Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਫਿਲਮ “ਨਾਨਕ ਸ਼ਾਹ ਫਕੀਰ”: ਸਿਧਾਂਤ ਨਾਲ ਕੀਤਾ ਗਿਆ ਖਿਲਵਾੜ ਇੱਕੋ ਜਿੰਨ੍ਹਾਂ ਹੀ ਘਾਤਕ ਹੈ ਭਾਵੇ ਉਹ ਸਾਫ ਨੀਅਤ ਜਾਂ ਬਦ ਨੀਅਤ ਨਾਲ ਕੀਤਾ ਗਿਆ ਹੋਵੇ: ਵੇਖੋ ਵੀਡੀਓੁ

ਫਿਲਮ “ਨਾਨਕ ਸ਼ਾਹ ਫਕੀਰ”: ਸਿਧਾਂਤ ਨਾਲ ਕੀਤਾ ਗਿਆ ਖਿਲਵਾੜ ਇੱਕੋ ਜਿੰਨ੍ਹਾਂ ਹੀ ਘਾਤਕ ਹੈ ਭਾਵੇ ਉਹ ਸਾਫ ਨੀਅਤ ਜਾਂ ਬਦ ਨੀਅਤ ਨਾਲ ਕੀਤਾ ਗਿਆ ਹੋਵੇ: ਵੇਖੋ ਵੀਡੀਓੁ

ਚੰਡੀਗੜ੍ਹ ( 9 ਅਪ੍ਰੈਲ, 2015): ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ‘ਤੇ ਹਰਿੰਦਰ ਸਿੱਕਾ ਵੱਲੋਂ ਬਣਾਈ ਫਿਲਮ ‘ਨਾਨਕ ਸ਼ਾਹ ਫਕੀਰ” ਇਨੀ ਦਿਨੀ ਪੰਥਕ ਹਲਕਿਆਂ ਵਿੱਚ ਪੁਰੀ ਚਰਚਾ ਵਿੱਚ ਹੈ। ਇਸ ਫਿਲਮ ਵਿੱਚ ਫਿਲਮ ਨਿਰਮਾਤਾ ਨੇ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੂਮ ਫਿਲਮ ਵਿੱਚ ਦ੍ਰਿਸ਼ ਮਾਨ ਕਰਦਿਆਂ ਹੋਇਆ, ਗੁਰੂ ਨਾਨਕਸਾਹਿਬ ਦੇ ਉਮਰ ਭਰ ਦੇ ਸਾਥੀ ਭਾਈ ਮਰਦਾਨ ਅਤੇ ਉਨ੍ਹਾਂ ਦੀ ਭੈਣ ਬੇਬੇ ਨਾਨਕੀ ਜੀ ਨੂੰ ਮਨੁੱਖੀ ਪਾਤਰਾਂ ਦੁਆਰਾ ਦ੍ਰਿਸ਼ਮਾਨ ਕੀਤਾ ਗਿਆ। ਜਿਸ ਕਰਕੇ ਸਿੱਖ ਕੌਮ ਵਿੱਚ ਬੇਹੱਗ ਨਾਰਜ਼ਗੀ ਪੈਦਾ ਹੋ ਰਹੀ ਹੈ।

ਸਿੱਖ ਸਿਆਸਤ ਵੱਲੋਂ ਇਸ ਮਸਲੇ ‘ਤੇ ਸਿੱਖ ਵਿਦਵਾਨਾਂ ਨਾਲ ਲਗਾਤਾਰ ਵਿਚਾਰ ਚਰਚਾ ਕਤਿੀ ਜਾ ਰਹੀ ਹੈ ਤਾਂ ਕਿ ਇਸ ਪ੍ਰਤੀ ਸਿੱਖ ਕੌਮ ਨੂੰ ਜਾਗਰ੍ਹਕ ਕੀਤਾ  ਜਾ ਰਿਹਾ ਹੈ।

ਨਾਨਕਸ਼ਾਹ ਫਕੀਰ ਦੇ ਨਿਰਮਾਤਾ ਨੇ ਕਿਹਾ ਕਿ ਉਨ੍ਹਾਂ ਨੇ ਫਿਲਮ ਨੇਕ-ਨੀਤੀ ਨਾਲ ਧਰਮ ਪ੍ਰਚਾਰ ਨੂੰ ਮੁੱਖ ਰੱਖ ਕੇ ਬਣਾਈ ਗਈ ਹੈ,. ਇਸ ਸਬੰਧੀ ਸ੍ਰ. ਅਜਮੇਰ ਸਿੰਘ ਗੱਲ ਕਰਦਿਆਂ ਕਿਹਾ ਕਿ ਨਾਨਕ ਸ਼ਾਹ ਫਕੀਰ ਫਿਲਮ ਦੇ ਕਰਤਿਆਂ ਦੀ ਇਹ ਦਲੀਲ ਕੋਈ ਅਰਥ ਨਹੀਂ ਰੱਖਦੀ ਕਿ ਉਨ੍ਹਾਂ ਦੀ ਭਾਵਨਾ ਸਾਫ ਹੈ … ਸਿਧਾਂਤ ਨਾਲ ਕੀਤਾ ਗਿਆ ਖਿਲਵਾੜ ਇਕੋ ਜਿੰਨਾ ਹੀ ਘਾਤਕ ਹੈ ਭਾਵੇਂ ਉਹ ਸਾਫ ਭਾਵਨਾ ਵਿਚ ਕੀਤਾ ਗਿਆ ਹੋਵੇ ਤੇ ਭਾਵੇਂ ਮਾੜੀ ਭਾਵਨਾ ਤਹਿਤ। ਉਂਝ ਇਸ ਮਾਮਲੇ ਵਿਚ ਭਾਵਨਾ ਦਾ “ਸਾਫ-ਪਨ” ਵੀ ਗੰਭੀਰ ਸਵਾਲਾਂ ਦੇ ਘੇਰੇ ਵਿਚ ਹੈ।

ਉਨ੍ਹਾਂ ਕਿਹਾ ਕਿ ਬਨਿਆਦੀ ਸਵਾਲ ਹੈ ਕਿ ਜਦੋਂ ਕਿਸੇ ਚਿੱਤਰਕਾਰ ਨੇ ਗੁਰੂ ਬਾਰੇ ਚਿਤਰ ਬਣਾਉਣ ਹੈ, ਜੀਵਨੀਕਾਰ ਨੇ ਜੀਵਨੀ ਲਿਖਣੀ ਹੈ, ਕਿਸੇ ਫਿਲਮਕਾਰ ਨੇ ਫਿਲਮ ਬਣਾੁੳਣੀ ਹੈ ਤਾਂ ਸਭ ਤੋਂ ਪਹਿਲੀ ਗੱਲ ਹੈ ਕਿ ਉਸਦੀ ਗਰੂ ਬਾਰੇ ਸਮਝ ਕੀ ਹੈ ।ਸਾਡੇ ਬਾਰੇ ਜੋ ਬਨਿਆਦੀ ਸਵਾਲ ਹੈ ਉਹ ਹੈ ਕਿ ਗੁਰੂ ਕੀ ਹੈ ਜੋ ਇਨ੍ਹਾਂ ਨੇ ਫਿਲਮ ਵਿੱਚ ਵਿਖਾਇਆ ਹੈ।

ਵੇਖੋ ਵੀਡੀਓੁ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭਾਰਤ ਅੰਦਰ ਸਿੱਖ ਕੌਮ ਦੀ ਸਥਿਤੀ ਬਾਰੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਮਝ (Perception) ਰਵਾਇਤੀ ਸਿੱਖ ਸੋਚਣੀ ਨਾਲੋਂ ਅਹਿਮ ਰੂਪ ਵਿਚ ਅਲੱਗ ਸੀ।
ਕਰਤਾਰ ਸਿੰਘ ਸਰਾਭਾ ਬਾਰੇ ਲਿਖੀਆਂ ਜ਼ਿਆਦਾਤਰ ਲਿਖਤਾਂ ਅੰਦਰ ਉਸ ਦੇ ਅਹਿਸਾਸਾਂ ਦੀ ਕੱਚੀ ਪੇਸ਼ਕਾਰੀ ਵੇਖਣ ਨੂੰ ਮਿਲਦੀ ਹੈ ਜਿਸ ਨਾਲ ਸ਼ਹੀਦ ਦਾ ਬਿੰਬ ਧੁੰਦਲਾ ਹੁੰਦਾ ਹੈ। ਜ਼ਿਆਦਾਤਰ ਲਿਖਤਾਂ ਰਾਸ਼ਟਰਵਾਦ ਦੇ
ਸੰਵਾਦ ਵੱਲੋਂ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ “ਕਿਰਤ ਅਤੇ ਪਰਵਾਸ” ਵਿਸ਼ੇ ਉੱਤੇ ਮਿਤੀ 25 ਅਗਸਤ, 2019 (ਦਿਨ ਐਤਵਾਰ) ਨੂੰ ਖਾਸ ਵਖਿਆਨ ਕਰਵਾਏ ਜਾ ਰਹੇ
ਇਸ ਵੀਡੀਓੁ ਫਿਲਮ ਨਾਨਕ ਸ਼ਾਹ ਫਕੀਰ 'ਤੇ ਕੀਤੀ ਵਿਸਥਾਰ ਚਰਚਾ ਦਾ ਹਿੱਸਾ ਹੈ।ਇਸ ਵਿੱਚ ਸ੍ਰ. ਹਰਕਮਲ ਸਿੰਘ ਨੇ ਵਿਸਥਾਰ ਸਾਹਿਤ ਦੱਸਿਆ ਕਿ ਗੁਰੂ ਸਾਹਿਬਾਨ 'ਤੇ ਬਣ ਰਹੀਆਂ ਫਿਲਮਾਂ ਸਿੱਖ ਮਾਪਿਆਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: