ਆਕਲੈਂਡ (15 ਮਈ , 2915): ਆਕਲੈਂਡ ਸ਼ਹਿਰ ਨਾਲ ਲੱਗਦੇ ਇੱਕ ਇਲਾਕੇ ਟਾਕਾਨੀਨੀ ‘ਚ ਅੱਜ ਸਵੇਰੇ ਇੱਕ ਕਾਰ ਵੱਲੋੋਂ ਇਕ ਸੱਤ ਸਾਲ ਦੇ ਬੱਚੇ ਨੂੰ ਟੱਕਰ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਅਤੇ ਕਾਰ ਨੂੰ ਭਜਾ ਕੇ ਲੈ ਜਾਣ ‘ਚ ਵੀ ਕਾਮਯਾਬ ਰਿਹਾ ।
ਇਸ ਹਾਦਸੇ ‘ਚ ਉਸ ਬੱਚੇ ਨੂੰ ਕਾਫੀ ਸੱਟਾਂ ਲੱਗੀਆਂ ਜਿਸ ਕਾਰਨ ਜਦ ਉਸ ਬੱਚੇ ਦੇ ਰੋਣ ਦੀ ਆਵਾਜ਼ ਸੁਣ ਹਰਮਨਪ੍ਰੀਤ ਸਿੰਘ ਨਾਂਅ ਦਾ ਸਿੱਖ ਜੋ ਘਟਨਾ ਵਾਲੀ ਸਥਾਨ ਦੇ ਸਾਹਮਣੇ ਰਹਿੰਦਾ ਸੀ, ਨੇ ਬਾਹਰ ਆ ਕੇ ਦੇਖਿਆ ਤਾਂ ਬੱਚਾ ਜ਼ਖਮੀ ਹਾਲਤ ‘ਚ ਸੜਕ ‘ਤੇ ਪਿਆ ਸੀ ।

ਖ਼ੂਨ ਵਗ਼ ਰਿਹਾ ਸੀ ਤਾਂ ਹਰਮਨਪ੍ਰੀਤ ਨੇ ਆਪਣੇ ਸਿਰ ਦੀ ਦਸਤਾਰ ਇੱਕ ਦਮ ਖੋਲ੍ਹ ਕੇ ਜ਼ਖਮੀ ਬੱਚੇ ਦੇ ਵਗ਼ ਰਹੇ ਖ਼ੂਨ ਵਾਲੀ ਜਗ੍ਹਾ ‘ਤੇ ਬੰਨ੍ਹ ਦਿੱਤੀ ਤਾਕਿ ਖ਼ੂਨ ਵਗਣਾ ਬੰਦ ਕੀਤਾ ਜਾ ਸਕੇ ।ਇਸ ਤੋੋਂ ਬਾਅਦ ਮੌਕੇ ‘ਤੇ ਐਾਬੂਲੈਂਸ ਅਤੇ ਪੁਲਿਸ ਵੀ ਆ ਪਹੁੰਚੀ ।
ਹਰਮਨਪ੍ਰੀਤ ਸਿੰਘ ਵੱਲੋੋਂ ਕੀਤੇ ਇਸ ਕਾਰਜ ‘ਤੇ ਸਾਰੇ ਹੀ ਉਸ ਦੀ ਤਾਰੀਫ਼ ਕਰ ਰਹੇ ਸਨ ।ਮੌਕੇ ‘ਤੇ ਮੌਜੂਦ ਸਾਰੇ ਸਿੱਖ ਦੀ ਭਾਵਨਾ ਦੇਖ ਕੇ ਹੈਰਾਨ ਹੋਏ ।ਜ਼ਖਮੀ ਹਾਲਤ ‘ਚ ਹਸਪਤਾਲ ਭਰਤੀ ਕੀਤੇ ਬੱਚੇ ਦੀ ਹਾਲਾਤ ਹੁਣ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ।
ਇਸ ਮੌਕੇ ਸੁਪਰੀਮ ਸਿੱਖ ਸੁਸਾਇਟੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਸਿੱਖ ਕੌਮ ਆਪਣੀ ਇਸ ਭਾਵਨਾ ਕਾਰਨ ਹੀ ਦੁਨੀਆ ‘ਤੇ ਸਤਿਕਾਰੀ ਜਾਂਦੀ ਹੈ ਅਤੇ ਹਰ ਕੋਈ ਇਸ ਜਜ਼ਬੇ ਨੂੰ ਸਲਾਮ ਕਰਦਾ ਹੈ ।ਮੁੱਖ ਬੁਲਾਰੇ ਭਾਈ ਦਲਜੀਤ ਸਿੰਘ ਨੇ ਕਿਹਾ ਕੇ ਆਉਣ ਵਾਲੇ ਐਤਵਾਰ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ‘ਚ ਇਸ ਨੌਜਵਾਨ ਨੂੰ ਸਨਮਾਨਿਤ ਕੀਤਾ ਜਾਵੇਗਾ ।