Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਨਵੰਬਰ 1984 ਦੇ ਮਾਮਲਿਆਂ ਵਿਚ ਬੀਤੇ ਤੀਹ ਸਾਲਾਂ ਦੀ ਕਾਰਵਾਈ ਨੇ ਸਿੱਖ ਜੁਝਾਰੂਆਂ ਦੇ ਫੈਸਲੇ ਨੂੰ ਸਹੀ ਸਾਬਤ ਕੀਤਾ

ਨਵੰਬਰ 1984 ਦੇ ਮਾਮਲਿਆਂ ਵਿਚ ਬੀਤੇ ਤੀਹ ਸਾਲਾਂ ਦੀ ਕਾਰਵਾਈ ਨੇ ਸਿੱਖ ਜੁਝਾਰੂਆਂ ਦੇ ਫੈਸਲੇ ਨੂੰ ਸਹੀ ਸਾਬਤ ਕੀਤਾ

ਭਾਈ ਮਨਧੀਰ ਸਿੰਘ

ਜਲੰਧਰ, ਪੰਜਾਬ (ਨਵੰਬਰ 03, 2013): ਬੀਤੇ ਦਿਨੀਂ (1 ਨਵੰਬਰ ਨੂੰ) ਜਲੰਧਰ ਵਿਖੇ ਸਿੱਖ ਜਥੇਬੰਦੀਆਂ ਵੱਲੋਂ “ਅਜ਼ਾਦੀ ਅਤੇ ਨਿਆਂ” ਮਾਰਚ ਕੀਤਾ ਗਿਆ ਜਿਸ ਮੌਕੇ ਗੁਰਦੁਆਰਾ ਮਾਡਲ ਟਾਊਨ (ਜਲੰਧਰ) ਵਿਖੇ ਸੰਗਤਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਪੰਚ ਪਰਧਾਨੀ ਦੇ ਮੌਜੂਦਾ ਸਕੱਤਰ ਜਨਰਲ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਉਸੇ ਵਕਤ ਉਸ ਸੰਬੰਧੀ ਸਹੀ ਨਤੀਜੇ ਕੱਢ ਲੈਣੇ ਆਮ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੁੰਦੀ ਉਸ ਜਦੋਂ ਉਸ ਘਟਨਾ ਨੂੰ ਵਾਪਰਿਆਂ ਕੁਝ ਸਮਾਂ ਹੋ ਜਾਵੇ ਤਾਂ ਇਸ ਬਾਰੇ ਨਤੀਜੇ ਕੱਢਣੇ ਕੁਝ ਅਸਾਨ ਹੋ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਬੀਤੀ ਸਦੀ ਵਿਚ ਉੱਤੇ-ਥੱਲੀ ਸਿੱਖਾਂ ਨੂੰ ਦੋ ਵੱਡੇ ਸਾਕਿਆਂ ਦਾ ਸਾਹਮਣਾ ਕਰਨਾ ਪਿਆ। ਇਕ ਸੀ ਜੂਨ 1984 ਦਾ ਦਰਬਾਰ ਸਾਹਿਬ ਉੱਤੇ ਹਮਲਾ ਅਤੇ ਦੂਜਾ ਸੀ ਨਵੰਬਰ 1984 ਦਾ ਘਾਣ। ਇਨ੍ਹਾਂ ਦੋਹਾਂ ਘਟਨਾਵਾਂ ਤੋਂ ਬਾਅਦ ਸਿੱਖ ਪੰਥ ਵਿਚ ਵੱਖ-ਵੱਖ ਵਿਚਾਰ ਪ੍ਰਫੁੱਲਤ ਹੋਏ ਜਿਨ੍ਹਾਂ ਦੀਆਂ ਮੁੱਖ ਦੋ ਧਾਰਵਾਂ ਬਣੀਆਂ। ਇਕ ਵਿਚਾਰ ਇਹ ਸੀ ਕਿ ਭਾਰਤੀ ਢਾਂਚੇ ਦੇ ਅੰਦਰ ਰਹਿ ਕੇ ਇਨਸਾਫ ਹਾਸਲ ਕੀਤਾ ਜਾ ਸਕਦਾ ਹੈ ਅਤੇ ਦੂਜੀ ਧਾਰਾ ਸਿੱਖ ਜੁਝਾਰੂਆਂ ਦੀ ਸੀ ਜਿਨ੍ਹਾਂ ਇਹ ਸਿੱਟਾ ਉਦੋਂ ਹੀ ਕੱਢ ਲਿਆ ਸੀ ਕਿ ਇਨ੍ਹਾਂ ਮਹਾਂ-ਜੁਰਮਾਂ ਦੇ ਦੋਸ਼ੀਆਂ ਨੂੰ ਭਾਰਤੀ ਢਾਚੇ ਅੰਦਰ ਕਦੇ ਸਜ਼ਾ ਨਹੀਂ ਮਿਲੇਗੀ ਅਤੇ ਇਨ੍ਹਾਂ ਮਾਮਲਿਆਂ ਵਿਚ ਇਨਸਾਫ ਹਾਸਲ ਕਰਨ ਦਾ ਇਕੋ-ਇਕ ਰਸਤਾ ਸਿੱਖ ਪਰੰਪਰਾ ਅਨੁਸਾਰ ਪਾਪੀ ਨੂੰ ਦੰਡ ਦੇਣ ਦਾ ਹੈ।

ਉਨ੍ਹਾਂ ਕਿਹਾ ਕਿ ਨਵੰਬਰ 1984 ਦੇ ਮਾਮਲਿਆਂ ਵਿਚ ਬੀਤੇ ਤੀਹ ਸਾਲਾਂ ਦੀ ਕਾਰਵਾਈ ਨੇ ਸਿੱਖ ਜੁਝਾਰੂਆਂ ਦੇ ਫੈਸਲੇ ਨੂੰ ਸਹੀ ਸਾਬਤ ਕੀਤਾ ਜਿਨ੍ਹਾਂ ਜੂਨ 1984 ਦੇ ਦੋਸ਼ੀ ਅਰੁਨ ਵੈਦਿਆ, ਨਵੰਬਰ 1984 ਦੇ ਦੋਸ਼ੀ ਲਲਤ ਮਾਕਨ, ਅਰਜਨ ਦਾਸ ਅਤੇ ਧਰਮ ਦਾਸ ਸ਼ਾਸਤਰੀ ਨੂੰ ਸਿੱਖ ਪਰੰਪਰਾਵਾਂ ਅਨੁਸਾਰ ਸਜ਼ਾ ਦਿੱਤੀ।

ਉਨ੍ਹਾਂ ਕਿਹਾ ਕਿ ਜਿਹੜੇ ਸਿੱਖ ਅਜੇ ਵੀ ਭਾਰਤੀ ਢਾਂਚੇ ਅੰਦਰ ਇਨਸਾਫ ਦੀ ਆਸ ਰੱਖਦੇ ਹਨ ਉਹ ਦਰਅਸਤ “ਊਠ ਦਾ ਬੁੱਲ੍ਹ ਡਿੱਗਣ ਦੀ ਆਸ” ਰੱਖ ਰਹੇ ਹਨ, ਜੋ ਕਦੇ ਵੀ ਪੂਰੀ ਨਹੀਂ ਹੁੰਦੀ ਹੁੰਦੀ।

ਉਕਤ ਖਬਰ/ਲਿਖਤ ਅੰਗਰੇਜ਼ੀ ਵਿਚ ਪੜ੍ਹੋ:

Denial of justice to victims of Sikh genocide 1984 proves that conclusions drawn by Sikh militants were correct

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ਅਤੇ 1984 ਦੀ ਸਿੱਖ ਨਸਲਕੁਸ਼ੀ ਨੂੰ ਰਸਮੀ ਮਾਨਤਾ ਦਿਵਾਉਣ ਦੀ ਜ਼ੋਰਦਾਰ ਪੈਰਵੀ ਲਈ, ਕੈਨੇਡਾ ਦੀ ਸੈਨੇਟ ਵਿੱਚ ਰੱਖੇ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਿੱਖ ਆਗੂ
ਚਾਰ ਆਜ਼ਾਦੀ ਪੱਖੀ ਸਿੱਖ ਜਥੇਬੰਦੀਆਂ– ਭਾਈ ਜਗਤਾਰ ਸਿੰਘ ਹਵਾਰਾ ਕਮੇਟੀ, ਦਲ ਖਾਲਸਾ, ਪੰਚ ਪ੍ਰਧਾਨੀ ਜਥਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ
ਸਿੱਖ ਇਤਿਹਾਸ ਵਿੱਚ ਤੀਜੇ ਘੱਲੂਘਾਰੇ ਵਜੋਂ ਯਾਦ ਕੀਤੇ ਜਾਦੇ ੧੯੮੪ ਦੇ ਘਟਨਾਕ੍ਰਮ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਨੂੰ ਸਮਰਪਿਤ ਕਿਤਾਬ ‘ਜਾਂਬਾਜ਼ ਰਾਖਾ’ ਮਿਤੀ 2 ਨਵੰਬਰ 2025 ਨੂੰ ਤਖਤ
ਖਾਲਸਾ ਪੰਥ ਦੇ ਅਣਥੱਕ ਸੇਵਕ ਭਾਈ ਸੁਰਿੰਦਰ ਪਾਲ ਸਿੰਘ ਠਰੂਆ ਦੀ ਯਾਦ ਵਿੱਚ ਸਲਾਨਾ ਗੁਰਮਤਿ ਸਮਾਗਮ ਲੰਘੇ ਦਿਨ ੫ ਅਕਤੂਬਰ ੨੦੨੫ (ਐਤਵਾਰ) ਨੂੰ ਗੁਰਦੁਆਰਾ ਸਾਹਿਬ ਅਰਬਨ ਸਟੇਟ (ਫੇਜ਼ ੩) ਪਟਿਆਲਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: