Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਲੁਧਿਆਣਾ ਪੁਲਿਸ ਵੱਲੋਂ ਕੈਂਡ ਪੁਲ ਕੋਲੋ ਅਸਲਾ ਬਰਾਮਦ, ਅਸਲੇ ‘ਤੇ ਖਾਲਿਸਤਾਨ ਜਿੰਦਾਬਾਦ ਦੇ ਲੱਗੇ ਹੋਏ ਹਨ ਸਟਿਕੱਰ

ਲੁਧਿਆਣਾ ਪੁਲਿਸ ਵੱਲੋਂ ਕੈਂਡ ਪੁਲ ਕੋਲੋ ਅਸਲਾ ਬਰਾਮਦ, ਅਸਲੇ ‘ਤੇ ਖਾਲਿਸਤਾਨ ਜਿੰਦਾਬਾਦ ਦੇ ਲੱਗੇ ਹੋਏ ਹਨ ਸਟਿਕੱਰ

ਲੁਧਿਆਣਾ (16 ਜੂਨ 2014): ਲੁਧਿਆਣਾ  ਜਿਲੇ ਦੇ ਥਾਣਾ ਡੇਹਲੋਂ ਦੀ ਪੁਲਿਸ ਵੱਲੋਂ ਲੁਧਿਆਣਾ ਵਾਲੇ ਪਾਸੇ ਲੰਘਦੀ ਅਬੋਹਰ ਬ੍ਰਾਂਚ ਨਹਿਰ ਦੇ ਕੈਂਡ ਪੁਲ ਨੇੜਿਓ ਨਹਿਰ ‘ਚੋਂ ਭਾਰੀ ਮਾਤਰਾ ‘ਚ ਅਸਲਾ ਬਰਾਮਦ ਕੀਤਾ ਹੈ ।ਜਿਸ ‘ਚ 15 ਪਿਸਟਲ, 6 ਰਿਵਾਲਵਰ, 7 ਦੇਸੀ ਕੱਟੇ, 11 ਮੈਗਜ਼ੀਨ, 3 ਰਾਕੇਟ ਲਾਂਚਰ ਸ਼ਾਮਿਲ ਹਨ ।

 

ਇਸ ਸਬੰਧੀ ਪੁਲਿਸ ਜਾਣਕਾਰੀ ਅਨੁਸਾਰ ਥਾਣਾ ਮੁਖੀ ਡੇਹਲੋਂ ਸ: ਅਮਨਦੀਪ ਸਿੰਘ ਬਰਾੜ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਜਦੋਂ ਸਾਂਇਆ ਨੇੜੇ ਗਸ਼ਤ ਕਰ ਰਹੀ ਸੀ ਤਾਂ ਇੱਕ ਮੁਖ਼ਬਰ ਵੱਲੋਂ ਮਿਲੀ ਇਤਲਾਹ ‘ਤੇ ਕਾਰਵਾਈ ਕਰਦਿਆਂ ਥਾਣਾ ਡੇਹਲੋਂ ਅੰਦਰ ਮੁਕੱਦਮਾ ਨੰਬਰ ਦਰਜ ਕਰਕੇ ਤਫ਼ਤੀਸ਼ ਆਰੰਭੀ ਗਈ ਤਾਂ ਕੈਂਡ ਨਹਿਰ ‘ਚੋਂ ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਅਸਲਾ ਬਰਾਮਦ ਕਰਵਾਇਆ ਗਿਆ ਹੈ ।

 

ਪੁਲੀਸ ਦਾ ਕਹਿਣਾ ਹੈ ਕਿ ਇਨ੍ਹਾਂ ਹਥਿਆਰਾਂ ’ਤੇ ‘ਖਾਲਿਸਤਾਨ’ ਦੇ ਸਟਿੱਕਰ ਲੱਗੇ ਹਨ, ਇਸ ਕਰਕੇ ਇਹ ਹਥਿਆਰ ਖਾਲਿਸਤਾਨ ਕਮਾਂਡੋ ਫੋਰਸ ਨਾਲ ਸਬੰਧਤ ਜਾਪਦੇ ਹਨ। ਇਹ ਹਥਿਆਰ ਕਰੀਬ 4-5 ਸਾਲ ਪਹਿਲਾਂ ਹੀ ਨਹਿਰ ਵਿੱਚ ਸੁੱਟੇ ਗਏ ਹਨ, ਇਸੇ ਕਰਕੇ ਸਾਰੇ ਚਾਲੂ ਹਾਲਤ ਵਿੱਚ ਹਨ। ਥਾਣਾ ਡੇਹਲੋਂ ਦੀ ਪੁਲੀਸ ਨੇ ਇਸ ਸਬੰਧੀ ਅਣਪਛਾਤੇ ਲੋਕਾਂ ਖ਼ਿਲਾਫ਼ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ।ਪੁਲੀਸ ਵੱਲੋਂ ਭਲਕੇ ਵਿਸ਼ੇਸ਼ ਟੀਮ ਬੁਲਾ ਕੇ ਰਾਕਟ ਲਾਂਚਰ ਨਸ਼ਟ ਕਰਵਾਏ ਜਾਣਗੇ।

 

ਬਰਾਮਦ ਅਸਲੇ ਵਿੱਚ ਵਧੀਆਂ ਕਿਸਮ ਦੇ ਖਾੜਕੂਵਾਦ ਦੇ ਦੌਰ ਸਮੇਂ ਵਰਤੇ ਜਾਂਦੇ ਹਥਿਆਰ 15 ਪਿਸਟਲ ਚਾਈਨਾ ਦੇ ਬਣੇ ਹੋਏ, ਜਿਨ੍ਹਾਂ ‘ਚ 30 ਬੋਰ ਦੇ 10, ਲੂਗਰ 9 ਐੱਮ. ਐੱਮ. 4 ਅਤੇ 45 ਬੋਰ ਦਾ ਇੱਕ ਪਿਸਟਲ ਸ਼ਾਮਿਲ ਹਨ।ਫੜ੍ਹੇ ਗਏ 6 ਰਿਵਾਲਵਰਾਂ ‘ਚ 32 ਬੋਰ ਦੇ ਤਿੰਨ, 38 ਬੋਰ ਦਾ ਇੱਕ, 450 ਬੋਰ ਦਾ ਇੱਕ ਅਤੇ 455 ਬੋਰ ਇੱਕ ਜਦੋਂਕਿ ਦੇਸੀ ਫੜ੍ਹੇ ਗਏ 7 ਪਿਸਟਲਾਂ ‘ਚ 12 ਬੋਰ ਦੇ 4, 213 ਬੋਰ ਦੇ 3 ਤੋਂ ਇਲਾਵਾ 11 ਮੈਗਜ਼ੀਨ ਅਤੇ ਤਿੰਨ ਰਾਕਟ ਲਾਂਚਰ ਫੜ੍ਹੇ ਗਏ ਜਿਨ੍ਹਾਂ ਨੂੰ ਪੁਲਿਸ ਅਧਿਕਾਰੀਆਂ ਵੱਲੋਂ ਵੱਡੀ ਸਫ਼ਲਤਾ ਮੰਨਿਆ ਜਾ ਰਿਹਾ ਹੈ ।

 

ਪੁਲਿਸ ਕਮਿਸ਼ਨਰ ਲੁਧਿਆਣਾ ਅਧੀਨ ਪੈਂਦੇ ਥਾਣਾ ਡੇਹਲੋਂ ਪੁਲਿਸ ਨੇ 28 ਅਪ੍ਰੈਲ ਨੂੰ ਕਰੀਬ 49 ਦਿਨ ਪਹਿਲਾਂ ਵੀ ਡੇਹਲੋਂ ਪੁਲਿਸ ਨੇ ਕੈਂਡ ਪੁਲ ‘ਚੋਂ ਹੀ ਭਾਰੀ ਮਾਤਰਾ ਵਿਚ ਅਸਲਾ ਬਰਾਮਦ ਕੀਤਾ ਸੀ । ਜਿਸ ਵਿਚ 10 ਰਾਕੇਟ ਲਾਂਚਰ, 2 ਦੇਸੀ ਬੰਬ, ਇੱਕ ਏ. ਕੇ. 47, ਇੱਕ ਕਾਰਬਾਈਨ 9 ਐੱਮ. ਐੱਮ., 2 ਸਟੇਨ ਗੰਨਾਂ ਕੰਡਮ, ਇੱਕ ਸ਼ਾਰਟ ਗੰਨ ਕੰਡਮ ਅਤੇ 8 ਮੈਗਜ਼ੀਨਾਂ ਸ਼ਾਮਿਲ ਹਨ । ਪੁਲਿਸ ਦੇ ਅਧਿਕਾਰੀਆਂ ਵੱਲੋਂ ਉਕਤ ਅਸਲਾ ਪੰਜਾਬ ਵਿੱਚ ਖਾੜਕੂਵਾਦ ਦੇ ਸਮੇਂ ਵਰਤੇ ਜਾਣ ਦਾ ਵੀ ਸ਼ੱਕ ਜਾਹਿਰ ਕੀਤਾ ਜਾ ਰਿਹਾ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਲੱਖਾ ਸਿਧਾਣਾ ਅਤੇ ਮੋਹਨਜੀਤ ਸਿੰਘ ਸ਼ੇਰੋਂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਵੱਖ-ਵੱਖ ਜਥੇਬੰਦੀਆਂ ਨੇ ਸਾਂਝੀ ਪੱਤਰਕਾਰ ਵਾਰਤਾ ਕੀਤੀ। ਇਸ ਮੌਕੇ ਜਸਟਿਸ ਰਣਜੀਤ ਸਿੰਘ ਅਤੇ ਮਿਸਲ ਸਤਲੁਜ
ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਸ਼ੇਰੋਂ ਵਿੱਚ ਨੌਜਵਾਨ ਮੋਹਨਜੀਤ ਸਿੰਘ ਨਾਲ ਪੁਲਿਸ ਹਿਰਾਸਤ ਦੌਰਾਨ ਕਥਿਤ ਤਸ਼ੱਦਦ ਦੀ ਸਖ਼ਤ ਨਿੰਦਾ ਕੀਤੀ ਹੈ। ਸੰਗਠਨ ਨੇ ਮਾਮਲੇ ਦੀ ਨਿਰਪੱਖ ਜਾਂਚ, ਸੁਤੰਤਰ ਮੈਡੀਕਲ ਅਤੇ
ਪੀਪਲਜ਼ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ (ਪੀਡੈਪ) ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਅਕਾਲ ਤਖ਼ਤ
ਪੰਜਾਬਮਨੁੱਖੀ ਅਧਿਕਾਰ ਸੰਗਠਨ (PHRO) ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੁਲਿਸ ਵੱਲੋਂ ਕੀਤੇ ਗਏ ਕਥਿਤ ਮੁਕਾਬਲੇ ਦੌਰਾਨ ਨੌਜਵਾਨ ਰਣਜੀਤ ਸਿੰਘ ਦੀ ਮੌਤ ‘ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਸੰਗਠਨ ਨੇ ਇਸ ਘਟਨਾ ਨੂੰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: