Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਰਤ ਵਿੱਚੋਂ ਫਿਰਕੂ ਰਾਜਨੀਤੀ ਨੂੰ ਜੜ੍ਹੋ ਪੁੱਟਣ ਦਾ ਪ੍ਰਣ ਲੈਦਿਆਂ ਕੇਜਰੀਵਾਲ ਨੇ ਕਿਹਾ ਕਿ ੳੇੁਹ ਭਾਰਤ ਦੇ 70 ਫੀਸਦੀ ਲੋਕਾਂ ਲਈ ਸਿਆਸਤ ਕਰ ਰਹੇ ਹਨ

ਭਾਰਤ ਵਿੱਚੋਂ ਫਿਰਕੂ ਰਾਜਨੀਤੀ ਨੂੰ ਜੜ੍ਹੋ ਪੁੱਟਣ ਦਾ ਪ੍ਰਣ ਲੈਦਿਆਂ ਕੇਜਰੀਵਾਲ ਨੇ ਕਿਹਾ ਕਿ ੳੇੁਹ ਭਾਰਤ ਦੇ 70 ਫੀਸਦੀ ਲੋਕਾਂ ਲਈ ਸਿਆਸਤ ਕਰ ਰਹੇ ਹਨ

ਅਰਵਿੰਦ ਕੇਜਰੀਵਾਲ
ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ (12 ਅਕਤੂਬਰ , 2014) : ਇਥੇ ਇਕ ਸਮਾਗਮ ਦੌਰਾਨ ਫ਼ਿਰਕੂਵਾਦ ਦੀ ਰਾਜਨੀਤੀ ਨੂੰ ਜੜ੍ਹੋਂ ਉਖਾੜ ਸੁੱਟਣ ਦਾ ਪ੍ਰਣ ਲੈਂਦਿਆਂਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਦੇਸ਼ ਸਭਨਾਂ ਦਾ ਸਾਂਝਾ ਹੈ ਤੇ ਇਥੇ ਕੋਈ (ਘੱਟ-ਗਿਣਤੀ) ਕਿਰਾਏਦਾਰ ਨਹੀਂ। ਦੇਸ਼ ਦਾ ਨਾਂਅ ਰੌਸ਼ਨ ਕਰਨ ‘ਚ ਘੱਟ-ਗਿਣਤੀਆਂ ਨੇ ਕੋਈ ਕਸਰ ਨਹੀਂ ਛੱਡੀ।

ਉਨਾਂ ਆਪਣੀ ਪਾਰਟੀ ਅਤੇ ਅਪਣੇ ਆਪ ਨੂੰ ‘ਸੈਕੂਲਰ’ ਤੇ ਘੱਟ-ਗਿਣਤੀਆਂ ਦਾ ਸੱਚਾ ਹਿਤੈਸ਼ੀ ਦਸਦਿਆਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਘੱਟ-ਗਿਣਤੀ ਤੋਂ ਕੋਈ ‘ਅਲਰਜੀ’ ਨਹੀਂ ਹੈ।

ਭਾਜਪਾ ਦੇ ਮੁਸਲਮਾਨਾਂ ਪ੍ਰਤੀ ਨਜ਼ਰੀਏ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ “ਮੈਨੂੰ ਨਾ ਮੁਸਲਿਮ ਟੋਪੀ ਪਹਿਨਣ ਤੋਂ ਕੋਈ ਅਲਰਜੀ ਹੈ, ਨਾ ਸਿੱਖਾਂ ਤੋਂ ਕੋਈ ਦਿਕਤ ਹੈ, ਨਾ ਕਿਸੇ ਹੋਰ ਧਰਮ ਤੋਂ। ਪਰ ਪਿਛਲੇ 67 ਸਾਲ ਤੋਂ ਵੋਟ ਬੈਂਕ ਦੀ ਸਿਆਸਤ ਕਰ ਕੇ ਕਾਂਗਰਸ ਤੇ ਭਾਜਪਾ ਘੱਟ-ਗਿਣਤੀਆਂ ਨੂੰ ਆਪਸ ਵਿਚ ਲੜਾਉਂਦੀਆਂ ਆ ਰਹੀਆਂ ਹਨ।“

ਉਨ੍ਹਾਂ ਕਿਹਾ, “ਜਦ ਮੈਂ ਮਰਾਠੀ ਟੋਪੀ ਪਾਈ ਤਾਂ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਈ, ਪਰ ਮੈਂ ਮੁਸਲਿਮ ਟੋਪੀ ਕੀ ਪਾਈ, ਭਾਜਪਾ ਨੇ ਮੇਰੇ ਵਿਰੁਧ ਹੋ-ਹੱਲਾ ਖੜਾ ਕਰ ਦਿਤਾ।”

ਪਾਰਟੀ ਦੇ ਸੀਨੀਅਰ ਆਗੂ ਆਸ਼ੂਤੋਸ਼ ਨੇ ਭਾਜਪਾ ‘ਤੇ ਹਮਲਾ ਕਰਦਿਆਂ ਕਿਹਾ, “ਅੱਜ ਦੇਸ਼ ਵਿਚ ਅਜਿਹਾ ਖ਼ਤਰਨਾਕ ਰੁਝਾਨ ਪੈਦਾ ਕਰ ਕੇ ਸਾਬਤ ਕੀਤਾ ਜਾ ਰਿਹਾ ਹੈ ਕਿ ਘੱਟ-ਗਿਣਤੀਆਂ ਬਿਨਾਂ ਵੀ ਸਰਕਾਰ ਬਣਾਈ ਜਾ ਸਕਦੀ ਹੈ। ਪਰ ਭਾਜਪਾ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ 30 ਫ਼ੀ ਸਦੀ ਵੋਟਾਂ ਨਾਲ ਹੋਂਦ ਵਿਚ ਆਈ ਮੋਦੀ ਸਰਕਾਰ ਵੀ ਬਹੁਗਿਣਤੀ ਨਹੀਂ, ਇਕ ਘੱਟ-ਗਿਣਤੀ ਸਰਕਾਰ ਹੈ। ਅਸੀਂ ਤਾਂ ਦੇਸ਼ ਦੇ ਬਾਕੀ 70 ਫ਼ੀ ਸਦੀ ਲੋਕਾਂ ਲਈ ਸਿਆਸਤ ਕਰ ਰਹੇ ਹਾਂ।”

ਕੇਜਰੀਵਾਲ ਨੇ ਘੱਟ-ਗਿਣਤੀਆਂ ਨੂੰ ਭਾਰਤ ਦਾ ਸ਼ਿੰਗਾਰ ਮੰਨਦਿਆਂ ਕਿਹਾ , “ਜਦ ਮੈਂ ਦਿੱਲੀ ਦਾ ਮੁੱਖ ਮੰਤਰੀ ਬਣਿਆ ਤਾਂ ਮੈਂ ਨਾ ਤਾਂ ਮੌਲਾਣਿਆਂ ਦੀਆਂ ਰੁਕੀਆਂ ਤਨਖ਼ਾਹਾਂ ਦੇਣ ਤੋਂ ਪਿੱਛੇ ਹਟਿਆ ਅਤੇ ਨਾ ਹੀ ਨਵੰਬਰ 1984 ਬਾਰੇ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਕਾਇਮ ਕਰਨ ਤੋਂ ਹੀ ਭਜਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਭਾਜਪਾ ਦਾ ਮੂਲ ਆਧਾਰ ਬ੍ਰਾਹਮਣਵਾਦੀ ਵੰਡ ਦੇ ਸਿਧਾਂਤ 'ਤੇ ਟਿਕਿਆ ਹੋਇਆ ਹੈ
ਲੁਧਿਆਣਾ (ਪੱਛਮੀ) ਵਿਧਾਨ ਸਭਾ ਹਲਕੇ ਤੋਂ ਹੋਈ ਉਪ ਚੋਣ ਦੇ ਅੱਜ ਐਲਾਨੇ ਗਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਫੈਸਲਾ ਸੁਣਾਉਂਦਿਆਂ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਤਲ ਦੇ ਇੱਕ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ।
ਬਾਦਲ ਦਲ-ਭਾਜਪਾ ਦਰਮਿਆਨ ਗੱਠਜੋੜ ਲਈ ਗੱਲਬਾਤ ਚੱਲਦੇ ਹੋਣ ਦੀਆਂ ਅਟਕਲਾਂ ਦੀ ਪੁਸ਼ਟੀ ਕਰਦਿਆਂ ਭਾਪਜਾ ਆਗੂ ਅਮਿਤ ਸ਼ਾਹ ਨੇ ਬੀਤੇ ਦਿਨ ਦਿੱਲੀ ਵਿਖੇ ਇਸ ਵਿਸ਼ੇ ਵਾਰੇ ਇਕ ਸਿੱਧੇ ਸਵਾਲ ਦੇ ਜਵਾਬ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: