ਫਰੈਂਕਫਰਟ (4 ਜੂਨ 2014): ਕਸ਼ਮੀਰ ਕੌਂਸਲ ਜਰਮਨੀ ਦੇ ਸਦਰ ਚੌਧਰੀ ਯੂਸਫ ਅਲੀ ਫੈਂਕਫਰਟ ਵਿੱਚ ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਸਬੰਧੀ ਹੋਰਹੇ ਮੁਜ਼ਾਹਰੇ ਵਿੱਚ ਸ਼ਾਮਲ ਹੋ ਰਹੇ ਹਨ।ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਭਾਰਤੀ ਫੋਜ ਵੱਲੋਂ ਹੂਨ 1984 ਵਿੱਚ ਕੀਤੇ ਹਮਲੇ ਦੀ 30ਵੀਂ ਵਰੇਗੰਢ ਮੌਕੇ ਸਿੱਖ ਕੌਮ ਵੱਲੋਂ ਫਰੈਂਕਫਰਟ ਵਿਖੇ 6 ਜੂਨ ਨੂੰ ਮੁਜ਼ਾਹਰਾ ਕੀਤਾ ਜਾ ਰਿਹਾ ਹੈ।
ਕਸ਼ਮੀਰ ਕੌਂਸਲ ਜਰਮਨੀ ਦੇ ਸਦਰ ਚੌਧਰੀ ਯੂਸਫ ਅਲੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਤੋਂ 30 ਸਾਲ ਪਹਿਲਾਂ ਸਿੱਖ ਕੌਮ ਦੇ ਹੀ ਨਹੀਂ ਬਲਕਿ ਪੂਰੀ ਮਾਨਵਤਾ ਦੇ ਪਵਿੱਤਰ ਧਰਮ ਅਸਥਾਨ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਕੇ ਜੋ ਜ਼ੁਲਮ ਸਿੱਖ ਕੌਮ ਉੱਪਰ ਢਾਹਿਆ ਗਿਆ, ਉਸ ਨਾਲ ਸਾਡੀ ਪੂਰੀ ਹਮਦਰਦੀ ਹੈ।
ਉਸ ਨੇ ਕਿਹਾ ਕਿ ਅਸੀਂ ਹਿੰਦੋਸਤਾਨ ਘੱਟ-ਗਿਣਤੀ ਕੌਮਾਂ ਉੱਪਰ ਹੋਏ ਜ਼ੁਲਮਾਂ ਦੀ ਦਾਸਤਾਨ ਨੂੰ ਦੁਨੀਆ ਦੀਆਂ ਸਰਕਾਰਾਂ ਤੱਕ ਲੈ ਕੇ ਜਾਵਾਂਗੇ। ਇਸ ਦੇ ਨਾਲ ਹੀ ਸ: ਗੁਰਚਰਨ ਸਿੰਘ ਗੁਰਾਇਆ ਨੇ ਬੇਨਤੀ ਕੀਤੀ ਕਿ 6 ਜੂਨ ਨੂੰ ਹੋਣ ਵਾਲੇ ਰੋਸ ਮੁਜ਼ਾਹਰੇ ਵਿਚ ਜਰਮਨ ਭਰ ਤੋਂ ਲੋਕ ਸ਼ਾਮਿਲ ਹੋਣ ਅਤੇ ਇਨਸਾਫ਼ ਦੀ ਮੰਗ ਕਰਨ।