Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬੀ-ਹਿੰਦੀ ਮਾਮਲਾ: ਜਜ਼ਬਾਤੀ ਪ੍ਰਗਟਾਵੇ ਹੋ ਰਹੇ ਹਨ ਪਰ ਸੰਜੀਦਾ ਤੇ ਨੀਤੀ ਪੱਧਰ ਦੇ ਵਿਚਾਰਾਂ ਦੀ ਘਾਟ ਹੈ

ਪੰਜਾਬੀ-ਹਿੰਦੀ ਮਾਮਲਾ: ਜਜ਼ਬਾਤੀ ਪ੍ਰਗਟਾਵੇ ਹੋ ਰਹੇ ਹਨ ਪਰ ਸੰਜੀਦਾ ਤੇ ਨੀਤੀ ਪੱਧਰ ਦੇ ਵਿਚਾਰਾਂ ਦੀ ਘਾਟ ਹੈ

13 ਸਤੰਬਰ ਨੂੰ ‘ਹਿੰਦੀ ਦਿਹਾੜੇ’ ਮੌਕੇ ਪਟਿਆਲਾ ਸਥਿਤ ਭਾਸ਼ਾ ਵਿਭਾਗ (ਜੋ ਕਿ ਕਿਸੇ ਵੇਲੇ ਮਹਿਮਕਾ ਪੰਜਾਬੀ ਹੁੰਦਾ ਸੀ) ਵਿਚ ਕਰਵਾਏ ਗਏ ਇਕ ਸਮਾਗਮ ਮੌਕੇ ਭਾਰਤੀ ਉਪਮਹਾਂਦੀਪ ਵਿਚ ਹਿੰਦੀ ਥੋਪਣ ਦੀ ਹਿਮਾਇਤ ਕੀਤੇ ਜਾਣ ਅਤੇ ਪੰਜਾਬੀ ਬੋਲੀ ਪ੍ਰਤੀ ਮੰਦ-ਬੋਲ ਬੋਲੇ ਜਾਣ, ਅਤੇ ਇਸੇ ਦਿਨ ਮੋਦੀ ਸਰਕਾਰ ਦੇ ਘਰੇਲੂ ਮਾਮਲਿਆਂ ਦੇ ਵਜ਼ੀਰ ਅਮਿਤ ਸ਼ਾਹ ਵੱਲੋਂ ਸਾਰੇ ਖਿੱਤੇ ਵਿਚ ਹਿੰਦੀ ਥੋਪਣ ਦੀ ਵਕਾਲਤ ਕਰਨ ਤੋਂ ਬਾਅਦ ਪੰਜਾਬ ਵਿਚ ਪੰਜਾਬੀ ਬੋਲੀ ਦੇ ਹੱਕ ਵਿਚ ਅਤੇ ਹਿੰਦੀ ਥੋਪੇ ਜਾਣ ਦੇ ਵਿਰੋਧ ਵਿਚ ਦਿਖਣਯੋਗ ਹੁਲਾਰਾ ਪੈਦਾ ਹੋਇਆ ਹੈ।

ਬੀਤੇ ਦਿਨਾਂ ਦੌਰਾਨ ਸਾਹਮਣੇ ਆਏ ਇਸ ਅਮਲ ਨੂੰ ਨਿੱਠ ਕੇ ਵਾਚਿਆਂ ਪਤਾ ਲੱਗਦਾ ਹੈ ਕਿ ਇਸ ਇਹ ਇਕ ਜਜ਼ਬਾਤੀ ਪ੍ਰਗਟਾਵਾ ਹੀ ਹੈ ਅਤੇ ਹਥਲੇ ਮਾਮਲੇ ਉੱਤੇ ਸੰਜੀਦਾ ਤੇ ਨੀਤੀ-ਪੱਧਰ ਦੀ ਬਹਿਸ ਜਾਂ ਵਿਚਾਰ-ਵਟਾਂਦਰੇ ਦੀ ਮੁਕੰਮਲ ਘਾਟ ਰੜਕ ਰਹੀ ਹੈ।

ਲੰਘੇ ਦਿਨੀਂ ਪੰਜਾਬੀ ਬੋਲੀ ਦੇ ਹੱਕ ਵਿਚ ਅਤੇ ਹਿੰਦੀ ਥੋਪੜ ਦੇ ਵਿਰੋਧ ਵਿਚ ਪੰਜਾਬ ‘ਚ ਵੱਖ-ਵੱਖ ਥਾਈਂ ਮੁਜਾਹਿਰੇ ਹੋਏ ਸਨ। ਇਸੇ ਦੌਰਾਨ ਲੁਧਿਆਣੇ ਹੋਏ ਇਕ ਮੁਜਾਹਿਰੇ ਦਾ ਇਕ ਦ੍ਰਿਸ਼

ਅਜਿਹਾ ਨਹੀਂ ਹੈ ਕਿ ਪੰਜਾਬੀ ਬੋਲੀ ਨੂੰ ਮਿੱਥ ਕੇ ਖੋਰਾ ਲਾਉਣ ਅਤੇ ਹਿੰਦੀ ਨੂੰ ਥੋਪਣ ਦੇ ਵਿਚਾਰਾਂ ਦਾ ਪ੍ਰਗਟਾਵਾ ਪਹਿਲੀ ਵਾਰ ਹੋਇਆ ਹੈ। ਬਲਕਿ ਹਕੀਕਤ ਇਹ ਹੈ ਕਿ ਇਸ ਵਿਚਾਰ ਨੂੰ ਲਾਗੂ ਕਰਨ ਦਾ ਅਮਲ ਲੰਘੇ ਕਈ ਦਹਾਕਿਆਂ ਤੋਂ ਚੱਲ ਰਿਹਾ ਹੈ।

ਅਖਬਾਰਾਂ, ਲਿਖਤਾਂ, ਸਾਹਿਤ, ਅਕਾਦਮਿਕਤਾ, ਸਿੱਖਿਆ ਤੇ ਮਨੋਰੰਜਨ ਦੇ ਸਾਧਨ ਪੰਜਾਬੀ ਬੋਲੀ ਨੂੰ ਖੋਰਾ ਲਾਉਣ ਅਤੇ ਹਿੰਦੀ ਥੋਪਣ ਦੇ ਵੱਡੇ ਸੰਦਾਂ ਵਜੋਂ ਵਰਤੇ ਜਾ ਰਹੇ ਹਨ।

ਅਜਿਹੇ ਮਹੌਲ ਵਿਚ ਮਹਿਜ਼ ਜਜ਼ਬਾਤੀ ਪ੍ਰਗਟਾਵੇ ਚਣੌਤੀ ਦੇ ਸਨਮੁਖ ਢੁਕਵਾਂ ਜਵਾਬ ਨਹੀਂ ਹਨ ਕਿਉਂਕਿ ਇਨ੍ਹਾਂ ਨਾਲ ਚੱਲ ਰਹੇ ਅਮਲ ਦਾ ਟਾਕਰਾ ਨਹੀਂ ਕੀਤਾ ਜਾ ਸਕਦਾ।

ਜਜ਼ਬਾਤੀ ਪ੍ਰਗਟਾਵਿਆਂ ਦੀ ਤਾਂ ਹੀ ਕੋਈ ਅਹਿਮੀਅਤ ਬਣਦੀ ਹੈ ਜੇਕਰ ਇਹ ਸਮਾਜ ਦੇ ਵਿਚਾਰਕ ਹਿੱਸੇ ਨੂੰ ਚਣੌਤੀ ਦੀ ਥਾਹ ਪਾਉਣ ਤੇ ਇਸ ਦਾ ਸਾਹਮਣਾ ਕਰਨ ਦੇ ਬਾਨ੍ਹਣੂ ਬੰਨਣ ਵੱਲ ਤੋਰਦੇ ਹੋਣ, ਨਹੀਂ ਤਾਂ ਅਜਿਹੇ ਜਜ਼ਬਾਤੀ ਉਭਾਰ ਸਮਾਂ ਪਾ ਕੇ ਮੱਠੇ ਪੈ ਜਾਂਦੇ ਹਨ ਤੇ ਇਨ੍ਹਾਂ ਉਭਾਰਾਂ ਮੌਕੇ ਸਰਗਰਮ ਹੋਏ ਹਿੱਸੇ ਕਿਸੇ ਨਵੇਂ ਮਸਲੇ ਵੱਲ ਮੁੜ ਜਾਂਦੇ ਹਨ ਤੇ ‘ਪਰਨਾਲਾ ਉਸੇ ਥਾਂ ਹੀ ਵਗਦਾ ਰਹਿੰਦਾ ਹੈ’।

ਸੋ ਮੌਜੂਦਾ ਸਮੇਂ ਵਿਚ ਪੰਜਾਬੀ ਬੋਲੀ ਬੋਲਣ ਵਾਲੇ ਸਮਾਜ ਦੇ ਸੰਜੀਦਾ ਹਿੱਸਿਆਂ ਨੂੰ ਸਿਰਜੋੜ ਕੇ ਨੀਤੀਗਤ ਵਿਚਾਰਾਂ ਕਰਨ ਦੀ ਲੋੜ ਹੈ ਕਿ ਤਾਂ ਕਿ ਪੰਜਾਬੀ ਬੋਲੀ ਨੂੰ ਲਾਏ ਜਾ ਰਹੇ ਖੋਰੇ ਅਤੇ ਹਿੰਦੀ ਥੋਪੇ ਜਾਣ ਦੇ ਅਮਲ ਦਾ ਟਾਕਰਾ ਕੀਤਾ ਜਾ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਭਾਈ ਪਰਵਿੰਦਰ ਸਿੰਘ ਝੋਟਾ ਇਨਸਾਫ਼ ਮੋਰਚੇ ਨੇ ਪੰਜਾਬ ਸਰਕਾਰ ਵਿਰੁੱਧ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ
ਪੰਜਾਬੀ ਮਾਂ ਬੋਲੀ ਦੇ ਸਤਿਕਾਰ ਅਤੇ ਇਸਦੇ ਬਣਦੇ ਹੱਕ ਬਹਾਲ ਕਰਵਾਉਣ ਲਈ ਮਈ 2018 ਵਿੱਚ ਕੀਤੇ ਗਏ ਸੰਘਰਸ਼ ਨਾਲ ਸਬੰਧਤ ਮਾਮਲੇ ਵਿੱਚ ਬਠਿੰਡਾ ਦੀ ਮਾਨਯੋਗ ਅਦਾਲਤ ਨੇ ਲੱਖਾ ਸਿਧਾਣਾ, ਬਾਬਾ
ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਭਾਜਪਾ ਦਾ ਮੂਲ ਆਧਾਰ ਬ੍ਰਾਹਮਣਵਾਦੀ ਵੰਡ ਦੇ ਸਿਧਾਂਤ 'ਤੇ ਟਿਕਿਆ ਹੋਇਆ ਹੈ
ਸਿੱਖ ਜਥਾ ਮਾਲਵਾ ਨੇ 2008 ਅਤੇ 2026 ਦੇ ਸਤਿਕਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਸੋਧਾਂ ਵਾਲੀ ਪਹੁੰਚ ਗੈਰ-ਸਿਧਾਂਤਕ ਹੈ। ਜਥੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: