Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਰਤ ਬੰਦ ਪੂਰਾ ਅਸਰਦਾਰ; ਪੰਜਾਬ ਦੇ ਵੱਡੇ ਸ਼ਹਿਰ ਮੁਕੰਮਲ ਬੰਦ

ਭਾਰਤ ਬੰਦ ਪੂਰਾ ਅਸਰਦਾਰ; ਪੰਜਾਬ ਦੇ ਵੱਡੇ ਸ਼ਹਿਰ ਮੁਕੰਮਲ ਬੰਦ

ਚੰਡੀਗੜ੍ਹ: ਐਸ.ਸੀ/ਐਸ.ਟੀ ਕਾਨੂੰਨ ਵਿਚ ਕੀਤੀਆਂ ਜਾ ਰਹੀਆਂ ਤਰਮੀਮਾਂ ਦੇ ਵਿਰੋਧ ਵਿਚ ਅੱਜ ਭਾਰਤ ਬੰਦ ਦੇ ਸੱਦੇ ਦਾ ਅਸਰ ਪੂਰੇ ਭਾਰਤ ਵਿਚ ਦੇਖਣ ਨੂੰ ਮਿਲਿਆ ਤੇ ਇਸ ਦੌਰਾਨ ਮੱਧ ਪ੍ਰਦੇਸ਼ ਵਿਚ ਹੋਏ ਹਿੰਸਕ ਪ੍ਰਦਰਸ਼ਨਾਂ ਦੌਰਾਨ ਪੁਲਿਸ ਗੋਲੀਬਾਰੀ ਵਿਚ 4 ਲੋਕਾਂ ਦੀ ਮੌਤ ਅਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪ੍ਰਦਰਸ਼ਨ ਹਿੰਸਕ ਹੋਣ ਤੋਂ ਬਾਅਦ ਮੱਧ ਪ੍ਰਦੇਸ਼ ਦੇ ਤਿੰਨ ਜ਼ਿਲ੍ਹਿਆਂ ਵਿਚ ਕਰਫਿਊ ਲਾ ਦਿੱਤਾ ਗਿਆ।

ਇਸ ਤੋਂ ਇਲਾਵਾ ਰਾਜਸਥਾਨ, ਉਤਰ ਪ੍ਰਦੇਸ਼, ਬਿਹਾਰ ਅਤੇ ਪੰਜਾਬ ਵਿਚ ਵੀ ਕੁਝ ਥਾਵਾਂ ‘ਤੇ ਹਿੰਸਾ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਭਾਰਤ ਦੇ ਵੱਖ-ਵੱਖ ਹਿਸਿਆਂ ਵਿਚ ਪ੍ਰਦਰਸ਼ਨਕਾਰੀਆਂ ਵਲੋਂ ਰੇਲ ਗੱਡੀਆਂ ਵੀ ਰੋਕੀਆਂ ਗਈਆਂ ਤੇ ਕੌਮੀ ਰਾਜਮਾਰਗਾਂ ਨੂੰ ਵੀ ਜਾਮ ਕੀਤਾ ਗਿਆ।

ਪੰਜਾਬ ਵਿਚ ਜਲੰਧਰ, ਹੁਸ਼ਿਆਰਪੁਰ, ਰੋਪੜ, ਬਠਿੰਡਾ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿਚ ਵੱਡੇ ਪ੍ਰਦਰਸ਼ਨ ਹੋਏ ਤੇ ਪੰਜਾਬ ਦੇ ਵੱਡੇ ਸ਼ਹਿਰ ਲਗਭਗ ਮੁਕੰਮਲ ਬੰਦ ਰਹੇ।

ਗੌਰਤਲਬ ਹੈ ਕਿ 20 ਮਾਰਚ ਨੂੰ ਭਾਰਤ ਦੀ ਸੁਪਰੀਮ ਕੋਰਟ ਨੇ ਇਕ ਫੈਂਸਲਾ ਸੁਣਾਉਂਦਿਆਂ ਐਸ.ਸੀ/ਐਸ.ਟੀ ਐਕਟ ਵਿਚ ਇਸ ਗੱਲ ਨੂੰ ਅਧਾਰ ਬਣਾ ਕੇ ਕੁਝ ਤਰਮੀਮਾਂ ਕਰਨ ਦੀ ਗੱਲ ਕਹੀ ਸੀ ਕਿ ਇਸ ਐਕਟ ਦੀਆਂ ਮੱਦਾਂ ਨੂੰ ਬੇਕਸੂਰ ਲੋਕਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਲਈ ਵਰਤਿਆ ਜਾ ਸਕਦਾ ਹੈ।

ਇਸ ਫੈਂਸਲੇ ਦਾ ਭਾਰਤ ਦੇ ਦਲਿਤ ਕਹੇ ਜਾਂਦੇ ਵਰਗ ਵਲੋਂ ਵੱਡਾ ਵਿਰੋਧ ਕੀਤਾ ਗਿਆ ਸੀ ਤੇ ਦਲਿਤ ਸਮਾਜ ਦਾ ਕਹਿਣਾ ਹੈ ਕਿ ਇਸ ਤਰਮੀਮ ਨਾਲ ਦਲਿਤਾਂ ਖਿਲਾਫ ਹੁੰਦੇ ਜੁਲਮਾਂ ਵਿਚ ਹੋਰ ਵਾਧਾ ਹੋਵੇਗਾ।

ਪੰਜਾਬ ਵਿਚ ਬੰਦ ਦੀ ਸਥਿਤੀ:

ਪਠਾਨਕੋਟ:
ਦਲਿਤ ਭਾਈਚਾਰੇ ਵੱਲੋਂ ਭਾਰਤ ਬੰਦ ਦੇ ਸੱਦੇ ‘ਤੇ ਪਠਾਨਕੋਟ ਪੂਰੀ ਤਰਾਂ ਬੰਦ ਰਿਹਾ। ਇਸ ਦੌਰਾਨ ਮਾਮੂਨ ਵਿਖੇ ਦੁਕਾਨਦਾਰਾਂ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀਆਂ ਦੁਕਾਨਾਂ ਜਬਰੀ ਬੰਦ ਕਰਵਾਉਣ ਤੇ ਲੁੱਟਣ ਦੀ ਕੋਸ਼ਿਸ਼ ਕੀਤੀ। ਖ਼ਬਰ ਲਿਖੇ ਜਾਣ ਤੱਕ ਸਥਿਤੀ ਤਣਾਅਪੂਰਨ ਬਣੀ ਹੋਈ ਸੀ।

ਲਾਹੌਰ-ਦਿੱਲੀ ਬਸ ਅਟਾਰੀ ਰੋਕੀ:
ਦਲਿਤ ਭਾਈਚਾਰੇ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਦੇ ਚੱਲਦਿਆਂ ਲਾਹੌਰ ਤੋਂ ਦਿੱਲੀ ਜਾਣ ਵਾਲੀ ਬੱਸ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਟਾਰੀ ਵਿਖੇ ਹੌ ਰੋਕ ਦਿੱਤਾ ਗਿਆ ਹੈ। ਇਸ ਦੌਰਾਨ ਬੰਦ ਸ਼ਾਂਤੀਪੂਰਵਕ ਚੱਲ ਰਿਹਾ ਹੈ।

ਟਾਂਡਾ ‘ਚ ਰੇਲ ਰੋਕੀ:
ਪਠਾਨਕੋਟ ਮਾਰਗ ‘ਤੇ ਟਾਂਡਾ ‘ਚ 11 ਵਜੇ ਦੇ ਕਰੀਬ ਦਲਿਤ ਜਥੇਬੰਦੀਆਂ ਨੇ ਸਟੇਸ਼ਨ ‘ਤੇ ਆ ਕੇ ਸਿਆਲਦਾ ਐਕਸਪ੍ਰੈਸ ਟਰੇਨ ਤੇ ਡੀ.ਐੱਮ.ਯੂ ਟ੍ਰੇਨਾਂ ਰੋਕ ਦਿੱਤੀਆਂ ਜਿਸ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਰਨਾਲ ਵਿਖੇ ਜਰਨੈਲੀ ਸੜਕ ‘ਤੇ ਆਵਾਜ਼ਾਈ ਠੱਪ ਕੀਤੀ::
ਐੱਸ.ਸੀ, ਐੱਸ.ਟੀ ਐਕਟ ਵਿਚ ਕੀਤੀ ਸੋਧ ਖ਼ਿਲਾਫ਼ ਹਜ਼ਾਰਾਂ ਦੀ ਗਿਣਤੀ ਵਿਚ ਦਲਿਤ ਭਾਈਚਾਰੇ ਦੇ ਲੋਕਾਂ ਵੱਲੋਂ ਕਰਨਾਲ ਵਿਖੇ ਜਰਨੈਲੀ ਸੜਕ ‘ਤੇ ਜਾਮ ਲਾ ਕੇ ਧਰਨਾ ਦਿੱਤਾ ਗਿਆ। ਇਸ ਮੌਕੇ ‘ਚ ਡਿਪਟੀ ਕਮਿਸ਼ਨਰ ਸਮੇਤ ਭਾਰੀ ਪੁਲਿਸ ਫੋਰਸ ਮੌਜੂਦ ਸੀ।

 

ਅਜਨਾਲਾ ਮੁਕੰਮਲ ਬੰਦ:
ਮਾਣਯੋਗ ਸੁਪਰੀਮ ਕੋਰਟ ਵੱਲੋਂ ਐਸ.ਸੀ/ਐਸ.ਟੀ ਐਕਟ ਸੰਬੰਧੀ ਦਿੱਤੇ ਫੈਸਲੇ ਤੋਂ ਬਾਅਦ ਦਲਿਤ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਦੌਰਾਨ ਅੱਜ ਅਜਨਾਲਾ ਸਮੇਤ ਨੇੜਲੇ ਸਾਰੇ ਕਸਬੇ ਮੁਕੰਮਲ ਤੌਰ ਤੇ ਬੰਦ ਰਹੇ। ਦਲਿਤ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖਿਲਾਫ ਸ਼ਹਿਰ ਦੇ ਮੁੱਖ ਚੋੰਕ ‘ਚ ਧਰਨਾਂ ਲਗਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ।

ਮਲੇਰਕੋਟਲਾ ਵਿਖੇ ਸਿਨੇਮਾ ਵਿਚ ਭੰਨ ਤੋੜ:
ਦਲਿਤ ਭਾਈਚਾਰੇ ਦੇ ਬੰਦ ਦੌਰਾਨ ਮਲੇਰਕੋਟਲਾ ਵਿਖੇ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ, ਜਦੋਂ ਪ੍ਰਦਰਸ਼ਨਕਾਰੀਆਂ ਨੇ ਸਥਾਨਕ ਸਿਨੇਮਾ ਦੇ ਕਾਊਂਟਰ ਦੀ ਭੰਨਤੋੜ ਕਰ ਦਿੱਤੀ ਤੇ ਫਲੈਕਸਾਂ ਪਾੜ ਦਿੱਤੀਆਂ। ਜਿਸ ਤੋਂ ਬਾਅਦ ਪੁਲਿਸ ਨੇ ਸਥਿਤੀ ਨੂੰ ਕਾਬੂ ‘ਚ ਕੀਤਾ।

ਫਿਲੌਰ ਸ਼ਹਿਰ ਮੁਕੰਮਲ ਬੰਦ:
ਦਲਿਤ ਭਾਈਚਾਰੇ ਵੱਲੋਂ ਦਿੱਤੀ ਗਈ ਬੰਦ ਦੀ ਕਾਲ ਦੇ ਚੱਲਦਿਆਂ ਫਿਲੌਰ ਸ਼ਹਿਰ ਮੁਕੰਮਲ ਤੌਰ ‘ਤੇ ਬੰਦ ਰਿਹਾ ਹੈ। ਇਸ ਦੌਰਾਨ ਦਲਿਤ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆ ਰੋਸ ਮਾਰਚ ਵੀ ਕੱਢਿਆ ਗਿਆ।

ਬਰਨਾਲਾ ਪੂਰਨ ਤੌਰ ‘ਤੇ ਬੰਦ:
ਦਲਿਤ ਸਮਾਜ ਵਲੋਂ ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੋਧ ਦਿੱਤੇ ਗਏ ਭਾਰਤ ਬੰਦ ਦੇ ਸੱਦੇ ‘ਤੇ ਬਰਨਾਲਾ ਵਿਖੇ ਪੂਰਨ ਤੌਰ ‘ਤੇ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਦੇ ਸਾਰੇ ਬਾਜ਼ਾਰਾਂ ਦੀਆਂ ਦੁਕਾਨਾਂ ਬੰਦ ਹਨ। ਦਲਿਤ ਸਮਾਜ ਦੇ ਆਗੂਆਂ ਵਲੋਂ ਸ਼ਹਿਰ ਵਿਚ ਪ੍ਰਦਰਸ਼ਨ ਕਰ ਕੇ ਖੁੱਲ੍ਹੇ ਬੈਂਕਾਂ ਅਤੇ ਡਾਕਘਰਾਂ ਨੂੰ ਵੀ ਬੰਦ ਕਰਵਾ ਦਿੱਤਾ ਗਿਆ। ਸ਼ਹਿਰ ਦੇ ਵਾਲਮੀਕ ਚੌਕ, ਸੰਘੇੜਾ ਅਤੇ ਹੰਡਿਆਇਆ ਮੇਨ ਚੌਂਕਾਂ ਵਿਖੇ ਵੱਡੇ ਗਿਣਤੀ ਵਿਚ ਲੋਕਾਂ ਵਲੋਂ ਜਾਮ ਲਾਏ ਗਏ ਹਨ।

ਮਲਸੀਆਂ ਵਿਖੇ ਮੋਦੀ ਦਾ ਪੁਤਲਾ ਫੂਕਿਆ:
ਸੁਪਰੀਮ ਕੋਰਟ ਵੱਲੋਂ ਐੱਸ.ਸੀ, ਐੱਸ.ਟੀ ਐਕਟ ‘ਚ ਕੀਤੀ ਗਈ ਸੋਧ ਨੂੰ ਲੈ ਕੇ ਦਲਿਤ ਭਾਈਚਾਰੇ ਨੇ ਮਲਸੀਆਂ ਵਿਖੇ ਬਾਜ਼ਾਰ ਬੰਦ ਕਰਵਾ ਕੇ ਮੁੱਖ ਚੌਂਕ ‘ਤੇ ਜਾਮ ਲਗਾ ਦਿੱਤਾ। ਸਮੂਹ ਦਲਿਤ ਭਾਈਚਾਰੇ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ।

ਲੁਧਿਆਣਾ-ਬਰਨਾਲਾ ਮੁੱਖ ਮਾਰਗ ਜਾਮ ਕੀਤਾ:
ਮਹਿਲ ਕਲਾ ਵਿਖੇ ਦਲਿਤ ਭਾਈਚਾਰੇ ਦੇ ਬਹੁਤ ਗਿਣਤੀ ਲੋਕਾਂ ਵੱਲੋਂ ਵੱਖ ਵੱਖ ਸੰਘਰਸ਼ੀਲ ਜਥੇਬੰਦੀਆਂ ਦੀ ਅਗਵਾਈ ਹੇਠ ਸਥਾਨਕ ਲੁਧਿਆਣਾ-ਬਰਨਾਲਾ ਮੁੱਖ ਮਾਰਗ ਜਾਮ ਕੀਤਾ ਗਿਆ।

ਫਾਜ਼ਿਲਕਾ ਪੂਰਨ ਬੰਦ:
ਦਲਿਤ ਭਾਈਚਾਰੇ ਵਲੋਂ ਅੱਜ ਭਾਰਤ ਬੰਦ ਦੇ ਸਦੇ ਨੂੰ ਫ਼ਾਜ਼ਿਲਕਾ ਵਿਚ ਪੂਰਾ ਸਮਰਥਨ ਮਿਲਿਆ, ਜਿਸਦੇ ਤਹਿਤ ਫ਼ਾਜ਼ਿਲਕਾ ਪੂਰੀ ਤਰਹ ਨਾਲ ਬੰਦ ਰਿਹਾ ਅਤੇ ਹਜਾਰਾਂ ਦੀ ਸੰਖਿਆ ਵਿਚ ਦਲਿਤ ਸਮਾਜ ਨਾਲ ਸਬੰਧਿਤ ਲੋਕਾਂ ਵਲੋਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਦਿਆਂ ਸ਼ਹਿਰ ਵਿਚ ਰੋਸ ਮਾਰਚ ਕੱਢ ਦੀਆ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਰੇਬਾਜੀ ਕੀਤੀ ਜਾ ਰਹੀ ਹੈ । ਭਾਰਤ ਬੰਦ ਦੇ ਸੱਦੇ ਨੂੰ ਦੇਖਦਿਆਂ ਜ਼ਿਲਾ ਪ੍ਰਸ਼ਾਸ਼ਨ ਵਲੋਂ ਫ਼ਾਜ਼ਿਲਕਾ ਜ਼ਿਲੇ ਦੇ ਸਮੂਹ ਸਕੂਲ ,ਕਾਲਜ ਬੰਦ ਰੱਖੇ ਗਏ ਹਨ ਅਤੇ ਇਸ ਦੋਰਾਨ ਯਾਤਾਯਾਤ ਸੇਵਾ ਵੀ ਠੱਪ ਹੈ।

 

ਲੁਧਿਆਣਾ-ਦਿੱਲੀ ਮੁੱਖ ਸੜਕ ‘ਤੇ ਜਾਮ:
ਭਾਰਤ ਬੰਦ ਦੇ ਚੱਲਦਿਆਂ ਦਲਿਤ ਭਾਈਚਾਰੇ ਵੱਲੋਂ ਲੁਧਿਆਣਾ-ਦਿੱਲੀ ਮੁੱਖ ਸੜਕ ‘ਤੇ ਜਾਮ ਲਗਾ ਦਿੱਤਾ ਗਿਆ ਹੈ, ਜਦਕਿ ਡੁਗਰੀ, ਪੱਖੋਵਾਲ ਅਤੇ ਘੰਟਾ ਘਰ ਚੌਂਕ ਵਿਚ ਵੀ ਧਰਨੇ ਲਗਾਏ ਗਏ ਹਨ। ਪੁਲਿਸ ਕਮਿਸ਼ਨਰ ਆਰ.ਐਨ ਢੋਕੇ ਖ਼ੁਦ ਪੁਲਿਸ ਪਾਰਟੀ ਨਾਲ ਸ਼ਹਿਰ ਦਾ ਰਾਊਂਡ ਲਗਾ ਰਹੇ ਹਨ।

ਜਲੰਧਰ ਮੁਕੰਮਲ ਤੌਰ ‘ਤੇ ਬੰਦ:
ਭਾਰਤ ਬੰਦ ਦੇ ਸੱਦੇ ‘ਤੇ ਦਲਿਤ ਭਾਈਚਾਰੇ ਵੱਲੋਂ ਜਲੰਧਰ ਮੁਕੰਮਲ ਤੌਰ ‘ਤੇ ਬੰਦ ਹੈ। ਇਸ ਦੌਰਾਨ ਕੋਈ ਵੀ ਦੁਕਾਨ, ਬਾਜ਼ਾਰ ਜਾਂ ਪੈਟਰੋਲ ਪੰਪ ਨਹੀ ਖੁੱਲ੍ਹਾ। ਦਲਿਤ ਭਾਈਚਾਰੇ ਵੱਲੋਂ ਨਕੋਦਰ ਚੌਂਕ ਅਤੇ ਵਾਲਮੀਕ ਚੌਂਕ ਵਿਖੇ ਧਰਨੇ ਵੀ ਲਗਾਏ ਗਏ ਹਨ।

 

ਅੰਮ੍ਰਿਤਸਰ ਮੁਕੰਮਲ ਬੰਦ:
ਅੰਮ੍ਰਿਤਸਰ ‘ਚ ਬੰਦ ਨੂੰ ਪੂਰਨ ਸਮਰਥਨ ਮਿਲ ਰਿਹਾ ਹੈ ਤੇ ਸ਼ਹਿਰ ਦੇ ਸਾਰੇ ਬਾਜ਼ਾਰ, ਦੁਕਾਨਾਂ, ਪੈਟਰੋਲ ਪੰਪ ਬੰਦ ਪਏ ਹਨ। ਦਲਿਤ ਭਾਈਚਾਰੇ ਵੱਲੋਂ ਜੇ ਕੋਈ ਦੁਕਾਨ ਖੁੱਲ੍ਹੀ ਵੀ ਹੈ ਤਾਂ ਉਸ ਨੂੰ ਬੰਦ ਕਰਵਾਇਆ ਜਾ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: