Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ 38ਵੇ ਦਿਨ ਚ ਦਾਖਲ

ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ 38ਵੇ ਦਿਨ ਚ ਦਾਖਲ

ਲੁਧਿਆਣਾ (22 ਫਰਵਰੀ, 2015): ਸਜਾ ਭੁਗਤ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਲਈ ਅਤੇ ਸਮੂਹ ਧਰਮਾਂ ਦੇ ਸਜਾ ਪੂਰੀ ਕਰ ਚੁੱਕੇ ਬੰਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ ਅੱਜ 38ਵੇ ਦਿਨ ਵਿੱਚ ਦਾਖਲ ਹੋ ਚੁੱਕੀ ਹੈ।

0003
ਬਾਪੂ ਸੂਰਤ ਸਿੰਘ ਖਾਲਸਾ

ਅੱਜ ਦੇ ਦਿਨ ਦੀ ਸੂਰਆਤ ਇੱਕ ਛੋਟੇ ਬੱਚੇ ਮਹਾਂ ਸਿੰਘ ਅਖੰਡ ਕੀਰਤਨ ਜੱਥੇ ਨੇ ਬਾਣੀ ਦਾ ਜਾਪ ਅਤੇ ਆਪਣੀ ਤੋਤਲੀ ਅਵਾਜ ਨਾਲ ਕੀਰਤਨ ਕਰਕੇ ਕਰਵਾਈ।  ਹੜਤਾਲ ਦੇ 38ਵੇ ਦਿਨ ਭਾਵੇ ਬਾਪੂ ਸੂਰਤ ਸਿੰਘ ਸਰੀਰਕ ਪੱਖੋ ਕਮਜੋਰ ਹੋ ਗਏ ਹਨ ਪਰ ਮਾਨਸਿਕ ਪੱਖੋ ਅਜੇ ਵੀ ਚੜਦੀ ਕਲਾਂ ਵਿੱਚ ਹਨ ਅਤੇ ਹਰ ਰੋਜ ਦੇਸ ਵਿਦੇਸ ਦੀਆਂ ਸੰਗਤਾਂ ਤੋ ਮਿਲ ਰਹੇ ਸਮਰਥਨ ਕਾਰਨ ਗੱਦਗੱਦ ਹੋਏ ਬਾਪੂ ਸੂਰਤ ਸਿੰਘ ਨੇ ਕਿਹਾ ਕਿ ਪਿਛਲੀ ਸਦਾ ਦੇ ਸੱਠਵੇ ਦਹਾਕੇ ਵਿੱਚ ਦਰਸਨ ਸਿੰਘ ਫੇਰੂਮਾਨ ਨੇ ਸਹਾਦਤ ਦੇ ਕੇ ਜੋ ਕਰ ਦਿਖਾਇਆ ਸੀ ਮੈ ਵੀ ਉਸ ਕਾਰਜ ਨੂੰ ਦੁਹਰਾਉਣਾ ਚਾਹੁੰਦਾ ਹਾਂ ਕਿਉਕਿ ਜੇ ਮੈ ਨਾ ਕੀਤਾ ਤਾਂ ਮੌਜੂਦਾ ਦੌਰ ਦੇ ਸਿੱਖਾਂ ਦਾ ਅਰਦਾਸ ਤੇ ਇਤਿਹਾਸ ਵਿੱਚੋ ਵਿਸਵਾਸ ਉਠ ਜਾਵੇਗਾ।

ਜੇ ਮੈ  ਨਾ ਕੀਤਾ ਤਾਂ ਭਾਰਤੀ ਨਿਜਾਮ ਸਿੱਖਾਂ ਨੂੰ ਕਦੀ ਵੀ ਸੰਜੀਦਗੀ ਨਾਲ ਨਹੀ ਲਵੇਗਾ ਤੇ ਮੈ ਆਪਣੀ ਜਮੀਰ ਨੂੰ ਜਵਾਬ ਨਹੀ ਦੇ ਸਕਾਂਗਾ।

ਉਹਨਾਂ ਅੱਗੇ ਕਿਹਾ ਕਿ ਸਮਾਂ ਪੂਰਾ ਕਰ ਚੁੱਕੇ  ਕੂਝ ਕੈਦੀਆਂ ਦੀ ਲਗਾਤਾਰ ਜੇਲ ਬੰਦੀ ਨਾ ਸਿਰਫ ਭਾਰਤੀ ਸੰਵਿਧਾਨ ਵਿੱਚ ਦਰਜ ਬਰਾਬਰਤਾ ਦੇ ਸਿਧਾਂਤ ਦੀ ਉ¦ਘਣਾ ਹੈ ਸਗੋ ਇਹ ਸਿੱਧੇ ਤੌਰ ਤੇ ਯੂ ਐਨ ਓ ਦੇ ਮਨੁੱਖੀ ਅਧਿਕਾਰਾਂ ਬਾਰੇ ਐਲਾਨਨਾਮੇ ਦੀ ਵੀ ਉ¦ਘਣਾ ਹੈ।

ਗੁਰਦੀਪ ਸਿੰਘ ਬਠਿੰਡਾ ਕੋਆਰਡੀਨੇਟਰ ਸੰਘਰਸ ਕਮੇਟੀ, ਜਸਵੀਰ ਸਿੰਘ ਖੰਡੂਰ ਪੰਚ ਪ੍ਰਧਾਨੀ, ਕੰਵਰਪਾਲ ਸਿੰਘ ਆਗੂ ਦਲ ਖਾਲਸਾ ਅਤੇ ਸਤਨਾਮ ਸਿੰਘ ਧਾਲੀਵਾਲ ਯੂ ਐਚ ਆਰ ਓ ਨੇ ਪੰਜਾਬ ਸਰਕਾਰ ਦੁਆਰਾ ਸੰਘਰਸ ਨੂੰ ਖਤਮ ਕਰਨ ਦੇ ਦਬਾਅ ਦੀ ਨਿੰਦਾ ਕਰਦਿਆਂ ਸਵਾਲ ਕੀਤਾ ਕਿ ਆਪਣੇ ਆਪ ਨੂੰ ਪੰਥਕ ਸਰਕਾਰ ਅਖਵਾਊਣ ਵਾਲੀ ਸਰਕਾਰ ਕੀ ਹੁਣ ਪੰਥਕ ਮੁਦਿੱਆਂ ਨੂੰ ਹੀ ਕਿਓ ਖਤਮ ਕਰਨ ਤੇ ਤੁਲੀ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਮਿਸਲ ਸਤਲੁਜ ਪਾਰਟੀ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਸਮੂਹ ਪੰਜਾਬੀਆਂ ਨੂੰ 2 ਅਕਤੂਬਰ ਦੇ ਬੰਦੀ ਸਿੰਘ ਰਿਹਾਈ ਮਾਰਚ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਮਾਰਚ ਗੁਰਦੁਆਰਾ
ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਕਮਿਸ਼ਨ ਨੇ ਭਾਰਤ ਸਰਕਾਰ ਉੱਤੇ ਧਾਰਮਿਕ ਘੱਟਗਿਣਤੀਆਂ ਵਿਰੁੱਧ ਅੱਤਵਾਦ ਵਿਰੋਧੀ ਕਾਨੂੰਨਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਾਏ ਹਨ। ਕਮਿਸ਼ਨ ਨੇ ਜਗਤਾਰ ਸਿੰਘ ਜੌਹਲ ਨੂੰ ਜ਼ਮਾਨਤ
ਦਿੱਲੀ ਹਾਈ ਕੋਰਟ ਨੇ ਜਗਤਾਰ ਸਿੰਘ ਜੌਹਲ ਨੂੰ ਸੱਤ ਮਾਮਲਿਆਂ ਵਿੱਚ ਜ਼ਮਾਨਤ ਦੇ ਦਿੱਤੀ ਹੈ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਉਨ੍ਹਾਂ ਦੀ ਸੰਭਾਵੀ ਰਿਹਾਈ, ਜ਼ਮਾਨਤੀ ਮੁਚਲਕਿਆਂ ਅਤੇ ਚੱਲ ਰਹੇ ਮੁਕੱਦਮਿਆਂ
ਵਕੀਲ ਜਸਪਾਲ ਸਿੰਘ ਮੰਝਪੁਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦਿੱਲੀ ਹਾਈ ਕੋਰਟ ਵੱਲੋਂ ਜਗਤਾਰ ਸਿੰਘ ਜੱਗੀ ਜੌਹਲ ਨੂੰ 7 ਕੇਸਾਂ ਵਿੱਚ ਦਿੱਤੀ ਗਈ ਜ਼ਮਾਨਤ ਦੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: