ਲੁਧਿਆਣਾ: ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਵੀਰਵਾਰ ਨੂੰ ਅਚਾਨਕ ਲੁਧਿਆਣਾ ਫੇਰੀ ਨੇ ਜ਼ਿਲ੍ਹਾ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਭਾਜੜਾਂ ਪਾ ਦਿੱਤੀਆਂ। ਉਪ ਮੁੱਖ ਮੰਤਰੀ ਅੱਜ ਪਿੰਡ ਕੋਟਲੀ ਵਿਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਹਰਕੀਰਤ ਦੀ ਮੌਤ ਸਬੰਧੀ ਦੁੱਖ ਪ੍ਰਗਟ ਕਰਨ ਲਈ ਕੋਟਲੀ ਆਏ ਸਨ।

ਸੁਖਬੀਰ ਬਾਦਲ ਦਾ ਹੈਲੀਕਾਪਟਰ ਕੁੱਝ ਸਮਾਂ ਦੇਰੀ ਨਾਲ ਆਉਣ ਕਾਰਨ ਬਾਦਲ ਦਾ ਚਾਈਨੀਜ਼ ਖਾਣਾ ਖਾਣ ਦਾ ਦਿਲ ਕੀਤਾ ਜਿਸ ‘ਤੇ ਉਹ ਚਾਈਨੀਜ਼ ਖਾਣੇ ਲਈ ਮਸ਼ਹੂਰ ਸ਼ਹਿਰ ਦੀ ਸੰਘਣੀ ਆਬਾਦੀ ਘੁਮਾਰ ਮੰਡੀ ਸਥਿਤ ਇਕ ਰੈਸਟੋਰੈਂਟ ਵਿਚ ਆ ਗਏ।