Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਲੇਬਰ ਪਾਰਟੀ ਨੇ ਘੱਲੂਘਾਰਾ 1984 ਵਿੱਚ ਬਰਤਾਨੀਆ ਸਰਕਾਰ ਦੀ ਭੂਮਿਕਾ ਦੀ ਨਿਰਪੱਖ ਜਾਂਚ ਦੀ ਮੰਗ ਦੀ ਕੀਤੀ ਹਮਾਇਤ

ਲੇਬਰ ਪਾਰਟੀ ਨੇ ਘੱਲੂਘਾਰਾ 1984 ਵਿੱਚ ਬਰਤਾਨੀਆ ਸਰਕਾਰ ਦੀ ਭੂਮਿਕਾ ਦੀ ਨਿਰਪੱਖ ਜਾਂਚ ਦੀ ਮੰਗ ਦੀ ਕੀਤੀ ਹਮਾਇਤ

ਲੰਡਨ (11 ਜੁਲਾਈ, 2015): ਬਰਤਾਨੀਆਂ ਦੇ ਸਿਆਸਤ ਵਿੱਚ ਪ੍ਰਮੱਖ ਪਾਰਟੀਆਂ ਵਿੱਚੋਂ ਲੇਬਰ ਪਾਰਟੀ ਵੱਲੋਂ ਸਿੱਖਾਂ ਦੀ ਮੁੱਖ ਮੰਗ ਘੱਲੂਘਾਰਾ 1984 ਵਿੱਚ ਬਰਤਾਨੀਆ ਸਰਕਾਰ ਦੀ ਭੂਮਿਕਾ ਬਾਰੇ ਨਿਰਪੱਖ ਜਾਂਚ ਦੀ ਮੰਗ ਦੀ ਹਮਾਇਤ ਕੀਤੀ ਹੈ ਅਤੇ ਲੰਡਨ ‘ਚ ਸੰਸਾਰ ਜੰਗ ਵਿਚ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਤਾਜ਼ਾ ਕਰਦੀ ਯਾਦਗਰ ਸਥਾਪਿਤ ਕਰਨ ਦਾ ਵਾਅਦਾ ਵੀ ਕੀਤਾ ਹੈ।

ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਬੁਲਾਰੇ ਅਤੇ ਵਿਚਾਰ ਸੁਣਦੇ ਸਰੋਤੇ
ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਬੁਲਾਰੇ ਅਤੇ ਵਿਚਾਰ ਸੁਣਦੇ ਸਰੋਤੇ

ਪੀ. ਡਬਲਿਊ. ਸੀ. ਸਿੱਖ ਨੈੱਟਵਰਕ ਵੱਲੋਂ ਲੰਡਨ ‘ਚ ‘ਸਿੱਖ ਇੰਨ ਪੌਲੀਟਿਕਸ’ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਲੇਬਰ ਪਾਰਟੀ ਦੇ ਆਗੂ ਪਦ ਦੇ ਦਾਅਵੇਦਾਰ ਐਮ. ਪੀ. ਐਾਡੀ ਬਰਨਹੈਮ ਨੇ ਆਪਣੇ ਸੁਨੇਹੇ ‘ਚ ਕਿਹਾ ਕਿ ਉਹ ਲੇਬਰ ਪਾਰਟੀ ਅਤੇ ਯੂ. ਕੇ. ਦੇ ਸਿੱਖ ਭਾਈਚਾਰੇ ਵਿਚ ਨਵੀਂਆਂ ਸਾਂਝਾਂ ਵੇਖਣਾ ਚਾਹੁੰਦੇ ਹਨ ।

ਐਡੀ ਬਰਨਹੈਮ ਦਾ ਇਹ ਸੁਨੇਹਾ ਗਲੌਸਟਰ ਤੋਂ ਸਾਬਕਾ ਸੰਸਦ ਮੈਂਬਰ ਤੇ ਯੂ. ਕੇ. ਦੇ ਪਹਿਲੇ ਸਾਬਕਾ ਸਿੱਖ ਮੰਤਰੀ ਪਰਮਜੀਤ ਸਿੰਘ ਢਾਂਡਾ ਨੇ ਪੜ੍ਹ ਕੇ ਸੁਣਾਇਆ । ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਨੇ ਲੇਬਰ ਪਾਰਟੀ ਨੂੰ ਹਲੂਣਾ ਦਿੱਤਾ ਹੈ ਕਿ ਕੋਈ ਵੀ ਭਾਈਚਾਰਾ ਉਨ੍ਹਾਂ ਨਾਲ ਪੱਕਾ ਨਹੀਂ ਹੈ ਤੇ ਉਹ ਸਿੱਖ ਭਾਈਚਾਰੇ ਨਾਲ ਮਿਲ ਕੇ ਨਵੇਂ ਰਿਸ਼ਤੇ ਬਣਾਉਣਾ ਚਾਹੁੰਦਾ ਹੈ ।

ਸਿੱਖ ਭਾਈਚਾਰੇ ਨਾਲ ਨਵੀਂਆਂ ਸਾਂਝਾਂ ਪਾਉਣ ਲਈ ਨੀਤੀਆਂ ਬਣਾਉਣ ਮੌਕੇ ਸਿੱਖ ਚੋਣ ਮਨੋਰਥ ਪੱਤਰ ਇਕ ਚਾਬੀ ਵਾਂਗ ਹੋਵੇਗਾ । ਇਸ ਮੌਕੇ ਸਿੱਖ ਫੈਡਰੇਸ਼ਨ ਯੂ. ਕੇ. ਦੇ ਜਨਰਲ ਸਕੱਤਰ ਅਤੇ ਕੈਂਟ ਦੇ ਲੇਬਰ ਕਾਊਾਟੀ ਕੌਾਸਲਰ ਨਰਿੰਦਰਜੀਤ ਸਿੰਘ ਥਾਂਦੀ ਨੇ ਕਿਹਾ ਕਿ ਬਹੁਤ ਸਾਰੇ ਸਿੱਖ ਜੋ ਲੇਬਰ ਪਾਰਟੀ ਦੇ ਹਮਾਇਤੀ ਵੀ ਨਹੀਂ ਹਨ, ਵੀ ਲੇਬਰ ਪਾਰਟੀ ਦੇ ਸੰਭਾਵੀ ਆਗੂ ਐਾਡੀ ਬਰਨਹੈਮ ਦੇ ਵਾਅਦੇ ਤੋਂ ਸੰਤੁਸ਼ਟ ਅਤੇ ਖੁਸ਼ ਹੋਣਗੇ ।

ਅਸੀਂ ਇਸ ਵਾਅਦੇ ਦਾ ਸਵਾਗਤ ਕਰਦੇ ਹਾਂ ਕਿ ਲੇਬਰ ਪਾਰਟੀ ਆਪਣੀਆ ਨੀਤੀਆ ‘ਚ ਸਿੱਖ ਮੁੱਦਿਆਂ ਨੂੰ ਸ਼ਾਮਿਲ ਕਰਕੇ ਸਿੱਖਾਂ ਨਾਲ ਮਿਲ ਕੇ ਕੰਮ ਕਰਨ ਨੂੰ ਤਿਆਰ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਮਰੀਕਾ ਅਧਾਰਤ ਸਿੱਖ ਖੋਜ ਅਦਾਰੇ 'ਸਿੱਖ ਰਿਸਰਚ ਇੰਸਚੀਟਿਊਟ' ਵੱਲੋਂ "ਸਿੱਖ, ਪੰਜਾਬ, ਇੰਡੀਆ ਅਤੇ ਡਾਇਸਪੋਰਾ (ਪਰਵਾਸੀ ਭਾਈਚਾਰਾ): ਇਤਿਹਾਸਕ ਪ੍ਰਸੰਗ ਬਾਰੇ ਖਾਸ ਲੇਖਾ (1984 ਤੋਂ 2013)" ਸਿਰਲੇਖ ਹੇਠ ਇਕ 14 ਸਫਿਆਂ ਦਾ
ਇੰਡੀਆ ਵੱਲੋਂ ਪੱਛਮੀ ਮੁਲਕਾਂ ਵਿੱਚ ਸਿੱਖ ਆਜ਼ਾਦੀ ਲਹਿਰ ਨਾਲ ਸੰਬੰਧਿਤ ਵਿਅਕਤੀਆਂ ਦੇ ਕਤਲਾਂ ਦੀ ਵਿਉਂਤ ਸਾਹਮਣੇ ਆਉਣ ਤੋਂ ਬਾਅਦ ਇੰਡੀਆ ਦੀ ਖੁਫੀਆ ਏਜੰਸੀ ਰਾਅ ਦੇ ਅਧਿਕਾਰੀਆਂ ਨੂੰ ਅਮਰੀਕਾ ਇੰਗਲੈਂਡ ਅਤੇ
ਇੰਗਲੈਂਡ ਦੇ ਇਕ ਪ੍ਰਮੁੱਖ ਰੋਜਾਨਾ ਅਖਬਾਰ ਫਾਈਨੈਂਸ਼ੀਅਲ ਟਾਈਮਜ਼ ਨੇ ਬੀਤੇ ਦਿਨ ਛਾਪੀ ਇਕ ਖਾਸ ਰਿਪੋਰਟ ਵਿਚ ਇਹ ਤੱਥ ਉਜਾਗਰ ਕੀਤਾ ਹੈ ਕਿ ਅਮਰੀਕੀ ਪ੍ਰਸ਼ਾਸਨ ਨੇ ਇੰਡੀਆ ਵੱਲੋਂ ਅਮਰੀਕਾ ਦੀ ਧਰਤ
ਪੰਥਕ ਸਫਾਂ ਵਿੱਚ ਇਹ ਖ਼ਬਰ ਬਹੁਤ ਦੁੱਖ ਅਤੇ ਅਫਸੋਸ ਦੇ ਨਾਲ ਪੜ੍ਹੀ ਜਾਵੇ ਜੀ ਕਿ ਸਿੱਖ ਐਕਟੀਵਿਟਿਸ ਅਤੇ ਕੇਸਰੀ ਲਹਿਰ ਦੇ ਮੋਢੀਆਂ ਵਿੱਚ ਸ਼ੁਮਾਰ ਭਾਈ ਸਾਹਿਬ ਸਰਦਾਰ ਜਗਦੀਸ਼ ਸਿੰਘ ਜੀ,

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: