ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਚਾਹੁਣ ਵਾਲਿਆਂ 1600 ਲੋਕਾਂ ਵਲੋਂ ਅਰਜ਼ੀਆਂ ਮਿਲੀਆਂ ਹਨ।
ਕਾਂਗਰਸ ਨੇ ਟਿਕਟ ਚਾਹੁਣ ਵਾਲਿਆਂ ਨੂੰ 15 ਅਗਸਤ ਤਕ ਪੰਜਾਬ ਇਕਾਈ ਨੂੰ ਅਰਜ਼ੀਆਂ ਭੇਜਣ ਲਈ ਕਿਹਾ ਸੀ। ਪਾਰਟੀ ਦੀ ਰਾਜ ਇਕਾਈ ਉਨ੍ਹਾਂ ਅਰਜ਼ੀਆਂ ‘ਤੇ ਅੱਜ (ਬੁੱਧਵਾਰ) ਵਿਚਾਰ ਕਰ ਸਕਦੀ ਹੈ, ਜਿਹੜੇ ਕਿ ਤਿੰਨ ਦਿਨਾਂ ਦੀ ਛੁੱਟੀ ਕਰਕੇ ਅਰਜ਼ੀ ਦਾਖਲ ਕਰਨ ਵਿਚ ਪਛੜ ਗਏ।

ਇਸੇ ਦੌਰਾਨ ਹਰ ਵੋਟਰ ਤਕ ਪਹੁੰਚਣ ਦੇ ਮਕਸਦ ਨਾਲ ਕਾਂਗਰਸ ਨੇ ‘ਹਰ ਘਰ ਕਾਂਗਰਸ’ ਲਹਿਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਕਾਂਗਰਸ ਦੇ ਆਗੂਆਂ ਦੀ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਹੋਈ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਕਿ ਇਹ ਲਹਿਰ ਸਤੰਬਰ ਜਾਂ ਅਕਤੂਬਰ ਵਿਚ ਸ਼ੁਰੂ ਕੀਤੀ ਜਾਵੇਗੀ।
ਸੂਤਰਾਂ ਮੁਤਾਬਕ ਮੀਟਿੰਗ ਵਿਚ ਸੀਨੀਅਰ ਕਾਂਗਰਸੀ ਆਗੂਆਂ ਨੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਅਤੇ ਨਵੀਂ ਤਾਕਤ ਬਣ ਕੇ ਉਭਰੀ ‘ਆਪ’ ਨਾਲ ਮੁਕਾਬਲੇ ਬਾਰੇ ਵਿਚਾਰਾਂ ਕੀਤੀਆਂ ਗਈਆਂ।
ਸੂਤਰਾਂ ਮੁਤਾਬਕ ਪੰਜਾਬ ਕਾਂਗਰਸ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿਚ 26 ਅਗਸਤ ਤੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਇਕ ਪ੍ਰਦਰਸ਼ਨ ਕਰਨ ਜਾ ਰਹੀ ਹੈ।
(ਸਰੋਤ: ਸਿੰਡੀਕੇਟ ਫੀਡ)