ਲੰਡਨ (11 ਸਤੰਬਰ, 2015): ਵਿਦੇਸ਼ਾਂ ਵਿੱਚ ਆਪਣੇ ਵਿਰਸੇ, ਧਰਮ ਅਤੇ ਸਿੱਖ ਸੱਭਿਆਚਾਰ ਪ੍ਰਤੀ ਜਾਗਰੂਕ ਸੁਹਰਿਦ ਸਿੱਖਾਂ ਦਾ ਹਮੇਸ਼ਾ ਇਹੀ ਯਤਨ ਰਿਹਾ ਹੈ ਕਿ ਆਪਣੀ ਆਉਣ ਵਾਲੀ ਨਸਲ ਨੂੰ ਕਿਸੇ ਨਾ ਕਿਸੇ ਤਰਾਂ ਆਪਣੇ ਸ਼ਾਨਾਂਮੱਤੇ ਵਿਰਸੇ ਨਾਲ ਜੋੜਿਆ ਜਾਵੇ ਅਤੇ ਅਜਿਹਾ ਕਰਨ ਲਈ ਵੱਖ-ਵੱਖ ਤਰਾਂ ਦੇ ਸਾਧਨ ਅਪਨਾਏ ਜਾਂਦੇ ਹਨ।
ਸਿੱਖਾਂ ਦੀ ੳਾਉਣ ਵਾਲੀ ਪੀੜੀ ਨੂੰ ਸਿੱਖ ਕਦਰਾਂ ਕੀਮਤਾਂ ਦੇ ਅਨੁਸਾਰੀ ਬਨਾਉਣ ਲਈ ਵੁਲਵਰਹੈਂਪਟਨ ‘ਚ ਨਵਾਂ ਬ੍ਰਿਟਿਸ਼ ਸਿੱਖ ਸਕੂਲ ਖੋਲਿਆ ਗਿਆ ਹੈ, ਜਿਸ ਦੀਆਂ ਇਸ ਹਫਤੇ ਜਮਾਤਾਂ ਸ਼ੁਰੂ ਹੋਈਆਂ। ਸਕੂਲ ਦੇ ਮੁੱਖ ਅਧਿਆਪਕ ਰਮਿੰਦਰ ਸਿੰਘ ਵਿੱਜ ਨੇ ਕਿਹਾ ਹੈ ਕਿ ਸਕੂਲ ਵੁਲਵਰਹੈਂਪਟਨ ਰੋਡ ਈਸਟ ਦੇ ਪੁਰਾਣੇ ਪਾਰਕਫੀਲਡਜ਼ ਸਕੂਲ ਦੀ ਥਾਂ ਖੋਲ੍ਹਿਆ ਗਿਆ ਹੈ, ਜਿਸ ਵਿਚ 81 ਵਿਦਿਆਰਥੀ ਦਾਖਲ ਹੋਏ ਹਨ।
ਸਿੱਖ ਕਦਰਾਂ ਕੀਮਤਾਂ ‘ਤੇ ਆਧਾਰਿਤ ਇਸ ਸਕੂਲ ਵਿਚ ਹੋਰਨਾਂ ਧਰਮਾਂ ਦੇ ਵਿਦਿਆਰਥੀਆਂ ਦਾ ਵੀ ਸਵਾਗਤ ਕੀਤਾ ਜਦ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਕੂਲ ਸ਼ਹਿਰ ‘ਚ ਮਿਆਰੀ ਸਿੱਖਿਆ ਦੇਣ ਵਾਲੀ ਸੰਸਥਾ ਸਾਬਤ ਹੋਵੇਗੀ।