Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਹਿੰਦੂਆਂ ‘ਚੋ ਗਏ ਲੋਕਾਂ ਨੂੰ ਵਾਪਿਸ ਹਿੰਦੂ ਧਰਮ ਵਿੱਚ ਲਿਆਉਣ ਤੱਕ ਮੁਹਿੰਮ ਜਾਰੀ ਰਹੇਗੀ: ਭਾਗਵਤ

ਹਿੰਦੂਆਂ ‘ਚੋ ਗਏ ਲੋਕਾਂ ਨੂੰ ਵਾਪਿਸ ਹਿੰਦੂ ਧਰਮ ਵਿੱਚ ਲਿਆਉਣ ਤੱਕ ਮੁਹਿੰਮ ਜਾਰੀ ਰਹੇਗੀ: ਭਾਗਵਤ

Bhagwat1
ਮੋਹਨ ਭਾਗਵਤ

ਕੋਲਕਾਤਾ (20 ਦਸੰਬਰ, 2014): ਹਿੰਦੂਤਵੀਆਂ ਵੱਲੋਂ ਭਾਰਤ ਵਿੱਚ ਰਹਿ ਰਹੀਆਂ ਘੱਟ ਗਿਣਤੀ ਕੌਮਾਂ ਖਿਲਾਫ ਐਲਾਨੀਆਂ ਜੰਗ ਹਰ ਦਿਨ ਬੱਖਦੀ ਜਾ ਰਹੀ ਹੈ। ਬਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹਰ ਨਵੇਂ ਦਿਨ ਘੱਟ ਗਿਣਤੀਆਂ ਨੂੰ ਹਿੰਦੂ ਕਹਿਕੇ ਜਾਂ ਹਿੰਦੂ ਧਰਮ ਵਿੱਚ ਸ਼ਾਮਲ ਕਰਨ ਦੇ ਐਲਾਨ ਕਰਕੇ ਸ਼ਰੇਆਮ ਜ਼ਲੀਲ ਕੀਤਾ ਜਾ ਰਿਹਾ ਹੈ।

ਅੱਜ ਫਿਰ ਆਪਣੀ ਗੱਲ ਦੁਹਰਾਉਦਿਆਂ ਆਰ ਐਸ ਐਸ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਭਾਰਤ ਹਿੰਦੂ ਰਾਸ਼ਟਰ ਹੈ ਅਤੇ ਜਿਹੜੇ ਭੁੱਲੇ ਭਟਕੇ ਵਾਪਸ ਚਲੇ ਗਏ ਹਨ ਉਨ੍ਹਾਂ ਨੂੰ ਵਾਪਸ ਹਿੰਦੂ ਧਰਮ ‘ਚ ਲੈ ਕੇਆਉਣ ਦੀ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਅਸੀਂ ਆਪਣੇ ਮਕਸਦ ‘ਚ ਕਾਮਯਾਬ ਨਹੀਂ ਹੋ ਜਾਂਦੇ।

ਕੋਲਕਾਤਾ ਦੇ ਸ਼ਹੀਦ ਮਿਨਾਰ ਮੈਦਾਨ ਵਿਖੇ ਵਿਸ਼ਵ ਹਿੰਦੂ ਪ੍ਰੀਸ਼ਦ ਦੀ ‘ਗੋਲਡਨ ਜੁਬਲੀ’ ਮੌਕੇ ਸਮਾਗਮ ‘ਚ ਬੋਲਦਿਆਂ ਉਨ੍ਹਾਂ ਕਿਹਾ ਕਿ ਹਿੰਦੂ ਸਮਾਜ ਹੁਣ ਜਾਗ ਗਿਆ ਹੈ । ਹਿੰਦੂ ਸਮਾਜ ਨੂੰ ਕਿਸੇ ਤੋਂ ਡਰਨ ਦੀ ਲੋਣ ਨਹੀਂ ਹੈ। ਪਾਕਿਸਤਾਨ ਵੀ ਭਾਰਤ ਦੀ ਜ਼ਮੀਨ ਹੈ ਙ ਜਿਨ੍ਹਾਂ ਨੂੰ ਧਰਮ ਤਬਦੀਲੀ ਪਸੰਦ ਨਹੀਂ, ਉਹ ਕਾਨੂੰਨ ਬਣਾਉਣ।

ਉਨ੍ਹਾਂ ਕਿਹਾ ਕਿ 1945 ‘ਚ ਕੁਛ ਹੋਣ ਤੋਂ ਬਾਅਦ ਪਾਕਿਸਤਾਨ ਬਣਿਆ ਹੈ । ਪਾਕਿਸਤਾਨ ਸਥਾਈ ਨਹੀਂ ਹੈ।ਬਦਲਾਅ ‘ਚ ਹੁਣ ਜ਼ਿਆਦਾ ਸਮਾਂ ਨਹੀਂ ਹੈ। ਦੁਨੀਆ ਚ ਪੁੱਠੀ-ਸਿੱਧੀ ਗੱਲਾਂ ਕਰਨ ਵਾਲੇ ਬਹੁਤ ਲੋਕ ਹਨ। ਇਸ ਨਾਲ ਆਪਣੇ ਮਨ ‘ਚ ਸ਼ੰਕਾ ਲੈ ਕੇ ਆਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਨੂੰ ਬਦਲਣਾ ਨਹੀਂ ਹੈ । ਹਿੰਦੂ ਕਹਿੰਦੇ ਹਨ ਬਦਲਾਅ ਅੰਦਰੋਂ ਹੁੰਦਾ ਹੈ ।

ਅਸੀਂ ਹਿੰਦੂ ਕਿਸੇ ਦੂਜੀ ਥਾਂ ਤੋਂ ਘੁਸਪੈਠ ਕਰਕੇ ਇਥੇ ਨਹੀਂ ਆਏ ਹਾਂ। ਇਹ ਸਾਡਾ ਹਿੰਦੂ ਰਾਸ਼ਟਰ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਪ੍ਰੀਸ਼ਦ ਦੇ ਪੋਸਟਰਾਂ ‘ਚ ‘ਅਸੀਂ ਸਾਰੇ ਹਿੰਦੂ’ ਦੇ ਨਾਅਰੇ ਕਾਰਨ ਵਿਵਾਦ ਵੀ ਰਿਹਾ ਸੀ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਫਿਰਕੂ ਹਿੰਦੂ ਜੱਥੇਬੰਦੀ ਆਰ. ਐੱਸ. ਐੱਸ ਮੁਖੀ ਮੋਹਨ ਭਾਗਵਤ ਵੱਲੋਂ ਉੱਘੀ ਸਮਾਜ ਸੇਵਕਾ ਨੋਬਲ ਇਨਾਮ ਪ੍ਰਾਪਤ ਮਦਰ ਟਰੇਸਾ ਪ੍ਰਤੀ ਦਿੱਤੇ ਬਿਆਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ
ਕਾਨਪੁਰ(15 ਫਰਵਰੀ, 2015): ਕੱਟੜ ਹਿੰਦੂਤਵੀ ਸੰਘਠਨ ਆਰ.ਐੱਸ. ਐੱਸ ਦਾ ਚਾਰ ਦਿਨਾ ‘ਰਾਸ਼ਟਰ ਰਸ਼ਕਾ ਸੰਗਮ’ ਸਮਾਗਮ ਅੱਜ ਇੱਥੇ ਸ਼ੁਰੂ ਹੋ ਗਿਆ ਹੈ। ਸੰਘ ਮੁਖੀ ਮੋਹਨ ਭਾਗਵਤ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: