Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖਾਂ ਦੇ ਅੰਤਮਿ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਦੇ ਜੀਵਨ ‘ਤੇ ਬਣੇਗੀ ਹਾਲੀਵੁੱਡ ਵਿੱਚ ਫਿਲਮ, ਸੂਫੀ ਗਾਇਕ ਸਤਿੰਦਰ ਸਿਰਤਾਜ਼ ਮਹਾਰਾਜਾ ਦੀ ਭੂਮਿਕਾ ਅਦਾ ਕਰਨਗੇ

ਸਿੱਖਾਂ ਦੇ ਅੰਤਮਿ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਦੇ ਜੀਵਨ ‘ਤੇ ਬਣੇਗੀ ਹਾਲੀਵੁੱਡ ਵਿੱਚ ਫਿਲਮ, ਸੂਫੀ ਗਾਇਕ ਸਤਿੰਦਰ ਸਿਰਤਾਜ਼ ਮਹਾਰਾਜਾ ਦੀ ਭੂਮਿਕਾ ਅਦਾ ਕਰਨਗੇ

ਸਿਡਨੀ ( 8 ਅਗਸਤ 2014): ਸਿੱਖ ਰਾਜ ਦੇ ਬੇਤਾਜ਼ ਬਾਦਸ਼ਾਹ ਮਹਾਂਰਾਜਾ ਰਣਜੀਤ ਸਿੰਘ ਦੇ ਸਪੁੱਤਰ ਅਤੇ ਸਿੱਖਾਂ ਦੇ ਅੰਤਮਿ ਬਾਦਸ਼ਾਹ ਮਹਾਰਾਜਾ ਦਲੀਪ ਸਿੰਗ ‘ਤੇ ਹਾਲੀਵੁੱਡ ਵਿੱਚ ਵੱਡੇ ਬਜ਼ਟ ਦੀ ਫਿਲਮ ਬਣ ਰਹੀ ਹੈ । ਇਹ ਪਹਿਲਾ ਮੌਕਾ ਹੈ ਕਿ ਸਿੱਖ ਕੌਮ ਨਾਲ ਸਬੰਧਿਤ ਕਿਸੇ ਸ਼ਖ਼ਸ਼ੀਅਤ ‘ਤੇ ਹਾਲੀਵੱਡ ਨੇ ਇੰਨੇ ਵੱਡੇ ਬਜ਼ਟ ਦੀ ਫਿਲਮ ਬਣਾਉਣ ਦਾ ਇਹ ਪਹਿਲਾਂ ਮੌਕਾ ਹੈ।

The-Black-Prince-Story-of-Maharaja-Dulip-Singh-film-debut-of-Satinder-Sartaj-e1405343003927 (1)

ਹਾਲੀਵੱਡ ਦੇ ਪ੍ਰਸਿੱਧ ਫਿਲਮ ਨਿਰਮਾਤਾ ਸਟੀਵ ਮੈਕਕਿਊਨ ਸਿੱਖਾਂ ਦੇ ਇਸ ਅੰਤਮਿ ਬਾਦਸ਼ਾਹ ਦੇ ਦੁਖਦਾਈ ਜੀਵਨ ‘ਤੇ ਅਧਾਰਿਤ ਫਿਲਮ “ਦੀ ਬਲੈਕ ਪ੍ਰਿੰਸ” ਬਣਾਉਣ ਜਾ ਰਹੇ ਹਨ।ਲੱਗਭੱਗ 50 ਲੱਖ ਡਾਲਰ ਦੀ ਲਾਗਤ ਵਾਲੀ ਇਹ ਫਿਲਮ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਤਿਆਰ ਹੋਵੇਗੀ।

ਪੰਜਾਬੀ ਗੀਤਾਂ ਨੂੰ ਸੂਫੀਆਨਾ ਅੰਦਾਜ਼ ‘ਚ ਗਾਉਣ ਵਾਲੇ ਨਾਮਵਰ ਪੰਜਾਬੀ ਗਾਇਕ ਸਤਿੰਦਰ ਸਰਤਾਜ ਹੁਣ ਫਿਲਮੀ ਹੀਰੋ ਬਣਨ ਜਾ ਰਹੇ ਹਨ। ਉਹ ਪੰਜਾਬ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦਾ ਰੋਲ ਕਰਦਿਆਂ ‘ਦਿ ਬਲੈਕ ਪ੍ਰਿੰਸ’ ਨਾਂ ਦੀ ਫਿਲਮ ਵਿੱਚ ਪਰਦੇ ਉੱਤੇ ਆਉਣਗੇ।

ਇਹ ਪ੍ਰਗਟਾਵਾ ਸਤਿੰਦਰ ਸਰਤਾਜ ਨੇ ਆਪ ਹੀ ਇੱਥੇ ਪੱਤਰਕਾਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕੀਤਾ। ਉਹ ਇੱਥੇ ਆਪਣੇ ਗਾਇਕੀ ਦੇ ਸ਼ੋਅ ਸਬੰਧੀ ਆਏ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਹ ਲੱਖ ਡਾਲਰ ਦੀ ਲਾਗਤ ਨਾਲ ਬਣਨ ਵਾਲੀ ਇਸ ਫਿਲਮ ਦਾ ਨਿਰਮਾਣ ਹਾਲੀਵੁੱਡ ਦੇ ਨਿਰਮਾਤਾ ਸਟੀਵ ਮੈਕਕਿਊਨ ਕਰਨਗੇ। ਇਸ ਨਿਰਮਾਤਾ ਦੀ ਫਿਲਮ ’12 ਯੀਅਰ ਏ ਸਲੇਵ’ ਨੂੰ ਸਾਲ 2013 ਦਾ ਆਸਕਰ ਐਵਾਰਡ ਮਿਲਿਆ ਸੀ।

ਮਹਾਰਾਜਾ ਦਲੀਪ ਸਿੰਘ ਦੇ ਆਧਾਰਤ ਬਣਨ ਵਾਲੀ ਫਿਲਮ ਦੀ ਸ਼ੂਟਿੰਗ ਸਤੰਬਰ ਮਹੀਨੇ ‘ਚ ਇੰਗਲੈਂਡ ਤੇ ਪੰਜਾਬ ਵਿੱਚ ਹੋਵੇਗੀ। ਪੰਜਾਬੀ ਤੋਂ ਇਲਾਵਾ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਇਹ ਫਿਲਮ ‘ਡੱਬ’ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਉਹ ਫਿਲਮੀ ਕਿਰਦਾਰ ਨੂੰ ਬਿਹਤਰ ਢੰਗ ਨਾਲ ਨਿਭਾਉਣ ਲਈ ਅੰਗਰੇਜ਼ੀ ਭਾਸ਼ਾ ਦਾ ਚੰਗੀ ਤਰ੍ਹਾਂ ਨਾਲ ਉਚਾਰਣ ਤੇ ਅਭਿਆਸ ਦੀ ਮੁੱਢਲੀ ਟਰੇਨਿੰਗ ਲੈ ਰਹੇ ਹਨ।

ਉਨ੍ਹਾਂ ਕਿਹਾ ਕਿ ਇਹ ਫਿਲਮ ਮਹਾਰਾਜਾ ਦਲੀਪ ਸਿੰਘ ਦੇ ਪਰਵਾਸੀ ਜੀਵਨ ਤੇ ਪੰਜਾਬ ਰਾਜ ਤੋਂ ਇਲਾਵਾ ਅੰਗਰੇਜ਼ੀ ਸਾਸ਼ਨ ਦੇ ਕਪਟ ਦੇ ਕਈ ਨਵੇਂ ਪਹਿਲੂਆਂ ਨੂੰ ਪੇਸ਼ ਕਰੇਗੀ। ਪੰਜਾਬ, ਖਾਸਕਰ ਸਿੱਖ ਹਲਕੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਿੱਖ ਰਾਜ ਦੇ ਆਖਰੀ ਮਹਾਰਾਜੇ ਦਲੀਪ ਸਿੰਘ ਪ੍ਰਤੀ ਅਥਾਹ ਮੋਹ ਤੇ ਸਨੇਹ ਰੱਖਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅੱਜ ਕਲ੍ਹ ਇੱਥੇ ਇਕ ਫਿਲਮ ਦੀ ਸ਼ੂਟਿੰਗ ਉਤੇ ਆਏ ਹੋਏ ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਮਹਾਰਾਜਾ ਦਲੀਪ ਸਿੰਘ ਦੀ ਜਿ਼ੰਦਗੀ 'ਤੇ ਆਧਾਰਤ ਬਣੀ ਫਿਲਮ 'ਦਾ ਬਲੈਕ ਪ੍ਰਿੰਸ' ਬਾਰੇ
ਸਤਿੰਦਰ ਸਰਤਾਜ ਦੀ ਪਹਿਲੀ ਫਿਲਮ 'ਬਲੈਕ ਪ੍ਰਿੰਸ' 19 ਮਈ 2017 ਨੂੰ ਸਾਰੀ ਦੁਨੀਆ ਵਿਚ ਜਾਰੀ ਕੀਤੀ ਜਾਏਗੀ। ਇਹ ਫਿਲਮ ਸਿੱਖ ਰਾਜ ਦੇ ਆਖਰੀ ਬਾਦਸ਼ਾਹ ਦਲੀਪ ਸਿੰਘ ਦੇ ਜੀਵਨ 'ਤੇ ਆਧਾਰਿਤ
ਸੰਯੁਕਤ ਰਾਸ਼ਟਰ ਦੇ ਨਸ਼ਾ ਅਤੇ ਅਪਰਾਧ ਸ਼ਾਖਾ ਨੇ ਪੰਜਾਬੀ ਲੋਕ ਗਾਇਕ ਸਤਿੰਦਰ ਸਰਤਾਜ ਨੂੰ 'ਬਲਿਊ ਹਾਰਟ ਮੁਹਿੰਮ' ਲਈ ਚੁਣਿਆ ਹੈ, ਜੋ ਮਨੁੱਖੀ ਤਸਕਰੀ ਵਿਰੁੱਧ ਜਾਗਰੂਕਤਾ ਪ੍ਰਾਜੈਕਟ ਹੈ। ਸੰਗੀਤਕਾਰ ਏ ਆਰ
ਸਿੱਖ ਕੌਮ ਦੀ ਸ਼ਾਨ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਮਹਾਰਾਜਾ ਦਲੀਪ ਸਿੰਘ ਦੇ ਜੀਵਨ 'ਤੇ ਬਣਨ ਵਾਲੀ ਹਾਲੀਵੁੱਡ ਦੀ ਫਿਲਮ 'ਦਾ ਬਲੈਕ ਪਿ੍ੰਸ' ਦੀ ਸ਼ੂਟਿੰਗ ਇਨੀਂ ਦਿਨੀ ਲੰਡਨ ਵਿਚ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: