Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਜਗਤਾਰ ਸਿੰਘ ਜੱਗੀ ਅਤੇ ਤਲਜੀਤ ਸਿੰਘ ਜਿੰਮੀ ਦੇ ਪੁਲਿਸ ਰਿਮਾਂਡ ‘ਚ ਵਾਧਾ, ਸ਼ੇਰਾ ਅਤੇ ਬੱਗਾ ਨੂੰ ਜੇਲ੍ਹ ‘ਚੋਂ ਲਿਆ ਕੇ ਲਿਆ ਪੁਲਿਸ ਰਿਮਾਂਡ

ਜਗਤਾਰ ਸਿੰਘ ਜੱਗੀ ਅਤੇ ਤਲਜੀਤ ਸਿੰਘ ਜਿੰਮੀ ਦੇ ਪੁਲਿਸ ਰਿਮਾਂਡ ‘ਚ ਵਾਧਾ, ਸ਼ੇਰਾ ਅਤੇ ਬੱਗਾ ਨੂੰ ਜੇਲ੍ਹ ‘ਚੋਂ ਲਿਆ ਕੇ ਲਿਆ ਪੁਲਿਸ ਰਿਮਾਂਡ

ਲੁਧਿਆਣਾ: ਪਿਛਲੇ ਮਹੀਨੇ ਪੰਜਾਬ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ, 9 ਸਾਲਾਂ ਬਾਅਦ ਯੂ.ਕੇ. ਤੋਂ ਪਰਤੇ ਜੰਮੂ ਵਾਸੀ ਤਲਜੀਤ ਸਿੰਘ ਜਿੰਮੀ, ਲੁਧਿਆਣਾ ਦੇ ਪਿੰਡ ਚੂਹੜਵਾਲ ਵਾਸੀ ਰਮਨਦੀਪ ਸਿੰਘ ਬੱਗਾ ਅਤੇ ਫਤਿਹਗੜ੍ਹ ਵਾਸੀ ਹਰਦੀਪ ਸਿੰਘ ਸ਼ੇਰਾ ਖੰਨਾ ਵਿਖੇ ਪੁਲਿਸ ਰਿਮਾਂਡ ‘ਚ ਹਨ।

ਉਪਰੋਕਤ ਜਾਣਕਾਰੀ ਦਿੰਦਿਆਂ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਦੱਸਿਆ ਬੀਤੇ ਕੱਲ੍ਹ (14 ਦਸੰਬਰ) ਤਲਜੀਤ ਸਿੰਘ ਜਿੰਮੀ ਨੂੰ ਪਿੰਡ ਜਗੇੜਾ ਵਿਖੇ ਹੋਏ ਡੇਰਾ ਪ੍ਰੇਮੀ ਪਿਓ-ਪੁੱਤ ਦੇ ਕਤਲ ਦੇ ਸਬੰਧ ‘ਚ ਪਾਇਲ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਤਲਜੀਤ ਸਿੰਘ ਦੇ ਪੁਲਿਸ ਰਿਮਾਂਡ ਵਿਚ 4 ਦਿਨਾਂ ਦਾ ਵਾਧਾ ਕਰ ਦਿੱਤਾ।

ਜਗਤਾਰ ਸਿੰਘ ਜੌਹਲ ਜੱਗੀ, ਤਲਜੀਤ ਸਿੰਘ ਜਿੰਮੀ, ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਬੱਗਾ
ਜਗਤਾਰ ਸਿੰਘ ਜੌਹਲ ਜੱਗੀ, ਤਲਜੀਤ ਸਿੰਘ ਜਿੰਮੀ, ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਬੱਗਾ

ਅੱਜ (15 ਦਸੰਬਰ, 2017) ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਬੱਗਾ ਨੂੰ ਜੇਲ੍ਹ ਵਿਚੋਂ ਲਿਆ ਕੇ ਸਥਾਨਕ ਡਿਊਟੀ ਮੈਜਿਸਟ੍ਰੇਟ ਪਾਇਲ ਦੀ ਅਦਾਲਤ ‘ਚ ਪਿੰਡ ਜਗੇੜਾ ਵਿਖੇ ਹੋਏ ਡੇਰਾ ਪ੍ਰੇਮੀਆਂ ਦੇ ਕਤਲ ਦੇ ਸਬੰਧ ‘ਚ ਪੇਸ਼ ਕੀਤਾ। ਜਿਥੇ ਅਦਾਲਤ ਵਲੋਂ ਦੋਵਾਂ ਦਾ 3 ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ ਗਿਆ।

ਵਕੀਲ ਮੰਝਪੁਰ ਨੇ ਦੱਸਿਆ ਕਿ ਅੱਜ (15 ਦਸੰਬਰ, 2017) ਜਗਤਾਰ ਸਿੰਘ ਜੌਹਲ ਜੱਗੀ ਨੂੰ ਦੁਰਗਾ ਪ੍ਰਸਾਦ ਦੇ ਕਤਲ ਦੇ ਮਾਮਲੇ ‘ਚ ਅਦਾਲਤ ‘ਚ ਪੇਸ਼ ਕੀਤਾ ਗਿਆ ਜਿਥੇ ਅਦਾਲਤ ਨੇ ਜੱਗੀ ਦੇ ਪੁਲਿਸ ਰਿਮਾਂਡ ‘ਚ 2 ਦਿਨਾਂ ਦਾ ਵਾਧਾ ਕਰ ਦਿੱਤਾ।

ਸਬੰਧਤ ਖ਼ਬਰ:

ਭਾਰਤੀ ਮੀਡੀਆ ਵਲੋਂ ਜਗਤਾਰ ਸਿੰਘ ਜੱਗੀ ਦੇ ਸਬੰਧ ‘ਚ ਚਲਾਈ ਗਈ ਵੀਡੀਓ ਦੇ ਬਾਰੇ ‘ਚ ਵਕੀਲ ਜਸਪਾਲ ਸਿੰਘ ਮੰਝਪੁਰ ਨਾਲ ਵਿਸਥਾਰ ‘ਚ ਗੱਲਬਾਤ (ਵਿਸ਼ੇਸ਼) …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸੁਪਰੀਮ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਜਗਤਾਰ ਸਿੰਘ ਜੌਹਲ ਮੁਕੱਦਮਾ ਵਿੱਚ NIA ਅਦਾਲਤ ਦੀ ਸੁਣਵਾਈ ਜਾਰੀ ਹੈ। ਦੋ ਅਹਿਮ ਸੁਰੱਖਿਅਤ ਗਵਾਹਾਂ ਵਿੱਚੋਂ ਇੱਕ ਦੀ ਮੌਤ ਅਤੇ ਦੂਜੇ ਦੇ ਵਿਦੇਸ਼ ਹੋਣ
ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਲੰਘੀ 10 ਦਸੰਬਰ ਨੂੰ ਸ. ਹਰਦੀਪ ਸਿੰਘ ਸ਼ੇਰਾ, ਸ. ਰਮਨਦੀਪ ਸਿੰਘ ਬੱਗਾ ਅਤੇ ਜਗਤਾਰ ਸਿੰਘ ਉਰਫ ਜੱਗੀ ਜੌਹਲ ਤੇ ਦਰਜ ਐਨ.ਆਈ.ਏ ਦੇ ਕੇਸ ਦੀ ਪੈਰਵਾਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦਾ 550ਵਾਂ ਪ੍ਰਕਾਸ਼ ਗੁਰਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
ਭਾਈ ਜਗਤਾਰ ਸਿੰਘ ਹਵਾਰਾ ਦੀ ਅਗਵਾਈ ਹੇਠ ਕਾਰਜਸ਼ੀਲ 21 ਮੈਂਬਰੀ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ 24 ਅਗਸਤ ਨੂੰ ਫ਼ਤਿਹਗੜ੍ਹ ਸਾਹਿਬ ਤੋਂ ਇਕ ਵੱਡਾ ਕਾਫਲਾ ਲਿਜਾ ਕੇ ਚੰਡੀਗੜ੍ਹ ਸਥਿਤ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: