ਚੰਡੀਗੜ: ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸਾਲ 2000 ਵਿੱਚ ਆਪਣੀ ਪੜ੍ਹਾਈ ਛੱਡ ਚੁੱਕੇ, ਪਾਸ ਨਾ ਹੋਏ ਜਾਂ ਫਿਰ ਘੱਟ ਅੰਕ ਲੈਣ ਵਾਲੇ ਵਿਿਦਆਰਥੀ ਡਾਇਮੰਡ ਮੌਕੇ ਰਾਹੀ ਯੂਨੀਵਰਸਿਟੀ ਵਿੱਚ ਆਪਣੀ ਪੜ੍ਹਾਈ ਪੂਰੀ ਕਰ ਸਕਦੇ ਹਨ।
ਇਹ ਫ਼ੈਸਲਾ ਪੰਜਾਬੀ ਯੂਨੀਵਰਸਿਟੀ ਦੇ ਕੰਟਰੋਲਰ ਡਾ. ਜੀ ਐੱਸ ਬੱਤਰਾ ਨੇ ਕੀਤਾ ਹੈ। ਡਾ. ਬੱਤਰਾ ਵੱਲੋਂ ਭੇਜੇ ਗਏ ਪੱਤਰ ਅਨੁਸਾਰ 2000 ਵਿੱਚ ਆਪਣੀ ਪੜ੍ਹਾਈ ਛੱਡ ਚੁੱਕੇ ਜਾਂ ਫਿਰ ਪਾਸ ਨਾ ਹੋਏ ਜਾਂ ਫਿਰ ਘੱਟ ਅੰਕ ਲੈਣ ਵਾਲੇ ਵਿਿਦਆਰਥੀ ਹੁਣ ਦੁਬਾਰਾ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਾਈ ਪੂਰੀ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਅਜਿਹੇ ਵਿਿਦਆਰਥੀ 28 ਮਾਰਚ 2018 ਤੱਕ 35,000 ਰੁਪਏ ਭਰ ਕੇ ਕੋਰਸ ਦੇ ਰਹਿੰਦੇ ਰੀ-ਅਪੀਅਰ ਪਰਚੇ ਤੇ ਅੰਕਾਂ ਵਿੱਚ ਵਾਧੇ ਲਈ ਪ੍ਰੀਖਿਆ ਦੇ ਸਕਦੇ ਹਨ। ਇਸ ਸਬੰਧੀ ਪ੍ਰੋਗਰਾਮ ਜਾਰੀ ਕਰਦਿਆਂ ਡਾ. ਬੱਤਰਾ ਨੇ ਕਿਹਾ ਕਿ ਇਹ ਪ੍ਰੀਖਿਆ ਲੈਣ ਲਈ ਪ੍ਰੀਖਿਆ ਕੇਂਦਰ ਕੇਵਲ ਹੈੱਡ ਕੁਆਰਟਰ ਹੀ ਹੋਣਗੇ। ਇਸ ਸਬੰਧੀ ਪਾਠਕ੍ਰਮ (ਸਾਲਾਨਾ ਲਈ) ਸਾਲਾਨਾ ਪ੍ਰੀਖਿਆਵਾਂ ਦੀਆਂ ਅੰਤਿਮ ਪ੍ਰੀਖਿਆਵਾਂ ਵਾਲਾ ਹੀ ਹੋਵੇਗਾ। ਜੋ ਲੋਕ ਸਮੈਸਟਰ ਦੇ ਪੇਪਰ ਦੇਣਗੇ ਤਾਂ ਉਹ ਮੌਜੂਦਾ ਸਮੈਸਟਰ ਪ੍ਰੀਖਿਆ ਅਨੁਸਾਰ ਹੀ ਹੋਵੇਗਾ। ਡਾ. ਬੱਤਰਾ ਨੇ ਦੱਸਿਆ ਕਿ ਇਹ ਪ੍ਰੀਖਿਆ ਦੇਣ ਲਈ ਉਹੀ ਵਿਿਦਆਰਥੀ ਯੋਗ ਹੋਣਗੇ ਜਿਨ੍ਹਾਂ ਦੇ ਸਾਰੇ ਵਿਸ਼ੇਸ਼ ਮੌਕੇ ਅਤੇ ਸਮਾਂ ਸੀਮਾ ਖ਼ਤਮ ਹੋ ਚੁੱਕੀ ਹੈ।
ਯੂਨੀਵਰਸਿਟੀ ਵੱਲੋਂ ਵਾਤਾਵਰਨ ਦਾ ਵਿਸ਼ਾ ਪਾਸ ਕਰਨ ਦੇ ਚਾਹਵਾਨ ਵਿਿਦਆਰਥੀ ਇਹ ਯੋਗਤਾ ਪਰਚਾ ਪਾਸ ਕਰਨ ਲਈ ਪ੍ਰੀਖਿਆ ਫ਼ੀਸ ਨਾਲ ਇੱਕ ਹਜ਼ਾਰ ਰੁਪਏ ਵਿਸ਼ੇਸ਼ ਭਰਵਾ ਕੇ ਇਹ ਪ੍ਰੀਖਿਆ ਦੇ ਸਕਣਗੇ। ਇਸ ਉਪਰੰਤ ਪ੍ਰੀਖਿਆਰਥੀਆਂ ਨੂੰ ਡਿਗਰੀ ਜਾਰੀ ਹੋ ਸਕੇਗੀ। ਇਸ ਲਈ ਵੀ ਪ੍ਰੀਖਿਆ ਫਾਰਮ ਬਣਦੀ ਫ਼ੀਸ ਸਮੇਤ 28 ਮਾਰਚ ਤੱਕ ਯੂਨੀਵਰਸਿਟੀ ’ਚ ਦਿੱਤੇ ਜਾ ਸਕਦੇ ਹਨ।