Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਡਾ. ਦਲੀਪ ਕੌਰ ਟਿਵਾਣਾ (ਲੇਖਕ- ਡਾ. ਹਰਪਾਲ ਸਿੰਘ ਪੰਨੂ)

ਡਾ. ਦਲੀਪ ਕੌਰ ਟਿਵਾਣਾ (ਲੇਖਕ- ਡਾ. ਹਰਪਾਲ ਸਿੰਘ ਪੰਨੂ)

ਲੇਖਕ- ਡਾ. ਹਰਪਾਲ ਸਿੰਘ ਪੰਨੂ

ਮੈਡਮ ਟਿਵਾਣਾ ਮੇਰੇ ਅਧਿਆਪਕ ਤਾਂ ਸਨ ਹੀ ਮੇਰੀ ਹਰ ਮੁਸ਼ਿਕਲ ਵਿਚ ਸਹਾਈ ਹੁੰਦੇ। ਸਿਆਸਤ ਨਾਲ ਵਾਹ ਵਾਸਤਾ ਨਹੀਂ ਪਰ ਦਰਬਾਰ ਸਾਹਿਬ ਉੱਪਰ ਹਮਲੇ ਓਪ੍ਰੇਸ਼ਨ ਬਲੂਸਟਾਰ ਬਾਅਦ 1984 ਵਿਚ ਜਦੋਂ ਮੈਨੂੰ ਬੰਦੀ ਬਣਾ ਲਿਆ, ਜੇਲ੍ਹ ਵਿਚ ਮੁਲਾਕਾਤ ਕਰਨ ਆਏ। ਮੈਨੂੰ ਕੋਈ ਲੋੜ ਪੈਂਦੀ ਉਨ੍ਹਾਂ ਦਾ ਹੀ ਦਰ ਖੜਕਾਉਦਾ। ਮੇਰੇ ਉੱਪਰ ਉਨ੍ਹਾਂ ਦੇ ਉਪਕਾਰਾਂ ਦਾ ਬੋਝ ਵਧਦਾ ਰਿਹਾ।
ਇਕ ਦਿਨ ਪੁਛ ਹੀ ਲਿਆ- ਤੁਹਾਡਾ ਕਰਜ਼ਾ ਕਿਵੇਂ ਚੁਕਾਵਾਂ ਮੈਡਮ? ਮੈਂ ਤੁਹਾਡੇ ਕਿਸੇ ਕੰਮ ਨੀ ਆ ਸਕਦਾ। ਕਹਿੰਦੇ- ਤੂੰ ਹਮੇਸ਼ ਮੇਰੇ ਤੋਂ ਛੋਟਾ ਰਹੇਂਗਾ, ਮੇਰਾ ਕਰਜ਼ਾ ਇਉਂ ਨਹੀਂ ਉਤਰੇਗਾ। ਮੇਰਾ ਕਰਜ਼ ਉਤਾਰਨਾ ਚਾਹੇਂ ਤਾਂ ਆਪਣੇ ਤੋਂ ਛੋਟਿਆਂ, ਲੋੜਵੰਦਾਂ ਨਾਲ ਹਮਦਰਦੀ ਕਰਦਾ ਰਹੀਂ ਜਿਵੇਂ ਮੈਂ ਤੇਰੇ ਨਾਲ ਕੀਤੀ।

ਮੈਡਮ ਕਿਹਾ ਕਰਦੇ, “ਅਸੀਂ ਆਪਣੇ ਪਿਆਰਿਆਂ ਦੀਆਂ ਯਾਦਾਂ ਸਦਕਾ ਜਿਉਂਦੇ ਹਾਂ। ਸਾਡੇ ਵਜੂਦ ਦੀਆਂ ਯਾਦਾਂ ਦਾ ਕੁੱਲ ਜੋੜ ਸਾਡੀ ਸ਼ਖਸੀਅਤ ਬਣਦਾ ਹੈ। ਜਦੋਂ ਸਾਡਾ ਮਿੱਤਰ ਸਖਾ ਸਾਥੋਂ ਵਿਛੜ ਜਾਏ, ਸਾਡੇ ਵਜੂਦ ਦਾ ਇਕ ਹਿੱਸਾ ਮਰ ਜਾਂਦਾ ਹੈ ਜਿਸ ਸਦਕਾ ਉਹ ਬਣਿਆ ਸੀ। ਸਾਨੂੰ ਅਪਣੇ ਮਰ ਚੁੱਕੇ ਹਿੱਸੇ ਸਦਕਾ ਕਸ਼ਟ ਹੁੰਦਾ ਹੈ।”

ਆਖਰੀ ਕੁਝ ਹਫਤੇ ਰਾਬਿੰਦਰਨਾਥ ਟੈਗੋਰ ਨੇ ਅਪਣੇ ਮਿੱਤਰ ਅਤੇ ਸ਼ਾਂਤੀਨਿਕੇਤਨ ਵਿਚ ਫਿਲਾਸਫੀ ਪੜ੍ਹਾਉਂਦੇ ਪ੍ਰੋਫੈਸਰ ਸੁਰਿੰਦਰਨਾਥ ਦਾਸ ਦੀ ਧੀ ਮੈਤਰੀ ਦੇਵੀ ਦੇ ਬੰਗਲੇ ਵਿਚ ਦਾਰਜੀਲਿੰਗ ਬਿਤਾਏ। ਇਨ੍ਹਾਂ ਦਿਨਾਂ ਦੀਆਂ ਯਾਦਾਂ ਉੱਪਰ ਮੈਤਰੀ ਨੇ ਕਿਤਾਬ ਲਿਖ ਦਿੱਤੀ ਟੈਗੋਰ ਬਾਈ ਫਾਇਰਸਾਈਡ। ਉਸ ਕਿਤਾਬ ਵਿਚ ਲਿਖਿਆ, “ਉੱਚਾ ਸੁਣਨ ਲੱਗ ਗਿਆ ਸੀ। ਆਪਣੇ ਹੋਂਠ ਉਹਨਾਂ ਦੇ ਕੰਨ ਨਜ਼ਦੀਕ ਲਿਜਾਕੇ ਕੋਈ ਗੱਲ ਪੁਛਦੇ, ਜਵਾਬ ਉਡੀਕਦੇ । ਇਕ ਦਿਨ ਹੱਸ ਪਏ, ਕਹਿੰਦੇ- ਕੁਦਰਤ ਨੇ ਦਿੱਤੇ ਸਨ ਕੰਨ ਮੈਤਰੀ, ਜੇ ਵਾਪਸ ਮੰਗਣ ਆ ਗਈ ਤਾਂ ਇਤਰਾਜ਼ ਕਿਸ ਗੱਲ ਦਾ? ਅੱਖਾਂ ਤਾਂ ਰਹਿਣ ਦੇੲਗੀ ਮੇਰੇ ਕੋਲ, ਕਿ ਅੱਖਾਂ ਵੀ ਮੰਗਣ ਆਏਗੀ? ਮੇਰੇ ਵਰਗਾ ਦਰਸ਼ਕ ਕਿਥੋਂ ਲੱਭੇਗੀ ਮੇਰੇ ਬਾਦ? ਕੁਦਰਤ ਨੂੰ ਇਹ ਕੀ ਹੋ ਗਿਆ ਮੈਤਰੀ? ਅਪਣੇ ਹੱਥੀਂ ਅਪਣੀ ਜੇਬ ਆਪ ਕਿਉਂ ਕੁਤਰਨ ਲੱਗੀ ਹੈ ਕੁਦਰਤ? ਤਾਂ ਵੀ, ਉਦਾਸ ਹੋਣ ਦੀ ਕੋਈ ਗੱਲ ਨਹੀਂ। ਤੁਹਾਡੀਆਂ ਅੱਖਾਂ ਸਾਹਮਣੇ ਜਿਹੜਾ ਟੈਗੋਰ ਬੈਠਾ ਹੈ ਉਹ ਚਲਾ ਜਾਏਗਾ। ਇਕ ਟੈਗੋਰ ਤੁਹਾਡੀਆਂ ਅੱਖਾਂ ਦੇ ਪਿੱਛੇ ਵੀ ਤਾਂ ਬੈਠਾ ਹੈ ਮੈਤਰੀ, ਉਹ ਇਥੇ ਹੀ ਰਹੇਗਾ।

ਅੱਖਾਂ ਪਿੱਛੇ ਹਮੇਸ਼ਾ ਬੈਠੀ ਰਹੇਗੀ ਸਾਡੀ ਪਿਆਰੀ ਮੈਡਮ ਟਿਵਾਣਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਬੰਦਾ ਸਿੰਘ ਲੋਹਗੜ ਦੇ ਕਿਲੇ ਵਿੱਚ ਸੀ ਤੇ ਇਸ ਕਿਲੇ ਦੀ ਉਸ ਨੇ ਆਪ ਹੀ ਮੁਰੰਮਤ ਕੀਤੀ ਸੀ । ਉਸ ਕਿਲੇ ਵਿੱਚ ਖਾਣ ਪੀਣ ਦਾ ਵਧੇਰਾ ਸਮਾਨ ਨਹੀਂ ਸੀ |
ਮੇਰੇ ਵਰਗੇ ਦੁਨੀਆਦਾਰਾਂ ਵਾਸਤੇ ਬਹੁਤ ਔਖਾ ਹੈ ਇਹ ਸਮਝ ਸਕਣਾ ਕਿ ਬਰਫ ਦੀ ਡਲੀ ਅੱਗ ਵਿਚ ਨਾ ਪੰਘਰੇ, ਕਿ ਕੋਇਲਾ ਬਰਫ ਵਿਚ ਦਬ ਕੇ ਵੀ ਨਾ ਬੁਝੇ। ਪੋਹ ਦੀਆਂ ਸਰਦ-ਯੱਖ
ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਅਕਸਰ ਜਾਂਦੇ ਰਹਿੰਦੇ। ਕਦੀ ਇਕੱਲਿਆਂ, ਕਦੀ ਦੋਸਤਾਂ ਸਮੇਤ, ਕਦੀ ਬੱਚਿਆਂ ਨਾਲ, ਤਕਰੀਬਨ ਤਕਰੀਬਨ ਮਹੀਨੇ ਵਿੱਚ ਇੱਕ ਵਾਰੀ ਔਸਤਨ ਚੱਕਰ ਲੱਗ ਹੀ ਜਾਂਦਾ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: