Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਦਾ ਨਾਂ ਬਦਲ ਕੇ ਗੁਰੂ ਨਾਨਕ ਦੇਵ ਕੌਮਾਂਤਰੀ ਹਵਾਈ ਅੱਡਾ ਰੱਖਿਆ ਜਾਵੇਗਾ?

ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਦਾ ਨਾਂ ਬਦਲ ਕੇ ਗੁਰੂ ਨਾਨਕ ਦੇਵ ਕੌਮਾਂਤਰੀ ਹਵਾਈ ਅੱਡਾ ਰੱਖਿਆ ਜਾਵੇਗਾ?

ਹੂਸਟਨ (ਟੈਕਸਸ): ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦਾ ਨਾਂ ਬਦਲ ਕੇ ‘ਗੁਰੂ ਨਾਨਕ ਦੇਵ ਕੌਮਾਂਤਰੀ ਹਵਾਈ ਅੱਡਾ’ ਰੱਖਣ ਦੀ ਗੱਲ ਚਰਚਾ ਵਿਚ ਹੈ। ਕਈਆਂ ਦਾ ਮੰਨਣਾ ਹੈ ਕਿ ਇਸ ਲਈ ਮੈਦਾਨ ਲਗਭਗ ਤਿਆਰ ਹੈ। ਇਸ ਸੰਬੰਧੀ ਰਸਮੀ ਐਲਾਨ ਨਵੰਬਰ ਮਹੀਨੇ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ ਪ੍ਰਕਾਸ਼ ਗੁਰਪੁਰਬ ਸੰਬੰਧੀ ਬਾਦਲਾਂ ਦੀ ਅਗਵਾਈ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾਣ ਵਾਲੇ ਵੱਡੇ ਸਮਾਗਮ ‘ਚ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾ ਸਕਦਾ ਹੈ।

ਅਮਰੀਕਾ ਵਿਚ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਵਾਲੇ ਸਿੱਖ ਵਫਦ ਦੀ ਇਕ ਤਸਵੀਰ

ਮੋਦੀ ਸਰਕਾਰ ਦੇ ਇਸ ‘ਇੱਕ ਤੀਰ ਦੋ ਸ਼ਿਕਾਰ’ ਵਾਲੇ ਕਦਮ ਨਾਲ ਸਿੱਖ ਵੀ ਖੁਸ਼ ਸਰਕਾਰ ਸਿੱਖਾਂ ਨੂੰ ਖੁਸ਼ ਕਰਨ ਦੇ ਨਾਲ-ਨਾਲ ਕਾਂਗਰਸ ਮੁਕਤ ਭਾਰਤ ਦੇ ਨਾਅਰੇ ਦੀ ਪੂਰਤੀ ਲਈ ਨਹਿਰੂ ਖ਼ਾਨਦਾਨ ਦੀਆਂ ਨਿਸ਼ਾਨੀਆਂ ਮੇਟਣ ਦੀ ਮੁਹਿੰਮ ਦਾ ਕੰਮ ਵੀ ਅੱਗੇ ਤੋਰਨਾ ਚਾਹੁੰਦੀ ਹੈ।

ਅਮਰੀਕਾ ਦੇ ਟੈਕਸਸ ਸੂਬੇ ਹੂਸਟਨ ਸ਼ਹਿਰ ਵਿੱਚ “ਹੌਊਡੀ-ਮੌਡੀ” ਸਿਆਸੀ ਸ਼ੋਅ ਦੌਰਾਨ ਮੋਦੀ ਨੂੰ ਮਿਲੇ ਦਰਬਾਰੀਏ ਅਮਰੀਕੀ ਸਿੱਖ ਵਫ਼ਦ ਦੇ ਮੰਗ-ਪੱਤਰ ਵਿੱਚ ਇਸ ਸੰਬੰਧੀ ਮੰਗ ਅਗਾਊ ਸਹਿਮਤੀ ਨਾਲ ਸ਼ਾਮਲ ਕੀਤੀ ਜਾਣੀ ਸੁਭਾਵਿਕ ਮੰਨੀ ਜਾ ਰਹੀ ਹੈ।

ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੀ ਭਾਰਤ ਸਰਕਾਰ ਦੀ ਇਸ ‘ਸਿਆਸੀ ਸ਼ਤਰੰਜ’ ਸਬੰਧੀ ਸਿੱਖ ਭਾਈਚਾਰੇ ਵਲੋਂ ਵੱਖ ਵੱਖ ਪੱਖਾਂ ਤੋਂ ਵੇਖਣਾ, ਸਿੱਖਣਾ ਤੇ ਸਮਝਣਾ ਚਾਹੀਦਾ ਹੈ। ਸਿੱਖਾਂ ਦੇ ਵੱਡੇ ਹਿੱਸੇ ਦਾ ਕਹਿਣਾ ਹੈ ਕਿ ਪੈਗ਼ੰਬਰਾਂ ਦੇ ਪੈਗੰਬਰ ਬਾਬਾ ਨਾਨਕ ਦੇ ਨਾਂ ਕੋਈ ਹਵਾਈ ਅੱਡਾ ਕਰ ਦੇਣ ਨਾਲ਼ੋਂ ਉਨ੍ਹਾਂ ਦੇ ‘ਮਾਨਵ ਕੀ ਜਾਤ, ਸਬੈ ਏਕੈ ਪਹਿਚਾਨਬੋ’ ਉੱਤੇ ਪਹਿਰਾ ਦੇਣ ਦੀ ਅੱਜ ਦੇ ‘ਨਫ਼ਰਤਾਂ ਭਰੇ ਸਮਿਆਂ’ ਵਿੱਚ ਵੱਧ ਲੋੜ ਹੈ।

ਵੈਸੇ ਬਹੁਤ ਸਾਰੇ ਸਿੱਖ ਹੁਣ ਵੀ ਉਵੇਂ ਹੀ ਖੁਸ਼ ਹੋਣਗੇ ਜਿਵੇਂ ਪਿੱਛੇ ਜਿਹੇ ਦਰਬਾਰ ਸਾਹਿਬ ਅੰਮਿ੍ਰਤਸਰ ਦੇ ‘ਦੁਨੀਆ ਦੇ ਸਭ ਤੋਂ ਵੱਧ ਵੇਖੇ ਜਾਣ ਸਥਾਨ’ ਸੰਬੰਧੀ ਇੱਕ ਰਿਪੋਰਟ ਤੋਂ ਬਹੁਤੇ ਸਿੱਖ ਖੁਸ਼ੀਆਂ ਮਨਾਉਣ ਤੇ ਰਿਪੋਰਟ ਕਰਨ ਵਾਲ਼ਿਆਂ ਦਾ ਸ਼ੁਕਰਾਨਾ ਕਰਨ ਲੱਗ ਗਏ। ਉਨ੍ਹਾਂ ਨੂੰ ਇਹ ਅਹਿਸਾਸ ਹੀ ਨਹੀਂ ਸੀ ਕਿ ਰੂਆਨੀਅਤ ਦੇ ਸੋਮੇ ਦਰਬਾਰ ਸਾਹਿਬ ਦੀ ਹਸਤੀ ਦੇ ਮੁਕਾਬਲੇ ਅਜਿਹੀਆਂ ਰਿਪੋਰਟਾਂ/ਟਿੱਪਣੀਆਂ ਕੋਈ ਮਾਅਨਾ ਨਹੀਂ ਰੱਖਦੀਆਂ।

  • ਸੀਨੀਅਰ ਪੱਤਰਕਾਰ ਸ. ਦਲਜੀਤ ਸਿੰਘ ਸਰਾਂ ਵੱਲੋਂ ਭੇਜੀ ਜਾਣਕਾਰੀ ਉੱਤੇ ਅਧਾਰਤ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਜਰਮਨੀ ਦੇ ਫਰੈਂਕਫਰਟ ਵਿਖੇ ਗੁਰਦੁਆਰਾ ਸਿੱਖ ਸੈਂਟਰ ਵਿਖੇ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।
ਕੈਨੇਡਾ ਦੇ ਸਰੀ ਵਿੱਚ ਸ. ਨਰਿੰਦਰ ਸਿੰਘ ਰੰਧਾਵਾ ਦੇ ਘਰ ਬਾਹਰ ਟੀਮ ਸ਼ਹੀਦ ਨਿੱਝਰ ਦੀ ਬੱਸ ਦੀ ਭੰਨ-ਤੋੜ ਅਤੇ ਨਿੱਜੀ ਕਾਰ ਨੂੰ ਅੱਗ ਲਗਾਉਣ ਦੀ ਘਟਨਾ ਸਾਹਮਣੇ ਆਈ ਹੈ। ਅਮਰੀਕੀ
ਸੇਂਟ-ਟਰੂਡਨ ਦੇ ਗੁਰਦੁਆਰਾ ਸੰਗਤ ਸਾਹਿਬ ਵਿਖੇ 25 ਅਕਤੂਬਰ ਨੂੰ ਸੰਗਤ ਸਿੱਖ ਧਰਮ ਨੂੰ ਬੈਲਜੀਅਮ ਵਿੱਚ ਅਧਿਕਾਰਤ ਮਾਨਤਾ ਦਿਵਾਉਣ ਲਈ ਇੱਕਜੁੱਟ ਰਾਹ ਅਤੇ ਅਗਲੀ ਰਣਨੀਤੀ ਬਾਰੇ ਵਿਚਾਰ ਕਰੇਗੀ।
ਕੈਨੇਡਾ ਦੇ ਸਿੱਖਾਂ ਖ਼ਿਲਾਫ਼ ਕੂੜ-ਪ੍ਰਚਾਰ ਬਾਰੇ ਡਬਲਯੂ. ਐਸ. ਓ. ਦੀ 2026 ਰਿਪੋਰਟ ਵਿੱਚ ਇੰਡੀਆ ਨਾਲ ਜੁੜੇ ਝੂਠੇ ਬਿਰਤਾਂਤਾਂ, ਸ਼ੱਕੀ ਬੌਟ ਨੈੱਟਵਰਕਾਂ ਅਤੇ ਕੈਨੇਡੀਅਨ ਸਿੱਖਾਂ ’ਤੇ ਪੈ ਰਹੇ ਅਸਰਾਂ ਬਾਰੇ ਵਿਸਥਾਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: