Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਰਮਨੀ ਵੱਲੋ ਭਾਈ ਦਲਜੀਤ ਸਿੰਘ ਬਿੱਟੂ (ਪੰਚ ਪ੍ਰਧਾਨੀ) ਨੂੰ ਅਦਾਲਤ ਵੱਲੋ ਬਾਇਜਤ ਬਰੀ ਕਰਨ ਤੇ ਮੁਬਾਰਕਬਾਦ।

ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਰਮਨੀ ਵੱਲੋ ਭਾਈ ਦਲਜੀਤ ਸਿੰਘ ਬਿੱਟੂ (ਪੰਚ ਪ੍ਰਧਾਨੀ) ਨੂੰ ਅਦਾਲਤ ਵੱਲੋ ਬਾਇਜਤ ਬਰੀ ਕਰਨ ਤੇ ਮੁਬਾਰਕਬਾਦ।

ਜਰਮਨੀ (19 ਨਵੰਬਰ, 2009) ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਰਮਨੀ ਈ-ਮੇਲ ਰਾਹੀਂ ਭੇਜੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੌਕੇ ਦੀਆਂ ਸਰਕਾਰਾਂ ਕਈ ਤਰਾਂ ਦੀਆ ਖੇਡਾ ਖੇਡਦੀਆਂ ਹਨ ਤੇ ਕਿਸੇ ਨ ਕਿਸੇ ਤਰੀਕੇ ਨਾਲ ਸੱਚ ਨੂੰ ਦਬਾਉਣ ਦੀ ਕੌਸ਼ਿਸ਼ ਕੀਤੀ ਜਾਦੀ ਹੈ। ਅਜੋਕੇ ਸਮੇਂ ਦੇ ਸੰਘਰਸ਼-ਸ਼ੀਲ ਸਿੱਖਾ ਨੂੰ  ਬੇਗਾਨਿਆ ਤੋ ਲੈ ਕੇ ਆਪਣਿਆ ਨਾਲ ਵੀ ਲੜਾਈ ਲੜਨੀ ਪੈ ਰਹੀ ਹੈ ਤੇ ਇਤਿਹਾਸ ਗਵਾਹ ਹੈ ਕੇ ਹਮੇਸ਼ਾਂ ਮੌਕੇ ਦੀਆਂ ਸਰਕਾਰਾਂ ਨੇ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਦੁਨੀਆਂ ਦਾ ਕਾਨੂੰਨ ਹੈ ਕੇ ਹਰ ਇਕ ਇਨਸਾਨ ਨੂੰ ਆਪਣੇ ਹੱਕਾਂ ਵਾਸਤੇ ਬੋਲਣ ਦੀ ਅਜਾਦੀ ਹੈ. ਪਰ ਭਾਰਤ ਅੰਦਰ ਇਸਦੇ ਉਲਟ ਹੀ ਹੋ ਰਿਹਾ ਹੈ। ਜੇਕਰ ਸਿੱਖ ਆਪਣੇ ਹੱਕਾਂ ਦੀ ਗੱਲ ਕਰਨ, ਆਪਣੇ ਉਤੇ ਹੋਏ ਜੁਲਮਾਂ ਦਾ ਇਨਸਾਫ ਮੰਗਣ, ਜਾਲਮਾਂ ਨੂੰ ਸਜਾ ਦਵਾਉਣ ਦੀ ਗੱਲ ਕਰਨ ਤੇ ਅਤਿਵਾਦੀ, ਵੱਖਵਾਦੀ, ਦੇਸ਼-ਧਰੋਹੀ ਕਹਿ ਕੇ ਉਹਨਾ ਨੂੰ ਕਿਸੇ ਨ ਕਿਸੇ ਝੂਠੇ ਕੇਸ ਵਿੱਚ ਉਲਝਾ ਕੇ ਜੇਲ੍ਹਾ ਵਿੱਚ ਡੱਕਿਆ ਜਾਂਦਾ ਹੈ ਅਤੇ ਉਹਨਾ ਦੀ ਅਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਦੀ ਹੈ।

ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਭਾਈ ਦਲਜੀਤ ਸਿੰਘ ਬਿੱਟੂ ਅਤੇ ਅਨੇਕਾਂ ਪੰਥ ਦਰਦੀ ਨੇ ਸਿੱਖੀ ਅਤੇ ਸਿੱਖਾਂ ਲਈ ਸੰਘਰਸ਼ ਕਰ ਰਹੇ ਹਨ। ਲੋਕਾਂ ਨੂੰ ਉਹਨਾ ਦਾ ਡੱਟ ਕੇ ਸਾਥ ਦੇਣਾ ਚਾਹੀਦਾ ਹੈ। ਸੱਚ ਅੱਗੇ ਅਦਾਲਤਾਂ ਹੋਣ ਜਾਂ ਵੱਡੇ ਤੋਂ ਵੱਡੇ ਜਰਵਾਣੇ ਇਕ ਨ ਇਕ ਦਿਨ ਉਹਨਾ ਨੂੰ ਮੂੰਹ ਦੀ ਖਾਣੀ ਹੀ ਪਵੇਗੀ। ਭਾਈ ਦਲਜੀਤ ਸਿੰਘ ਦੇ ਬਾਇਜ਼ਤ ਬਰੀ ਹੌਣ ਤੇ ਆਈ.ਐਸ.ਵਾਈ ਐਫ ਜਰਮਨੀ ਦੇ ਪ੍ਰਧਾਨ ਭਾਈ ਅਵਤਾਰ ਸਿੰਘ ਹੁੰਦਲ,ਭਾਈ ਲਖਵਿੰਦਰ ਸਿੰਘ ਮੱਲ੍ਹੀ,ਭਾਈ ਬਲਬੀਰ ਸਿੰਘ ਸੰਧੂ,ਭਾਈ ਜਰਨੈਲ ਸਿੰਘ ਬੈਸ,ਭਾਈ ਚਮਨਜੀਤ ਸਿੰਘ,ਭਾਈ ਹਰਵਿੰਦਰ ਸਿੰਘ ਅਤੇ ਭਾਈ ਪਰਮਿੰਦਰ ਸਿੰਘ ਭਾਈ ਬਿੱਟੂ ਨੂੰ ਮੁਬਾਰਕਬਾਦ ਦਿੱਤੀ ਹੈ ਅਤੇ ਕਿਹਾ ਹੈ ਕਿ ਇਸ ਫੈਸਲੇ ਰਾਹੀਂ ਸੱਚ ਦੀ ਜਿੱਤ ਹੋਈ ਹੈ।

ਜ਼ਿਕਰਯੋਗ ਹੈ ਕਿ ਬਰਨਾਲਾ ਦੀ ਇੱਕ ਅਦਾਲਤ ਨੇ ਬੀਤੇ ਦਿਨੀਂ ਭਾਈ ਦਲਜੀਤ ਸਿੰਘ ਨੂੰ ਦੇਸ਼-ਧਰੋਹ ਦੇ ਇੱਕ ਕੇਸ ਵਿੱਚੋਂ ਬਰੀ ਕਰ ਦਿੱਤਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਵਿਦੇਸ਼ਾਂ ਵਿਚ ਸਰਗਰਮ ਪੰਥਕ ਜਥੇਬੰਦੀਆਂ ਜਿਹਨਾ ਵਿਚ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ, ਜਰਮਨੀ; ਸਿੱਖ ਕੌਂਸਲ ਆਫ ਬੈਲਜੀਅਮ; ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ; ਸਿੱਖ ਫੈਡਰੇਸ਼ਨ, ਅਮਰੀਕਾ; ਸਿੱਖ ਫੈਡਰੇਸ਼ਨ, ਇਟਲੀ; ਸਿੱਖ ਫੈਡਰੇਸ਼ਨ, ਸਪੇਨ; ਸਿੱਖ ਫੈਡਰੇਸ਼ਨ,
ਕਿਤਾਬ ਜਾਰੀ ਕਰਨ ਲਈ ਸਾਹਿਬ ਵਿਖੇ 18 ਜੂਨ ਨੂੰ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਟੋਰਾਂਟੋ ਦੀਆਂ ਸਿੱਖ ਸੰਗਤਾਂ, ਖਾੜਕੂ ਸੰਘਰਸ਼ ਦੌਰਾਨ ਸ਼ਹੀਦ ਹੋਏ ਜੀਆਂ ਦੇ ਪਰਿਵਾਰਾਂ, ਮੁਕਾਮੀ ਸਿੱਖ
ਮੈਲਬਰਨ ਦੇ ਪੱਛਮੀ ਇਲਾਕੇ 'ਚ ਸਥਿਤ ਮੈਲਟਨ ਕ੍ਰਿਸਚਨ ਕਾਲਜ ਵਲੋਂ ਇੱਕ ਸਿੱਖ ਵਿਦਿਆਰਥੀ ਨਾਲ ਪਹਿਰਾਵੇ ਦੇ ਅਧਾਰ ਉੱਤੇ ਪੱਖਪਾਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
੨੦ ਮਈ ਨੂੰ ਚੰਡੀਗੜ੍ਹ ਤੋਂ ਦਲ ਖਾਲਸਾ ਦੀ ਇੱਕ ਨਵੀਂ ਸ਼ੁਰੂਆਤ ਹੋਈ ਹੈ। ਇਸ ਨਵੀਂ ਸ਼ੁਰੂਆਤ ਦੀ ਅਗਵਾਈ ਕਰਨ ਲਈ ਕੱਲ ਤੋਂ ਪਹਿਲਾਂ ਤੱਕ ਦੀਆਂ ਦੋਹਾਂ ਜੱਥੇਬੰਦੀਆਂ ਦੇ ਸਾਰੇ ਸੀਨੀਅਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: