Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਮੁੱਖ ਸਕੱਤਰ ਦੀ ਕੋਠੀ ਦਾ ਕਿਰਾਇਆ ਵੀ ਦੇਣ ਲੱਗੀ ਸ਼੍ਰੋਮਣੀ ਕਮੇਟੀ

ਮੁੱਖ ਸਕੱਤਰ ਦੀ ਕੋਠੀ ਦਾ ਕਿਰਾਇਆ ਵੀ ਦੇਣ ਲੱਗੀ ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ: ਸਿੱਖ ਸੰਸਥਾਵਾਂ ‘ਤੇ ਸਿਆਸੀ ਅਜ਼ਾਰੇਦਾਰੀ ਇਸ ਕਦਰ ਸਿਰ ਚੜ੍ਹ ਗਈ ਹੈ ਕਿ ਰਾਜਨੀਤਿਕ ਪ੍ਰਭਾਵ ਕਾਰਨ ਨਾ ਕੇਵਲ ਅਸੂਲਾਂ ਤੋਂ ਪਰ੍ਹੇ ਨਿਯੁਕਤੀਆਂ ਹੋ ਰਹੀਆਂ ਹਨ ਬਲਕਿ ਗੁਰੂ ਦੀ ਗੋਲਕ ਨੂੰ ਵੀ ਨਿੱਜੀ ਹਿਤਾਂ ਲਈ ਜਬਰੀ ਵਰਤਿਆ ਜਾ ਰਿਹਾ ਹੈ। ਅਜਿਹੀ ਹੀ ਇਕ ਮਿਸਾਲ ਬੀਤੇ ਸਮੇਂ ‘ਚ ਸਿੱਖ ਸੰਗਤ ਦੀ ਵਿਰੋਧਤਾ ਦੇ ਬਾਵਜੂਦ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦੇ ਤਿੰਨ ਲੱਖ ਰੁਪਏ ਪ੍ਰਤੀ ਮਹੀਨੇ ‘ਤੇ ਨਿਯੁਕਤ ਕੀਤੇ ਮੁੱਖ ਸਕੱਤਰ ਹਰਚਰਨ ਸਿੰਘ ਲਈ ਹੁਣ ‘ਪ੍ਰਬੰਧਕਾਂ’ ਵੱਲੋਂ ਲੁਕਵੇਂ ਢੰਗ ਨਾਲ ਕੀਤੀ ਜਾ ਰਹੀਆਂ ਹੋਰ ਮਿਹਰਬਾਨੀਆਂ ਨਾਲ ਸਾਹਮਣੇ ਆਈ ਹੈ।

harcharan singh and teja singh samundary hall
ਸ਼੍ਰੋਮਣੀ ਕਮੇਟੀ ਸਕੱਤਰ ਹਰਚਰਨ ਸਿੰਘ, ਸ਼੍ਰੋਮਣੀ ਕਮੇਟੀ ਦਾ ਦਫਤਰ; ਤੇਜਾ ਸਿੰਘ ਸਮੁੰਦਰੀ ਹਾਲ

ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਸਕੱਤਰ ਵੱਲੋਂ ਕਿਰਾਏ ‘ਤੇ ਲਈ ਕੋਠੀ ਦਾ ਕਿਰਾਇਆ ਵੀ ਹੁਣ ਸ਼੍ਰੋਮਣੀ ਕਮੇਟੀ ਗੋਲਕ ‘ਚੋਂ ਤਾਰੇਗੀ। ਕੁਝ ਮਹੀਨੇ ਪਹਿਲਾਂ ਵੀ ਅਜਿਹੀ ਚਰਚਾ ਉੱਠਣ ਮਗਰੋਂ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਇਸ ਨੂੰ ਨਕਾਰ ਦਿੱਤਾ ਸੀ ਪਰ ਹੁਣ ਪਤਾ ਨਹੀਂ ਕਿਸ ‘ਘੁਰਕੀ’ ਦੇ ਡਰ ਕਾਰਨ ਅੰਦਰਖਾਤੇ ਹੀ ਇਸ ਨੂੰ ਪ੍ਰਵਾਨਗੀ ਦਿੰਦਿਆਂ, ਬੀਤੇ ਦਿਨੀਂ ਗੁਰਦੁਆਰਾ ਦੇਗਸਰ ਕਟਾਣਾ ਵਿਖੇ ਹੋਈ ਬੈਠਕ ‘ਚ ਚੁੱਪਚਾਪ ਮਾਨਤਾ ਦੇ ਦਿੱਤੀ ਗਈ, ਜੋ ਕਿ ਇਕੱਤਰਤਾ ਦੇ ਏਜੰਡੇ ਦੀ 186 ਮਦ ਵਜੋਂ ਦਰਜ ਹੈ।

ਰਿਕਾਰਡ ‘ਚ ਦਰਜ ਜਾਣਕਾਰੀ ਅਨੁਸਾਰ ਇਸ ਸਬੰਧੀ 31 ਮਾਰਚ ਨੂੰ ਸਿਫਾਰਸ਼ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਹੈ, ਜਦਕਿ ਪ੍ਰਵਾਨਗੀ ਦੀ ਪੁਸ਼ਟੀ ਪੱਤਿ੍ਕਾ ਨੰਬਰ-351 ਮਿਤੀ 16 ਅਪ੍ਰੈਲ 2016 ਨੂੰ ਕੀਤੀ ਗਈ ਹੈ। ਇਸ ਮਾਮਲੇ ‘ਚ ਵੱਡੀ ਹੈਰਾਨੀ ਇਹ ਹੈ ਕਿ ਸਥਾਨਕ ਰਣਜੀਤ ਐਵੀਨਿਊ ‘ਚ ਸੀ ਬਲਾਕ ਦੀ ਕੋਠੀ ਨੰਬਰ- 2331 ਦਾ 45000 ਰੁਪਏ ਪ੍ਰਤੀ ਮਹੀਨਾ ਕਿਰਾਇਆ ਹੁਣ ਤੋਂ ਹੀ ਨਹੀਂ ਬਲਕਿ 1 ਅਕਤੂਬਰ, 2015 ਤੋਂ ਜ਼ਮਾਨਤਨਾਮੇ ਸਮੇਤ ਗੁਰੂ ਦੀ ਗੋਲਕ ‘ਚੋਂ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।

ਸ਼੍ਰੋਮਣੀ ਕਮੇਟੀ ਦੀ ਮੁੱਖ ਸਕੱਤਰ ਲਈ ਵਿਸ਼ੇਸ਼ ਫਰਾਖਦਿਲੀ ਇਥੇ ਹੀ ਸਮਾਪਤ ਨਹੀਂ ਹੋਈ, ਸਗੋਂ ਉਨ੍ਹਾਂ ਦਾ ਅਹੁਦਾ ਬਚਾਉਣ ਲਈ ਲੋੜੀਂਦੀ ਅਦਾਲਤੀ ਪ੍ਰਕਿਰਿਆ ‘ਚ ਮਹਿੰਗੇ ਵਕੀਲਾਂ ਦੀ ਨਿੱਜੀ ਫੀਸ ਦਾ ਭਾਰ ਵੀ ਸੰਗਤ ਦੇ ਪੈਸਿਆਂ ‘ਤੇ ਪਾਇਆ ਜਾਵੇਗਾ। ਮੁੱਖ ਸਕੱਤਰ ਦੀ ਨਿਯਮਾਂ ਤੋਂ ਪਰੇ ਹੋਈ ਨਿਯੁੱਕਤੀ ਖਿਲਾਫ਼ ਸ: ਬਲਵਿੰਦਰ ਸਿੰਘ ਵੱਲੋਂ ਉੱਚ ਅਦਾਲਤ ‘ਚ ਪਾਈ ਸਿਵਲ ਰਿੱਟ ਪਟੀਸ਼ਨ ਵਿਰੁੱਧ ਲੜਣ ਲਈ ਮੁੱਖ ਸਕੱਤਰ ਦੇ ਪੈਰੋਕਾਰ ਵਕੀਲ ਦੀ ਫ਼ੀਸ ਲਈ ਢਾਈ ਲੱਖ ਰੁਪਏ ਵੀ ਸ਼੍ਰੋਮਣੀ ਕਮੇਟੀ ਨੇ ਪ੍ਰਵਾਨ ਕੀਤੇ ਹਨ। ਇਹ ਸੂਚਨਾ ਅੰਤਿ੍ੰਗ ਕਮੇਟੀ ਦੇ ਏਜੰਡਿਆਂ ‘ਚ 17 ਨੰਬਰ ਮਦ ਵਜੋਂ ਸ਼ਾਮਿਲ ਹੈ ਙ ਮੁੱਖ ਸਕੱਤਰ ਦੀ ਨਿਯੁਕਤੀ ਸਬੰਧੀ ਸੰਵਿਧਾਨਕ ਨੁਕਤੇ ਘੋਖੀਏ ਤਾਂ ਗੁਰਦੁਆਰਾ ਐਕਟ ‘ਚ ਅਜਿਹਾ ਕੋਈ ਅਹੁਦਾ ਨਹੀਂ ਹੈ।

ਇਤਿਹਾਸਕ ਤੱਥਾਂ ਅਨੁਸਾਰ 1927 ‘ਚ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਨੇ ਸਕੱਤਰ ਦੇ ਇਕ ਅਹੁਦੇ ਨੂੰ ਮਾਨਤਾ ਦਿੱਤੀ ਸੀ ਅਤੇ 1955 ‘ਚ ਪੈਪਸੂ ਤੇ ਪੰਜਾਬ ਦੇ ਰਲੇਵੇਂ ਮਗਰੋਂ 2 ਸਕੱਤਰ ਬਣ ਗਏ। ਗੁਰਦੁਆਰਾ ਐਕਟ 1925 ਦੀ ਨਿਯਮਾਂਵਲੀ ‘ਚ ਧਾਰਾ 130-1 ਅਤੇ 132-1 ਅਨੁਸਾਰ ਸ਼੍ਰੋਮਣੀ ਕਮੇਟੀ ਨੂੰ ਪ੍ਰਬੰਧ ਸਕੀਮ, ਨਿਯਮ-ਉਪਨਿਯਮ ਤੇ ਸੇਵਾ ਨਿਯਮ ਬਣਾਉਣ ਦਾ ਅਧਿਕਾਰ ਹੈ ਪਰ ਇਨ੍ਹਾਂ ਨੂੰ ਲਾਗੂ ਕਰਨ ਲਈ ਸਰਕਾਰ ਤੋਂ ਪ੍ਰਵਾਨਗੀ ਲੈਣੀ ਲਾਜ਼ਮੀ ਹੈ। ਐਕਟ ਦੇ ਨਿਯਮ 41 ਅਤੇ 44 ਅਨੁਸਾਰ ਪ੍ਰਬੰਧ ਚਲਾਉਣ ਲਈ ਪ੍ਰਧਾਨ ਅਤੇ ਸਕੱਤਰ ਦੀ ਪਦਵੀ ਤਾਂ ਰੱਖੀ ਗਈ ਹੈ ਪਰ ਮੁੱਖ ਸਕੱਤਰ ਦਾ ਅਹੁਦਾ ਕਿਤੇ ਦਰਜ ਨਹੀਂ ਙ ਸਕੱਤਰ ਦੀ ਨਿਯੁਕਤੀ ਤਨਖਾਹਦਾਰ ਮੁਲਾਜ਼ਮ ਵਜੋਂ ਦਰਜ ਗ੍ਰੇਡਾਂ ਅਨੁਸਾਰ ਹੋ ਸਕਦੀ ਹੈ ਅਤੇ ਮੌਜੂਦਾ ਗ੍ਰੇਡਾਂ ਸਬੰਧੀ ਨਿਯਮ 18, 19, 20 ਤਹਿਤ ਘੱਟੋ-ਘੱਟ 25375 ਤੋਂ ਵੱਧ ਤੋਂ ਵੱਧ 48250 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾ ਸਕਦੀ ਹੈ ਪਰ 3 ਲੱਖ ਮਹੀਨਾ ਕਿਸ ਨਿਯਮ ਤਹਿਤ ਹੈ ਇਸ ਦਾ ਜਵਾਬ ਕਿਸੇ ਕੋਲ ਨਹੀਂ। ਨਿਯਮਾਂ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ, ਕਰਮਚਾਰੀ ਦੀ ਸੇਵਾ ਮੁਕਤੀ ਉਮਰ ਸੀਮਾ 58 ਸਾਲ ਹੈ ਪਰ 73 ਸਾਲਾ ਸੇਵਾ ਮੁਕਤ ਬੈਂਕ ਅਧਿਕਾਰੀ ਨੂੰ ਕਿਸ ਨਿਯਮ ਤਹਿਤ ਮੁੱਖ ਸਕੱਤਰ ਬਣਾਇਆ ਗਿਆ, ਇਹ ਸਮਝ ਤੋਂ ਪਰੇ ਹੈ।

ਜ਼ਿਕਰਯੋਗ ਹੈ ਕਿ 2003 ‘ਚ ਸ਼੍ਰੋਮਣੀ ਕਮੇਟੀ ਵਲੋਂ 58 ਸਾਲ ਤੋਂ ਵਧੇਰੇ ਉਮਰ ਦੇ ਕਰਮਚਾਰੀ ਨਾ ਰੱਖਣ ਸਬੰਧੀ ਪਾਏ ਮਤੇ ਤਹਿਤ ਉਸ ਸਮੇਂ 64 ਸਾਲਾ ਮਨਜੀਤ ਸਿੰਘ ਕਲਕੱਤਾ ਸਮੇਤ 30 ਦੇ ਕਰੀਬ ਅਧਿਕਾਰੀ, ਕਰਮਚਾਰੀ ਫਾਰਗ ਕਰ ਦਿੱਤੇ ਗਏ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਰੀ ਵਿਚ ਕੰਟੇਨਰ ਰਾਹੀਂ ਭੇਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਮਸਲਾ ਹੋਰ ਗੰਭੀਰ ਹੋ ਗਿਆ ਹੈ। ਨਵੀਆਂ ਉਲੰਘਣਾਵਾਂ ਸਾਹਮਣੇ ਆਉਣ ਤੋਂ ਬਾਅਦ ਸੰਗਤਾਂ ਵਿੱਚ ਰੋਹ ਵਧਿਆ
ਲੰਘੇ ਜੂਨ ਮਹੀਨੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ, 132 ਸਟਰੀਟ, ਸਰੀ ਦੇ ਪ੍ਰਬੰਧਕਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 225 ਪਾਵਨ ਸਰੂਪ ਕੰਟੇਨਰ ਰਾਹੀਂ ਮੰਗਵਾਏ ਗਏ ਸਨ। ਇਸ
ਪੰਜਾਬ ਸਰਕਾਰ ਨੇ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026’ ਸਬੰਧੀ ਤਾਲਮੇਲ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਬੇਅਦਬੀ ਵਿਰੁੱਧ (ਸੋਧ) ਐਕਟ ਨਾਲ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੁਖਮਨੀ ਸਾਹਿਬ ਦੇ ਪਾਠ, ਵਿਚਾਰ-ਚਰਚਾ ਅਤੇ ਅਰਦਾਸ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਬੰਦੀ ਸਿੰਘਾਂ ਦੀ ਲੰਬੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: