Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

“ਪੰਜਾਬ ਦੇ ਪਾਣੀ : ਸੰਕਟ ਤੇ ਸੱਚ” ਵਿਸ਼ੇ ਤੇ ਸੈਮੀਨਾਰ ਭਲਕੇ

“ਪੰਜਾਬ ਦੇ ਪਾਣੀ : ਸੰਕਟ ਤੇ ਸੱਚ” ਵਿਸ਼ੇ ਤੇ ਸੈਮੀਨਾਰ ਭਲਕੇ

ਚੰਡੀਗੜ੍ਹ – ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲੇ ‘ਤੇ ਕੱਲ 27 ਅਕਤੂਬਰ 2023 ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ, ਪੀ. ਐਲ. ਆਨੰਦ ਆਡੀਟੋਰੀਅਮ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ‘ਪੰਜਾਬ ਦੇ ਪਾਣੀ – ਸੰਕਟ ਦਾ ਸੱਚ’ ਵਿਸ਼ੇ ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ।

ਇਸ ਸੈਮੀਨਾਰ ਵਿਚ ਪੰਜਾਬ ਦੇ ਪਾਣੀਆਂ, ਰਾਇਪੇਰੀਅਨ ਕਾਨੂੰਨਾਂ, ਦਰਿਆਈ ਪਾਣੀਆਂ ਦੀ ਵੰਡ ਅਤੇ ਹੋਰ ਬਹੁਤ ਸਾਰੇ ਪੱਖਾਂ ਉੱਪਰ ਵਿਸਥਾਰ ਵਿੱਚ ਚਰਚਾ ਕੀਤੀ ਜਾਵੇਗੀ। ਇਸ ਸਮਾਗਮ ਦਾ ਆਯੋਜਨ ਸ. ਪ੍ਰਗਟ ਸਿੰਘ (MLA ਜਲ਼ੰਧਰ ਕੈਂਟ) ਦੁਆਰਾ ਕੀਤਾ ਜਾ ਰਿਹਾ ਹੈ। ਇਸ ਵਿਚਾਰ ਚਰਚਾ ਵਿਚ ਵਿਦਵਾਨ ਵਿਸ਼ਾ ਮਾਹਿਰ, ਵਕੀਲ, ਪੱਤਰਕਾਰ, ਸਮਾਜਕ ਕਾਰਕੁੰਨ, ਸਾਬਕਾ ਉੱਚ ਅਧਿਕਾਰੀ ਜਿਹਨਾਂ ਵਿਚ ਸ. ਗੁਰਤੇਜ ਸਿੰਘ, ਸਾਬਕਾ IAS, ਸੀਨੀਅਰ ਪੱਤਰਕਾਰ ਸ੍ਰ ਸੁਖਦੇਵ ਸਿੰਘ, ਡਾ. ਧਰਮਵੀਰ ਗਾਂਧੀ, ਡਾ. ਪਿਆਰੇ ਲਾਲ ਗਰਗ, ਐਡਵੋਕੇਟ ਰਾਜਵਿੰਦਰ ਸਿੰਘ ਬੈਂਸ, ਸ. ਗੁਰਪਰੀਤ ਸਿੰਘ ਮੰਡਿਆਣੀ ਆਪਣੇ ਵਿਚਾਰ ਰੱਖਣਗੇ ।

ਸ. ਪ੍ਰਗਟ ਸਿੰਘ ਨੇ ਆਖਿਆ ਕਿ ਸਿਆਸੀ ਉਥਲ-ਪੁਥਲ ਅਤੇ ਦੋਸ਼ਾਂ ਦੀ ਖੇਡ ਦੌਰਾਨ ਪੰਜਾਬ ਦੇ ਪਾਣੀਆਂ ਦੀ ਘਾਟ ਹੋ ਰਹੀ ਹੈ ਅਤੇ ਸਾਡਾ ਭਵਿੱਖ ਖ਼ਤਰੇ ਵਿੱਚ ਹੈ। ਸਾਨੂੰ ਸਮਝਦਾਰੀ ਨਾਲ ਵਿਚਾਰ ਵਟਾਂਦਰੇ ਦੀ ਲੋੜ ਹੈ, ਨਾ ਕਿ ਰੌਲੇ-ਰੱਪੇ ਦੀ। ਇਸ ਮੁੱਦੇ ਨਾਲ ਨਜਿੱਠਣ ਲਈ ਤਿਆਰ ਸਮਝਦਾਰ ਦਿਮਾਗਾਂ ਦੇ ਨਾਲ ਇੱਕ ਸੈਮੀਨਾਰ ਲਈ ਸਾਡੇ ਨਾਲ ਸ਼ਾਮਲ ਹੋਵੋ। ਉਹਨਾਂ ਕਿਹਾ ਕਿ ਸਿਆਸਤ ਤੋਂ ਉਪਰ ਉਠ ਕੇ ਪੰਜਾਬ ਦੇ ਭਲੇ ਲਈ ਸਾਨੂੰ ਇਕਜੁੱਟ ਹੋਣ ਦੀ ਲੋੜ ਹੈ ਅਤੇ ਅਸੀਂ ਇਕੱਠੇ ਮਿਲ ਕੇ ਹੀ ਇਨ੍ਹਾਂ ਪਾਣੀਆਂ ਦੇ ਸੰਕਟ ਦਾ ਟਿਕਾਊ ਹੱਲ ਲੱਭ ਸਕਦੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਟੇਟ ਦੁਆਰਾ ਫਰਜ਼ੀ ਮੁਕਾਬਲੇ, ਤਸ਼ੱਦਦ ਰਾਹੀਂ ਹਿੰਸਾ, ਪਾਣੀ ਦੀ ਹਥਿਆਰ ਵਜੋਂ ਵਰਤੋਂ, ਅਤੇ ਸਰਕਾਰੀ-ਸ਼ਹਿ ਪ੍ਰਾਪਤ ਪ੍ਰਵਾਸ ਰਾਹੀਂ ਸਮਾਜ ਵਿੱਚ ਉਥਲ-ਪੁਥਲ ਅਤੇ ਡੈਮੋਗ੍ਰਾਫਿਕ ਵਿਗਾੜ ਨੂੰ ਪੰਜਾਬ ਲਈ ਗੰਭੀਰ ਚੁਣੌਤੀਆਂ ਮੰਨਦਿਆਂ ਦਲ
ਅੱਜ ਮਿਤੀ 26 ਜੁਲਾਈ 2023 ਦਿਨ ਬੁਧਵਾਰ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਗੋਸਟਿ ਸਭਾ ਵਲੋਂ ਦੱਖਣੀ ਏਸ਼ੀਆ ਭਾਖਾ ਅਤੇ ਸਭਿਆਚਾਰ ਕੇਂਦਰ ਦੇ ਸਹਿਯੋਗ ਦੇ ਨਾਲ ‘ਫੈਸਲਾ ਲੈਣ ਦੇ ਤਰੀਕੇ’ ਵਿਸ਼ੇ
ਪੰਜਾਬ ਦੇ 150 ਬਲਾਕਾਂ ਵਿੱਚੋਂ ਸਿਰਫ਼ 18 ਬਲਾਕ ਹੀ ਪਾਣੀ ਦੀ ਨਿਕਾਸੀ ਦੇ ਸੁਰਖਿਅਤ ਜੋਨ ਵਿੱਚ ਆਉਂਦੇ ਹਨ 132 ਬਲਾਕਾਂ ਵਿੱਚੋਂ ਸਲਾਨਾ ਰੀਚਾਰਜ਼ ਦਾ 100 ਫੀਸਦੀ ਤੋਂ ਵੱਧ ਪਾਣੀ ਧਰਤੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: