ਨਿਊਯਾਰਕ( 16 ਅਪ੍ਰੈਲ, 2016): ਫਿਲਮ ’ਪੱਤਾ ਪੱਤਾ ਸਿੰਘਾਂ ਦਾ ਵੈਰੀ’ ਦੇ ਪ੍ਰਚਾਰ ਦੌਰੇ ਦੌਰਾਨ ਬੀਤੇ ਦਿਨੀਂ ਫਿਲਮ ਦੀ ਟੀਮ ਵੱਲੋਂ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿਚ ਜਾ ਕੇ ਪ੍ਰਚਾਰ ਕੀਤਾ ਗਿਆ ਅਤੇ ਸਾਰੇ ਸਿੱਖ ਭਾਈਚਾਰੇ ਨੂੰ ਬੇਨਤੀ ਕੀਤੀ ਗਈ ਕਿ ਉਹ ਇਸ ਫਿਲਮ ਨੂੰ ਜਰੂਰ ਵੇਖਣ। ਇਸ ਪ੍ਰਚਾਰ-ਮਿਹੰਮ ਤਹਿਤ ਫਿਲਮ ਦੀ ਟੀਮ ਦੇ ਮੈਂਬਰਾਂ ਹਨੀ ਛਾਬਾ ਅਤੇ ਜੋਧਬੀਰ ਸਿੰਘ ਵੱਲੋਂ ਸਿਆਟਲ ਵਿਚ ਫਿਲਮ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ।

ਪੰਜਾਬੀ ਗਾਇਕ ਅਤੇ ਅਦਾਕਾਰ ਰਾਜ ਕਾਕੜਾ ਦੀ ਅਦਕਾਰੀ ਵਾਲੀ ਪੰਜਾਬੀ ਫਿਲਮ “ਪੱਤਾ ਪੱਤਾ ਸਿੰਘਾਂ ਦਾ ਵੈਰੀ” ਦਾ ਪ੍ਰਚਾਰ ਕਰਨ ਲਈ ਇਸ ਫਿਲਮ ਦੀ ਟੀਮ ਇਹਨਾਂ ਦਿਨਾਂ ਵਿੱਚ ਅਮਰੀਕਾ ਪਹੁੰਚੀ ਹੋਈ ਹੈ। ਫਤਿਹ ਕਲੱਬ ਦੇ ਬੈਨਰ ਹੇਠ ਬਣੀ ਇਸ ਫਿਲਮ ਦੀ ਕਹਾਣੀ ਪੰਜਾਬ ਦੇ 90ਵਿਆਂ ਦੇ ਦੌਰ ਨਾਲ ਸਬੰਧਿਤ ਹੈ।
ਇਹ ਉਸ ਸਮਾਂ ਸੀ, ਜਦ ਪੰਜਾਬ ਵਿੱਚ ਪੁਲਿਸ ਵੱਲੋਂ ਪੰਜਾਬ ਦੀ ਸਿੱਖ ਨੌਜਵਾਨੀ ਨੂੰ ਖਾੜਕੂਵਾਦ ਦੇ ਨਾਮ ਹੇਠ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨਹਿਰਾਂ, ਸੂਇਆਂ, ਡਰੇਨਾ, ਦਰਿਆਵਾਂ ਦੇ ਪੁਲਾਂ ‘ਤੇ ਮਾਰਿਆ ਗਿਆ। ਪੰਜਾਬ ਦਾ ਹਰ ਥਾਣਾ ਬੁੱਚੜਖਾਨੇ ਦਾ ਰੂਪਧਾਰ ਚੁੱਕਿਆ ਸੀ।
ਫਿਲਮ ਦੇ ਨਿਰਮਾਤਾਵਾਂ ਅਤੇ ਮੁੱਖ ਪਾਤਰ ਰਾਜ ਕਾਕੜਾ ਅਨੁਸਾਰ ਫਿਲਮ ਉਸ ਸਮੇਂ ਚੱਲ ਰਹੀ ਸਿੱਖ ਖਾੜਕੂ ਲਹਿਰ ਨੂੰ ਸਹੀ ਅਕਸ਼ ਵਿੱਚ ਪੇਸ਼ ਕਰਦੀ ਹੈ।ਪਲਿਸ ਦੇ ਬੇਤਹਾਸ਼ਾਂ ਸਿੱਖ ਨੌਜਵਾਨੀ ‘ਤੇ ਹੋਏ ਤਸ਼ੱਦਦ ਨੂੰ ਇਸ ਫਿਲਮ ਵਿਸ਼ੇਸ਼ਤਾ ਨਾਲ ਵਿਖਾਇਆ ਗਿਆ ਹੈ।
ਭਾਗਦੀਪ ਸਿੰਘ ਵੱਲੋਂ ਹਾਊਸਟਨ ਅਤੇ ਟੈਕਸਾਸ ਵਿਚ ਇਸ ਫਿਲਮ ਦਾ ਪ੍ਰਚਾਰ ਕੀਤਾ ਗਿਆ।ਹਰਸਿਮਰਨ ਸਿੰਘ ਨੇ ਸ਼ਿਕਾਗੋ ਅਤੇ ਇੰਡੀਆਨਾ ਸ਼ਹਿਰਾਂ ੋਵਚ ਫਿਲਮ ਦਾ ਪ੍ਰਚਾਰ ਕੀਤਾ। ਸੰਦੀਪ ਸਿੰਘ ਅਤੇ ਤੇਜਪਾਲ ਸਿੰਘ ਨੇ ਨਿਊਯਾਰਕ ਵਿਚ ਇਸ ਫਿਲਮ ਦਾ ਪ੍ਰਚਾਰ ਕੀਤਾ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਹ ਫਿਲਮ ਵੇਖਣ ਦੀ ਅਪੀਲ ਕੀਤੀ।