Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

Water Buses

ਅੱਜ ਮੀਡੀਆ ਵਿੱਚ ਨਸ਼ਰ ਹੋਈਆਂ ਖਬਰਾਂ ਮੁਤਾਬਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਬਾਦਲ ਵਲੋਂ ਹਰੀਕੇ ਝੀਲ ਵਿਚ ਚਲਾਈ ਗਈ ਬੱਸ ਤੋਂ ਅਜੇ ਤੱਕ ਸਿਰਫ 64 ਹਜਾਰ ਰੁਪਾਏ ਕਮਾਈ ਹੋਈ ਹੈ, ਜਦਕਿ ਇਸ ਬਸ ਨੂੰ ਚਲਾਉਣ ਲਈ 10 ਕਰੋੜ ਲੱੱਗੇ ਜੋ ਕੇ ਪੰਜਾਬ ਸਰਕਾਰ ਦੀ ਜੇਬ ਚੋ ਗਏ ਸੀ।
ਸੁਖਬੀਰ ਬਾਦਲ ਵੱਲੋਂ ਹਰੀਕੇ ਝੀਲ ਵਿੱਚ ਚਲਾਉਣ ਲਈ ਲਿਆਂਦੀ ਬੱਸ ਦਸੰਬਰ ਤੋਂ ਲੈ ਕੇ ਹੁਣ ਤੱਕ ਗੈਰਾਜ ਦਾ ‘ਸ਼ਿੰਗਾਰ’ ਬਣੀ ਰਹੀ ਤੇ ਹੁਣ ਇਸ ਬੱਸ ਦੀ ਗੋਆ ਵਾਪਸੀ ਦੀ ਟਿਕਟ ਕੱਟ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੀ 12 ਦਸੰਬਰ ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣਾ ਵਾਅਦਾ ਪੁਗਾਉਣ ਲਈ ਹਰੀਕੇ ਝੀਲ ਵਿੱਚ ਚੱਲਣ ਵਾਲੀ ਬੱਸ ਦਾ ਉਦਘਾਟਨ ਕੀਤਾ ਸੀ, ਜੋ ਉਸੇ ਵਕਤ ਤੋਂ ਗੈਰਾਜ ਵਿੱਚ ਖੜ੍ਹੀ ਸੀ।
ਜਦੋਂ ਵੀ ਪੰਜਾਬ ਦੀ ਬਹੁਚਰਚਿਤ ਜਲ ਬੱਸ ਬਾਰੇ ਸੋਚਦਾ ਹਾਂ ਤਾਂ ਪੁਰਾਣੀ ਕਹਾਵਤ ਯਾਦ ਆ ਜਾਂਦੀ ਹੈ ਕਿ ‘ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋਂ ਗਏ ਲਿੱਦ ਚੁੱਕਣੀ ਪਈ।’ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਮੂੰਹੋਂ ਇੱਕ ਰੈਲੀ ਦੌਰਾਨ ਨਹਿਰਾਂ ਨੂੰ ਆਵਾਜਾਈ ਰਸਤਿਆਂ ਵਜੋਂ ਵਰਤਣ ਲਈ ਪਾਣੀ ਵਾਲੀਆਂ ਬੱਸਾਂ ਚਲਾਉਣ ਦਾ ਬਿਆਨ ਅਚਨਚੇਤ ਕੀ ਨਿਕਲ ਗਿਆ ਕਿ ਵਿਰੋਧੀਆਂ ਤੇ ਆਲੋਚਕਾਂ ਨੇ ਉਸ ਨੂੰ ‘ਗੱਪੀ’ ਗਰਦਾਨ ਦਿੱਤਾ। ਆਪਣੇ ਤੋਂ ਗੱਪੀ ਦਾ ਲੇਬਲ ਉਤਾਰਨ ਲਈ ਉਪ ਮੁੱਖ ਮੰਤਰੀ ਨੇ ਫ਼ਰੀਦਕੋਟ ਵਾਲੀ ਨਹਿਰ ਦੀ ਬਜਾਏ ਹਰੀਕੇ ਪੱਤਣ ’ਤੇ ‘ਜਲ ਬੱਸ’ ਚਲਾ ਕੇ ਹੀ ਦਮ ਲਿਆ। ਇਸ ਲਫ਼ਜ਼ ਬਾਰੇ ਆਪਣੇ ਫੇਸਬੁੱਕ ਪੇਜ਼ ’ਤੇ ਸੁਖਬੀਰ ਬਾਦਲ ਲਿਖ ਚੁੱਕੇ ਹਨ ਕਿ ਵਿਰੋਧੀ ਉਨ੍ਹਾਂ ਨੂੰ ‘ਗੱਪੀ’ ਆਖਦੇ ਸਨ ਅਤੇ ਹੁਣ ਇਸ ਬੱਸ ਨੂੰ ਘੜੁੱਕਾ ਆਖਦੇ ਹਨ। ‘ਜਲ ਬੱਸ’ ਦੇ ਤਿਆਰ ਹੋਣ ਅਤੇ ਭਵਿੱਖੀ ਖ਼ਰਚਿਆਂ ਲਈ ਕਰੋੜਾਂ ਦਾ ਬਜਟ ਰੱਖਿਆ ਗਿਆ ਹੈ। ਨਾਲ ਹੀ ਜਲ ਬੱਸ ਵਿੱਚ ਸਫ਼ਰ ਕਰਨ ਲਈ 800 ਤੋਂ 2000 ਰੁਪਏ ਤਕ ਦੀ ਟਿਕਟ ਵੀ ਮਿੱਥੀ ਗਈ ਹੈ। ਇਸ ਦਾ ਸਿੱਧਾ ਮਤਲਬ ਕਿ ਜਲ
ਸਤਲੁਜ-ਬਿਆਸ ਦਰਿਆ ਦੇ ਮੇਲ 'ਤੇ ਬਣੀ ਹਰੀਕੇ ਝੀਲ ਵਿੱਚ 12 ਦਸੰਬਰ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਜਲ ਬੱਸ ਦੀ ਸ਼ੁਰੂਆਤ ਕੀਤੀ। ਲਗਪਗ 10 ਕਰੋੜ ਰੁਪਏ ਦੀ ਲਾਗਤ ਵਾਲੀ ਇਸ ਯੋਜਨਾ ਤਹਿਤ ਜਲ ਬੱਸ ਨੂੰ ਝੀਲ ਵਿੱਚ ਉਤਾਰਿਆ ਗਿਆ, ਜਿਸ ਵਿੱਚ ਸੁਖਬੀਰ ਬਾਦਲ ਨਾਲ ਮੀਡੀਆ ਕਰਮੀ ਤੇ ਹੋਰ ਹਾਜ਼ਰ ਸਨ।
ਪੰਜਾਬ ਸਰਕਾਰ ਵੱਲੋਂ ਹਰੀਕੇ ਜਲਗਾਹ ਵਿੱਚ ਜਲ ਬੱਸ ਚਲਾਉਣ ਦੀ ਯੋਜਨਾ ਮੁੜ ਅਗਾਂਹ ਪੈ ਗਈ ਹੈ ਅਤੇ ਹੁਣ ਇਹ ਜਲ ਬੱਸ ਸਤੰਬਰ ਮਹੀਨੇ ਵਿੱਚ ਹਰੀਕੇ ਜਲਗਾਹ ਵਿੱਚ ਤੈਰੇਗੀ।
ਪੰਜਾਬ ਦੇ ਸੈਰ ਸਪਾਟਾ ਤੇ ਸਭਿਆਚਾਰ ਅਤੇ ਜੇਲ੍ਹਾਂ ਬਾਰੇ ਮੰਤਰੀ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਪਾਣੀ ਵਿੱਚ ਬੱਸਾਂ ਚੱਲਣ ਦਾ ਕੀਤਾ ਗਿਆ ਵਾਅਦਾ, ਜਿਸ ’ਤੇ ਵਿਰੋਧੀਆਂ ਨੇ ਕਾਫੀ ਰੌਲਾ ਪਾਇਆ ਸੀ, ਪੂਰਾ ਹੋਣ ਜਾ ਰਿਹਾ ਹੈ। ਪਾਣੀ ਵਿੱਚ ਚੱਲਣ ਵਾਲੀਆਂ ਦੋ ਬੱਸਾਂ ਤਿਆਰ ਹੋ ਚੁੱਕੀਆਂ ਹਨ, ਜੋ ਕਿ 15 ਦਿਨਾਂ ਤੱਕ ਪੰਜਾਬ ਪਹੁੰਚ ਜਾਣਗੀਆਂ ਤੇ ਇਹ ਬੱਸਾਂ ਅੰਮ੍ਰਿਤਸਰ ਤੋਂ ਹਰੀਕੇ ਪੱਤਣ ਤੱਕ 12 ਕਿਲੋਮੀਟਰ ਤੱਕ ਪਾਣੀ ਵਿੱਚ ਚੱਲਣਗੀਆਂ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।