ਸਿਡਨੀ ( 8 ਅਗਸਤ 2014): ਸਿੱਖ ਰਾਜ ਦੇ ਬੇਤਾਜ਼ ਬਾਦਸ਼ਾਹ ਮਹਾਂਰਾਜਾ ਰਣਜੀਤ ਸਿੰਘ ਦੇ ਸਪੁੱਤਰ ਅਤੇ ਸਿੱਖਾਂ ਦੇ ਅੰਤਮਿ ਬਾਦਸ਼ਾਹ ਮਹਾਰਾਜਾ ਦਲੀਪ ਸਿੰਗ ‘ਤੇ ਹਾਲੀਵੁੱਡ ਵਿੱਚ ਵੱਡੇ ਬਜ਼ਟ ਦੀ ਫਿਲਮ ਬਣ ਰਹੀ ਹੈ । ਇਹ ਪਹਿਲਾ ਮੌਕਾ ਹੈ ਕਿ ਸਿੱਖ ਕੌਮ ਨਾਲ ਸਬੰਧਿਤ ਕਿਸੇ ਸ਼ਖ਼ਸ਼ੀਅਤ ‘ਤੇ ਹਾਲੀਵੱਡ ਨੇ ਇੰਨੇ ਵੱਡੇ ਬਜ਼ਟ ਦੀ ਫਿਲਮ ਬਣਾਉਣ ਦਾ ਇਹ ਪਹਿਲਾਂ ਮੌਕਾ ਹੈ।

ਹਾਲੀਵੱਡ ਦੇ ਪ੍ਰਸਿੱਧ ਫਿਲਮ ਨਿਰਮਾਤਾ ਸਟੀਵ ਮੈਕਕਿਊਨ ਸਿੱਖਾਂ ਦੇ ਇਸ ਅੰਤਮਿ ਬਾਦਸ਼ਾਹ ਦੇ ਦੁਖਦਾਈ ਜੀਵਨ ‘ਤੇ ਅਧਾਰਿਤ ਫਿਲਮ “ਦੀ ਬਲੈਕ ਪ੍ਰਿੰਸ” ਬਣਾਉਣ ਜਾ ਰਹੇ ਹਨ।ਲੱਗਭੱਗ 50 ਲੱਖ ਡਾਲਰ ਦੀ ਲਾਗਤ ਵਾਲੀ ਇਹ ਫਿਲਮ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਤਿਆਰ ਹੋਵੇਗੀ।
ਪੰਜਾਬੀ ਗੀਤਾਂ ਨੂੰ ਸੂਫੀਆਨਾ ਅੰਦਾਜ਼ ‘ਚ ਗਾਉਣ ਵਾਲੇ ਨਾਮਵਰ ਪੰਜਾਬੀ ਗਾਇਕ ਸਤਿੰਦਰ ਸਰਤਾਜ ਹੁਣ ਫਿਲਮੀ ਹੀਰੋ ਬਣਨ ਜਾ ਰਹੇ ਹਨ। ਉਹ ਪੰਜਾਬ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦਾ ਰੋਲ ਕਰਦਿਆਂ ‘ਦਿ ਬਲੈਕ ਪ੍ਰਿੰਸ’ ਨਾਂ ਦੀ ਫਿਲਮ ਵਿੱਚ ਪਰਦੇ ਉੱਤੇ ਆਉਣਗੇ।
ਇਹ ਪ੍ਰਗਟਾਵਾ ਸਤਿੰਦਰ ਸਰਤਾਜ ਨੇ ਆਪ ਹੀ ਇੱਥੇ ਪੱਤਰਕਾਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕੀਤਾ। ਉਹ ਇੱਥੇ ਆਪਣੇ ਗਾਇਕੀ ਦੇ ਸ਼ੋਅ ਸਬੰਧੀ ਆਏ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਹ ਲੱਖ ਡਾਲਰ ਦੀ ਲਾਗਤ ਨਾਲ ਬਣਨ ਵਾਲੀ ਇਸ ਫਿਲਮ ਦਾ ਨਿਰਮਾਣ ਹਾਲੀਵੁੱਡ ਦੇ ਨਿਰਮਾਤਾ ਸਟੀਵ ਮੈਕਕਿਊਨ ਕਰਨਗੇ। ਇਸ ਨਿਰਮਾਤਾ ਦੀ ਫਿਲਮ ’12 ਯੀਅਰ ਏ ਸਲੇਵ’ ਨੂੰ ਸਾਲ 2013 ਦਾ ਆਸਕਰ ਐਵਾਰਡ ਮਿਲਿਆ ਸੀ।
ਮਹਾਰਾਜਾ ਦਲੀਪ ਸਿੰਘ ਦੇ ਆਧਾਰਤ ਬਣਨ ਵਾਲੀ ਫਿਲਮ ਦੀ ਸ਼ੂਟਿੰਗ ਸਤੰਬਰ ਮਹੀਨੇ ‘ਚ ਇੰਗਲੈਂਡ ਤੇ ਪੰਜਾਬ ਵਿੱਚ ਹੋਵੇਗੀ। ਪੰਜਾਬੀ ਤੋਂ ਇਲਾਵਾ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਇਹ ਫਿਲਮ ‘ਡੱਬ’ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਉਹ ਫਿਲਮੀ ਕਿਰਦਾਰ ਨੂੰ ਬਿਹਤਰ ਢੰਗ ਨਾਲ ਨਿਭਾਉਣ ਲਈ ਅੰਗਰੇਜ਼ੀ ਭਾਸ਼ਾ ਦਾ ਚੰਗੀ ਤਰ੍ਹਾਂ ਨਾਲ ਉਚਾਰਣ ਤੇ ਅਭਿਆਸ ਦੀ ਮੁੱਢਲੀ ਟਰੇਨਿੰਗ ਲੈ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਫਿਲਮ ਮਹਾਰਾਜਾ ਦਲੀਪ ਸਿੰਘ ਦੇ ਪਰਵਾਸੀ ਜੀਵਨ ਤੇ ਪੰਜਾਬ ਰਾਜ ਤੋਂ ਇਲਾਵਾ ਅੰਗਰੇਜ਼ੀ ਸਾਸ਼ਨ ਦੇ ਕਪਟ ਦੇ ਕਈ ਨਵੇਂ ਪਹਿਲੂਆਂ ਨੂੰ ਪੇਸ਼ ਕਰੇਗੀ। ਪੰਜਾਬ, ਖਾਸਕਰ ਸਿੱਖ ਹਲਕੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਿੱਖ ਰਾਜ ਦੇ ਆਖਰੀ ਮਹਾਰਾਜੇ ਦਲੀਪ ਸਿੰਘ ਪ੍ਰਤੀ ਅਥਾਹ ਮੋਹ ਤੇ ਸਨੇਹ ਰੱਖਦੇ ਹਨ।