Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬਿਨਾਂ ਸਰਕਾਰੀ ਹੁਕਮਾਂ ਤੋਂ ਹੀ ਸਰਹੱਦੀ ਪੱਟੀ ਦੇ ਬਹੁਤੇ ਲੋਕ ਆਪਣੇ ਪਿੰਡਾਂ ‘ਚ ਮੁੜ ਪਰਤੇ; ਵਾਢੀ ਸ਼ੁਰੂ

ਬਿਨਾਂ ਸਰਕਾਰੀ ਹੁਕਮਾਂ ਤੋਂ ਹੀ ਸਰਹੱਦੀ ਪੱਟੀ ਦੇ ਬਹੁਤੇ ਲੋਕ ਆਪਣੇ ਪਿੰਡਾਂ ‘ਚ ਮੁੜ ਪਰਤੇ; ਵਾਢੀ ਸ਼ੁਰੂ

ਅੰਮ੍ਰਿਤਸਰ: ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਜਾਂ ਸਿਆਸਤ ਦੇ ਚਲਦਿਆਂ ਮਜਬੂਰ ਪਿੰਡ ਛੱਡ ਕੇ ਗਏ ਲੋਕ ਹੁਣ ਵਾਪਸ ਆਪਣੇ ਪਿੰਡਾਂ ਨੂੰ ਪਰਤਣ ਲੱਗੇ ਹਨ। ਸਰਹੱਦੀ ਖੇਤਰ ਦੇ ਸਕੂਲ ਵੀ ਖੁੱਲ੍ਹ ਗਏ ਹਨ ਤੇ ਕੰਡਿਆਲੀ ਤਾਰ ਤੋਂ ਪਾਰ ਫ਼ਸਲ ਦੀ ਵਾਢੀ ਸ਼ੁਰੂ ਹੋ ਗਈ ਹੈ।

ਜ਼ਿਕਰਯੋਗ ਹੈ ਕਿ ਭਾਰਤੀ ਫ਼ੌਜ ਵੱਲੋਂ ਇਹ ਦਾਅਵਾ ਕਰਨ ਤੋਂ ਬਾਅਦ ਕਿ ਉਸਨੇ ਪਾਕਿਸਤਾਨ ਦੇ ਕਬਜ਼ੇ ਵਾਲੇ ‘ਆਜ਼ਾਦ ਕਸ਼ਮੀਰ’ ‘ਚ ਮੁਜਾਹਦੀਨਾਂ ਦੇ ਕੈਂਪਾਂ ‘ਤੇ ਹਮਲਾ ਕੀਤਾ ਹੈ, ਦੋਵਾਂ ਮੁਲਕਾਂ ਵਿਚ ਕਸ਼ੀਦਗੀ (ਤਣਾਅ) ਵਧ ਗਿਆ ਸੀ। ਪੰਜਾਬ ਦੀ ਬਾਦਲ ਸਰਕਾਰ ਨੇ ਕੇਂਦਰ ਤੋਂ ਆਏ ਹੁਕਮਾਂ ਦਾ ਹਵਾਲਾ ਦੇ ਕੇ ਸਰਹੱਦ ਤੋਂ ਦਸ ਕਿਲੋਮੀਟਰ ਤੱਕ ਦੇ ਇਲਾਕੇ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਇਸ ਕਾਰਨ ਲੋਕਾਂ ਨੂੰ ਘਰ-ਬਾਰ ਛੱਡ ਕੇ ਕੈਂਪਾਂ ਜਾਂ ਰਿਸ਼ਤੇਦਾਰਾਂ ਦੇ ਘਰਾਂ ‘ਚ ਜਾਣਾ ਪਿਆ ਸੀ। ਕੁਝ ਲੋਕ ਮਾਲ ਡੰਗਰ ਦੀ ਸਾਂਭ-ਸੰਭਾਲ ਅਤੇ ਫ਼ਸਲ ਦੀ ਰਾਖੀ ਲਈ ਰਹਿ ਗਏ ਸਨ। ਕੰਡਿਆਲੀ ਤਾਰ ਤੋਂ ਪਾਰ ਫ਼ਸਲ ਦੀ ਸਾਂਭ-ਸੰਭਾਲ ਲਈ ਕਿਸਾਨਾਂ ਨੂੰ ਜਾਣ ਤੋਂ ਰੋਕ ਦਿੱਤਾ ਗਿਆ ਸੀ ਤੇ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ ਵੀ ਲੋਕਾਂ ਲਈ ਬੰਦ ਸੀ, ਜੋ ਅਜੇ ਵੀ ਬੰਦ ਹੈ।

ਸਰਹੱਦੀ ਪਿੰਡ 'ਚ ਵਾਪਸ ਆਏ ਨੌਜਵਾਨ ਗੱਲਬਾਤ ਕਰਦੇ ਹੋਏ
ਸਰਹੱਦੀ ਪਿੰਡ ‘ਚ ਵਾਪਸ ਆਏ ਨੌਜਵਾਨ ਗੱਲਬਾਤ ਕਰਦੇ ਹੋਏ

ਹੁਣ ਲਗਭਗ ਇੱਕ ਹਫ਼ਤੇ ਮਗਰੋਂ ਸਰਹੱਦੀ ਖੇਤਰ ’ਚ ਲੋਕ ਬਿਨਾਂ ਸਰਕਾਰੀ ਹੁਕਮਾਂ ਦੇ ਹੀ ਆਪਣੇ ਪਿੰਡਾਂ ਨੂੰ ਵਾਪਸ ਆਉਣ ਲੱਗੇ ਹਨ। ਜੰਗ ਬਾਰੇ ਸ਼ੰਕੇ ਭਾਵੇਂ ਬਰਕਰਾਰ ਰੱਖੇ ਜਾ ਰਹੇ ਹਨ ਪਰ ਸਰਹੱਦ ’ਤੇ ਅਜਿਹੇ ਹਾਲਾਤ ਨਾ ਹੋਣ ਕਾਰਨ ਲੋਕਾਂ ਨੂੰ ਅਜਿਹੀ ਸੰਭਾਵਨਾ ਨਜ਼ਰ ਨਹੀਂ ਆ ਰਹੀ। ਇਸ ਲਈ ਉਹ ਘਰਾਂ ਨੂੰ ਪਰਤ ਆਏ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਅਜਿਹੀ ਹੰਗਾਮੀ ਸਥਿਤੀ ਆਈ ਤਾਂ ਉਹ ਤੁਰੰਤ ਆਪਣੇ ਵਾਹਨਾਂ ਰਾਹੀਂ ਪਰਿਵਾਰ ਦੇ ਜੀਆਂ ਨੂੰ ਲੈ ਕੇ ਸੁਰੱਖਿਅਤ ਥਾਵਾਂ ਵੱਲ ਚਲੇ ਜਾਣਗੇ ਪਰ ਇਸ ਤਰ੍ਹਾਂ ਪਹਿਲਾਂ ਹੀ ਘਰ-ਬਾਰ, ਮਾਲ ਡੰਗਰ ਤੇ ਪੱਕੀਆਂ ਫ਼ਸਲਾਂ ਸੁੰਨੀਆਂ ਛੱਡਣੀਆਂ ਜਾਇਜ਼ ਨਹੀਂ ਹਨ। ਉਜਾੜੇ ਦੀ ਮਾਰ ਝੱਲ ਚੁੱਕੇ ਸਰਹੱਦੀ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਬਹੁਗਿਣਤੀ ਲੋਕ ਲੋਕ ਘਰ-ਬਾਰ ਛੱਡ ਗਏ ਸਨ। ਉਹ ਹੁਣ ਪਰਤ ਆਏ ਹਨ। ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਦੇ ਦਸ ਕਿਲੋਮੀਟਰ ਘੇਰੇ ਵਿੱਚ ’ਚ ਲਗਪਗ 200 ਸਰਕਾਰੀ ਸਕੂਲ ਹਨ। 25-30 ਫੀਸਦੀ ਵਿਦਿਆਰਥੀ ਸਕੂਲਾਂ ਵਿਚ ਆਉਣੇ ਸ਼ੁਰੂ ਹੋ ਗਏ ਹਨ।

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰੂਣ ਰੂਜਮ ਨੇ ਦੱਸਿਆ ਕਿ ਸਰਕਾਰ ਵੱਲੋਂ ਬਣਾਏ ਰਾਹਤ ਕੈਂਪਾਂ ਵਿੱਚ ਲੋਕ ਨਹੀਂ ਆਏ ਸਨ। ਵਧੇਰੇ ਲੋਕ ਆਪਣੇ ਰਿਸ਼ਤੇਦਾਰਾਂ ਆਦਿ ਕੋਲ ਚਲੇ ਗਏ ਸਨ ਪਰ ਹੁਣ ਉਹ ਘਰਾਂ ਨੂੰ ਪਰਤ ਆਏ ਹਨ। ਉਨ੍ਹਾਂ ਦੱਸਿਆ ਕਿ ਜੰਗ ਬਾਰੇ ਅਨਿਸ਼ਚਿਤਤਾ ਬਣੀ ਹੋਣ ਕਾਰਨ ਹੰਗਾਮੀ ਸਥਿਤੀ ਲਈ ਰਾਹਤ ਕੈਂਪ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ। ਬੀਐਸਐਫ ਨੇ ਸਰਹੱਦ ਉੱਤੇ ਕੰਡਿਆਲੀ ਤਾਰ ਤੋਂ ਪਾਰ ਜਾਣ ਵਾਸਤੇ ਪਹਿਲਾਂ ਵਾਂਗ ਗੇਟ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਦਾ ਸਮਾਂ ਵੀ 10 ਤੋਂ 12 ਦੀ ਥਾਂ 10 ਤੋਂ 3 ਵਜੇ ਤਕ ਕਰ ਦਿੱਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਮਿਸਲ ਸਤਲੁਜ ਪਾਰਟੀ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਜਲੰਧਰ ਦੇ ਇੱਕ ਪਿੰਡ ਵਿੱਚ ਡਾ. ਅੰਬੇਡਕਰ ਦੇ ਬੁੱਤ ਨਾਲ ਛੇੜਛਾੜ ਦੀ ਨਿਖੇਧੀ ਕਰਦਿਆਂ ਨਿਰਪੱਖ ਅਤੇ ਸਮਾਂਬੱਧ ਜਾਂਚ ਦੀ ਮੰਗ ਕੀਤੀ।
ਬਹਿਸ ਕਰਨ ਵਾਲਿਆਂ ਦੇ ਘਰ ਪੁਲਿਸ ਛਾਪੇ ਮਾਰ ਰਹੀ ਹੈ। ਲਾਲ ਬੱਤੀ ਅਤੇ ਸੁਰੱਖਿਆ ਕਰਮਚਾਰੀਆਂ ਦੀ ਬਹੁਤਾਤ ਨੂੰ ਟਿੱਚਰਾਂ ਕਰਨ ਵਾਲੇ ਆਪ ਆਗੂ ਖੁਦ ਲਾਲ ਬੱਤੀਆਂ ਅਤੇ ਸਖਤ ਸੁਰੱਖਿਆ 'ਚ
ਪਟਿਆਲਾ ਵਿਖੇ ਪੁਲਿਸ ਅਤੇ ਨਿਹੰਗ ਸਿੰਘਾਂ ਦਰਮਿਆਨ ਹੋਈ ਝੜਪ ਬਾਰੇ ‘ਸਰਕਾਰੀ ਪੱਖ ਤੋਂ ਵੱਖਰਾ ਪੱਖ’ ਰੱਖਣ ਵਾਲਿਆਂ ਵਿਰੁੱਧ ਪੁਲਿਸ ਵਲੋਂ ਕੀਤੀ ਜਾ ਰਹੀ ਕਾਰਵਾਈ ਦੀ ਕਈ ਹਿੱਸਿਆਂ ਵਲੋਂ ਕਰੜੀ ਨਿਖੇਧੀ
ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਚੋਣਾਂ ਨਹੀਂ ਲੜੇਗਾ।ਸੀਟਾਂ ਦੀ ਵੰਡ ਨੂੰ ਲੈ ਕੇ ਭਾਜਪਾ ਨਾਲ ਸਹਿਮਤੀ ਨਾ ਬਣ ਸਕੀ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: