Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਲੁਧਿਆਣਾ ਝੂਠਾ ਪੁਲਿਸ ਮੁਕਾਬਲਾ ਸੁਮੇਧ ਸੈਣੀ ਅਤੇ ਇਜ਼ਹਾਰ ਆਲਮ ਵਰਗੇ ਅਫਸਰਾਂ ਨੂੰ ਤਰੱਕੀਆਂ ਅਤੇ ਮਾਨ ਦੇਣ ਦਾ ਨਤੀਜ਼ਾ: ਖਹਿਰਾ  

ਲੁਧਿਆਣਾ ਝੂਠਾ ਪੁਲਿਸ ਮੁਕਾਬਲਾ ਸੁਮੇਧ ਸੈਣੀ ਅਤੇ ਇਜ਼ਹਾਰ ਆਲਮ ਵਰਗੇ ਅਫਸਰਾਂ ਨੂੰ ਤਰੱਕੀਆਂ ਅਤੇ ਮਾਨ ਦੇਣ ਦਾ ਨਤੀਜ਼ਾ: ਖਹਿਰਾ  

khairaਲੁਧਿਆਣਾ ( 6 ਅਕਤੁਬਰ, 2014): ਖੰਨਾ ਪੁਲਿਸ ਵੱਲੋ ਲੁਧਿਆਣਾ ਵਿੱਚ ਝੂਠੇ ਪੁਲਿਸ ਮੁਕਾਬਲੇ ਵਿੱਚ ਦੋ ਸਕੇ ਭਰਾਵਾਂ ਨੂੰ ਮਾਰਨਾ ਬਾਦਲ ਸਰਕਾਰ ਵੱਲੋਂ ਅਣਗਣਿਤ ਲੋਕਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਵਾਲੇ ਸਮੇਧ ਸੈਣੀ ਅਤੇ ਇਜ਼ਹਾਰ ਆਲਮ ਵਰਗੇ ਅਫਸਰਾਂ ਨੂੰ ਤਰੱਕੀਆਂ ਅਤੇ ਮਾਨ ਦੇਣ ਦਾ ਹੀ ਨਤੀਜ਼ਾ ਹੈ।

ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਹ ਦੱਸਣ ਦੀ ਲੋੜ ਨਹੀਂ ਕਿ ਡੀ.ਜੀ.ਪੀ ਸੁਮੇਧ ਸੈਣੀ ਨਾ ਸਿਰਫ ਦਿੱਲੀ ਦੇ ਸਪੈਸ਼ਲ ਸੀ.ਬੀ.ਆਈ ਕੋਰਟ ਵਿੱਚ ਤਿੰਨ ਨਿਰਦੋਸ਼ਾਂ ਨੂੰ ਅਗਵਾ ਅਤੇ ਗਾਇਬ ਕਰਨ ਦੇ ਗੰਭੀਰ ਅਪਰਾਧਾਂ ਦਾ ਸਾਹਮਣਾ ਕਰ ਰਿਹਾ ਹੈ ਬਲਕਿ ਨਾਲ ਹੀ ਉਹ ਪ੍ਰੌਫੈਸਰ ਦਵਿੰਦਰਪਾਲ ਸਿੰਘ ਭੁਲੱਰ ਦੇ ਪਿਤਾ ਅਤੇ ਅੰਕਲ ਨੂੰ ਖਤਮ ਕਰਨ ਦਾ ਵੀ ਜਿੰਮੇਵਾਰ ਹੈ ਅਤੇ ਸਾਬਕਾ ਆਈ.ਏ.ਐਸ ਅਫਸਰ ਸ਼੍ਰੀ ਮੁਲਤਾਨੀ ਦੇ ਨੋਜਵਾਨ ਇੰਜੀਨਿਅਰ ਲੜਕੇ ਨੂੰ ਵੀ ਗਾਇਬ ਕੀਤਾ ਹੈ।

ਉਹਨਾਂ ਦਿਨਾਂ ਵਿੱਚ ਅਕਾਲੀਆਂ ਨੇ ਉਸ ਉਂਪਰ ਬਹੁਤ ਸਾਰੇ ਸਿੱਖ ਨੋਜਵਾਨਾਂ ਨੂੰ ਝੂਠੇ ਮੁਕਾਬਿਲਆਂ ਵਿੱਚ ਖਤਮ ਕਰਨ ਦੇ ਇਲਜਾਮ ਲਗਾਏ ਸਨ ਅਤੇ ਤਿੱਖੀ ਅਲੋਚਨਾ ਕੀਤੀ ਸੀ।

ਇਸੇ ਤਰਾਂ ਹੀ ਮਲੇਰਕੋਟਲਾ ਦੀ ਮੋਜੂਦਾ ਐਮ.ਐਲ.ਏ ਦੇ ਪਤੀ ਇਜਹਾਰ ਆਲਮ ਨੇ ਪੁਲਿਸ ਕੈਟਾਂ ਦੇ ਰਾਹੀ ਸਿੱਖ ਨੋਜਵਾਨਾਂ ਨੂੰ ਖਤਮ ਕਰਨ ਲਈ ਬਹੁਚਰਚਿਤ ਆਲਮ ਸੈਨਾ ਬਣਾਈ ਸੀ। ਬਾਦਲਾਂ ਦੇ ਇੱਕ ਚਹੇਤੇ ਆਈ.ਜੀ.ਪੀ ਵੱਲੋਂ ਪਿੰਡ ਕਾਲਾ ਅਫਗਾਨਾ (ਗੁਰਦਾਸਪੁਰ) ਦੇ ਸੁਖਪਾਲ ਸਿੰਘ ਨੂੰ 1994 ਦੇ ਇੱਕ ਫਰਜ਼ੀ ਮੁਕਾਬਲੇ ਵਿੱਚ ਮਾਰਨ ਦੇ ਖਿਲਾਫ ਉਸ ਦਾ ਪਰਿਵਾਰ ਲੰਬੀ ਕਾਨੂੰਨੀ ਲੜਾਈ ਲੜ ਰਿਹਾ ਹੈ।

ਹਾਲ ਹੀ ਵਿੱਚ ਪਿੰਡ ਜਮਾਲਪੁਰ ਦੇ ਦੋ ਦਲਿਤ ਨੋਜਵਾਨਾਂ ਦਾ ਬਰਹਿਮ ਕਤਲ, ਸੱਤਾਧਾਰੀ ਪਾਰਟੀ ਦੇ ਲੋਕਾਂ ਦੀ ਸ਼ਹਿ ਉਂਪਰ ਲੋਕਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਨ ਦੀ ਵੱਡੀ ਸਾਜਿਸ਼ ਦਾ ਇੱਕ ਹਿੱਸਾ ਹੈ।

ਸਰਕਾਰ ਨੇ ਭਾਂਵੇ ਇੱਕ ਆਈ.ਪੀ.ਐਸ ਅਫਸਰ ਨੂੰ ਸਸਪੈਂਡ ਕਰ ਦਿੱਤਾ ਹੈ ਅਤੇ ਅਪਰਾਧ ਕਰਨ ਵਾਲੇ ਪੁਲਿਸ ਅਫਸਰਾਂ ਖਿਲਾਫ ਵੀ ਨਰਮ ਐਕਸ਼ਨ ਲਿਆ ਹੈ ਪਰੰਤੂ ਇਹਨਾਂ ਕਤਲਾਂ ਲਈ ਜਿੰਮੇਵਾਰ ਅਕਾਲੀ ਸਰਪੰਚ ਰਾਜਵਿੰਦਰ ਕੋਰ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਜੇਕਰ ਪੋਸਟਮਾਰਟਮ ਰਿਪੋਰਟ ਵਿੱਚ ਪੁਆਂਇੰਟ ਬਲੈਂਕ ਤੋਂ ਮਾਰੇ ਜਾਣ ਦੀ ਪੁਸ਼ਟੀ ਨਾ ਹੁੰਦੀ ਤਾਂ ਜੂਨੀਅਰ ਬਾਦਲ ਨੇ ਇਹਨਾਂ ਅਫਸਰਾਂ ਨੂੰ ਵੀ ਦੋਸ਼ ਮੁਕਤ ਕਰਾਰ ਦੇਣਾ ਸੀ।

ਅਜੋਕੇ ਸਮੇਂ ਵਿੱਚ ਕੋਈ ਵੀ ਵਿਅਕਤੀ ਅਜਿਹੇ ਕਤਲਾਂ ਨੂੰ ਅੱਤਵਾਦ ਜਾਂ ਦੇਸ਼ ਦੀ ਲੜਾਈ ਦੇ ਨਾਮ ਉਂਪਰ ਜਾਇਜ਼ ਕਰਾਰ ਨਹੀਂ ਦੇ ਸਕਦਾ ਕਿਉਂਕਿ ਸੰਵਿਧਾਨ ਦੇ ਅਧੀਨ ਸਾਡੇ ਕੋਲ ਢੁੱਕਵੀ ਅਪਰਾਧਿਕ ਨਿਆਂ ਪ੍ਰਣਾਲੀ ਹੈ। ਇਸ ਲਈ ਜਮਾਲਪੁਰ ਹੱਤਿਆਕਾਂਡ ਵਰਗੇ ਫਰਜ਼ੀ ਮੁਕਾਬਲੇ ਹੋਰ ਕੁਝ ਨਾ ਹੋ ਕੇ ਨਿਆਂਪਾਲਿਕਾ ਵੱਲੋਂ ਪ੍ਰਦਾਨ ਕੀਤੀ ਤਾਕਤ ਦਾ ਦੁਰਉਪਯੋਗ ਹਨ ਜਿਸ ਨੂੰ ਕਿ ਮਾਫ ਨਹੀਂ ਕੀਤਾ ਜਾ ਸਕਦਾ।

ਇਸ ਲਈ ਬਾਦਲ ਜੋੜੀ ਨੂੰ ਆਪਣੇ ਦੋਹਰੇ ਮਾਪਦੰਡਾਂ ਬਾਰੇ ਜਵਾਬ ਦੇਣਾ ਚਾਹੀਦਾ ਹੈ ਕਿ ਇੱਕ ਸਮੇਂ ਝੂਠੇ ਮੁਕਾਬਲਿਆਂ ਦੇ ਖਿਲਾਫ ਖੜੇ ਹੋਣ ਵਾਲੇ ਹੁਣ ਅਜਿਹੇ ਅਫਸਰਾਂ ਨੂੰ ਸਮੇਂ ਤੋਂ ਪਹਿਲਾਂ ਤਰੱਕੀਆਂ ਕਿਉਂ ਦੇ ਰਹੇ ਹਨ ਅਤੇ ਉਂਚ ਸਿਆਸੀ ਪਦਵੀਆਂ ਨਾਲ ਕਿਉਂ ਨਿਵਾਜ ਰਹੇ ਹਨ? ਜੇਕਰ ਉਹ ਝੂਠੇ ਮੁਕਾਬਲਿਆਂ ਨੂੰ ਨੱਥ ਪਾਉਣ ਲਈ ਗੰਭੀਰ ਹਨ ਤਾਂ ਸ਼੍ਰੀ ਸੈਣੀ ਨੂੰ ਡੀ.ਜੀ.ਪੀ ਦੇ ਪਦ ਤੋਂ ਹਟਾਇਆ ਜਾਵੇ ਅਤੇ ਇਜਹਾਰ ਆਲਮ ਦੀ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਖਾਰਿਜ਼ ਕੀਤੀ ਜਾਵੇ, ਅਜਿਹਾ ਕਰਨ ਵਿੱਚ ਅਸਫਲ ਰਹਿਣ ਉਂਪਰ ਉਹਨਾਂ ਨੂੰ ਇਸ ਗੈਰਕਾਨੂੰਨੀ ਅਤੇ ਗੈਰਸੰਵਿਧਾਨਕ ਗਤੀਵਿਧੀ ਦਾ ਇੱਕ ਹਿੱਸਾ ਮੰਨ ਲਿਆ ਜਾਵੇਗਾ।

ਇਸ ਲਈ ਕਾਂਗਰਸ ਪਾਰਟੀ ਮੁੜ ਦੁਹਰਾਂਦੀ ਹੈ ਕਿ ਡੀ.ਜੀ.ਪੀ. ਸੁਮੇਧ ਸੈਣੀ ਵਰਗੇ ਅਫਸਰਾਂ ਦੀ ਅਗਵਾਈ ਵਾਲੀ ਪੰਜਾਬ ਪੁਲਿਸ ਉੱਪਰ ਸਾਨੂੰ ਕੋਈ ਵਿਸ਼ਵਾਸ ਨਹੀਂ ਰਿਹਾ ਹੈ ਅਤੇ ਮ੍ਰਿਤਕਾਂ ਦੇ ਪਰਿਵਾਰ ਵੱਲੋਂ ਮੰਗੀ ਗਈ ਸੀ.ਬੀ.ਆਈ ਜਾਂਚ ਹੀ ਸੱਚ ਨੂੰ ਸਾਹਮਣੇ ਲਿਆ ਸਕਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਾਲ 1991 ਵਿੱਚ ਭਾਈ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਤੇ ਕਤਲ ਕਰਨ ਦੇ ਮਾਮਲੇ ਵਿੱਚ 29 ਸਾਲ ਬਾਅਦ ਕਾਨੂੰਨ ਦੀ ਦਾੜ੍ਹ ਹੇਠ ਆਏ ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਪੁਲਿਸ ਸੁਮੇਧ
ਭਾਰਤ ਵਿਚ ਫੌਜ ਜਾਂ ਪੁਲੀਸ ਦੀ ਮਹਿਮਾ ਇਸ ਲਈ ਕੀਤੀ ਜਾਂਦੀ ਹੈ ਕਿ ਉਹ ਸਰਹੱਦਾਂ 'ਤੇ ਸਾਡੇ ਵਾਸਤੇ ਦਿਨ ਰਾਤ ਦੀ ਡਿਊਟੀਆਂ ਕਰਦੇ ਹਨ। ਇਹਨਾਂ ਸੁਰੱਖਿਆ ਕਰਮੀਆਂ ਦੀ ਬਦੌਲਤ ਜਨਤਾ
ਪਟਿਆਲਾ ਵਿਖੇ ਪੁਲਿਸ ਅਤੇ ਨਿਹੰਗ ਸਿੰਘਾਂ ਦਰਮਿਆਨ ਹੋਈ ਝੜਪ ਬਾਰੇ ‘ਸਰਕਾਰੀ ਪੱਖ ਤੋਂ ਵੱਖਰਾ ਪੱਖ’ ਰੱਖਣ ਵਾਲਿਆਂ ਵਿਰੁੱਧ ਪੁਲਿਸ ਵਲੋਂ ਕੀਤੀ ਜਾ ਰਹੀ ਕਾਰਵਾਈ ਦੀ ਕਈ ਹਿੱਸਿਆਂ ਵਲੋਂ ਕਰੜੀ ਨਿਖੇਧੀ
ਸੰਨ ਸੰਤਾਲੀ ਦੀ ਵੰਡ, ਜਿਸ ਨੂੰ ਦਿੱਲੀ ਦਰਬਾਰ ਅਤੇ ਪਾਕਿਸਤਾਨ ਵੱਲੋਂ ਆਜਾਦੀ ਦਾ ਨਾਂ ਦਿੱਤਾ ਗਿਆ, ਦੀ ਪੰਜਾਬ ਅਤੇ ਸਿੱਖਾਂ ਨੂੰ ਭਾਰੀ ਕੀਮਤ ਤਾਰਨੀ ਪਈ। ਪੰਜ ਦਰਿਆਵਾਂ ਦੀ ਧਰਤੀ ਦੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: