ਬਠਿੰਡਾ (9 ਜੂਨ 2014) : ਡੇਰਾ ਸੌਦਾ ਸਾਧ ਸਿਰਸਾ ਵੱਲੋਂ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਦੀ ਨਕਲ ਕਰਦਿਆਂ, ਉਨ੍ਹਾਂ ਵਰਗੀ ਪੁਸ਼ਾਕ ਪਹਿਨ ਕੇ ਆਪਣੇ ਚੇਲਿਆਂ ਨੂੰ ਪਿਆਏ ਜ਼ਾਮ-ਏ-ਇੰਸਾ ਤੋਂ ਬਾਅਦ ਪੈਦਾ ਹੋਏ ਡੇਰਾ ਸਿੱਖ ਵਿਵਾਦ ਵਿੱਚ ਅਗਸਤ 2008 ਵਿੱਚ ਹਰਿਆਣੇ ਦੇ ਜਿਲਾ ਸਿਰਸਾ ਦੇ ਪਿੰਡ ਘੁੱਕਿਆਂਵਾਲੀ ਵਿੱਚ ਡੇਰਾ ਪ੍ਰੇਮੀਆਂ ਅਤੇ ਸਿੱਖਾਂ ਵਿੱਚ ਟਕਰਾਅ ਹੋ ਗਿਆ ਸੀ ।ਇਸ ਮਾਮਲੇ ਵਿਚ ਪੰਥਕ ਸੇਵਾ ਲਹਿਰ ਦੇ ਬਾਬਾ ਦਾਦੂਵਾਲ ਸਮੇਤ 19 ਸਿੱਖਾਂ ‘ਤੇ ਮੁਕੱਦਮਾ ਦਰਜ਼ ਕੀਤਾ ਗਿਆ ਸੀ।
ਇਸ ਮਾਮਲੇ ਤੇ ਸਿਰਸਾ ਦੀ ਐਡੀਸ਼ਨਲ ਸੈਸ਼ਨ ਜੱਜ ਸੰਗੀਤਾ ਰਾਏ ਦੀ ਅਦਾਲਤ ਨੇ ਅਹਿਮ ਫੈਸਲਾ ਸੁਣਾਉਂਦਿਆਂ ਸਮੂਹ ਵਰਕਰਾਂ ਨੂੰ ਬਰੀ ਕਰ ਦਿੱਤਾ ਹੈ। ਸਿੱਖਾਂ ਦੇ ਵਕੀਲ ਰਣਜੀਤ ਸਿੰਘ ਨੇ ਦੱਸਿਆ ਕਿ ਘੂਕਿਆਂਵਾਲੀ ਪਿੰਡ ਵਿੱਚ ਦੋਨੇ ਧਿਰਾਂ ਵਿੱਚ ਟਕਰਾਅ ਹੋ ਗਿਆ ਸੀ ਜਿਸ ਵਿੱਚ ਸਿੱਖਾਂ ਤੇ ਪ੍ਰੇਮੀਆਂ ਵੱਲੋਂ ਇਹ ਦੋਸ਼ ਲਾਏ ਗਏ ਸਨ ਕਿ ਉਹਨਾਂ ਨੇ ਡੇਰੇ ਨੂੰ ਅੱਗ ਲਾਈ, ਭੰਨਤੋੜ ਕੀਤੀ ਅਤੇ ਪ੍ਰੇਮੀਆਂ ਤੇ ਹਮਲਾ ਕੀਤਾ ਜਿਸ ਤੇ 19 ਸਿੱਖਾਂ ਤੇ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਤੇ ਇਸ ਮਾਮਲੇ ਵਿੱਚ 14 ਪ੍ਰੇਮੀਆਂ ਤੇ ਵੀ ਇਰਾਦਾ ਕਤਲ ਦਾ ਕਰਾਸ ਪਰਚਾ ਦਰਜ ਕੀਤਾ ਗਿਆ ਸੀ।