Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸ਼੍ਰੋਮਣੀ ਕਮੇਟੀ ਅਮਰੀਕਾ ਵਿੱਚ ਗਲੋਬਲ ਸਿੱਖ ਮਿਸ਼ਨ ਕੇਂਦਰ ਸਥਾਪਿਤ ਦੀ ਥਾਂ ਪੰਜਾਬ ਨੂੰ ਸੰਭਾਲੇ: ਅਮਰੀਕਨ ਸਿੱਖ ਆਗੂ

ਸ਼੍ਰੋਮਣੀ ਕਮੇਟੀ ਅਮਰੀਕਾ ਵਿੱਚ ਗਲੋਬਲ ਸਿੱਖ ਮਿਸ਼ਨ ਕੇਂਦਰ ਸਥਾਪਿਤ ਦੀ ਥਾਂ ਪੰਜਾਬ ਨੂੰ ਸੰਭਾਲੇ: ਅਮਰੀਕਨ ਸਿੱਖ ਆਗੂ

ਜਲੰਧਰ (12 ਅਗਸਤ 2014): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯੂਬਾ ਸਿਟੀ ਵਿਖੇ ਗਲੋਬਲ ਸਿੱਖ ਮਿਸ਼ਨ ਕੇਂਦਰ ਸਥਾਪਿਤ ਕਰਨ ਦੇ ਫ਼ੈਸਲੇ ਬਾਰੇ ਅਮਰੀਕਨ ਸਿੱਖ ਆਗੂਆਂ ਦਾ ਵਿਚਰ ਹੈ ਕਿ ਸ਼੍ਰੋਮਣੀ ਕਮੇਟੀ ਅਮਰੀਕਾ ‘ਚ ਸਿੱਖੀ ਦੇ ਪ੍ਰਚਾਰ ਬਾਰੇ ਬਹੁਤੀ ਚਿੰਤਤ ਨਾ ਹੋਵੇ, ਸਗੋਂ ਪਹਿਲਾਂ ਉਹ ਪੰਜਾਬ ਨੂੰ ਸੰਭਾਲੇ ।

ਵਰਨਣਯੋਗ ਹੈ ਕਿ ਯੂਬਾ ਸਿਟੀ ਵਿਖੇ ਸਿੱਖ ਮਿਸ਼ਨ ਕੇਂਦਰ ਸਥਾਪਤ ਕਰਨ ਲਈ ਧਨਾਢ ਸਿੱਖ ਸ: ਦੀਦਾਰ ਸਿੰਘ ਬੈਂਸ ਨੇ ਜ਼ਮੀਨ ਦਾਨ ਵਜੋਂ ਦਿੱਤੀ ਹੈ । ਸ਼੍ਰੋਮਣੀ ਕਮੇਟੀ ਵੱਲੋਂ ਇਸ ਥਾਂ ਗੁਰਦੁਆਰਾ, ਧਰਮ ਪ੍ਰਚਾਰ ਕੇਂਦਰ, ਪੰਜਾਬੀ ਦੀ ਪੜ੍ਹਾਈ ਦਾ ਸਕੂਲ ਅਤੇ ਧਰਮ ਪ੍ਰਚਾਰ ਦੇ ਹੋਰ ਕਾਰਜ ਸਥਾਪਤ ਕਰਨ ਦੀ ਯੋਜਨਾ ਬਣਾਈ ਗਈ ਹੈ ।

ਅਜੀਤ ਅਖਬਾਰ ਵਿੱਚ ਛਪੀ ਖਬਰ ਅਨੁਸਾਰ ਅਮਰੀਕਾ ਦੇ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਸਿੱਖ ਧਰਮ ਦਾ ਪ੍ਰਚਾਰ ਕਰੇ, ਇਹ ਉਸ ਦਾ ਮੂਲ ਮਨੋਰਥ ਹੈ, ਪਰ ਜੇਕਰ ਉਹ ਆਪਣੇ ਹੀ ਘਰ ਪੰਜਾਬ ਵਿਚ ਇਹ ਕਾਰਜ ਕਰਨ ‘ਚ ਪਛੜ ਗਈ ਹੈ ਤਾਂ ਫਿਰ ਅਮਰੀਕਾ ਵਿਚ ਆ ਕੇ ਉਹ ਕਿਹੜਾ ਨਵਾਂ ਮਾਅਰਕਾ ਮਾਰਨ ਆ ਰਹੀ ਹੈ ।SGPC-extends-its-arms-to-the-USA

ਸਿੱਖਾਂ ਦੀ ਚਾਰ ਕੁ ਲੱਖ ਦੀ ਆਬਾਦੀ ਵਾਲੇ ਯੂਬਾ ਕੈਲੇਫੋਰਨੀਆ ਵਿਚ 50 ਤੋਂ ਵੱਧ ਵੱਡੇ ਗੁਰਦੁਆਰੇ ਹਨ ਜਿਥੇ 24 ਘੰਟੇ ਲੰਗਰ ਚੱਲਦਾ ਹੈ ਤੇ ਰੋਜ਼ਾਨਾ ਸੰਗਤ ਜੁੜਦੀ ਹੈ ।

ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ: ਪਿ੍ਤਪਾਲ ਸਿੰਘ ਨੇ ਫ਼ੋਨ ਉੱਪਰ ਇਸ ਬਾਰੇ ਪ੍ਰਤੀਕਰਮ ਜ਼ਾਹਰ ਕਰਦਿਆਂ ਕਿਹਾ ਹੈ ਕਿ ਅਮਰੀਕਾ ‘ਚ ਕਿਵੇਂ ਵਿਚਰਨਾ ਹੈ ਤੇ ਇਥੇ ਕਿਸ ਤਰੀਕੇ ਨਾਲ ਧਰਮ ਪ੍ਰਚਾਰ ਨੂੰ ਬੜਾਵਾ ਦਿੱਤਾ ਜਾ ਸਕਦਾ ਹੈ, ਇਸ ਬਾਰੇ ਅਮਰੀਕੀ ਸਿੱਖ ਹੀ ਬਿਹਤਰ ਜਾਣ ਸਕਦੇ ਹਨ ।

ਉਨ੍ਹਾਂ ਕਿਹਾ ਕਿ ਪੰਜਾਬ ਇਸ ਵੇਲੇ ਨਸ਼ੇ ਦੀ ਲਾਹਨਤ ‘ਚ ਫਸਿਆ ਪਿਆ ਹੈ ਙ ਪਤਿਤਪੁਣੇ ਨੇ ਜ਼ੋਰ ਫੜਿਆ ਹੋਇਆ ਹੈ ਙ ਅਮਰੀਕਾ ਵਸਦੇ ਸਿੱਖ ਵੱਡੇ ਪੱਧਰ ‘ਤੇ ਇਨ੍ਹਾਂ ਅਲਾਮਤਾਂ ਤੋਂ ਬਚੇ ਹੋਏ ਹਨ ਙ ਉਨ੍ਹਾਂ ਕਿਹਾ ਕਿ ਵਿਸਕਾਨਸਿਨ ਗੁਰਦੁਆਰੇ ‘ਚ ਬੰਦੂਕਧਾਰੀ ਵੱਲੋਂ 7 ਸਿੱਖਾਂ ਨੂੰ ਕਤਲ ਕਰ ਦਿੱਤੇ ਜਾਣ ਦੀ ਘਟਨਾ ਪਿੱਛੋਂ ਪੂਰੇ ਅਮਰੀਕਾ ‘ਚ ਸੋਗ ਮਨਾਇਆ ਗਿਆ ਤੇ ਰਾਸ਼ਟਰ ਝੰਡਾ ਨੀਂਵਾਂ ਰੱਖਿਆ ਗਿਆ । ਅਮਰੀਕਾ ਦੇ ਸਿੱਖਾਂ ਲਈ ਇਹ ਵੱਡੇ ਮਾਣ ਦੀ ਗੱਲ ਸੀ ਕਿ ਸਿੱਖਾਂ ਉਪਰ ਆਈ ਬਿਪਤਾ ‘ਚ ਪੂਰਾ ਅਮਰੀਕੀ ਪ੍ਰਸ਼ਾਸਨ ਉਨ੍ਹਾਂ ਦੇ ਨਾਲ ਖੜ੍ਹਾ ਸੀ । ਪਰ ਸ਼੍ਰੋਮਣੀ ਕਮੇਟੀ ਵਾਲੇ ਦਿੱਲੀ ਤੇ ਅੰਮਿ੍ਤਸਰ ‘ਚ ਅਮਰੀਕਾ ਦੇ ਝੰਡੇ ਫੂਕ ਰਹੇ ਸਨ ।

ਡਾ: ਪਿ੍ਤਪਾਲ ਸਿੰਘ ਦਾ ਕਹਿਣਾ ਸੀ ਕਿ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਜ਼ਬੂਤ ਕਰੇ । ਬਾਹਰਲੇ ਦੇਸ਼ਾਂ ਵਿਚ ਸ਼ਰੀਕ ਬਣਨ ਦੀ ਥਾਂ ਉਥੋਂ ਦੇ ਪ੍ਰਬੰਧਕਾਂ ਦੀ ਅਗਵਾਈ ਕਰਨ ਵਾਲਾ ਰੋਲ ਹੱਥ ਲਵੇ ਅਤੇ ਸਹਿਯੋਗੀ ਬਣਨ ਵਾਲਾ ਵਤੀਰਾ ਅਪਣਾਵੇ ।

ਕੈਲੇਫੋਰਨੀਆ ‘ਚ ਇਸ ਵੇਲੇ ਸਭ ਤੋਂ ਵੱਡੇ ਗੁਰਦੁਆਰੇ ਵਜੋਂ ਜਾਣੇ ਜਾਂਦੇ ਯੂਬਾ ਸਿਟੀ ਟੈਰਬਿਊਨਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਤਾ-ਧਰਤਾ ਸ: ਤੇਜਿੰਦਰ ਸਿੰਘ ਦੁਸਾਂਝ ਦਾ ਕਹਿਣਾ ਹੈ ਕਿ ਮਿਸ਼ਨ ਕੇਂਦਰ ਵੀ ਨਵਾਂ ਗੁਰਦੁਆਰਾ ਹੋਵੇਗਾ ਕੈਲੇਫੋਰਨੀਆ ਦੇ ਹਰ ਨਿੱਕੇ-ਵੱਡੇ ਸ਼ਹਿਰ ਵਿਚ ਗੁਰੂ ਘਰ ਹਨ । ਫਿਰ ਨਵਾਂ ਗੁਰਦੁਆਰਾ ਕਾਹਦੇ ਲਈ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਕੋਈ ਵੀ ਨਵਾਂ ਕੰਮ ਕਰਨਾ ਚਾਹੁੰਦੀ ਹੈ, ਸਾਡੇ ਗੁਰਦੁਆਰੇ ਉਨ੍ਹਾਂ ਲਈ ਹਾਜ਼ਰ ਹਨ । ਉਹ ਅਮਰੀਕਾ ਦੇ ਗੁਰਦੁਆਰੇ ਪ੍ਰਬੰਧਕਾਂ ਨਾਲ ਮੁਕਾਬਲੇਬਾਜ਼ੀ ‘ਚ ਪੈਣ ਦੀ ਥਾਂ ਸਹਿਯੋਗੀ ਵਤੀਰਾ ਆਪਣਾਉਣ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਰੀ ਵਿਚ ਕੰਟੇਨਰ ਰਾਹੀਂ ਭੇਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਮਸਲਾ ਹੋਰ ਗੰਭੀਰ ਹੋ ਗਿਆ ਹੈ। ਨਵੀਆਂ ਉਲੰਘਣਾਵਾਂ ਸਾਹਮਣੇ ਆਉਣ ਤੋਂ ਬਾਅਦ ਸੰਗਤਾਂ ਵਿੱਚ ਰੋਹ ਵਧਿਆ
ਵਰਲਡ ਸਿੱਖ ਪਾਰਲੀਮੈਂਟ ਪੰਜਾਬ ਅੰਦਰ ਵਸਦੇ ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਣ ਜਾ ਰਹੀਆਂ ਚੋਣਾਂ ਵਿੱਚ ਹਿੱਸਾ ਲੈਣ ਲਈ ਆਪਣੀਆਂ ਵੋਟਾਂ ਪਹਿਲ ਦੇ ਆਧਾਰ ਤੇ ਰਜਿਸਟਰ ਕਰਵਾਉਣ ਦੀ
22 ਮਈ, 2018 ਨੂੰ ਟਰਲੋਕ ਸ਼ਹਿਰ ਦੀ ਕਾਉਂਸਲ ਵਲੋਂ ਮੇਅਰ ਗੈਰੀ ਸੋਇਸੇਥ ਦੇ ਦਸਤਖਤਾਂ ਹੇਠ ਪ੍ਰਵਾਨ ਕੀਤੇ ਗਏ ਮਤੇ ਵਿਚ ਜੂਨ 1984 ਨੂੰ ਪੰਜਾਬ 'ਤੇ ਹੋਏ ਭਾਰਤੀ ਫੌਜੀ ਹਮਲੇ ਦੌਰਾਨ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: