ਚੰਡੀਗੜ੍ਹ: ਅਵਰੀਤ ਸਿੰਘ ਵਲੋਂ ਨਿਰਦੇਸ਼ਤ, ਛੋਟੀ ਫਿਲਮ ਸਵਾਯਾ, ਜੋ ਕਿ ਕਹਾਣੀ ਹੈ ਕਿ ਕਿਵੇਂ ਸਿੱਖ ਔਖੇ ਵੇਲੇ ਵੀ ਚੜ੍ਹਦੀ ਕਲਾ ਵਿਚ ਰਹਿੰਦੇ ਹਨ, ਬਿਖੜੇ ਸਮੇਂ ਵੀ ਸਿੱਖ ਆਪਣੇ ਗੁਰੂ ਦੀਆਂ ਸਿਖਿਆਵਾਂ ਅਤੇ ਕਦਰਾਂ ਕੀਮਤਾਂ ਦਾ ਪੱਲਾ ਨਹੀਂ ਛੱਡਦੇ। “ਅਕਾਲਪੁਰਖ” ਨੇ ਜੋ ਪੰਥ ‘ਤੇ ਬਖਸ਼ਿਸ਼ ਕੀਤੀ ਹੈ ਉਸਦਾ “ਸ਼ੁਕਰਾਨਾ” ਕਰਦੇ ਹਨ।
ਇਹ ਸਿਖਾਉਂਦੀ ਹੈ ਕਿ ਕਿਵੇਂ ਹਿੰਮਤ ਅਤੇ ਕੁਰਬਾਨੀ ਨਾਲ ਬੰਦਾ ਕਿਸੇ ਵੀ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰ ਸਕਦਾ ਹੈ।
ਇਹ ਫਿਲਮ ਸਿਖਨੈਟ ਆਨ ਲਾਈਨ ਯੂਥ ਫਿਲਮ ਫੈਸਟੀਵਲ ਦੇ ਮੁਕਾਬਲੇ ਵਿਚ ਹੈ।