Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਹਿੰਦੁਤਵੀਆਂ ਦੀਆਂ ਰਿਹਾਈਆਂ ਦਾ ਮੌਸਮ ਜਾਰੀ, ਹਾਈ ਕੋਰਟ ਨੇ ਮੁਸਲਮਾਨ ਕਤਲੇਆਮ ਦੀ ਦੋਸ਼ੀ ਕੋਡਨਾਨੀ ਨੂੰ ਬਰੀ ਕੀਤਾ

ਹਿੰਦੁਤਵੀਆਂ ਦੀਆਂ ਰਿਹਾਈਆਂ ਦਾ ਮੌਸਮ ਜਾਰੀ, ਹਾਈ ਕੋਰਟ ਨੇ ਮੁਸਲਮਾਨ ਕਤਲੇਆਮ ਦੀ ਦੋਸ਼ੀ ਕੋਡਨਾਨੀ ਨੂੰ ਬਰੀ ਕੀਤਾ

ਅਹਿਮਦਾਬਾਦ: ਭਾਰਤੀ ਅਦਾਲਤਾਂ ਵਿਚ ਭਾਜਪਾ ਆਗੂਆਂ ਖਿਲਾਫ ਚੱਲ ਰਹੇ ਕੇਸਾਂ ਵਿਚ ਭਾਜਪਾ ਆਗੂਆਂ ਦੀ ਰਿਹਾਈ ਦੇ ਸਿਲਸਿਲੇ ਵਿਚ ਅੱਜ ਇਕ ਹੋਰ ਕੜੀ ਜੁੜ ਗਈ ਜਦੋਂ ਗੁਜਰਾਤ ਵਿਚ 2002 ਵਿਚ ਹੋਏ ਮੁਸਲਿਮ ਕਤਲੇਆਮ ਦੀ ਅਗਵਾਈ ਕਰਨ ਦੇ ਜੁਰਮ ਵਿਚ 28 ਸਾਲ ਦੀ ਸਜ਼ਾ ਭੁਗਤ ਰਹੀ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਮਾਇਆ ਕੋਡਨਾਨੀ ਨੂੰ ਗੁਜਰਾਤ ਹਾਈ ਕੋਰਟ ਨੇ ਬਰੀ ਕਰ ਦਿੱਤਾ।

ਮਾਇਆ ਕੋਡਨਾਨੀ (ਫਾਈਲ ਫੋਟੋ)

ਇਸ ਕੇਸ ਵਿਚ ਇਕ ਹੋਰ ਹਿੰਦੁਤਵੀ ਬਾਬੂ ਬਜਰੰਗੀ ਦੀ ਉਮਰ ਕੈਦ ਦੀ ਸਜ਼ਾ ਨੂੰ ਬਹਾਲ ਰੱਖਦਿਆਂ ਹਾਈ ਕੋਰਟ ਨੇ ਕੇਸ ਦੀ ਦੂਜੀ ਮੁੱਖ ਦੋਸ਼ੀ ਮਾਇਆ ਕੋਡਨਾਨੀ ਖਿਲਾਫ ਸੁਣਾਏ ਗਏ ਹੇਠਲੀ ਅਦਾਲਤ ਦੇ ਫੈਂਸਲੇ ਨੂੰ ਬਦਲਦਿਆਂ ਉਸ ਨੂੰ ਬਰੀ ਕਰ ਦਿੱਤਾ।

ਜਿਕਰਯੋਗ ਹੈ ਕਿ ਨਰੋਦਾ ਪਾਟਿਆ ਕਤਲੇਆਮ ਕੇਸ ਵਿਚ ਪੇਸ਼ੇ ਤੋਂ ਡਾਕਟਰ ਮਾਇਆ ਕੋਡਨਾਨੀ ਨੂੰ 2012 ਵਿਚ ਅਦਾਲਤ ਨੇ 28 ਸਾਲ ਦੀ ਸਜ਼ਾ ਸੁਣਾਈ ਸੀ।

ਨਰੋਦਾ ਪਾਟਿਆ ਅਹਿਮਦਾਬਾਦ ਸ਼ਹਿਰ ਦਾ ਇਕ ਹਿੱਸਾ ਹੈ ਜਿੱਥੇ ਫਰਵਰੀ 2002 ਵਿਚ ਹੋਏ ਮੁਸਲਮਾਨ ਕਤਲੇਆਮ ਮੌਕੇ ਸੈਂਕੜੇ ਮੁਸਲਮਾਨਾਂ ਨੂੰ ਮਾਰਿਆ ਗਿਆ ਸੀ।

ਇਸ ਕੇਸ ਦੀ ਜਾਂਚ ਕਰ ਰਹੀ ਖਾਸ ਜਾਂਚ ਟੀਮ ਨੇ ਕਿਹਾ ਸੀ ਕਿ ਗੋਧਰਾ ਰੇਲ ਅੱਗ ਕਾਂਡ ਜਿਸ ਵਿਚ 57 ਹਿੰਦੁਤਵੀ ਕਾਰਕੁੰਨ ਮਾਰੇ ਗਏ ਸੀ, ਤੋਂ ਇਕ ਦਿਨ ਬਾਅਦ ਮਾਇਆ ਕੋਡਨਾਨੀ ਨੇ ਭੀੜ ਨੂੰ ਮੁਸਲਮਾਨਾਂ ਨੂੰ ਮਾਰਨ ਲਈ ਭੜਕਾਇਆ ਜਿਸ ਨੂੰ ਮੌਕੇ ‘ਤੇ 11 ਗਵਾਹਾਂ ਨੂੰ ਇਹ ਕਰਦੇ ਵੇਖਿਆ। ਗਵਾਹਾਂ ਨੇ ਬਿਆਨ ਦਿੱਤਾ ਸੀ ਕਿ ਮਾਇਆ ਕੋਡਨਾਨੀ ਨੇ ਹਮਲਾਵਰਾਂ ਨੂੰ ਤਲਵਾਰਾਂ ਦਿੰਦਿਆਂ ਮੁਸਲਮਾਨਾਂ ਨੂੰ ਮਾਰਨ ਲਈ ਕਿਹਾ ਤੇ ਇਕ ਮੌਕੇ ਪਿਸਤੌਲ ਤੋਂ ਫਾਇਰ ਵੀ ਕੀਤਾ।

ਹੇਠਲੀ ਅਦਾਲਤ ਨੇ ਫੈਂਸਲਾ ਸੁਣਾਉਂਦਿਆਂ ਕਿਹਾ ਸੀ ਕਿ ਮਾਇਆ ਕੋਡਨਾਨੀ ਨੇ ਕਤਲੇਆਮ ਦੀ ਸਾਰੀ ਨੀਤੀ ਬਣਾਈ ਤੇ ਉਸਨੂੰ ਸਿਰੇ ਚੜਾਇਆ। ਪਰ ਹੁਣ ਹਾਈ ਕੋਰਟ ਨੇ ਫੈਂਸਲੇ ਵਿਚ ਕਿਹਾ ਹੈ ਕਿ 11 ਗਵਾਹਾਂ ਵਿਚੋਂ ਕਿਸੇ ਨੇ ਵੀ ਕੇਸ ਦਰਜ ਹੋਣ ਮੌਕੇ ਮਾਇਆ ਕੋਡਨਾਨੀ ਦਾ ਨਾਮ ਨਹੀਂ ਦਰਜ ਕਰਾਇਆ। ਗਵਾਹਾਂ ਨੇ ਕਿਹਾ ਕਿ ਉਨ੍ਹਾਂ ਮਾਇਆ ਕੋਡਨਾਨੀ ਨੂੰ ਪੁਲਿਸ ਨਾਲ ਗੱਲ ਕਰਨ ਲਈ ਆਪਣੀ ਕਾਰ ਵਿਚੋਂ ਨਿਕਲਦਿਆਂ ਦੇਖਿਆ ਸੀ। ਅਦਾਲਤ ਨੇ ਕਿਹਾ ਕਿ 11 ਗਵਾਹਾਂ ਦੀ ਗਵਾਹੀ ਤੋਂ “ਸਾਜਿਸ਼” ਦੇ ਤੱਥ ਦੀ ਪੁਸ਼ਟੀ ਨਹੀਂ ਹੁੰਦੀ।

ਇਸ ਕਤਲੇਆਮ ਦੀ ਅੰਦਰੂਨੀ ਜਾਣਕਾਰੀ ਸਬੰਧੀ ਸਟਿੰਗ ਆਪਰੇਸ਼ਨ ਕਰਕੇ ਪ੍ਰਕਾਸ਼ਿਤ ਕਰਨ ਵਾਲੀ ਪੱਤਰਕਾਰ ਰਾਣਾ ਆਯੂਬ ਨੇ ਆਪਣੀ ਕਿਤਾਬ ਗੁਜਰਾਤ ਫਾਈਲਜ਼ ਵਿਚ ਵੀ ਮਾਇਆ ਕੋਡਨਾਨੀ ਦਾ ਇਸ ਕਤਲੇਆਮ ਵਿਚ ਹੱਥ ਸਾਹਮਣੇ ਲਿਆਂਦਾ ਸੀ।

ਹਾਈ ਕੋਰਟ ਦੇ ਇਸ ਫੈਂਸਲੇ ਤੋਂ ਬਾਅਦ ਮਾਇਆ ਕੋਡਨਾਨੀ ਨੇ ਟਵੀਟ ਕਰਦਿਆਂ ਕਿਹਾ, “ਭਾਰਤ ਵਿਚ ਇਹ ਰਿਹਾਈਆਂ ਅਤੇ ਬੇਇਨਸਾਫੀਆਂ ਦਾ ਮੌਸਮ ਚੱਲ ਰਿਹਾ ਹੈ”।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਵੱਲੋਂ ਰਾਣਾ ਅਯੂਬ ਦੀ ਲਿਖੀ ਕਿਤਾਬ ‘ਗੁਜਰਾਤ ਫਾਈਲਾਂ’ ਦੀ ਬੋਲਦੀ ਕਿਤਾਬ ਜਾਰੀ ਕੀਤੀ ਗਈ ਹੈ। ਇਹ ਬੋਲਦੀ ਕਿਤਾਬ ਪੰਜਾਬੀ ਬੋਲੀ ਵਿੱਚ ਹੈ ਅਤੇ ਇਹ ਸਿੱਖ ਸਿਆਸਤ ਦੀ ਐਪਲ
ਭਾਰਤੀ ਫੌਜ ਦੇ ਸਾਬਕਾ ਅਫਸਰ ਜ਼ਹੀਰ-ਉ-ਦੀਨ ਸ਼ਾਹ ਨੇ ‘ਦ ਸਰਕਾਰੀ ਮੁਸਲਮਾਨ’ ਸਿਰਲੇਖ ਹੇਠ ਲਿਖੀਆਂ ਆਪਣੀਆਂ ਯਾਦਾਂ ਵਿੱਚ ਖੁਲਾਸਾ ਕੀਤਾ ਹੈ ਕਿ ਸਾਲ 2002 ਵਿੱਚ ਗੁਜਰਾਤ ਵਿੱਚ ਹੋਏ ਕਤਲੇਆਮ ਮੌਕੇ ਬਹੁਤ
ਮਾਇਆ ਕੋਡਨਾਨੀ 2002 ਗੁਜਰਾਤ ਕਤਲੇਆਮ ਦੇ ਮਾਮਲੇ ਵਿਚ ਭਾਜਪਾ ਦੀ ਸਜਾ-ਜ਼ਾਫਤਾ ਸਾਬਕਾ ਵਿਧਾਇਕ ਹੈ। ਬੀਤੇ ਦਿਨੀਂ ਭਾਜਪਾ ਦੇ ਕੇਂਦਰੀ ਪ੍ਰਧਾਨ ਅਮਿਤ ਸ਼ਾਹ ਨੇ ਮਾਇਆ ਕੋਡਨਾਨੀ ਵਿਰੁਧ ਚੱਲਦੇ ਇਕ ਮਾਮਲੇ ਵਿਚ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: