ਅੰਮ੍ਰਿਤਸਰ (15 ਅਪ੍ਰੈਲ 2015): ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਦੇ ਸਮੂਹ ਸਿੰਘਾਂ ਨੇ ਰਲ ਕੇ ਸੁਲਤਾਨਵਿੰਡ ਰੋਡ,ਅੰਮ੍ਰਿਤਸਰ ਵਿਖੇ 13 ਅਪ੍ਰੈਲ 1978 ਦੇ 13 ਸ਼ਹੀਦ ਸਿੰਘਾਂ ਨੂੰ ਯਾਦ ਕਰਦਿਆਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗਾਂ ਤੋ ੳੁਪਰੰਤ ਗੁਰਮਤ ਸਮਾਗਮ ਕਰਵਾਇਆ,ਜਿਸ ਵਿੱਚ ਧੁਰ ਕੀ ਬਾਣੀ ਦਾ ਇਲਾਹੀ ਕੀਰਤਨ ਹੋਇਆ।ਗਿਆਨੀ ਸਿਮਰਨਜੀਤ ਸਿੰਘ ਮਾਨ ਨੇ ਕਥਾ ਵਿਚਾਰਾਂ ਰਾਹੀ ਹਜ਼ਾਰਾ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ।
ਫ਼ੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋੲੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ,ੳੁਹਨਾਂ ਦੀ ਸ਼ਹਾਦਤ ਕਦੇ ਵੀ ਅਜਾਈ ਨਹੀ ਜਾਂਦੀ।ਮੌਜੂਦਾ ਸਿੱਖ ਸੰਘਰਸ਼ ਦਾ ਮੁੱਢ ਨਰਕਧਾਰੀਆਂ ਦੇ ਨਾਲ 13 ਅਪ੍ਰੈਲ 1978 ਦੀ ਟੱਕਰ ਹੋਣ ਤੋ ਬਾਅਦ ਸ਼ੁਰੂ ਹੋੲੀ ਆ ਸੀ।

ਇਸ ਸੰਘਰਸ਼ ਨੂੰ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਹੋਰ ਤਿੱਖਾ ਕੀਤਾ।ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅਸੀ ਸੰਤ ਭਿੰਡਰਾਂਵਾਲਿਆਂ ਦੀ ਸੋਚ ਤੇ ਪਹਿਰਾ ਦਿੰਦੇ ਹੋੲੇ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਹਮੇਸ਼ਾ ਜੂਝਦੇ ਰਹਾਂਗੇ।
ਇਸ ਤੋ ਬਾਅਦ ਫ਼ੈਡਰੇਸ਼ਨ ਦੇ ਸਮੂਹ ਸਿੰਘਾਂ ਨੇ ਗੁਰਦੁਆਰਾ ਅੰਗੀਠਾ ਸਾਹਿਬ,ਰਾਮਸਰ ਰੋਡ ਵਿਖੇ ਜਾ ਕੇ ਅਰਦਾਸ ਬੇਨਤੀ ਵੀ ਕੀਤੀ,ਫ਼ੈਡਰੇਸ਼ਨ ਦੇ ਸਮੂਹ ਸਿੰਘਾਂ ਨੇ ਅਰਦਾਸ ਕਰਦਿਆਂ ਕਿਹਾ ਕਿ ਸਤਿਗੁਰੂ ਜੀ ਸਾਨੂੰ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਦੇ ਚੱਲਣ ਦਾ ਬਲ ਬਖਸ਼ੋ ਤਾਂ ਜੋ ਅਸੀ ਕੌਮੀ ਘਰ ਖ਼ਾਲਿਸਤਾਨ ਦੇ ਸੁਪਨੇ ਨੂੰ ਸਾਕਾਰ ਕਰ ਸਕੀੲੇ।
ਇਸ ਮੌਕੇ ਫ਼ੈਡਰੇਸ਼ਨ ਦੇ ਜਿਲਾ ਪ੍ਰਧਾਨ ਗਿਆਨੀ ਸਿਮਰਨਜੀਤ ਸਿੰਘ ਮਾਨ,ਜਿਲਾ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਖ਼ਾਲਿਸਤਾਨੀ,ਸ਼ਹਿਰੀ ਜਨਰਲ ਸਕਤਰ ਹਰਪ੍ਰੀਤ ਸਿੰਘ ਬੰਟੀ,ਸਰਕਲ ਪ੍ਰਧਾਨ ਪਰਮਜੀਤ ਸਿੰਘ ਰਾਜਾਸਾਂਸੀ,ਮਲਕੀਤ ਸਿੰਘ,ਮਨਪ੍ਰੀਤ ਸਿੰਘ ਮੰਨਾ ਤੇ ਹੋਰ ਅਨੇਕਾਂ ਵਰਕਰ ਹਾਜਰ ਸਨ।