ਸੰਸਥਾ ਸਿੱਖਸ ਫਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵੱਲੋਂ ਅਨੇਕਾਂ ਪੰਥਕ ਜਥੇਬੰਦੀਆ,ਗੁਰਦੁਆਰਾ ਪ੍ਰਬੰਧਕ ਕਮੇਟੀਆ ਮਨੁੱਖੀ ਸੰਸਥਾਵਾ ਦੇ ਸਹਿਯੋਗ ਨਾਲ 10 ਲੱਖ ਲੋਕਾਂ ਦੇ ਦਸਤਖਤਾਂ ਵਾਲੀ ਪਟੀਸ਼ਨ ਸੰਯੁਕਤ ਰਾਸ਼ਟਰ ਨੂੰ ਸੋਪਕੇ ਸਾਬਤ ਕਰ ਦਿੱਤਾ ਹੈ ਕਿ ਸਿੱਖ ਕੌਮ ਤਿੰਨ ਦਹਾਕਿਆ ਬਾਅਦ ਵੀ ਆਪਣੀ ਕੌਮ ਦੇ ਸ਼ਹੀਦ ਹੋਏ ਲੋਕਾਂ ਨੂੰ ਨਹੀ ਭੁੱਲੀ। ਭਾਈ ਹਰਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਿੰਦੂਤਵ ਲੋਕਾਂ ਨੇ ਹਮੇਸ਼ਾਂ ਹੀ ਘੱਟ ਗਿਣਤੀਆਂ ਨੂੰ ਦਬਾਊਣ ਦੀ ਕੋਸ਼ਿਸ਼ ਕੀਤੀ ਹੈ ਪਰ ਸਿੱਖ ਕੌਮ ਕਦੇ ਕਿਸੇ ਦੇ ਦਬਾਅ ਹੇਠ ਨਹੀਂ ਆਈ ਅਤੇ ਆਪਣਾ ਹੱਕ ਲੈਣਾ ਜਾਣਦੇ ਹਨ। ਬੀਬੀ ਹਰਜਿੰਦਰ ਕੌਰ ਨੇ ਕਿਹਾ ਕਿ ਇੰਨਸਾਫ ਲੈਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸਮੁੱਚੀ ਕੌਮ ਨੂੰ ਇਕ ਪਲੇਟਫਾਰਮ ਤੇ ਇਕਠੇ ਹੋਣਾ ਚਾਹੀਦਾ ਹੈ।

ਸ੍ਰ. ਗੁਰਨਾਮ ਸਿੰਘ ਸਿੱਧੂ ਨੇ ਕਿਹਾ ਕਿ ਸਿੱਖ ਕੌਮ ਮਰਜਿਵੜਿਆਂ ਦੀ ਕੌਮ ਹੈ ਜੋ ਮਜਲੁਮਾਂ ਦੀ ਰਾਖੀ ਕਰਨੀ ਜਾਣਦੀ ਹੈ ਤਾਂ ਆਪਣਾ ਇੰਨਸਾਫ ਲੈਣਾ ਵੀ ਜਾਣਦੀ ਹੈ। 1984 ਸਿੱਖ ਕਤਲੇਆਮ ਪੀੜਤ ਵੈਲ਼ਫੇਅਰ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਭਾਟੀਆ ਨੇ ਰਾਹੁਲ ਗਾਂਧੀ ਅਤੇ ਨਰਿੰਦਰ ਮੋਦੀ ਦੇ ਬਿਆਨਾਂ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਜੇ ਉਕਤ ਦੋਹਾਂ ‘ਚ ਹਿੱਮਤ ਹੈ ਤਾਂ ਮੀਡੀਆ ਦੇ ਸਾਹਮਣੇ ਆਕੇ ਪੀੜਤ ਸਿੱਖਾਂ ਨਾ ਗੱਲ ਕਰਨ ।ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਰਾਹੁਲ ਗਾਂਧੀ ਜਾਂ ਨਰਿੰਦਰ ਮੋਦੀ ਪੰਜਾਬ ਵਿਚ ਆਉਣਗੇ ਤਾਂ ਉਹਨਾਂ ਦਾ ਘੇਰਾਓ ਕੀਤਾ ਜਾਵੇਗਾ। ਇਸ ਰੋਸ਼ ਮਾਰਚ ਵਿਚ ਗੁਰ ਆਸਰਾ ਟ੍ਰਸਟ ਦੇ ਬੱਚੇ, ਸ੍ਰ. ਇੰਦਰਜੀਤ ਸਿੰਘ, ਸ੍ਰ. ਗੁਰਸੇਵਕ ਸਿੰਘ, ਸ੍ਰ. ਹਰਜੀਤ ਸਿੰਘ, ਦਲਜੀਤ ਕੌਰ , ਮਨਜੀਤ ਸਿੰਘ ਬਲੋਂਗੀ,ਸ੍ਰ. ਜਗਜੀਤ ਸਿੰਘ ,ਬੀਬੀ ਕਸ਼ਮੀਰ ਕੌਰ,ਭਾਈ ਬਲਬੀਰ ਸਿੰਘ ਖਾਲਸਾ ਤੋਂ ਇਲਾਵਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ , ਚੰਡੀਗੜ੍ਹ ਅਤੇ ਨੇੜਲੇ ਪਿੰਡਾਂ ਵਿਚੋਂ ਵੀ ਸੰਗਤ ਵੱਡੀ ਗਿਣਤੀ ‘ਚ ਸ਼ਾਮਿਲ ਹੋਈ। ਰੋਸ਼ ਮਾਰਚ ਵਿਚ ਸ਼ਾਮਿਲ ਸੰਗਤ ਦਾ ਅਦਾਰਾ ਪਹਿਰੇਦਾਰ ਅਤੇ ਸਿੱਖ ਜੱਥੇਬੰਦੀਆਂ ਵਲੋਂ ਤਹਿਦਿਲੋਂ ਧੰਨਵਾਦ ਕੀਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ਅਤੇ 1984 ਦੀ ਸਿੱਖ ਨਸਲਕੁਸ਼ੀ ਨੂੰ ਰਸਮੀ ਮਾਨਤਾ ਦਿਵਾਉਣ ਦੀ ਜ਼ੋਰਦਾਰ ਪੈਰਵੀ ਲਈ, ਕੈਨੇਡਾ ਦੀ ਸੈਨੇਟ ਵਿੱਚ ਰੱਖੇ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਿੱਖ ਆਗੂ
ਹਾਲ ਹੀ ਵਿਚ ਛਪੀ “ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ (ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ)” ਕਿਤਾਬ ਦਿੱਲੀ ਦਰਬਾਰ ਦੇ “ਦਿੱਲੀ ਦੰਗਿਆਂ” ਦੇ ਝੂਠੇ ਬਿਰਤਾਂਤ ਨੂੰ ਤੋੜ ਕੇ “ਸਿੱਖ ਨਸਲਕੁਸ਼ੀ 1984” ਦਾ ਸੱਚ
ਪਟਿਆਲਾ (04ਨਵੰਬਰ 2022): ਬੀਤੇ ਕੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮੂਹ ਵਿਦਿਆਰਥੀਆਂ ਅਤੇ ਜਥੇਬੰਦੀਆਂ ਵੱਲੋ ਸਾਂਝੇ ਰੂਪ ਵਿੱਚ ਸਿੱਖ ਨਸਲਕੁਸ਼ੀ 1984 ਦੀ ਯਾਦ ਨੂੰ ਸਮਰਪਿਤ ਮਾਰਚ ਕੀਤਾ ਗਿਆ। ਇਹ ਮਾਰਚ ਭਾਈ
ਜੂਨ 1984 ਵਿਚ ਸ੍ਰੀ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਕੰਪਲੈਕਸ ਅਤੇ ਦਰਜਨਾਂ ਹੋਰ ਧਾਰਮਿਕ ਸਥਾਨਾਂ ਉੱਤੇ ਕੀਤਾ ਗਿਆ ਫੌਜੀ ਹਮਲਾ ਸਿੱਖ ਮਾਨਸਿਕਤਾ ਵਿਚ ਡੂੰਘੇ ਅਤੇ ਅਮਿੱਟ ਜ਼ਖਮ ਛੱਡ ਗਿਆ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: