Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅਸਾਮ: ਉੱਤਰ-ਪੂਰਬ ਦੀ ਪਹਿਲੀ ‘ਸੜਕ ਅਧਾਰਤ ਹਵਾਈ-ਪੱਟੀ’ ਤਿਆਰ; ਲੜਾਕੂ ਜਹਾਜ਼ਾਂ ਨੇ ਕੀਤੇ ਸਫਲ ਪਰੀਖਣ

ਅਸਾਮ: ਉੱਤਰ-ਪੂਰਬ ਦੀ ਪਹਿਲੀ ‘ਸੜਕ ਅਧਾਰਤ ਹਵਾਈ-ਪੱਟੀ’ ਤਿਆਰ; ਲੜਾਕੂ ਜਹਾਜ਼ਾਂ ਨੇ ਕੀਤੇ ਸਫਲ ਪਰੀਖਣ

ਡਿਬਰੂਗੜ੍ਹ: ਇੰਡੀਅਨ ਖਬਰਖਾਨੇ ਵਿਚ ਛਪੀਆਂ ਖਬਰਾਂ ਅਨੁਸਾਰ, ਅਸਾਮ ਵਿੱਚ ਨੈਸ਼ਨਲ ਹਾਈਵੇਅ-127 (ਐਨ.ਐਚ.-127) ਦੇ ਇੱਕ ਹਿੱਸੇ ਨੂੰ ਐਮਰਜੈਂਸੀ ਲੈਂਡਿੰਗ ਫੈਸਿਲਿਟੀ (ਈ.ਐਲ.ਐਫ.) ਵਜੋਂ ਵਿਕਸਤ ਕੀਤਾ ਗਿਆ ਹੈ। ਇਹ ਉੱਤਰ-ਪੂਰਬੀ ਭਾਰਤ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਹਵਾਈ ਪੱਟੀ ਹੈ।

ਉੱਤਰ-ਪੂਰਬ ਦੀ ਪਹਿਲੀ ‘ਸੜਕ ਅਧਾਰਤ ਹਵਾਈ-ਪੱਟੀ’ ਤਿਆਰ

ਖਬਰਾਂ ਅਨੁਸਾਰ ਡਿਬਰੂਗੜ੍ਹ-ਮੋਰਾਨ ਸੈਕਸ਼ਨ ‘ਤੇ ਬਣੀ ਇਹ ਪੱਟੀ ਲਗਭਗ 4.2 ਕਿਲੋਮੀਟਰ ਲੰਬੀ ਹੈ। ਭਾਰਤੀ ਹਵਾਈ ਫੌਜ ਨੇ ਇੱਥੇ ਸੁਖੋਈ-30 ਐਮ.ਕੇ.ਆਈ., ਰਾਫੇਲ ਅਤੇ ਤੇਜਸ ਵਰਗੇ ਲੜਾਕੂ ਜਹਾਜ਼ਾਂ ਨੂੰ ਉਤਾਰਨ ਦੇ ਸਫਲ ਪਰੀਖਣ ਮੁਕੰਮਲ ਕਰ ਲਏ ਹਨ।

14 ਫਰਵਰੀ 2026 ਨੂੰ ਇਸਦਾ ਰਸਮੀ ਉਦਘਾਟਨ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾਵੇਗਾ। ਰਣਨੀਤਕ ਤੌਰ ‘ਤੇ ਇਹ ਸਥਾਨ ਚੀਨ ਸਰਹੱਦ (ਐਲ.ਏ.ਸੀ.) ਤੋਂ ਕਰੀਬ ਤਿੰਨ ਸੌ ਕਿਲੋਮੀਟਰ ਦੂਰ ਹੈ। ਇਸ ਯੋਜਨਾ ਦਾ ਮੁੱਖ ਮਕਸਦ ਜੰਗ ਜਾਂ ਕੁਦਰਤੀ ਆਫ਼ਤਾਂ ਵਰਗੇ ਸੰਕਟਕਾਲੀਨ ਹਾਲਾਤਾਂ ਵਿੱਚ, ਜਦੋਂ ਰਵਾਇਤੀ ਹਵਾਈ ਅੱਡੇ ਜਾਮ ਜਾਂ ਨੁਕਸਾਨੇ ਜਾਣ, ਹਵਾਈ ਫੌਜ ਨੂੰ ਕਾਰਵਾਈ ਲਈ ਬਦਲਵਾਂ ਰਸਤਾ ਮੁਹੱਈਆ ਕਰਨਾ ਹੈ।

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਦੇ ਸਰੋਤਿਆਂ ਨਾਲ ਅਦਾਰਾ ਸਿੱਖ ਸਿਆਸਤ ਦੇ ਸੰਪਾਦਕ ਸ. ਪਰਮਜੀਤ ਸਿੰਘ ਗਾਜ਼ੀ ਦੀ ਅਹਿਮ ਤਕਰੀਰ ਸਾਂਝੀ ਕਰ ਰਹੇ ਹਾਂ।
ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਾਲਦੀਮੀਰ ਪੂਤਿਨ ਨਾਲ ਮਾਸਕੋ ਵਿਚ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਇਹ ਮੁਲਾਕਾਤ ਉਸੇ ਦਿਨ ਹੋਈ ਜਿਸ ਦਿਨ ਅਮਰੀਕੀ ਰਾਸ਼ਟਰਪਤੀ ਜੋਅ
ਬੀਤੇ ਦਿਨ ਕਿਸਾਨਾਂ ਦੇ ਦਿੱਲੀ ਚੱਲੋ ਦੇ ਸੱਦੇ ਤਹਿਤ ਦੂਸਰੇ ਦਿਨ ਵੀ ਸ਼ੰਭੂ ਅਤੇ ਖਨੌਰੀ ਨਾਕਿਆਂ ਉੱਤੇ ਕਿਸਾਨਾਂ ਤੇ ਪ੍ਰਸ਼ਾਸਨ ਦਰਮਿਆਨ ਕਸ਼ਮਕਸ਼ ਜਾਰੀ ਰਹੀ।
ਬੀਤੀ ਸ਼ਾਮ ਨੂੰ ਕੇਂਦਰ ਸਰਕਾਰ ਅਤੇ ਕਿਸਾਨ ਯੂਨੀਅਨਾਂ ਦਰਮਿਆਨ ਹੋਈ ਹੋਈ ਬੈਠਕ ਬੇਸਿੱਟਾ ਰਹੀ। ਕੇਂਦਰ ਸਰਕਾਰ ਦੇ ਨੁਮਾਇੰਦਿਆਂ ਅਤੇ ਕਿਸਾਨ ਯੂਨੀਅਨ ਵਿਚਕਾਰ ਫਸਲ ਦੀ ਘੱਟੋ ਘੱਟ ਮੁੱਲ ਉੱਤੇ ਖਰੀਦ ਦੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: