Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬ ਦੀ ਅਤੇ ਸਿੱਖ ਰਾਜਨੀਤੀ ਵਿੱਚ ਆ ਰਹੇ ਵੱਡੇ ਬਦਲਾਅ

ਪੰਜਾਬ ਦੀ ਅਤੇ ਸਿੱਖ ਰਾਜਨੀਤੀ ਵਿੱਚ ਆ ਰਹੇ ਵੱਡੇ ਬਦਲਾਅ

ਪਿੱਛਲੇ ਕੁਝ ਦਹਾਕਿਆਂ ਤੋਂ ਬਾਦਲ ਦਲ ਭਾਰਤੀ ਸਟੇਟ ਦੇ ਥਾਪੜੇ ਸਦਕਾ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਸਿੱਖ ਰਾਜਨੀਤੀ ‘ਤੇ ਕਾਬਜ਼ ਚਲਿਆ ਆ ਰਿਹਾ ਹੈ। ਭਾਰਤ ਦੀਆਂ ਦੋਵਾਂ ਕੇਦਰੀਂ ਪਾਰਟੀਆਂ ਭਾਜਪਾ ਅਤੇ ਕਾਂਗਰਸ ਨੇ ਇਸ ਕਾਰਜ਼ ਲਈ ਬਾਦਲ ਦੀ ਪੂਰੀ ਤਰਾਂ ਪਿੱਠ ਥਾਪੜੀ।

ਕੇਂਦਰ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਚੰਗੀ ਪੁੱਛ ਪ੍ਰਤੀਤ ਸੀ। ਕੇਂਦਰ ਦੀ ਸੱਤਾ ਵਿੱਚ ਭਾਂਵੇ ਕਾਂਗਰਸ ਹੋਵੇ ਜਾਂ ਭਾਜਪਾ ਦੋਵੇਂ ਹੀ ਪ੍ਰਕਾਸ਼ ਸਿੰਘ ਬਾਦਲ ਵੱਲ ਖਾਸ ਧਿਆਨ ਦਿੰਦੀਆਂ, ਜਿਸਦੇ ਸਿੱਟੇ ਵਜੋਂ ਪ੍ਰਕਾਸ਼ ਸਿੰਘ ਬਾਦਲ ਦਾ ਕੱਦ ਪੰਜਾਬ ਦੀ ਸਿਆਸਤ ਵਿੱਚ ਇੰਨਾ ਵੱਡਾ ਹੋ ਗਿਆ ਕਿ ਰਵਾਇਤੀ ਅਕਾਲੀ ਆਗੂਆਂ ਕੋਲ ਉਸਨੂੰ ਇੱਕੋ ਇੱਕ ਆਪਣਾ ਵਾਹਿਦ ਆਗੂ ਮੰਨਣ ਤੋਂ ਬਿਨਾਂ ਹੋਰ ਕੋਈ ਚਾਰਾ ਨਾ ਰਿਹਾ ।

Changing-Dynamics-of-Punjab-Politics-and-the-Sikhs-e1416738917637
ਪੰਜਾਬ ਦੇ ਰਾਜਸੀ ਵਰਤਾਰੇ ਨੂੰ ਪੇਸ਼ ਕਰਦੀ ਤਸਵੀਰ

ਸਿੱਖ ਰਾਜਨੀਤੀ ਦੀ ਅਗਲੀ ਪੀੜੀ ਲਈ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ ਪੁੱਤਰ ਸੁਖਬੀਰ ਬਾਦਲ ਨੂੰ ਆਪਣਾ ਜਾਨਸ਼ੀਨ ਨਿਯੁਕਤ ਕਰਨ ਦੀ ਪ੍ਰਕ੍ਰਿਆ ਦੌਰਾਨ ਉਸਨੂੰ ਆਪਣੀ ਜਗਾਂ ਬਾਦਲ ਦਲ ਦਾ ਪ੍ਰਧਾਨ ਧਾਪਿਆ ਅਤੇ ਨਾਲ ਹੀ ਪੰਜਾਬ ਸਰਕਾਰ ਵਿੱਚ ਉਸਨੂੰ ਉਪ-ਮੁੱਖ ਮੰਤਰੀ ਬਣਾਇਆ।ਇੱਕ ਪ੍ਰਭਾਵ ਇਹ ਵੀ ਬਣਾਇਆ ਗਿਆ ਕਿ ਸੁਚੱਜੇ ਢੰਗ ਨਾਲ ਚੋਣਾਂ ਲੜਨ ਲਈ ਸੁਖਬੀਰ ਬਾਦਲ ਵਰਗਾ ਕੋਈ ਯੋਗ ਪ੍ਰਬੰਧਕ ਹੋਰ ਹੈ ਹੀ ਨਹੀਂ।ਇਸ ਪ੍ਰਭਾਵ ਉਦੋਂ ਹੋਰ ਵੀ ਗੂੜਾ ਹੋ ਗਿਆ ਜਦੋਂ ਬਾਦਲ ਦਲ ਨੇ 2009 ਦੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਗਾਤਾਰ ਦੂਜੀ ਵਾਰ ਜਿੱਤ ਲਈਆਂ।
ਇਨ੍ਹਾਂ ਸਾਰੇ ਸਾਲ਼ਾਂ ਵਿੱਚ ਭਾਜਪਾ ਇੱਕ ਛੋਟੇ ਹਿੱਸੇਦਾਰ ਦੇ ਰੁਪ ਵਿੱਚ ਬਾਦਲ ਦਲ ਨਾਲ ਸੱਤਾ ਵਿੱਚ ਹਿੱਸੇਦਾਰ ਰਹੀ।

ਪਰ ਹੁਣ ਸਭ ਬਦਲ ਗਿਆ ਹੈ।ਲੋਕ ਸਭਾ ਦੀਆਂ ਚੋਣਾਂ ਵਿੱਚ ਹੁੰਝਾਂ ਫੇਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਭਾਜਪਾ ਹੁਣ ਪੁਰਾਣੇ ਸਮੀਕਰਣ ਬਦਲਣ ਲਈ ਦ੍ਰਿੜ ਹੈ। ਭਾਜਪਾ ਵੱਲੌਂ ਕੇਂਦਰ ਵਿੱਚ ਆਪਣੇ ਬਲਬੂਤੇ ‘ਤੇ ਸਰਕਾਰ ਬਣਾਉਣ ਤੋਂ ਥੋੜੇ ਸਮੇਂ ਬਾਅਦ ਹੀ ਭਾਜਪਾ ਨੇ ਪ੍ਰਕਾਸ਼ ਸਿੰਘ ਬਾਦਲ ਵੱਲ ਤਵੱਜੋ ਦੇਣੀ ਬੰਦ ਕਰ ਦਿੱਤੀ ਹੈ।

ਪ੍ਰਕਾਸ਼ ਸਿੰਘ ਬਾਦਲ ਨੂੰ ਭਾਜਪਾ ਹੱਥੋਂ ਪਹਿਲਾ ਝਟਕਾ ਉਦੋਂ ਲੱਗਿਆ ਜਦੋਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਉਨਾਂ ਨੂੰ ਪੰਜਾਬ ਲਈ ਵਿਸ਼ੇਸ਼ ਪੈਕਜ ਦੇਣ ਤੋਂ ਕੋਰੀ ਨਾਹ ਕਰ ਦਿੱਤੀ।ਬਾਦਲ ਦੀ ਵਿੱਤੀ ਪੈਕੇਜ਼ ਦੀ ਮੰਗ ਮੰਨਣ ਦੀ ਬਜ਼ਾਏ ਜੇਤਲੀ ਨੇ ਉਸਨੂੰ ਪੰਜਾਬ ਦੀ ਵਿੱਤੀ ਹਾਲਤ ‘ਤੇ ਕਾਬੂ ਪਾਉਣ ਦੀ ਸਲਾਹ ਦੇ ਮਾਰੀ।ਅਰੁਣ ਜੇਤਲੀ ਨੇ ਬਾਦਲ ਨੂੰ ਇਹ ਦੱਸਣ ਲਈ ਇੱਕ ਚਿੱਠੀ ਲਿਖ ਦਿੱਤੀ ਕਿ ਪਿੱਛਲੀ ਕਾਂਗਰਸ ਸਰਕਾਰ ਦੌਰਾਨ ਪੰਜਾਬ ਕੇਂਦਰ ਦੇ ਖ਼ਜਾਨੇ ਵਿੱਚੋਂ ਆਪਣੇ ਹਿੱਸੇ ਤੋਂ ਜ਼ਿਆਦਤ ਮਾਲੀ ਮੱਦਦ ਲੈ ਚੁੱਕਿਆ ਹੈ।

ਪਿੱਛੇ ਜਿਹੇ ਹੀ ਪ੍ਰਕਾਸ਼ ਸਿੰਘ ਬਾਦਲ ਨੇ ਕੇਦਰੀ ਏਜ਼ੰਸੀਆਂ ਵੱਲੋਂ ਝੋਨੇ ਦੀ ਖਰੀਦ ਅਤੇ ਉਸਦੀ ਰਕਮ ਦੀ ਅਦਾਇਗੀ ਲਈ ਕੇਂਦਰ ਅੱਗੇ ਬੜੀਆਂ ਮਿੰਨਤਾਂ ਕੀਤੀਆਂ ਸਨ।

ਨਿੱਜ਼ੀ ਪੱਧਰ ‘ਤੇ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਕਾਫੀ ਮੁਸ਼ਕਲਾਂ/ਉਲਝਣਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਹਰਿਆਣਾ ਦੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਮੌਕੇ ਭਾਜਪਾ ਆਗੂਆਂ ਨੇ ਸੀਨੀਅਰ ਮੁੱਖੀ ਅਗੂਆਂ ਦੀ ਹਾਜ਼ਰੀ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਬਹੁਤ ਬੂਰੀ ਤਰਾਂ ਅਣਦੇਖੀ ਕੀਤੀ।

ਕੇਵਲ ਕੇਂਦਰ ਨਾਲ ਸਬੰਧਾਂ ਕਰਕੇ ਹੀ ਨਹੀਂ ਸਗੋਂ ਪੰਜਾਬ ਦੀ ਭਾਜਪਾ ਲੀਡਰਸ਼ਿਪ ਵੱਲੋਂ ਵੀ ਬਾਦਲ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਧੂ ਪਤੀ ਪਤਨੀ ਤੋਂ ਇਲਾਵਾ ਹੋਰ ਵੀ ਪੰਜਾਬ ਭਾਜਪਾ ਦੇ ਸਿਖਰਲੇ ਨੇਤਾ ਅਕਸਰ ਹੀ ਬਾਦਲ ਅਤੇ ਉਸਦੀ ਸਰਕਾਰ ਦੀ ਸ਼ਰੇਆਮ ਨਿੰਦਾ ਕਰ ਰਹੇ ਹਨ।

ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਬਾਦਲ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਭਾਜਪਾ ‘ਤੇ ਹੈ ਕਿ ਉਹ ਗੱਠਜੋੜ ਰੱਖਣਾ ਚਾਹੁੰਦੀ ਹੈ ਜਾਂ ਤੋੜਨਾ ਚਾਹੁੰਦੀ ਹੈ।

ਦੂਜੇ ਪਾਸੇ ਪਿੱਛਲੇ ਲੋਕ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਨੇ ਸੁਖਬੀਰ ਬਾਦਲ ਦੀ “ਪ੍ਰਪੱਕ ਚੋਣ ਪ੍ਰਬੰਧਕ ਦੀ ਛਵੀ” ਵਾਲਾ ਵੀ ਭਰਮ ਤੋੜ ਦਿਤਾ ਹੈ। ਸੁਖਬੀਰ ਬਾਦਲ ਦੀ ਮਰਜ਼ੀ ਦੇ ਉਮੀਦਵਾਰ ਫਤਿਹਗੜ ਸਾਹਿਬ, ਜਲੰਧਰ. ਲੁਧਿਆਣਾ ਅਤੇ ਪਟਿਆਲਾ ਤੋਂ ਚੋਣ ਹਾਰ ਗਏ। ਇੱਥੋਂ ਤੱਕ ਕਿ ਉਨ੍ਹਾਂ ਦੀ ਪਤਨੀ ਹਰਸਿਮਰਤ ਬਾਦਲ ਬੜੀ ਮੁਸ਼ਕਲ ਨਾਲ ਆਪਣੀ ਬਠਿੰਡਾ ਸੀਟ ਬਚਾ ਸਕੀ।

ਪਿੱਛਲੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀ ਬੇਮਿਸਾਲ ਸਫਲਤਾ ਇੱਕ ਹੋਰ ਮਹੱਤਵਪੂਰਨ ਪੱਖ ਹੈ।ਆਮ ਅਦਮੀ ਪਾਰਟੀ ਨੂੰ ਪੰਜਾਬ ਦੇ ਪੇਂਡੂ ਖੇਤਰ ਵਿੱਚੋਂ ਅਤੇ ਖਾਸ ਕਰ ਸਿੱਖ ਵੋਟਰਾਂ ਵੱਲੋਂ ਮਿਲੀ ਤਗੜੀ ਹਮਾਇਤ ਦੱਸਦੀ ਹੈ ਕਿ ਪੰਜਾਬ ਦੇ ਲੋਕ ਖਾਸ ਕਰਕੇ ਸਿੱਖ ਬਦਲ ਵਜੋਂ ਕਿਸੇ ਹੋਰ ਪਾਰਟੀ ਨੂੰ ਵੋਟ ਦੇ ਸਕਦੇ ਹਨ।

ਪੰਜਾਬ ਦੀ ਰਾਜਨੀਤੀ ਵਿੱਚ ਆਉਣ ਵਾਲੇ ਸਮੇਂ ਵਿੱਚ ਕੂਝ ਖਾਸ ਤਬਦੀਲੀਆਂ ਆਉਣ ਦੀ ਸੰਭਾਵਨਾ ਹੈ ਅਤੇ ਇਹ ਬਦਲਾਅ ਭਵਿੱਖ ਵਿੱਚ ਪੰਜਾਬ ਦੇ ਰਾਜਸੀ ਵਹਿਣ ਨੂੰ ਨਿਰਧਾਰਤ ਕਰੇਗਾ।ਇੱਕ ਚੀਜ਼ ਪੂਰੀ ਤਰਾਂ ਸਾਫ ਹੈ ਕਿ ਅਕਾਲੀ ਸਿਆਸਤ ਜਾਂ ਸਿੱਖ ਸਿਆਸਤ ਪੂਰੀ ਤਰਾਂ ਬਦਲਾਅ ਦੇ ਕੰਢੇ ‘ਤੇ ਹੈ।ਇੱਥੋਂ ਤੱਕ ਕਿ ਪ੍ਰਕਾਸ਼ ਸਿੰਘ ਬਾਦਲ ਦਾ ਜ਼ਿੰਦਗੀ ਭਰ ਦਾ ਰਾਜਸੀ ਤਜ਼ਰਬਾ ਵੀ ਸਿੱਖ ਸਰੋਕਾਰਾਂ ਨੂੰ ਪਾਸੇ ਰੱਖਕੇ ਬਾਦਲ ਦਲ ਦੀ ਜਿਉਂ ਦੀ ਤਿਉਂ ਵਾਲੀ ਰਾਜਨੀਤੀ ਨੂੰ ਕਾਇਮ ਰੱਖਣ ਵਿੱਚ ਸਫਲ ਨਹੀਂ ਹੋਵੇਗਾ।

ਪੰਜਾਬ ਦੀ ਸਿਆਸਤ ਵਿੱਚ ਆਉਣ ਵਾਲੀ ਵੱਡੀ ਤਬਦੀਲੀ ਨੂੰ ਵੇਖਦਿਆਂ ਅਤੇ ਇਹ ਮਹਿਸੂਸ ਕਰਦਿਆਂ ਕਿ ਬਾਦਲ ਦਲ ਵੱਲੋਂ ਸਿੱਖ ਪਹਿਲੂਆਂ ਨੂੰ ਨਜ਼ਰ ਅੰਦਾਜ਼ ਕਰਨ ਕਰਕੇ ਸਿੱਖ ਸਿਆਸਤ ਵਿੱਚ ਪੈਦਾ ਹੋਏ ਖਲਾਅ ਨੂੰ ਮਹਿਸੂਸਦਿਆਂ ਕਈ ਪਾਰਟੀਆਂ ਨੇ ਪਹਿਲਾਂ ਹੀ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ।

ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਕੁਝ ਸਿੱਖ ਗਰੁੱਪਾਂ ਨੇ ਚੋਣਾਂ ਲੜਨ ਲਈ ਆਪਣੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਸਨ ਅਤੇ ਕੁਝ ਹੋਰ ਰਾਜਸੀ ਖੇਤਰ ਵਿੱਚ ਕੁਝ ਪ੍ਰਾਪਤੀ ਦੀਆਂ ਸੰਭਾਵਨਾਵਾਂ ਦੇ ਮੱਦੇ ਨਜ਼ਰ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇਸ ਦੌੜ ਵਿੱਚ ਸ਼ਾਮਲ ਹੋ ਗਏ।ਪਰ ਬਾਦਲ-ਭਾਜਪਾ ਦੇ ਰਿਸ਼ਤੇ ਦੀ ਡਰਾਮਈ ਉਲਟ ਫੇਰ ਨੇ ਅਜਿਹੇ ਹਾਲਤ ਪੈਦਾ ਕਰ ਦਿੱਤੇ ਹਨ ਕਿ ਕਈ ਹੋਰ ਧੜੇ ਵੀ ਚੋਣਾਂ ਲੜਨ ਲਈ ਇੱਕ ਮੁਹਾਜ਼ ਤਿਆਰ ਕਰਨ ਵਿੱਚ ਜੁੱਟ ਗਏ ਹਨ।

ਸਾਬਕਾ ਪੰਜਾਬ ਡੀਜੀਪੀ ਸ਼ਸ਼ੀ ਕਾਂਤ ਨੇ ਹੁਣੇ ਹੀ ਆਪਣੀ “ਇਨਸਾਫ” ਨਾਮ ਦੀ ਰਾਜਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ।ਸ਼ਸ਼ੀ ਕਾਂਤ ਨੇ ਪੰਜਾਬ ਵਿੱਚ ਫੈਲੇ ਨਸ਼ਿਆਂ ਦੇ ਰੁਝਾਨ ਅਤੇ ਵਾਪਾਰ ਦੇ ਮੁੱਦੇ ਨੂੂੰ ਚੁੱਕਿਆ ਸੀ।ਉਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਚਲਾ ਗਿਆ ਸੀ ਅਤੇ ਸਮਾਜਿੱਕ-ਰਾਜਸੀ ਗਤੀਵਿਧੀਆਂ ਦੌਰਾਨ ਉਸਨੇ ਕੂਝ ਸਿੱਖ ਧੜਿਆਂ ਨਾਲ ਮਿਲਕੇ ਕੰਮ ਕੀਤਾ ਸੀ।

ਸਾਬਕਾ ਟਕਸਾਲੀ ਆਗੂ ਮੋਹਕਮ ਸਿੰਘ ਦੀ ਅਗਵਾਈ ਵਾਲੀ ਯੂਨਾਈਟਿਡ ਸਿੱਖ ਮੂਵਮੈਂਟ ਰਾਜਸੀ ਮੁਹਾਜ਼ ਖੜਾਂ ਰਕਨ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ, ਖਾਸ ਕਰਕੇ ਇੱਕ ਅਜਿਹਾ ਅਕਾਲੀ ਦਲ ਜੋ ਕਿ ਪੰਜਾਬ ਦੇ ਰਵਾਇਤੀ ਅਤੇ ਖੇਤਰੀ ਮੁੱਦਿਆਂ ਨੂੰ ਚੁੱਕ ਸਕੇ।ਬਠਿੰਡੇ ਤੋਂ ਗੁਰਦੀਪ ਸਿੰਘ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਇੱਕ ਬੁਜ਼ਰਗ ਆਗੂ ਇਸ ਮੁਹਾਜ਼ ਦਾ ਹਿੱਸਾ ਹਨ।ਇਨ੍ਹਾਂ ਦਾ ਏਜ਼ੰਡਾ ਭਾਰਤੀ ਚੋਣ ਪ੍ਰਕ੍ਰਿਆ ਦੇ ਦਾਇਰੇ ਵਿੱਚ ਰਹਿੰਦਿਆਂ ਪੰਜਾਬ ਅਤੇ ਸਿੱਖਾਂ ਦੇ ਲੰਮੇ ਸਮੇਂ ਤੋਂ ਲਮਕਦੇ ਮੁੱਦਿਆਂ ਦਾ ਹੱਲ ਕਰਵਾਉਣਾ ਹੈ।

ਸਿੱਖ ਇਤਿਹਾਸਕਾਰ ਡਾ, ਗੁਰਦਰਸ਼ਨ ਸਿੰਘ ਵੀ ਭਾਰਤੀ ਸੰਵਿਧਾਨ ਦੇ ਦਾਇਰੇ ਵਿੱਚ ਰਹਿਕੇ ਸਿੱਖਾਂ ਅਤੇ ਪੰਜਾਬ ਦੇ ਮੁੱਦਿਆਂ ‘ਤੇ ਕੰਮ ਕਰਨ ਲਈ ਅਕਾਲੀ ਦਲ ਬਣਾਉਣ ਦਾ ਯਤਨ ਕਰ ਰਿਹਾ ਹੈ।ਇਹ ਰਿਪੋਰਟਾਂ ਵੀ ਮਿਲੀਆਂ ਸਨ ਕਿ ਯੂਨਾਈਟਿਡ ਸਿੱਖ ਮੂਵਮੈਂਟ ਅਤੇ ਡਾ.ਢਿੱਲੋਂ ਦੇ ਧੜਿਆਂ ਵਿਚਕਾਰ ਪਿੱਛਲੇ ਕੁਝ ਦਿਨਾਂ ਵਿੱਚ ਸਾਝੀਆਂ ਮੀਟਿੰਗਾਂ ਹੋਈਆਂ ਸਨ, ਪਰ 22 ਨਵੰਬਰ ਨੂੰ ਦੋਹਾਂ ਧੜਿਆਂ ਨੇ ਚੰਡੀਗੜ ਅਤੇ ਅੰਮ੍ਰਿਤਸਰ ਵਿੱਚ ਅਲੱਗ ਅਲੱਗ ਮੀਟਿੰਗਾਂ ਕੀਤੀਆਂ।

ਯੂਨਾਈਟਿਡ ਸਿੱਖ ਮੂਵਮੈਂਟ ਨੇ ਆਪਣੀ ਇਸ ਜੱਥੇਬੰਦੀ ਨੂੰ ਯੁਨਾਈਟਿਡ ਅਕਾਲੀ ਦਲ ਵਿੱਚ ਬਦਲ ਦਿੱਤਾ ਹੈ।ਭਾਈ ਮੋਹਕਮ ਸਿੰਘ ਦੇ ਅਨੁਸਾਰ ਯੂਨਾਈਟਿਡ ਅਕਾਲੀ ਦਲ ਦੀ ਲੀਡਰਸ਼ਿਪ ਨੇ “ਪੰਜਾਬ ਏਜ਼ੰਡਾ ਅਤੇ ਸਿੱਖ ਏਜ਼ੰਡਾ” ਤਿਆਰ ਕੀਤਾ ਹੈ, ਜਿਸਦੇ ਅਧਾਰ ‘ਤੇ ਪਾਰਟੀ ਕੰਮ ਕਰੇਗੀ।ਉਨ੍ਹਾਂ ਨੇ ਕਿਹਾ ਕਿ ਯੂਨਾਈਟਡ ਅਕਾਲੀ ਦਲ ਹੋਰ ਪਾਰਟੀਆਂ ਨਾਲ ਪਾਰਟੀ ਵੱਲੋਂ ਐਲਾਨੇ ਏਜ਼ੰਡੇ ‘ਤੇ ਗੱਲਬਾਤ ਕਰਨ ਲਈ ਹਮੇਸ਼ਾ ਤਿਆਰ ਰਹੇਗਾ।
ਡਾ. ਗੁਰਦਰਸ਼ਨ ਸਿੰਘ ਢਿੱਲੋਂ ਨੇ ਦੱਸਿਆ ਕਿ 22 ਨਵੰਬਰ ਦੀ ਚੰਡੀਗੜ੍ਹ ਮੀਟਿੰਗ ਵਿੱਚ ਮੁੱਢਲੀਆਂ ਵਿਚਾਰਾਂ ਕਰ ਲਈਆਂ ਹਨ ਅਤੇ ਉਹ ਜਲਦੀ ਹੀ ਰਾਜਸੀ ਪਾਰਟੀ ਬਣਾਉਣ ਜਾ ਰਹੇ ਹਨ।ਘੱਟੋ-ਘੱਟ ਤਖਤਾਂ ਦੇ ਦੋ ਸਾਬਕਾ ਜੱਥੇਦਾਰ ਜੋ ਕਿ ਸਮਾਜਿਕ ਗਤੀਵਿਧੀਆਂ ਵਿੱਚ ਕਾਫੀ ਸਰਗਰਮ ਹਨ ਅਤੇ ਸਿੱਖਾਂ ਵਿੱਚ ਉਨ੍ਹਾਂ ਦਾ ਕਾਫੀ ਅਧਾਰ ਹੈ, ਵੀ ਰਾਜਸੀ ਖੇਤਰ ਵਿੱਚ ਦਾਖਲ ਹੋ ਸਕਦੇ ਹਨ।

ਭਾਜਪਾ ਨੇ ਵੀ ਸਿੱਖ ਵੋਟਰਾਂ ‘ਤੇ ਆਪਣਾ ਧਿਆਨ ਕੇਂਦਰਿਤ ਕੀਤਾ ਹੋਇਆ ਹੈ। ਭਾਜਪਾ ਨੂੰ ਹਿੰਦੂ ਵੋਟਾਂ ਮਿਲਣ ਦਾ ਪੱਕਾ ਯਕੀਨ ਹੈ,ਪਰ ਪਾਰਟੀ ਸਿੱਖ ਬਹੁਤਾਤ ਵਾਲੇ ਸੂਬੇ ਵਿੱਚ ਸਿਰਫ ਹਿੰਦੂ ਵੋਟਾਂ ਦੇ ਆਸਰੇ ਸੱਤਾ ਪ੍ਰਾਪਤੀ ਵਿਸ਼ਵਾਸ਼ ਨਹੀਂ ਰੱਖਦੀ।ਇਹ ਭਗਵਾ ਪਾਰਟੀ ਪੰਜਾਬ ਦੀ ਰਾਜਸੀ ਸੱਤਾ ‘ਤੇ ਇਕੱਲਿਆਂ ਹੀ ਕਾਬਣ ਹੋਣ ਲਈ ਬਹੁਮੁੱਖੀ ਯੋਜਨਾਵਾਂ ‘ਤੇ ਕੰਮ ਕਰ ਰਹੀ ਹੈ।

ਭਾਜਪਾ ਪਹਿਲਾਂ ਤੋਂ ਹੀ ਆਪਣੀ ਸਹਿਯੋਗੀ ਪਾਰਟੀ ਬਾਦਲ ਦਲ ਦੀ ਲੀਡਰਸ਼ਿਪ ਦੇ ਕੁਝ ਹਿੱਸੇ ਨੁੰ ਆਪਣੇ ਵੱਲ ਖਿੱਚਣ ਦੀਆਂ ਸੰਭਾਵਨਾਵਾਂ ‘ਤੇ ਕੰਮ ਕਰ ਰਹੀ ਹੈ।ਪੰਜਾਬ ਦੇ ਸਾਬਕਾ ਪੁਲਿਸ ਮੁੱਖੀ ਅਤੇ ਬਾਦਲ ਦਲ ਦੇ ਲੀਡਰ ਨੇ ਪਹਿਲਾਂ ਹੀ ਭਾਜਪਾ ਦਾ ਪੱਲਾ ਫੜਲਿਆ ਹੈ।

ਇਸ ਭਗਵਾ ਪਰਟੀ ਵੱਲੋਂ ਬਾਦਲ ਦਲ ਦੇ ਲੀਡਰ ਅਤੇ ਅਨੰਦਪੁਰ ਸਾਹਿਬ ਤੋ ਐੱਮਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨਾਲ ਸਮਝੋਤਾ ਕਰਨ ਦਾ ਸਮਾਚਾਰ ਮਿਲਿਆ ਹੈ।ਭਾਜਪਾ, ਤੋਤਾ ਸਿੰਘ ਸਮੇਤ ਬਾਦਲ ਦੇ ਹੋਰ ਲੀਡਰਾਂ ਨਾਲ ਵੀ ਗੱਲਬਾਤ ਚਲਾ ਰਹੀ ਹੈ। ਭਾਜਪਾ ਬਾਦਲ ਦਲ ਤੋੰਂ ਬਾਹਰਲੇ ਸਥਾਨਿਕ ਸਿੱਖ ਆਗੂਆਂ ਨਾਲ ਵੀ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰ ਰਹੀ ਹੈ।

ਪਰ ਇਸ ਤਰਾਂ ਨਾਲ ਭਾਜਪਾ ਦੀਆਂ ਇਛਾਵਾਂ ਪੂਰੀਆਂ ਨਹੀ ਹੋ ਸਕਦੀਆਂ, ਕਿਉਂਕਿ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਭਾਜਪਾ ਦਾ ਨਿਗੂਣਾ ਆਧਾਰ ਹੋਣ ਕਰਕੇ ਇਕੱਲਿਆਂ ਚੋਣਾਂ ਲੜਨੀਆਂ ਭਾਜਪਾ ਲਈ ਇੱਕ ਔਖਾ ਕੰਮ ਹੈ। ਲੋਕ ਸਭਾ ਚੋਣਾਂ ਦਾ ਤਜ਼ਰਬਾ ਅਤੇ ਪਿੱਛਲੇ ਦਿਨੀ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਦਾ ਨਤੀਜਾ ਦੱਸਦਾ ਹੈ ਕਿ ਵਿਰੋਧੀ ਵੋਟਾਂ ਦੇ ਕਈ ਥਾਈਂ ਵੰਡੀਆਂ ਹੋਣ ਕਰਕੇ ਭਾਜਪਾ ਨੂੰ ਇਹ ਜਿੱਤ ਪ੍ਰਾਪਤ ਹੋਈ।

ਜੇਕਰ ਭਾਜਪਾ, ਬਾਦਲ ਦਲ ਤੋਂ ਅਲੱਗ ਹੋਣ ਦਾ ਫੈਸਲਾ ਕਰੀ ਹੈੇ ਤਾਂ ਇਹ ਬਾਦਲ ਦਲ ਦੇ ਸਿੱਖ ਵੋਟ ਬੈਂਕ ਨੂੰ ਖੋਰਾ ਲਾਵੇਗੀ।ਭਾਜਪਾ ਦਾ ਬਾਦਲ ਦਲ ਨਾਲੋਂ ਵੱਖ ਹੋਣ ਦਾ ਫੈਸਲਾ ਬਾਦਲ ਦਲ ਵਿੱਚ ਖਿਡਾਉ ਦੀ ਪ੍ਰਕ੍ਰਿਆ ਸ਼ੁਰੂ ਕਰ ਸਕਦਾ ਹੈ।ਅਜਿਹੇ ਹਾਲਾਤ ਬੀਜੇਪੀ ਇਸ ਖਿਡਾਉਂ ਨੂੰ ਹੋਰ ਜਿਆਦਾ ਤੀਬਰ ਕਰ ਸਕਦੀ ਹੈ। ਸ਼ਾਇਦ ਭਾਜਪਾ ਅਸਿੱਧੇ ਤੌਰ ‘ਤੇ ਵੱਖ ਹੋਣ ਵਾਲੇ ਗਰੁੱਪ ਨੂੰ ਥਾਪੜਾ ਦੇ ਸਕਦੀ ਹੈ ਤਾਂ ਕਿ ਬਾਦਲ ਦਲ ਦੀਆਂ ਵੋਟਾਂ ਵੰਡੀਆਂ ਜਾ ਸਕਣ।

ਆਰ.ਐੱਸ. ਐੱਸ ਸਿੱਧਾ ਭਾਜਪਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿੱਖ ਵੋਟਾਂ ਨੂੰ ਪੱਕਿਆਂ ਕਰਨ ਲਈ ਰਾਸ਼ਟਰੀ ਸਿੱਖ ਸੰਗਤ ਨੂੰ ਫਿਰ ਤੋਂ ਸੁਰਜੀਤ ਕਰ ਰਹੀ ਹੈ।

ਹਿੰਦੂਤਵੀ ਤਾਕਤਾਂ ਦਾ ਭਾਰਤ ਵਿੱਚ ਊਭਾਰ ਸਿੱਖਾਂ ਲਈ ਪਹਿਲਾਂ ਨਾਲੋਂ ਕਿਤੇ ਵੱਡੀ ਵੰਗਾਰ ਹੈ।ਜਿਵੇਂ ਕਿ ਪੰਜਾਬ ਦੀ ਰਾਜਨੀਤੀ ਇੱਕ ਫੈਸਲਾਕੂਨ ਬਦਲਾਅ ਵੱਲ ਵਧ ਰਹੀ ਹੈ, ਤਾਂ ਸਿੱਖ ਜੱਥੇਬੰਦੀਆਂ ਲਈ ਰਾਜਸੀ ਖੇਤਰ ਵਿੱਚ ਥਾਂ ਬਣਾਉਣ ਲਈ ਕਾਫੀ ਕੁਝ ਹੈ, ਪਰ ਇਹ ਇਨਾਂ ਸੌਖਾ ਨਹੀਂ। ਪੰਜਾਬ ਦੇ ਮੁੱਦੇ, ਸਿੱਖ ਮੁੱਦੇ ਇੱਕ ਦ੍ਰਿੜ ਲੀਡਰਸ਼ਿਪ ਦੀ ਮੰਗ ਕਰਦੇ ਹਨ, ਜਿਹੜੀ ਉਨ੍ਹਾਂ ਦੀ ਪ੍ਰਾਪਤੀ ਲਈ ਕੰਮ ਕਰ ਸਕੇ।

ਅਜਿਹੇ ਹਾਲਾਤ ਵਿੱਚ ਜੋ ਮਹੱਤਵਪੂਰਨ ਕੰਮ ਹੈ, ਉਹ ਇਹ ਹੈ ਕਿ ਸੁਹਿਰਦ ਸਿੱਖ ਇੱਕ ਇਮਾਨਦਾਰ ਲੀਡਰਸ਼ਿਪ ਨੂੰ ਅੱਗੇ ਲੈਕੇ ਆਉਣ ਜੋ ਸਪੱਸ਼ਟ ਸਮਝ, ਤੇਜ਼ ਬੁੱਧੀ ਅਤੇ ਦ੍ਰਿੜਤਾ ਨਾਲ ਇੱਕੋ ਮੁਹਾਜ਼ ਤੋਂ ਹੀ ਸਿੱਖ ਸਮੱਸਿਆਂ ਲਈ ਸੰਘਰਸ਼ ਕਰੇ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਜਥਾ ਮਾਲਵਾ ਨੇ 2008 ਅਤੇ 2026 ਦੇ ਸਤਿਕਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਸੋਧਾਂ ਵਾਲੀ ਪਹੁੰਚ ਗੈਰ-ਸਿਧਾਂਤਕ ਹੈ। ਜਥੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ
ਰਾਵੀ-ਬਿਆਸ ਵਾਟਰ ਟ੍ਰਿਬਿਊਨਲ ਦੀ ਟੀਮ ਨੂੰ ਰੋਪੜ ਵਿੱਚ ਕਿਸਾਨਾਂ ਦੇ ਵਿਰੋਧ ਕਾਰਨ ਆਪਣਾ ਦੌਰਾ ਰੱਦ ਕਰਨਾ ਪਿਆ। ਕਿਰਤੀ ਕਿਸਾਨ ਯੂਨੀਅਨ ਨੇ SYL ਨਹਿਰ ਦੇ ਮੁੱਦੇ 'ਤੇ ਨੈਸ਼ਨਲ ਹਾਈਵੇਅ ਜਾਮ ਕਰ
ਪੰਜਾਬ ਦੇ ਮੁੱਦਿਆਂ ਤੇ ਲੋਕਾਂ ਵਿਚ ਮਕਬੂਲ ਪ੍ਰਵਚਨ ਨੂੰ ਪ੍ਰਚਾਰਨ ਕਰਕੇ ਪੰਜਾਬ ਦੀ ਸਿਆਸਤ ਵਿਚ ਥਾਂ ਬਣਾਉਣ ਵਾਲੀ ਆਮ ਆਦਮੀ ਪਾਰਟੀ ਹੁਣ ਪੁਰਾਣੀਆਂ ਪਾਰਟੀਆਂ ਵਾਙ ਇਸੇ ਘੇਰੇ ਵਿਚ ਹੀ ਲੋਕਾਂ
ਅਕਾਲੀ ਦਲ ਦੇ ਵਿਧੀ ਵਿਧਾਨ ਅਤੇ ਨੀਤੀ ਸਬੰਧੀ ਮਸਤੂਆਣਾ ਸਾਹਿਬ ਵਿਖੇ ਹੋਵੇਗੀ ਤਿੰਨ ਦਿਨਾਂ ਵਿਚਾਰ ਚਰਚਾ। ਇਹ ਵਿਚਾਰ ਚਰਚਾ ਮਸਤੂਆਣਾ ਸਾਹਿਬ ਵਿਖੇ ੧ ਅਗਸਤ ਤੋਂ ੩ ਅਗਸਤ ੨੦੨੫ ਤੱਕ ਹੋਵੇਗੀ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: