
ਨਿਊਯਾਰਕ(11 ਜੂਨ, 2015): ਅਮਰੀਕਾ ‘ਚ ਇਕ ਬਹਾਦੁਰ ਕੁੱਤੇ ਨੇ ਤੇਜ਼ੀ ਨਾਲ ਆ ਰਹੀ ਬੱਸ ਦੇ ਅੱਗੇ ਛਾਲ ਮਾਰ ਕੇ ਆਪਣੀ ਨੇਤਰਹੀਣ ਮਾਲਕਣ ਦੀ ਜਾਨ ਬਚਾ ਲਈ । ਮਾਲਕਣ ਨੂੰ ਬਚਾਉਣ ਦੇ ਚੱਕਰ ‘ਚ ਕੁੱਤੇ ਨੂੰ ਆਪਣਾ ਪੈਰ ਗਵਾਉਣਾ ਪਿਆ ।
ਫੀਗੋ ਨਾਂਅ ਦੇ ਇਸ ਕੁੱਤੇ ਦੀਆਂ ਬਹਾਦਰੀ ਭਰੇ ਕਾਰਨਾਮੇ ਨੇ ਲੋਕਾਂ ਦੇ ਮਨਾਂ ਨੂੰ ਮੋਹ ਲਿਆ । ਹਾਦਸੇ ਤੋਂ ਬਾਅਦ ਕੁੱਤੇ ਦੇ ਪੈਰ ਦਾ ਆਪ੍ਰੇਸ਼ਨ ਕਰਵਾਉਣਾ ਪਿਆ । ਮਾਲਕਣ ਆਊਡਰੀ ਸਟੋਨ ਨੂੰ ਪੈਰ, ਕੂਹਣੀ ਅਤੇ ਪਸਲੀ ਦੀ 3 ਹੱਡੀਆਂ ਟੁੱਟਣ ਕਾਰਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ।
ਮਾਲਕਣ ਦੇ ਮੁੜਨ ਤੱਕ ਫੀਗੋ ਨੂੰ ਪਸ਼ੁ ਡਾਕਟਰਾਂ ਦੇ ਕੋਲ ਹੀ ਰਹਿਣਾ ਪਵੇਗਾ । ਉਸ ਦਾ ਪੈਰ ਕੱਟ ਦਿੱਤਾ ਗਿਆ ਹੈ । ਫੀਗੋ ਅਤੇ ਸਟੋਨ ਘੁੰਮਣ ਨਿਕਲੇ ਸਨ । ਇਸੇ ਦੌਰਾਨ ਫੀਗੋ ਨੂੰ ਸਾਹਮਣੇ ਤੋਂ ਤੇਜ਼ ਚਾਲ ‘ਚ ਆਉਂਦੀ ਸਕੂਲ ਬੱਸ ਦਿਸੀ । ਕੁੱਤੇ ਨੇ ਬੱਸ ਦੇ ਸਾਹਮਣੇ ਛਾਲ ਲਾ ਦਿੱਤੀ ।
ਹਾਦਸੇ ਤੋਂ ਬਾਅਦ ਜ਼ਖਮੀ ਹਾਲਤ ‘ਚ ਮਾਲਕਣ ਵੱਲ ਜਾਂਦਾ ਰਿਹਾ ਅਤੇ ਉਸਦੀ ਮਾਲਕਣ ਸਟੋਨ ਉਸ ਨੂੰ ਪੁਕਾਰਦੀ ਰਹੀ ਪਰ ਜੋ ਵੀ ਹੈ ਇਕ ਜਾਨਵਰ ਵੱਲੋਂ ਆਪਣੇ ਮਾਲਕ ਨਾਲ ਨਿਭਾਈ ਦੋਸਤੀ ਨੇ ਆਸ ਪਾਸ ਦੇ ਲੋਕਾਂ ਦੇ ਮਨ ਨੂੰ ਮੋਹ ਲਿਆ ।