
ਅੰਮ੍ਰਿਤਸਰ ( 14 ਸਤੰਬਰ, 2015): ਸਿੱਖ ਹਿੱਤਾਂ ਲਈ ਸਰਗਰਮ ਪਾਰਟੀ ਦਲ ਖਾਲਸਾ ਨੇ ਫਰਾਂਸ ਦੇ ਪੈਰਿਸ ਸ਼ਹਿਰ ਵਿੱਚ ਅੱਤਵਾਦੀਆਂ ਵੱਲੋਂ ਕੀਤੇ ਹਮਲਿਆਂ ਦੀ ਸਖਤ ਨਿਖੇਧੀ ਕੀਤੀ ਹੈ।
ਪਾਰਟੀ ਦੇ ਰਾਜਸੀ ਸਕੱਤਰ ਸ੍ਰ. ਕੰਵਰਪਾਲ ਸਿੰਘ ਨੇ ਇਸਨੂੰ ਮਨੁੱਖਤਾ ਵਿਰੋਧੀ ਜ਼ੁਰਮ ਕਰਾਰ ਦਿੰਦਿਆਂ ਫਰਾਂਸ ਦੇ ਲੋਕਾਂ ਪ੍ਰਤੀ ਹਮਦਰਦੀ ਬਰੇ ਆਪਣੇ ਸੁਨੇਹੇ ਵਿੱਚ ਬੇਕਸੂਰ ਲੋਕਾਂ ਦੀਆਂ ਗਈਆਂ ਜਾਨਾਂ ‘ਤੇ ਡੂੰਘੇ ਦੁੱਖ ਅਤੇੁ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਭੈੜੇ ਨਰ-ਸੰਹਾਰ ਵਿੱਚ ਪੰਜਾਬ ਦੇ ਲੋਕ ਅਤੇ ਸਿੱਖ ਫਰਾਂਸ ਦੇ ਲੋਕਾਂ ਅਤੇ ਉੱਥੋਂ ਦੀ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ।
ਉਨ੍ਹਾਂ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਫਰਾਂਸ ਦੇ ਦਿੱਲੀ ਸਥਿਤ ਦੂਤਾਘਰ ਨੂੰ ਭੇਜੇ ਈਮੇਲ ਸੁਨੇਹੇ ਵਿੱਚ ਉਨ੍ਹਾ ਕਿਹਾ ਕਿ ਪੈਰਿਸ ਤੋਂ ਆਈਆਂ ਖ਼ਬਰਾਂ ਅਤੇ ਤਸਵੀਰਾਂ ਨੇ ਸਾਨੂੰ ਬੂਰੀ ਤਰਾਂ ਝੰਜੋੜਿਆ ਹੈ। ਸਾਡੀ ਉੱਥੋਂ ਦੇ ਲੋਕਾਂ ਦੇ ਨਾਲ ਪੂਰੀ ਹਮਦਰਦੀ ਹੈ।