Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਗੁਰਮੀਤ ਪਿੰਕੀ ਨੇ ਖਾੜਕੂ ਬਲਵਿੰਦਰ ਸਿੰਘ ਜਟਾਨਾ ਦੇ ਪਰਿਵਾਰ ਦਾ ਸੁਮੇਧ ਸੈਣੀ ਵੱਲੋਂ ਕਰਵਾਏ ਕਤਲੇਆਮ ਦਾ ਕੀਤਾ ਪਰਦਾਫਾਸ਼

ਗੁਰਮੀਤ ਪਿੰਕੀ ਨੇ ਖਾੜਕੂ ਬਲਵਿੰਦਰ ਸਿੰਘ ਜਟਾਨਾ ਦੇ ਪਰਿਵਾਰ ਦਾ ਸੁਮੇਧ ਸੈਣੀ ਵੱਲੋਂ ਕਰਵਾਏ ਕਤਲੇਆਮ ਦਾ ਕੀਤਾ ਪਰਦਾਫਾਸ਼

ਚੰਡੀਗੜ੍ਹ (7 ਦਸੰਬਰ, 2015): ਪੰਜਾਬ ਪੁਲਿਸ ਕੈਟ ਗੁਰਮੀਤ ਪਿੰਕੀ ਨੇ ਪੱਤਰਕਾਰ ਕੰਵਰ ਸੰਧੂ ਨਾਲ ਵਿਸਥਾਰਤ ਵੀਡੀਓੁ ਇੰਟਰਵਿਓੂ ਦੌਰਾਨ ਭਾਈ ਬਲਵਿੰਦਰ ਸਿੰਘ ਜਟਾਨਾ ਦੇ ਪਰਿਵਾਰ ਨੂੰ ਕਤਲ ਕਰਨ ਦੇ ਮਾਮਲੇ ਦਾ ਬਾਰੀਕੀ ਨਾਲ ਪਰਦਾਫਾਸ਼ ਕੀਤਾ ਹੈ।ਗੁਰਮੀਤ ਪਿੰਕੀ ਨੇ ਦੱਸਿਆ ਕਿ 9 ਅਗਸਤ 1991 ਨੂੰ ਜਦੋਂ ਐੱਸਐੱਸਪੀ ਸੁਮੇਧ ਸੈਣੀ ਦੁਪਿਹਰ ਦੇ ਖਾਣੇ ਤੋਂ ਵਾਪਸ ਆ ਰਿਹਾ ਸੀ ਤਾਂ ਬੰਬ ਹਮਲਾ ਹੋ ਗਿਆ।

ਇਸ ਵਿੱਚ ਤਿੰਨ ਬੰਦੇ ਮਾਰੇ ਗਏ ਅਤੇ ਐੱਸਐੱਸਪੀ ਸੈਣੀ ਹੋਰ ਬੰਦਿਆਂ ਸਮੇਤ ਜ਼ਖਮੀ ਹੋ ਗਿਆ।

ਗੁਰਮੀਤ ਪਿੰਕੀ ਨੇ ਕੰਵਰ ਸੰਧੂ ਨੂੰ ਦੱਸਿਆ ਕਿ ਸੁਮੇਧ ਸੈਣੀ ਨੂੰ ਬੰਬ ਧਮਾਕੇ ਤੋਂ ਕੁਝ ਦਿਨ ਪਹਿਲਾਂ ਬੱਬਰ ਖਾਲਸਾ ਦਾ ਧਮਕੀ ਭਰਿਆ ਪੱਤਰ ਆਇਆ ਸੀ। ਸੈਣੀ ਨੂੰ ਸ਼ੱਕ ਸੀ ਇਹ ਬੰਬ ਧਮਾਕਾ ਬੱਬਰ ਖਾਲਸਾ ਦੇ ਖਾੜਕੂ ਬਲਵਿੰਦਰ ਸਿੰਘ ਜਟਾਨਾ ਅਤੇ ਚਰਨਜੀਤ ਸਿੰਘ ਚੰਨਾ ਵੱਲੋ ਕੀਤਾ ਗਿਆ ਹੈ।

ਗੁਰਮੀਤ ਪਿੰਕੀ ਨੇ ਦੱਸਿਆ ਕਿ ਜਦ ਉਹ ਪੀਜ਼ੀਆਈ ਸੈਣੀ ਨੂੰ ਮਿਲਣ ਗਿਆ ਤਾਂ ਉਸਨੇ ਬਦਲਾ ਲੈਣ ਦੀ ਸੌਂਹ ਖਾਦੀ ਅਤੇ ਉਸਨੂੰ ਕਿਹਾ ਕਿ “ ਆਪਾਂ ਛੱਡਣਾ ਨਹੀਂ” ।

Source: Kanwar Sandhu’s YouTube Channel

ਕੰਵਰ ਸੰਧੂ ਦੁਆਰਾ ਆਊਟ-ਲੁੱਕ ਹਫਾਤਵਰੀ ਰਸਾਲੇ ਵਿੱਚ “ਇੱਕ ਕਾਤਲ ਪੁਲਿਸੀਏ ਦਾ ਇਕਬਾਲ” ਦੇ ਸਿਰਲੇਖ ਹੇਠਲੇ ਮਜ਼ਮੂਨ ਵਿੱਚ ਲਿਖਿਆ: ਜਟਾਨਾ ਦੇ ਪਰਿਵਾਰ ਦੇ 4 ਮੈਂਬਰ ਜਿੰਨ੍ਹਾਂ ਦੀ ਉਮਰ 80 ਸਾਲ, 40 ਸਾਲ, 13 ਸਾਲ ਅਤੇ ਇੱਕ ਦੁੱਧ ਚੁੰਗਦਾ ਇੱਕ ਬੱਚਾ ਸ਼ਾਮਲ ਸੀ, ਮਾਰ ਕੇ ਅੱਗ ਵਿੱਚ ਸਾੜ ਦਿੱਤੇ ਗਏ।

ਗੁਰਮੀਤ ਪਿੰਕੀ ਨੇ ਆਪਣੀ ਇੰਟਰਵਿਓੁ ਵਿੱਚ ਦੱਸਿਆ ਕਿ ਭਾਈ ਬਲਵਿੰਦਰ ਸਿੰਘ ਜਟਾਨਾ ਅਤੇ ਭਾਈ ਚਰਨਜੀਤ ਸਿੰਘ ਚੰਨਾ ਬਾਅਦ ਵਿੱਚ 4 ਸਤੰਬਰ 1991 ਨੂੰ ਇੱਕ ਪੁਲਿਸ ਮੁਕਾਬਲੇ ਵਿੱਚ ਪਟਿਆਲਾ ਜਿਲੇ ਦੇ ਸੈਦਪੁਰ ਪਿੰਡ ਵਿੱਚ ਮਾਰੇ ਗਏ ਸਨ।ਇਹ ਬਾਅਦ ਵਿੱਚ ਪਤਾ ਲੱਗਿਆ ਕਿ ਸੈਣੀ ‘ਤੇ ਹਮਲਾ ਖਾਲਿਸਤਾਨ ਲਿਬਰੇਸ਼ਨ ਫੋਰਸ ਨੇ ਕੀਤਾ ਸੀ ਅਤੇ ਇਸ ਵਿੱਚ ਭਾਈ ਜਟਾਨਾ ਦੀ ਕੋਈ ਭੁਮਿਕਾ ਨਹੀਂ ਸੀ।

ਗੁਰਮੀਤ ਪਿੰਕੀ ਨੇ ਦੱਸਿਆ ਕਿ ਸੁਮੇਧ ਸੈਣੀ ਨੇ ਪਹਿਲਾਂ ਉਸਨੂੰ ਜਟਾਨਾ ਦੇ ਪਰਿਵਾਰ ਦੇ ਕਤਲੇਆਮ ਕਰਨ ਦਾ ਕੰਮ ਸੌਪਿਆ ਸੀ ਪਰ ਬਾਅਦ ਵਿੱਚ ਇਹ ਕੰਮ… ਵੱਲੋਂ ਕੀਤਾ ਗਿਆ।

ਗੁਰਮੀਤ ਪਿੰਕੀ ਨੇ ਦੱਸਿਆ ਕਿ ਜਟਾਨਾ ਕਤਲੇਆਮ ਅਜੀਤ ਪਹੂਲਾ ਦੁਆਰਾ ਕੀਤਾ ਗਿਆ। ਉਸਨੇ ਦੱਸਿਆ ਕਿ ਪੂਹਲਾ ਜਦ ਲੁਧਿਆਣਾ ਜੇਲ ਵਿੱਚ ਉਸ ਨਾਲ ਬੰਦ ਸੀ, ਜਟਾਨਾ ਕਤਲੇਆਮ ਦੀ ਸਾਰੀ ਕਹਾਣੀ ਉਸ ਨੇ (ਪਹੂਲੇ ਨੇ) ਉਸਨੂੰ ਸੁਣਾਈ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਨਿਰਦੋਸ਼ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਗ੍ਰਿਫਤਾਰ ਨਾਂ
ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਸ. ਸੁਖਮਿੰਦਰ ਸਿੰਘ ਹੰਸਰਾ ਨੇ ਦੱਸਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਦੀ ਇੰਟਰਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੀ ਟੈਲੀ ਕਾਨਫਰੰਸ ਵਿੱਚ ਸਾਬਕਾ
ਪੰਜਾਬ ਪੁਲਿਸ ਨੇ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਵਿਰੁੱਧ ਸਿੱਖ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ, ਤਸੀਹੇ ਦੇਣ ਅਤੇ ਉਸ ਨੂੰ ਜਾਨੋ ਖਤਮ ਕਰਨ ਦੇ 29 ਸਾਲ ਪੁਰਾਣੇ ਮਾਮਲੇ ਵਿਚ
ਸਿੱਖ ਯੂਥ ਫੈੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਇਕ ਲਿਖਤੀ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਬਾਦਲਾਂ ਦੇ ਚਹੇਤੇ ਅਤੇ ਸਿੱਖਾਂ ਦਾ ਕਾਤਲ ਸੁਮੇਧ ਸੈਣੀ ਜੋ ਸ਼ਹੀਦ ਭਾਈ ਬਲਵੰਤ ਸਿੰਘ ਮੁਲਤਾਨੀ ਦੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: