Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਜਪਾ ਹਰ ਹੀਲੇ ਜੰਮੂ ਕਸ਼ਮੀਰ ਚੋਣਾਂ ਜਿੱਤਣਾ ਚਹੁੰਦੀ ਹੈ, 40 ਫੀਸਦੀ ਮੁਸਲਿਮ ਉਮੀਦਵਾਰਾਂ ਨੂੰ ਦਿੱਤੇ ਟਿਕਟ

ਭਾਜਪਾ ਹਰ ਹੀਲੇ ਜੰਮੂ ਕਸ਼ਮੀਰ ਚੋਣਾਂ ਜਿੱਤਣਾ ਚਹੁੰਦੀ ਹੈ, 40 ਫੀਸਦੀ ਮੁਸਲਿਮ ਉਮੀਦਵਾਰਾਂ ਨੂੰ ਦਿੱਤੇ ਟਿਕਟ

download (1)
ਜੰਮੂ ਕਸ਼ਮੀਰ ਵਿਧਾਨ ਸਭਾ

 

ਜੰਮੂ (17 ਨਵੰਬਰ, 2014): ਹਰਿਆਣਾ ਅਤੇ ਮਹਾਰਾਂਸਟਰ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਭਾਜਪਾ ਨੇ ਕਸ਼ਮੀਰ ਵਿੱਚ ਜਿੱਤ ਪੱਕੀ ਕਰਨ ਲਈ 40 ਫੀਸਦੀ ਮੁਸਲਿਮ ਉਮੀਦਵਾਰਾਂ ਨੂੰ ਟਿਕਟ ਦਿੱਤੇ ਹਨ।ਜੰਮੂ ਕਸ਼ਮੀਰ ਦੀ ਸੱਤਾ ‘ਤੁ ਕਾਬਜ਼ ਹੋਣ ਲਈ ਭਾਜਪਾ 44 ਤੋਂ ਵੱਧ ਸੀਟਾਂ ਪ੍ਰਾਪਤ ਕਰਨੀਆਂ ਚਾਹੁੰਦੀ ਹੈ।

ਆਪਣਾ ‘ਫਿਰਕੂ’ ਅਕਸ ਬਦਲਣ ਲਈ ਤਰਲੋਮੱਛੀ ਹੋ ਰਹੀ ਭਾਜਪਾ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਵਿੱਚ 32 ਮੁਸਲਿਮ ਉਮੀਦਵਾਰ ਚੋਣ ਪਿੜ ਵਿੱਚ ਉਤਾਰੇ ਹਨ।ਭਾਜਪਾ ਸੂਬੇ ਵਿੱਚ ਸੱਤਾ ਵਿੱਚ ਆਉਣ ਲਈ ‘ਮਿਸ਼ਨ 44 ਪਲੱਸ’ ਹਰ ਹੀਲੇ ਹਾਸਲ ਕਰਨਾ ਚਾਹੁੰਦੀ ਹੈ।

ਵਿਧਾਨ ਸਭਾ ਦੀਆਂ ਕੁੱਲ 87 ਸੀਟਾਂ ਵਿੱਚੋਂ 70 ਤੋਂ ਵੱਧ ਸੀਟਾਂ ਤੋਂ ਭਾਜਪਾ ਚੋਣ ਲੜ ਰਹੀ ਹੈ ਤੇ ਇਸ ਨੇ 32 ਮੁਸਲਿਮ ਉਮੀਦਵਾਰ ਖੜ੍ਹੇ ਕੀਤੇ ਹਨ। ਇਸ ਨੇ ਕਸ਼ਮੀਰ ਵਾਦੀ ਵਿੱਚ 25, ਜੰਮੂ ਵਿੱਚੋਂ 6 ਤੇ ਲੱਦਾਖ ਵਿੱਚੋਂ ਇਕ ਮੁਸਲਿਮ ਉਮੀਦਵਾਰ ਖੜ੍ਹਾ ਕੀਤਾ ਹੈ।

ਭਾਜਪਾ ਨੇ ਕਸ਼ਮੀਰ ਵਾਦੀ ਵਿਚਲੇ ਵਿਧਾਨ ਸਭਾ ਹਲਕਿਆਂ ਵਿੱਚ ਚਾਰ ਕਸ਼ਮੀਰੀ ਪੰਡਤ ਤੇ ਇਕ ਸਿੱਖ ਆਗੂ ਨੂੰ ਅਤੇ ਲੱਦਾਖ ਖੇਤਰ ਵਿੱਚ ਤਿੰਨ ਬੋਧੀ ਉਮੀਦਵਾਰ ਉਤਾਰੇ ਹਨ।

ਭਾਜਪ ਬਹੁਤ ਰਣਨੀਤਕ ਅੰਦਾਜ਼ ਵਿੱਚ ਵਾਦੀ ਵਿੱਚ ਸਰਗਰਮ ਹੈ।ਜੰਮੂ-ਕਸ਼ਮੀਰ ਦੇ ਮਾਮਲਿਆਂ ਦੇ ਇੰਚਾਰਜ ਤੇ ਭਾਜਪਾ ਦੇ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਕਸ਼ਮੀਰ ਵਾਦੀ ਵਿੱਚ ਭਾਜਪਾ ਕੋਈ ਅਛੂਤ ਨਹੀਂ ਹੈ।

ਪਾਰਟੀ ਦੀਆਂ ਵਾਦੀ ‘ਚ ਹੁੰਦੀਆਂ ਰੈਲੀਆਂ ਵਿੱਚ ਰੋਡ ਸ਼ੋਅਜ਼ ਤੇ ਪ੍ਰੋਗਰਾਮਾਂ ਵਿੱਚ ਲੋਕ ਵੱਡੀ ਗਿਣਤੀ ਵਿੱਚ ਆਉਂਦੇ ਹਨ ਤੇ ਇਸ ਨੂੰ ਨੈਸ਼ਨਲ ਕਾਨਫਰੰਸ ਤੇ ਪੀਡੀਪੀ ਦੇ ਬਦਲ ਵਜੋਂ ਦੇਖਦੇ ਹਨ। ਸੂਬੇ ‘ਚ ਹੁਣ ਤੱਕ ਕਸ਼ਮੀਰ ਦੇ ਦੋ ਅਹਿਮ ਘਰਾਣੇ ਹੀ ਰਾਜ ਕਰਦੇ ਆ ਰਹੇ ਹਨ। ਸ੍ਰੀ ਖੰਨਾ ਨੇ ਕਿਹਾ ਕਿ 2014 ਲੋਕ ਸਭਾ ਚੋਣਾਂ ਵਿੱਚ ਪਾਰਟੀ ਨੇ ਤਿੰਨ ਸੀਟਾਂ ਜਿੱਤ ਕੇ 27 ਅਸੰਬਲੀ ਸੀਟਾਂ ‘ਤੇ ਮੋਹਰੀ ਸਥਾਨ ਹਾਸਲ ਕੀਤਾ ਸੀ।

ਮਿਸ਼ਨ 44 ਪਲੱਸ ਲਈ ਕੇਵਲ 17 ਹੋਰ ਸੀਟਾਂ ਲਈ ਲੜਾਈ ਹੈ।
ਦੇਸ਼ ਦੇ ਇਕੋ-ਇਕ ਮੁਸਲਿਮ ਬਹੁਲ ਸੂਬੇ ਵਿੱਚ ਲੋਕਾਂ ਤੱਕ ਪੁੱਜਣ ਲਈ ਭਾਜਪਾ ਅਮਨ ਤੇ ਵਿਕਾਸ ਦੇ ਮੁੱਦਿਆਂ ‘ਤੇ ਵਧੇਰੇ ਜ਼ੋਰ ਦੇ ਰਹੀ ਹੈ ਅਤੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਧਾਰਾ 370 ਖਤਮ ਕਰਨ ਦੀ ਮੰਗ ਜਿਹੇ ਵਿਵਾਦਗ੍ਰਸਤ ਮੁੱਦੇ ਨਹੀਂ ਛੋਹ ਰਹੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਭਾਜਪਾ ਦਾ ਮੂਲ ਆਧਾਰ ਬ੍ਰਾਹਮਣਵਾਦੀ ਵੰਡ ਦੇ ਸਿਧਾਂਤ 'ਤੇ ਟਿਕਿਆ ਹੋਇਆ ਹੈ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਫੈਸਲਾ ਸੁਣਾਉਂਦਿਆਂ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਤਲ ਦੇ ਇੱਕ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ।
ਬਾਦਲ ਦਲ-ਭਾਜਪਾ ਦਰਮਿਆਨ ਗੱਠਜੋੜ ਲਈ ਗੱਲਬਾਤ ਚੱਲਦੇ ਹੋਣ ਦੀਆਂ ਅਟਕਲਾਂ ਦੀ ਪੁਸ਼ਟੀ ਕਰਦਿਆਂ ਭਾਪਜਾ ਆਗੂ ਅਮਿਤ ਸ਼ਾਹ ਨੇ ਬੀਤੇ ਦਿਨ ਦਿੱਲੀ ਵਿਖੇ ਇਸ ਵਿਸ਼ੇ ਵਾਰੇ ਇਕ ਸਿੱਧੇ ਸਵਾਲ ਦੇ ਜਵਾਬ
ਪਿਛਲੇ ਸਮੇਂ ਦੌਰਾਨ ਇੰਡੀਆ ਦੇ ਰਾਜਨੀਤਕ ਗਲਿਆਰਿਆਂ ਵਿਚ ਜੋ ਘਟਨਾਵਾਂ ਵਾਪਰੀਆਂ ਹਨ ਉਨ੍ਹਾਂ ਤੋਂ ਇਹ ਸਵਾਲ ਖਾਸ ਤੌਰ 'ਤੇ ਉਭਰ ਕੇ ਆ ਰਹੇ ਹਨ ਅਤੇ ਇਸਤੋਂ ਇਹ ਸਿਧ ਹੋ ਰਿਹਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: