Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਰਬੱਤ ਖਾਲਸਾ ਬਾਰੇ ਪੂਰੀ ਜਾਣਕਾਰੀ ਹਾਸਿਲ ਕਰਕੇ ਹੀ ਆਪਣੇ ਵਿਚਾਰ ਰੱਖਾਂਗਾ- ਭਾਈ ਹਵਾਰਾ

ਸਰਬੱਤ ਖਾਲਸਾ ਬਾਰੇ ਪੂਰੀ ਜਾਣਕਾਰੀ ਹਾਸਿਲ ਕਰਕੇ ਹੀ ਆਪਣੇ ਵਿਚਾਰ ਰੱਖਾਂਗਾ- ਭਾਈ ਹਵਾਰਾ

ਦਿੱਲੀ: ਸਿੱਖ ਰਿਲੀਫ ਦੇ ਨੁਮਾਇੰਦੇ ਪਰਮਿੰਦਰ ਸਿੰਘ ਅਮਲੋਹ ਅਤੇ ਅਖੰਡ ਕੀਰਤਨੀ ਜਥੇ ਦੇ ਭਾਈ ਆਰ.ਪੀ ਸਿੰਘ ਵੱਲੋਂ ਜਾਰੀ ਬਿਆਨ ਅਨੁਸਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਕਿਹਾ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਦੀ ਸੇਵਾ ਸੰਭਾਲ ਲਈ ਸਿੱਖ ਸੰਗਤਾਂ ਦੇ ਸੁਨੇਹੇ ਮਿਲ ਰਹੇ ਸਨ।ਉਨ੍ਹਾਂ ਨੇ ਕਿਹਾ ਕਿ ਮੈਂ ਇਸ ਸ਼ਰਤ ਤੇ ਇਸ ਵਿਚਾਰ ਲਈ ਹਾਮੀ ਭਰੀ ਸੀ ਕਿ ਜੇ ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਪੂਰੀ ਦੁਨੀਆ ਵਿੱਚੋਂ ਸਿੱਖ ਸੰਗਤਾਂ ਦੇ ਨੁਮਾਇੰਦੇ ਸਰਬੱਤ ਖਾਲਸਾ ਵਿੱਚ ਸ਼ਿਰਕਤ ਕਰਨ ਤਾਂ ਜੋ ਸਮੁੱਚੀ ਸਿੱਖ ਕੌਮ ਏਕਤਾ ਵੱਲ ਵੱਧ ਸਕੇ।

ਪੇਸ਼ੀ ਦੌਰਾਨ ਭਾਈ ਜਗਤਾਰ ਸਿੰਘ ਹਵਾਰਾ (ਫਾਈਲ ਫੋਟੋ)
ਪੇਸ਼ੀ ਦੌਰਾਨ ਭਾਈ ਜਗਤਾਰ ਸਿੰਘ ਹਵਾਰਾ (ਫਾਈਲ ਫੋਟੋ)

ਭਾਈ ਜਗਤਾਰ ਸਿੰਘ ਹਵਾਰਾ ਨੇ ਕਿਹਾ ਕਿ ਹੁਣ ਤੱਕ ਉਨਾਂ ਨੂੰ ਸਿਰਫ ਪੰਜਾਬ ਦੇ ਇੱਕ ਅਖਬਾਰ ਰਾਹੀਂ ਹੀ ਜਾਣਕਾਰੀ ਮਿਲੀ ਹੈ ਜੋ ਕਿ ਅਧੂਰੀ ਹੈ।ਉਨ੍ਹਾਂ ਕਿਹਾ ਕਿ ਉਹ ਪੂਰੀ ਸਿੱਖ ਲੀਡਰਸ਼ਿਪ ਅਤੇ ਸਿੱਖ ਸੰਗਤਾਂ ਦੀ ਸਰਬੱਤ ਖਾਲਸਾ ਵਿੱਚ ਸ਼ਮੂਲੀਅਤ ਬਾਰੇ ਜਾਣਕਾਰੀ ਹਾਸਿਲ ਕਰਕੇ ਫਿਰ ਆਪਣੇ ਵਿਚਾਰ ਰੱਖਣਗੇ।

ਭਾਈ ਜਗਤਾਰ ਸਿੰਘ ਹਵਾਰਾ ਨੇ ਕਿਹਾ ਕਿ ਫਿਲਹਾਲ ਜੋ ਅਖਬਾਰ ਜਰੀਏ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਉਸ ਅਨੁਸਾਰ ਪੂਰੀ ਦੁਨੀਆ ਵਿੱਚੋਂ ਸਰਬੱਤ ਖਾਲਸਾ ਸਮਾਗਮ ਤੇ ਪਹੁੰਚੇ ਸਿੱਖ ਸੰਗਤਾਂ ਦੇ ਵਿਸ਼ਾਲ ਇਕੱਠ ਅਤੇ ਸਿੱਧੇ ਤੇ ਅਸਿੱਧੇ ਢੰਗ ਨਾਲ ਪਹੁੰਚੀਆਂ ਪੰਥਕ ਜਥੇਬੰਦੀਆਂ ਦੀ ਭਾਵਨਾ ਦੀ ਕਦਰ ਕਰਦਿਆਂ ਸਰਬੱਤ ਖਾਲਸਾ ਵਿੱਚ ਲਏ ਗਏ ਸਾਰੇ ਮਤਿਆਂ ਨਾਲ ਉਹ ਸਹਿਮਤੀ ਪ੍ਰਗਟਾਉਂਦੇ ਹਨ।

ਸਿੱਖ ਨੌਜਵਾਨਾ ਨੂੰ ਅਪੀਲ ਕਰਦਿਆਂ ਭਾਈ ਜਗਤਾਰ ਸਿੰਘ ਹਵਾਰਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਿੱਖ ਨੌਜਵਾਨ ਖੁਦ ਰੋਕਣ।ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨ ਆਪਣੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿੱਚ ਗੁਰੂਘਰਾਂ ਦੀ ਆਪ ਪਹਿਰੇਦਾਰੀ ਕਰਨ।

ਭਾਈ ਜਗਤਾਰ ਸਿੰਘ ਹਵਾਰਾ ਨੇ ਸਿੱਖ ਲੀਡਰਸ਼ਿਪ ਨੂੰ ਬੇਨਤੀ ਕੀਤੀ ਕਿ 1978 ਦੀ ਵਿਸਾਖੀ ਤੋਂ ਲੈ ਕੇ ਅਜੋਕੇ ਸਿੱਖ ਸੰਘਰਸ਼ ਵਿੱਚ ਸ਼ਹੀਦ ਹੋਏ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਅਤੇ ਸਮੂਹ ਸ਼ਹੀਦਾਂ ਦੀ ਕੁਰਬਾਨੀ ਨੂੰ ਮੁੱਖ ਰੱਖਕੇ ਹੀ ਫੈਂਸਲੇ ਲਏ ਜਾਣ।

ਭਾਈ ਜਗਤਾਰ ਸਿੰਘ ਹਵਾਰਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਸਮਾਜ ਭਲਾਈ ਦੇ ਕਾਰਜ ਜੋ ਨਹੀਂ ਹੋ ਰਹੇ ਜਿਵੇਂ ਸਿੱਖ ਬੱਚੇ ਬੱਚੀਆਂ ਦੀ ਪੜਾਈ, ਧਾਰਮਿਕ ਸਿੱਖਿਆ ਅਤੇ ਸਿੱਖੀ ਰਵਾਇਤਾਂ ਅਨੁਸਾਰ ਉਨ੍ਹਾਂ ਦੇ ਵਿਆਹ ਲਈ ਉਪਰਾਲੇ ਕਰਨੇ ਚਾਹੀਦੇ ਹਨ।

ਅਖੰਡ ਕੀਰਤਨੀ ਜਥੇ ਦੇ ਭਾਈ ਆਰ.ਪੀ ਸਿੰਘ ਅਤੇ ਭਾਈ ਪਰਮਿੰਦਰ ਸਿੰਘ ਅਮਲੋਹ ਵੱਲੋਂ ਭੇਜਿਆ ਗਿਆ ਪ੍ਰੈਸ ਨੋਟ ਹੇਠ ਛਾਪਿਆ ਜਾ ਰਿਹਾ ਹੈ:-

ਦਾਸ ਨੂੰ ਪਿਛਲੇ ਕਾਫੀ ਦਿਨਾਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਮੁੱਖ ਸੇਵਾਦਾਰ ਦੀ ਸੇਵਾ ਸੰਭਾਲ ਲਈ ਅਸਿੱਧੇ ਢੰਗ ਨਾਲ ਬਹੁਤ ਸਾਰੀਆਂ ਸਿੱਖ ਸੰਗਤਾਂ ਤੋਂ ਸੁਨੇਹੇ ਮਿਲ ਰਹੇ ਸਨ। ਬੇਸ਼ੱਕ ਮੈਂ ਸਿੱਖ ਸੰਗਤ ਤੱਕ ਆਪਣੇ ਵਿਚਾਰ ਸੰਪਰਕ ਦੀ ਘਾਟ ਅਤੇ ਮਜਬੂਰੀ ਕਾਰਨ ਮੁਕੰਮਲ ਤੌਰ ‘ਤੇ ਪਹੁੰਚਾ ਨਹੀਂ ਸੀ ਸਕਿਆ, ਪਰ ਜਦੋਂ ਵੀ ਮੇਰਾ ਕੁਝ ਪੰਥਕ ਵੀਰਾਂ ਨਾਲ ਸੰਪਰਕ ਬਣਿਆ ਮੈਂ ਉਨ੍ਹਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਬੇਸ਼ੱਕ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਜੱਥੇਦਾਰੀ ਕਰਨੀ ਨਹੀਂ ਚਾਹੁੰਦਾ, ਪਰ ਸਿੱਖ ਸੰਗਤ ਦੇ ਇਹ ਵਿਚਾਰ ਦੀ ਕਦਰ ਕਰਦਿਆਂ ਕਿ ਤੁਹਾਡੇ ਮੁੱਖ ਸੇਵਾਦਾਰ ਬਨਣ ਨਾਲ ਸਮੁੱਚੀ ਸਿੱਖ ਕੌਮ ਏਕਤਾ ਵੱਲ ਵੱਧ ਸਕਦੀ ਹੈ, ਤਾਂ ਮੈਂ ਇਸ ਸ਼ਰਤ ‘ਤੇ ਹਾਮੀ ਭਰੀ ਸੀ ਕਿ ਜੇ ਸਮੁੱਚੀਆਂ ਪੰਥਕ ਜੱਥੇਬੰਦੀਆਂ ਅਤੇ ਪੂਰੀ ਦੁਨੀਆਂ ਵਿੱਚੋਂ ਸਿੱਖ ਸੰਗਤਾਂ ਦੇ ਨੁਮਾਂਇਦੇ ਸਰਬੱਤ ਖਾਲਸਾ ਵਿੱਚ ਸ਼ਮੂਲੀਅਤ ਕਰਨਗੇ।

ਹੁਣ ਮੈਂ ਸਬੰਧਿਤ ਵੀਰਾਂ ਰਾਹੀਂ ਸਰਬੱਤ ਖਾਲਸਾ ਦੀ ਪੁਰੀ ਜਾਣਕਾਰੀ ਹਾਸਲ ਕਰਾਂਗਾ ਕਿ ਹਕੀਕਤ ਕੀ ਹੈ, ਕਿਉਂਕਿ ਹੁਣ ਤੱਕ ਮੈਨੂੰ ਸਿਰਫ ਪੰਜਾਬ ਦੇ ਇੱਕ ਅਖਬਾਰ ਰਾਹੀ ਅਧੂਰੀ ਜਾਣਕਾਰੀ ਮਿਲੀ ਹੈ।ਪੂਰੀ ਸਿੱਖ ਲੀਡਰਸ਼ਿਪ ਅਤੇ ਸਿੱਖ ਸੰਗਤਾਂ ਦੀ ਸਰਬੱਤ ਖਾਲਸਾ ਵਿੱਚ ਸ਼ਮੂਲੀਅਤ ਬਾਰੇ ਜਾਣਕਾਰੀ ਹਾਸਲ ਕਰਕੇ ਫਿਰ ਆਪਣੇ ਵਿਚਾਰ ਰੱਖਾਂਗਾਂ।

ਫਿਲਹਾਲ ਜੋ ਮੀਡੀਆ ਰਾਹੀ ਮੈਨੂੰ ਜਾਣਕਾਰੀ ਮਿਲੀ ਹੈ,ਉਸ ਮੁਤਾਬਿਕ ਗੁਰੂ ਨਾਨਕ ਨਾਮ ਲੇਵਾ ਪੂਰੀ ਦੂਨੀਆਂ ਵਿੱਚੋਂ ਉਮੜਿਆ ਮਹਾਨ ਵਿਸ਼ਾਲ ਇਕੱਠ ਅਤੇ ਜ਼ਿਆਦਾਤਰ ਸਿੱਧੇ ਅਤੇ ਅਸਿੱਧੇ ਢੰਗ ਨਾਲ ਸਰਬੱਤ ਖਾਲਸਾ ਵਿੱਚ ਪੁੱਜੀਆਂ ਪੰਥਕ ਜੱਥੇਬੰਦੀਆਂ ਦੀ ਭਾਵਨਾ ਦੀ ਕਦਰ ਕਰਦਿਆਂ ਸਰਬੱਤ ਖਾਲਸਾ ਵਿੱਚ ਲਏ ਗਏ ਸਾਰੇ ਮਤਿਆਂ ਨਾਲ ਸਹਿਮਤੀ ਪ੍ਰਗਾਟਾਉਦਾ ਹਾਂ।

ਮੈਂ ਸਮੂਹ ਖਾਲਸਾ ਪੰਥ ਨੂੰ ਖ਼ਾਸ ਕਰ ਸਿੱਖ ਨੌਜਵਾਨਾਂ ਨੂੰ ਪੁਰਜ਼ੋਰ ਅਪੀਲ ਕਰਦਾ ਹਾਂ ਅਤੇ ਵੰਗਾਰ ਰਿਹਾ ਹਾਂ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੁਸੀ ਖੁਦ ਰੋਕੋ। ਕਿਸੇ ਸਰਕਾਰਾਂ ਅਤੇ ਕਾਨੂੰਨ ਤੋਂ ਗੁਰੂ ਘਰਾਂ ਦੀ ਰੱਖਿਆ ਦੀ ਆਸ ਰੱਖਣੀ ਧੌਖੇ ਵਿੱਚ ਆਉਣ ਬਰਾਬਰ ਹੈ। ਸੋ ਮੇਰੀ ਸਿੱਖ ਨੌਜਵਾਨਾਂ ਨੂੰ ਲਲਕਾਰ ਹੈ ਕਿ ਹੁਣ ਤੋਂ ਬਾਦ ਸਿੱਖ ਪ੍ਰਪੰਰਾ ਅਤੇ ਸਿੱਖ ਰਵਾਇਤਾਂ ਨਾਲ ਗੁਰੂ ਘਰ ਦੀ ਖੁਦ ਰੱਖਿਆ ਕਰੋ। ਹਰ ਪਿੰਡ ਕਸਬੇ ਤੇ ਸ਼ਹਿਰ ਵਿੱਚ ਹਰ ਗੁਰੂ ਘਰ ਦੀ ਪਹਿਰੇਦਾਰੀ, ਗੁਰਦੁਆਰਿਆਂ ਨਾਲ ਸਬੰਧਿਤ ਪ੍ਰਬੰਧਕਾਂ ਨਾਲ ਤਾਲਮੇਲ ਬਣਾ ਕੇ ਜਲਦੀ ਰਖਿਆ ਦੇ ਪ੍ਰਬੰਧ ਕਰੋ। ਇਹ ਆਪਣਾ ਫਰਜ਼ ਅਤੇ ਜ਼ਿਮੇਵਾਰੀ ਸਮਝਕੇ ਹਰ ਹਾਲਾਤ ਵਿੱਚ ਨਿਭਾਓੁ।

ਅਖੀਰ ਵਿੱਚ ਮੈਂ ਸਿੱਖ ਲੀਡਰਸ਼ਿਪ ਨੂੰ ਬੇਨਤੀ ਕਰਾਂਗਾ ਕਿ ਕੋਈ ਵੀ ਫੈਸਲਾ ਲੈਣ ਸਮੇਂ 1978 ਤੋਂ ਲੈਕੇ ਅੱਜ ਤੱਕ ਸ਼ਹੀਦ ਹੋਏ ਸਿੰਘਾਂ ਦੀ ਕੁਰਬਾਨੀ ਨੂੰ ਮੁੱਖ ਰੱਖਕੇ ਹੀ ਫੈਸਲੇ ਲ਼ਏ ਜਾਣ।

ਅਖੀਰ ਵਿੱਚ ਮੈਂ ਸਿੱਖ ਲੀਡਰਸ਼ਿਪ ਨੂੰ ਬੇਨਤੀ ਕਰਾਂਗਾ ਕਿ ਕੋਈ ਵੀ ਫੈਸਲਾ ਲੈਣ ਸਮੇਂ 1978 ਵਿੱਚ ਸਿੱਖ ਸੰਘਰਸ਼ ਦੇ ਪਹਿਲੇ ਸ਼ਹੀਦ ਭਾਈ ਫੋਜਾ ਸਿੰਘ ਅਤੇ 12 ਸਾਥੀਆਂ ਤੋਂ ਲੈਕੇ 1984 ਦੇ ਸਾਕੇ ਵਿੱਚ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਅਤੇ ਸਾਥੀਆਂ ਦੀ ਕੁਰਬਾਨੀ ਨੂੰ ਮੁੱਖ ਰੱਖ ਕੇ ਹੀ ਲੈ ਜਾਣ।

ਸ਼੍ਰੋਮਣੀ ਕਮੇਟੀ ਵੱਲੋਂ ਸਮਾਜ ਦੀ ਭਲਾਈ ਲਈ ਜੋ ਕਾਰਜ਼ ਕੀਤੇ ਜਾਣੇ ਚਾਹੀਦੇ ਸਨ ਨਹੀਂ ਕੀਤੇ ਜਾ ਰਹੇ।ਜਿਵੇਂ ਸਿੱਖ ਬੱਚੇ ਬੱਚੀਆਂ ਦੀ ਪੜਾਈ, ਧਾਰਮਿਕ ਸਿਖਿਆ ਅਤੇ ਸਿੱਖੀ ਰਵਾਇਤਾਂ ਅਨੁਸਾਰ ਉਨ੍ਹਾਂ ਦੇ ਵਿਆਹ ਲਈ ਉਪਰਾਲੇ ਕੀਤੇ ਜਾਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅੰਮ੍ਰਿਤਸਰ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਫੌਜੀ ਹਮਲੇ, ਕਥਿਤ ਝੂਠੇ ਪੁਲਿਸ ਮੁਕਾਬਲਿਆਂ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਫਾਈਲਾਂ ਜਨਤਕ ਕਰਨ ਸਮੇਤ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 6 ਜੁਲਾਈ 2026 ਨੂੰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਪਾਈ ਗਈ ਪੈਰੋਲ ਅਰਜ਼ੀ ’ਤੇ ਹੋ ਰਹੀ ਪ੍ਰਸ਼ਾਸਕੀ ਦੇਰੀ ਦੇ ਮਾਮਲੇ ਵਿਚ ਦਖਲ ਦਿੰਦਿਆਂ ਸੰਬੰਧਤ
ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਲੰਘੀ 10 ਦਸੰਬਰ ਨੂੰ ਸ. ਹਰਦੀਪ ਸਿੰਘ ਸ਼ੇਰਾ, ਸ. ਰਮਨਦੀਪ ਸਿੰਘ ਬੱਗਾ ਅਤੇ ਜਗਤਾਰ ਸਿੰਘ ਉਰਫ ਜੱਗੀ ਜੌਹਲ ਤੇ ਦਰਜ ਐਨ.ਆਈ.ਏ ਦੇ ਕੇਸ ਦੀ ਪੈਰਵਾਈ
ਬੀਤੇ ਦਿਨੀ ਖਬਰਖਾਨੇ ਵਿੱਚ ਇਹ ਖਬਰ ਨਸ਼ਰ ਹੋਈ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਖਿਲਾਫ ਵੱਖ-ਵੱਖ ਅਦਾਲਤਾਂ ਵਿੱਚ ਤੀਹ ਤੋਂ ਵੱਧ ਮੁਕਦਮੇ ਬਕਾਇਆ ਹਨ। ਇਹ ਖਬਰ ਸਾਲ 2016 ਤੋਂ ਪੰਜਾਬ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: