Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਮਾਮਲਾ ਹੋਦ ਚਿੱਲੜ ਕਤਲੇਆਮ ਦਾ: ਸਰਕਾਰੀ ਧਿਰ ਆਪਣੀ ਸਫਾਈ ਲਈ ਨਾਂ ਪੁੱਜੀ; ਗਰਗ ਕਮਿਸ਼ਨ ਨੇ ਅਗਲੀ ਪੇਸ਼ੀ 16 ਜੁਲਾਈ ਤੇ ਪਾਈ

ਮਾਮਲਾ ਹੋਦ ਚਿੱਲੜ ਕਤਲੇਆਮ ਦਾ: ਸਰਕਾਰੀ ਧਿਰ ਆਪਣੀ ਸਫਾਈ ਲਈ ਨਾਂ ਪੁੱਜੀ; ਗਰਗ ਕਮਿਸ਼ਨ ਨੇ ਅਗਲੀ ਪੇਸ਼ੀ 16 ਜੁਲਾਈ ਤੇ ਪਾਈ

ਹਿਸਾਰ, ਹਰਿਆਣਾ (02 ਜੁਲਾਈ, 2012): ਸਿੱਖ ਸਿਆਸਤ ਨੂੰ ਮਿਲੀ ਜਾਣਕਾਰੀ ਅਨੁਸਾਰ ਹੋਦ ਚਿੱਲੜ ਕਤਲੇਆਮ ਦੇ ਸਬੰਧ ਵਿੱਚ ਗਰਗ ਕਮਿਸ਼ਨ ਕੋਲ ਹਿਸਾਰ ਵਿਖੇ ਜੋ ਸੁਣਵਾਈ ਚੱਲ ਰਹੀ ਹੈ ਉਸ ਤਹਿਤ 02 ਜੁਲਾਈ, 2012 ਨੂੰ ਪਟਵਾਰੀ ਤੋਂ ਰਕਬੇ ਦਾ ਰਿਕਾਰਡ ਮੰਗਵਾਇਆ ਸੀ ਅਤੇ ਪੁਲਿਸ ਮਹਿਕਮੇਂ ਤੋਂ ਉਹਨਾਂ ਪੁਲਿਸ ਅਫਸਰਾਂ ਦੀ ਲਿਸਟ ਮੰਗਵਾਈ ਸੀ ਜੋ ਨਵੰਬਰ 1984 ਵਿੱਚ ਤੈਨਾਤ ਸਨ, ਪਰ ਸਰਕਾਰੀ ਧਿਰ ਵਲੋਂ ਕੋਈ ਨਹੀਂ ਕਮਸ਼ਿਨ ਅੱਗੇ ਪੇਸ਼ ਨਹੀਂ ਹੋਇਆ ਇਸੇ ਕਾਰਨ ਜਸਟਿਸ ਗਰਗ ਨੇ ਬਿਨਾ ਕੋਈ ਸੁਣਵਾਈ ਕੀਤਿਆਂ ਕੇਸ ਦੀ ਅਗਲੀ ਸੁਣਵਾਈ ਦੀ ਤਾਰੀਖ 16 ਜੁਲਾਈ ਤੇ ਪਾ ਦਿਤੀ ਹੈ।

ਪੂਰੇ ਹਰਿਆਣੇ ਵਿੱਚ ਕਾਰਵਾਈ ਦੇ ਸਬੰਧ ਵਿੱਚ ਜਸਟਿਸ ਗਰਗ ਨੇ ਕਿਹਾ ਕਿ ਜਿਸ ਦਿਨ ਮੁਦਈ ਧਿਰ ਪਿਛਲੀ ਤਾਰੀਕ ਵੇਲੇ ਹਾਈ ਕੋਰਟ ਦੇ ਆਦੇਸ਼ ਕਮਿਸ਼ਨ ਨੂੰ ਦਿੱਤੇ ਗਏ ਸਨ, ਉਹ ਉਸੇ ਦਿਨ ਹੀ ਕਾਰਵਾਈ ਹਰਿਆਣਾ ਦੇ ਗ੍ਰਹਿ ਵਿਭਾਗ ਨੂੰ ਭੇਜ ਦਿਤੇ ਸਨ। ਉਨ੍ਹਾਂ ਕਿਹਾ ਕਿ ਗ੍ਰਿਹ ਵਿਭਾਗ ਨੇ ਅਜੇ ਤੱਕ ਕਮਿਸ਼ਨ ਨੂੰ ਇਸ ਬਾਰੇ ਕੋਈ ਦਿਸ਼ਾ-ਨਿਰਦੇਸ਼ ਨਹੀਂ ਦਿਤੇ।

ਇਸ ਬਾਰੇ ਗੱਲ ਕਰਦਿਆਂ ਇੰਜੀ: ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਾਹ ਕਿ ਉਹ ਆਪਣੇ ਵਕੀਲ ਸਲਾਹ ਮਸ਼ਵਰਾ ਕਰ ਰਹੇ ਹਨ ਕਿ ਹਾਈਕੋਰਟ ਵਿੱਚ ਦੁਬਾਰਾ ਰਿਟ ਲਗਾਈ ਜਾਵੇ ਤਾਂ ਜੋ ਸੰਬੰਧਤ ਦਿਸ਼ਾ-ਨਿਰਦੇਸ਼ ਗਰਗ ਕਮਿਸ਼ਨ ਤੱਕ ਪਹੁੰਚ ਸਕਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਪੱਤਰ ਲਿਖ ਕੇ ਹੋਂਦ ਚਿੱਲੜ ਸਿੱਖ ਕਤਲੇਆਮ (ਨਵੰਬਰ 1984) ਵਿਚ ਸ਼ਾਮਲ ਪੁਲਿਸ
ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਧਾਇਕ ਦਲ ਨੇ ਨਵਮਬਰ 1984 ਵਿੱਚ ਚੱਲੀ ਸਿੱਖ ਨਸਲਕੁਸ਼ੀ ਦੀ ਹਨੇਰੀ ਦਰਮਿਆਨ ਹੋਦ ਚਿੱਲੜ ਪਿੰਡ ਵਿੱਚ ਮਾਰੇ ਗਏ 32 ਸਿੱਖਾਂ ਦਾ ਮਾਮਲਾ ਉਠਾੳੁਦਿਆਂ ਮੰਗ ਕੀਤੀ
ਦਿੱਲੀ ਵਿੱਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਹੋਏ ਕਤਲ ਤੋਂ ਬਾਅਦ ਹਰਿਆਣਾ ਵਿੱਚ ਹੋਏ ਸਿੱਖ ਕਤਲੇਆਮ ਲਈ ਹਰਿਆਣਾ ਸਰਕਾਰ ਵੱਲੋਂ ਬਣਾਏ ਗਏ ਇੱਕ ਮੈਂਬਰੀ ਟੀਪੀ ਗਰਗ ਕਮਿਸ਼ਨ ਨੇ 5
ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹਰਿਆਣਾ ਦੇ ਜਿਲੇ ਰਿਵਾੜੀ ਦੇ ਪਿੰਡ ਹੋਂਦ ਚਿੱਲੜ ਵਿੱਚ 2 ਨਵੰਬਰ 1984 ਨੂੰ ਵਾਪਰੇ ਸਿੱਖ ਕਤਲੇਆਮ ਜਿਸ ਵਿੱਚ 32

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: