ਪੰਜਾਬ, ਪਾਕਿਸਤਾਨ ( 14 ਸਤੰਬਰ 2014): ਲਹਿੰਦੇ ਪੰਜਾਬ ਦੀ ਸਰਕਾਰ ਰਾਜ ਦੀ ਆਰਥਿਕ ਹਾਲਤ ਵਿੱਚ ਸੁਧਾਰ ਲਿਆਉਣ ਲਈ ਯਤਨ ਕਰ ਰਹੀ ਹੈ।ਇਸ ਆਰਥਿਕ ਸੁਧਾਰ ਦੇ ਪਹਿਲੇ ਪੜਾਅ ਵਿੱਚ ਲਹਿੰਦੇ ਪੰਜਾਬ ਦੀ ਸਰਕਾਰ ਦਾ ਵਿਸ਼ੇਸ਼ ਜ਼ੋਰ ਪੰਜਾਬ ਵਿੱਚ ਸਿੱਖ ਦੀਆਂ ਯਾਤਰਾਵਾਂ ਨੂੰ ਉਤਸ਼ਾਹਿਤ ਕਰਨ ‘ਤੇ ਹੈ।
ਸਰਕਾਰ ਨੇ ਪੰਜਾਬ ਦੇ ਪਲਾਨਿੰਗ ਅਤੇ ਡਿਵੈੱਲਪਮੈਂਟ ਬੋਰਡ, ਟੂਰਜ਼ਿਮ ਵਿਭਾਗ, ਪੁਰਾਤਵ ਵਿਭਾਗ, ਨਿਆ ਅਤੇ ਕਾਨੂੰਨ ਵਿਭਾਗ ਨੂੰ ਪੱਛਮੀ ਪੰਜਾਬ ਵਿੱਚ ਗੁਰਦੁਆਰਾ ਸਾਹਿਬਾਨ ਨਾਲ ਸਬੰਧਿਤ ਕੰਮਾਂ ਨੂੰ ਸਿੱਖਾਂ ਯਾਤਰੂਆਂ ਦੀ ਆਮਦ ਨੂੰ ਵਧਾਉਣ ਲਈ ਪੂਰਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਪਕਿਸਤਾਨ ਦੇ ਮੀਡੀਆ ਅਨੁਸਾਰ ਪਾਕਿਸਤਾਨ ਕੋਲ ਧਾਰਮਕਿ ਯਾਤਰੂਆਂ ਦੀ ਆਮਦ ਨੂੰ ਵਧਾਉਣ ਦੀਆਂ ਕਾਫੀ ਸੰਭਾਵਨਾਵਾਂ ਹਨ, ਪਰ ਪਿਛਲੇ ਸਮੇਂ ਵਿੱਚ ਪਾਕਿਸਤਾਨ ਇਸ ਤੋਂ ਪੂਰੀ ਤਰਾਂ ਲਾਭ ਨਹੀਂ ਉਠਾ ਸਕਿਆ।ਕਿਉਕਿਂ ਸਿੱਖਾਂ, ਬੋਧੀਆਂ ਅਤੇ ਹਿੰਦੂਆਂ ਨਾਲ ਸਬੰਧਿਤ ਕਈ ਧਾਰਮਕਿ ਅਸਥਾਨ ਪਾਕਸਿਤਾਨ ਵਿੱਚ ਹਨ।
ਸਿੱਖ ਧਰਮ ਦੇ ਕਾਫੀ ਧਾਰਮਕਿ ਸਥਾਨ ਜਿਵੇਂ ਕਿ ਗੁਰੁ ਨਾਨਕ ਸਾਹਿਬ ਜੀ ਦੇ ਜਨਮ ਅਸਥਾਨ ਨਾਲ ਸਬੰਧਿਤ ਗੁਰਦੁਆਰਾ ਨਨਕਾਣਾ ਸਾਹਿਬ, ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਅਤੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਪੱਛਮੀ ਪੰਜਾਬ ਵਿੱਚ ਸ਼ਸ਼ੋਭਿਤ ਹਨ।