Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਗੁਲਾਮ ਨਬੀ ਅਜ਼ਾਦ ਵੱਲੋਂ ਆਈਐਸ ਦੀ ਆਰਐਸਐਸ ਨਾਲ ਤੁਲਨਾ ਕਰਨ ‘ਤੇ ਵਿਵਾਦ ਖੜਾ ਹੋਇਆ

ਗੁਲਾਮ ਨਬੀ ਅਜ਼ਾਦ ਵੱਲੋਂ ਆਈਐਸ ਦੀ ਆਰਐਸਐਸ ਨਾਲ ਤੁਲਨਾ ਕਰਨ ‘ਤੇ ਵਿਵਾਦ ਖੜਾ ਹੋਇਆ

ਗੁਲਾਮ ਨਬੀ ਆਜ਼ਾਦ
ਗੁਲਾਮ ਨਬੀ ਆਜ਼ਾਦ

ਨਵੀਂ ਦਿੱਲੀ (12 ਮਾਰਚ, 2016): ਮੁਸਲਿਮ ਸੰਗਠਨ ਜਮਾਇਤ ਉਲੇਮਾ-ਈ-ਹਿੰਦ ਵੱਲੋਂ ਕਰਵਾਏ ਰਾਸ਼ਟਰੀ ਏਕਤਾ ਸਮਾਗਮ ‘ਚ ਬੋਲਦਿਆਂ ਕਾਂਗਰਸ ਦੇ ਸੀਨੀਅਰ ਨੇਤਾ ਤੇ ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਮੁਸਲਮਾਨਾਂ ‘ਚ ਕੁਝ ਅਜਿਹੇ ਲੋਕ ਤੇ ਤਾਕਤਾਂ ਹਨ ਜੋ ਮੁਸਲਮਾਨਾਂ ਦੀ ਤਬਾਹੀ ਦੀ ਵਜ੍ਹਾ ਬਣ ਗਏ ਹਨ ਤੇ ਸਾਨੂੰ ਅਜਿਹੇ ਲੋਕਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਇਸੇ ਲਈ ਉਹ ਆਈਐਸ ਜਿਹੇ ਕੱਟੜਵਾਦੀ ਸੰਗਠਨਾਂ ਦਾ ਵਿਰੋਧ ਕਰਦੇ ਹਨ ਜਿਵੇਂ ਆਰਐਸਐਸ ਦਾ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਹਰ ਧਰਮ ‘ਚ ਧਰਮ ਨਿਰਪੱਖ ਲੋਕ ਧਾਰਮਿਕ ਕੱਟੜਪੰਥੀਆਂ ਨਾਲ ਲੜ੍ਹ ਰਹੇ ਹਨ ।

ਕਾਂਗਰਸ ਦੇ ਸੀਨੀਅਰ ਨੇਤਾ ਤੇ ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਵੱਲੋਂ ਕੀਤੀ ਇਸ ਟਿੱਪਣੀ ਨਾਲ ਵਿਵਾਦ ਖੜਾ ਹੋ ਗਿਆ ਹੈ ।

ਭਾਜਪਾ ਤੇ ਆਰਐਸਐਸ ਨੇ ਇਸਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਉਨਾਂ ਭਾਰਤ ਨੂੰ ਕਥਿਤ ਤੌਰ ‘ਤੇ ਵੰਡਣ ਨੂੰ ਲੈ ਕੇ ਸੰਗਠਨ ਇਸਲਾਮਿਕ ਸਟੇਟ (ਆਈਐਸ) ਤੇ ਆਰਐਸਐਸ ਨੂੰ ਇਕ ਹੀ ਕਤਾਰ ‘ਚ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ।

ਇਸ ਦੌਰਾਨ ਨਾਗਪੁਰ ‘ਚ ਆਰਐਸਐਸ ਨੇਤਾ ਨੰਦ ਕੁਮਾਰ ਨੇ ਆਜ਼ਾਦ ਦੇ ਆਈਐਸ ਤੇ ਆਰਐਸਐਸ ਨੂੰ ਇਕੋ ਜਿਹੇ ਕਹਿਣ ‘ਤੇ ਇਸਦੀ ਤਿੱਖੀ ਆਲੋਚਨਾ ਕਰਦਿਆਂ ਇਸ ਨੂੰ ਕਾਂਗਰਸ ਦਾ ਬੌਧਿਕ ਦਿਵਾਲੀਆਪਨ ਕਰਾਰ ਦਿੱਤਾ ਹੈ । ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਸ਼੍ਰੀਕਾਂਤ ਸ਼ਰਮਾ ਨੇ ਵੀ ਆਜ਼ਾਦ ਦੇ ਬਿਆਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਆਰਐਸਐਸ ਨੂੰ ਰਾਸ਼ਟਰੀ ਸੰਗਠਨ ਦੱਸਿਆ ਹੈ । ਉਨ੍ਹਾਂ ਇਸ ਬਿਆਨ ਲਈ ਆਜ਼ਾਦ ਤੋਂ ਮਾਫੀ ਦੀ ਮੰਗ ਕੀਤੀ॥

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਭਾਜਪਾ ਦਾ ਮੂਲ ਆਧਾਰ ਬ੍ਰਾਹਮਣਵਾਦੀ ਵੰਡ ਦੇ ਸਿਧਾਂਤ 'ਤੇ ਟਿਕਿਆ ਹੋਇਆ ਹੈ
ਹਾਲੀਆ ਹਫ਼ਤਿਆਂ ਦੌਰਾਨ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ‘ਤੇ ਇੱਕ ਵਾਰ ਫਿਰ ਇਹ ਅਟਕਲਾਂ ਲੱਗਣ ਲੱਗ ਪਈਆਂ ਹਨ ਕਿ ਨਵੀਂ ਦਿੱਲੀ ਵਿੱਚ ਕੇਂਦਰੀ ਸਰਕਾਰ ਕਿਤੇ ਪੰਜਾਬ ਦੇ ਉੱਤਰ-ਪੱਛਮੀ ਜ਼ਿਲ੍ਹਿਆਂ ਦੇ ਕੁਝ
ਇਹਨੀ ਦਿਨੀਂ ਇਹ ਗੱਲ ਮੁੜ ਅਖਬਾਰਾਂ ਅਤੇ ਬਿਜਲ-ਸੱਥ (ਸੋਸ਼ਲ ਮੀਡੀਆ) ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਕੀ ਦਿੱਲੀ ਦਰਬਾਰ ਦੀ ਕੇਂਦਰੀ ਹਕੂਮਤ ਪੰਜਾਬ ਦੇ ਉੱਤਰ-ਪੱਛਮੀ ਇਲਾਕਿਆਂ ਨੂੰ ਵੱਖ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਫੈਸਲਾ ਸੁਣਾਉਂਦਿਆਂ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਤਲ ਦੇ ਇੱਕ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: