Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬ ਨੂੰ ਪੰਜਾਬ ਬਣਾਉਣ ਦਾ ਮਸਲਾ

ਪੰਜਾਬ ਨੂੰ ਪੰਜਾਬ ਬਣਾਉਣ ਦਾ ਮਸਲਾ

ਸਤਿਕਾਰਯੋਗ ਖਾਲਸਾ ਜੀ,

“ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ”

ਭਾਰਤੀ ਕਾਂਗਰਸ ਦਾ ਯੁਵਰਾਜ ਮੰਨੇ ਜਾਂਦੇ ਰਾਹੁਲ ਗਾਂਧੀ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਜੇਕਰ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਉਹ ਪੰਜਾਬ ਨੂੰ ਕੈਲੀਫੋਰਨੀਆ ਨਹੀਂ ਬਲਕਿ ਪੰਜਾਬ ਬਣਾ ਦੇਣਗੇ। ਪਰ ਦਾਸ ਪੰਜਾਬ ਦੀ ਸੂਝਵਾਨ ਜਨਤਾ ਤੋਂ ਪੁੱਛਣਾ ਚਾਹੁੰਦਾ ਹੈ ਕਿ ਬਿਨਾ ਖਾਲਸਾ ਰਾਜ ਦੇ ਕੀ ਪੰਜਾਬ ਨੂੰ ਪੰਜਾਬ ਬਣਾਉਣਾ ਸੰਭਵ ਹੈ? ਇਹ ਉਹੋ ਹੀ ਰਾਹੁਲ ਗਾਂਧੀ ਹੈ ਜਿਸ ਦੇ ਦਾਦੇ, ਪੜਦਾਦਿਆਂ ਕਾਰਣ ਪੰਜਾਬ ਪੰਜਾਬ ਨਹੀਂ ਰਿਹਾ। ਜਿਹਨਾਂ ਦੁਸ਼ਟਾਂ ਦੇ ਕਾਰਣ ਪੰਜਾਬ ਦੇ ਟੋਟੇ ਟੋਟੇ ਹੋ ਗਏ ਉਹਨਾਂ ਦਾ ਵਾਰਸ ਅੱਜ ਜਨਤਾ ਸਾਹਮਣੇ ਫੋਕੀਆਂ ਹਵਾਈ ਗੱਲਾਂ ਕਰ ਰਿਹਾ ਹੈ ਕਿ ਪੰਜਾਬ ਨੂੰ ਪੰਜਾਬ ਬਣਾ ਦਿਆਂਗੇ। ਇਹ ਸੱਚ ਹੈ ਕਿ ਕੋਈ ਵੀ ਪਾਰਟੀ ਪੰਜਾਬ ਨੂੰ ਕੈਲੀਫੋਰਨੀਆ ਜਰੂਰ ਬਣਾ ਸਕਦੀ ਹੈ ਕਿਉਂਕਿ ਪੰਜਾਬ ਇਸ ਦੇ ਸਮਰਥ ਹੈ, ਪਰ ਕੋਈ ਵੀ ਪਾਰਟੀ ਅੱਜ ਪੰਜਾਬ ਨੂੰ ਪੰਜਾਬ ਨਹੀਂ ਬਣਾ ਸਕਦੀ। ਅੱਜ ਸਵਾ ਦੋ ਦਰਿਆਵਾਂ ਦੀ ਧਰਤੀ ਨੂੰ ਪੰਜ ਦਰਿਆ ਦੀ ਧਰਤੀ ਜੇਕਰ ਬਣਾਇਆ ਜਾ ਸਕਦਾ ਹੈ ਤਾਂ ਸਿਰਫ ਤੇ ਸਿਰਫ ਖਾਲਸਾ ਰਾਜ ਦੀ ਸਿਰਜਣਾ ਤੋਂ ਬਾਅਦ। ਇਸ ਕਾਂਗਰਸ ਦਾ ਵਸ ਚੱਲੇ ਤਾਂ ਇਸ ਪੰਜਾਬ ਨੂੰ ਵੀ ਹੋਰ ਦੋ ਤਿੰਨ ਹਿੱਸਿਆਂ ਵਿੱਚ ਵੰਢ ਦੇਵੇ। ਕਿਉਂਕਿ ਇਹ ਲੋਕ ਨਹੀਂ ਚਾਹੁੰਦੇ ਕਿ ਸਿੱਖਾਂ ਦੇ ਕਬਜੇ ਵਿੱਚ ਕੋਈ ਵੱਡਾ ਇਲਾਕਾ ਰਹਿ ਜਾਵੇ। ਪੰਜਾਬ ਨੂੰ ਭੁੱਖਮਰੀ ਦੇ ਕੰਢੇ ਲਿਆ ਕੇ ਖੜਾ ਕਰਨ ਵਾਲੀ, ਗੁਰੂਧਾਮਾਂ ਉੱਪਰ ਹਮਲੇ ਅਤੇ ਸਿੱਖੀ ਦੀ ਨਸਲਕੁਸ਼ੀ ਵਾਰੇ ਵਿਚਾਰ ਰੱਖਣ ਵਾਲੀ ਇਹ ਅੱਤਬਾਦੀ ਪਾਰਟੀ ਪੰਜਾਬ ਨੂੰ ਪੰਜਾਬ ਕਿਵੇਂ ਬਣਾਏਗੀ? ਜੇਕਰ ਕਿਸੇ ਕਾਂਗਰਸੀ ਕੋਲ ਜਾਗਦੀ ਜਮੀਰ ਹੈ ਤਾਂ ਉਹ ਦੱਸਣ ਕਿ ਜਿਹੜਾ ਪੰਜਾਬ ਪਾਕਿਸਤਾਨ ਵਿੱਚ ਇਸ ਰਾਹੁਲ ਗਾਂਧੀ ਦੇ ਪੜਦਾਦੇ ਨਹਿਰੂ ਕਰਕੇ ਰਹਿ ਗਿਆ ਹੈ ਉਹ ਸਾਨੂੰ ਕਿਵੇਂ ਮਿਲੇਗਾ, ਸਾਡਾ ਨਨਕਾਣਾ ਸਾਨੂੰ ਕਿਵੇਂ ਮਿਲੇਗਾ? ਉਹਨਾਂ ਦੇ ਕੋਲ ਇਸ ਦਾ ਕੀ ਪ੍ਰੋਗਰਾਮ ਹੈ? ਜੇਕਰ ਉਹ ਇਹ ਸਭ ਨਹੀਂ ਕਰ ਸਕਦੇ ਤਾਂ ਪੰਜਾਬ ਦੇ ਸਿੱਖਾਂ ਨਾਲ ਕੋਝਾ ਮਜਾਕ ਕਰਨਾ ਬੰਦ ਕਰ ਦੇਣ। ਦੂਸਰੀ ਗੱਲ ਕਿ ਰਾਹੁਲ ਗਾਂਧੀ ਨੇ ਅਮਰਿੰਦਰ ਸਿੰਘ ਨੂੰ ਸ਼ੇਰੇ-ਪੰਜਾਬ ਕਿਹਾ ਹੈ। ਪਹਿਲਾਂ ਇਸਦੇ ਪਿਤਾ ਅਤੇ ਦਾਦੀ ਨੇ ਵੀ ਇੱਕ ਬੁੱਚੜ ਬੇਅੰਤੇ ਪਾਪੀ ਨੂੰ ਸ਼ੇਰੇ-ਪੰਜਾਬ ਕਿਹਾ ਸੀ, ਉਸ ਨੇ ਜੋ ਪੰਜਾਬ ਵਿੱਚ ਅੱਤਬਾਦ ਫੈਲਾਇਆ ਸੀ ਉਸ ਨੂੰ ਕੋਈ ਸਿੱਖ ਨਹੀਂ ਭੁੱਲ ਸਕਦਾ। ਹੁਣ ਇਹ ਨਵਾਂ ਅਖੌਤੀ ਸ਼ੇਰੇ ਪੰਜਾਬ ਜੋ ਨਿਤਾਪ੍ਰਤੀ ਝੂਠੇ ਸੌਦੇ ਵਾਲੇ ਦੀਆਂ ਜੁੱਤੀਆਂ ਚੱਟਦਾ ਰਹਿਦਾਂ ਹੈ ਉਹ ਮੁੱਖ-ਮੰਤਰੀ ਬਣ ਕੇ ਪਤਾ ਨਹੀਂ ਕੀ ਚਾਰ ਚੰਨ ਲਾਵੇਗਾ। ਇੱਕ ਹੋਰ ਦਾਸ ਵੱਲੋਂ ਇਹਨਾਂ ਰਾਜਨੀਤਿਕ ਲੀਡਰਾਂ ਨੂੰ ਬੇਨਤੀ ਹੈ ਕਿ ਕਿਸੇ ਵੀ ਜਣੇ ਖਣੇ ਨੂੰ ਸ਼ੇਰੇ-ਪੰਜਾਬ ਜਾਂ ਫਖਰੇ-ਕੌਮ ਵਰਗੇ ਖਿਤਾਬ ਵੰਡ ਕੇ ਇਹਨਾਂ ਲਫਜਾਂ ਦੀ ਮਹੱਤਤਾ ਖਤਮ ਨਾ ਕਰੋ।

ਅੰਤ ਵਿੱਚ ਇਹਨਾਂ ਸਾਰੇ ਅਖੌਤੀ ਸ਼ੇਰੇ-ਪੰਜਾਬਾਂ ਅਤੇ ਫਖਰੇ-ਕੌਮ ਵਰਗਿਆਂ ਨੂੰ ਦਾਸ ਦਾ ਸੁਨੇਹਾ ਹੈ ਕਿ ਪੰਜਾਬ ਤਾਂ ਪੰਜਾਬ ਜਰੂਰ ਬਣਕੇ ਰਹੇਗਾ। ਪਰ ਇਹ ਤੁਹਾਡੇ ਵਰਗੇ ਗੱਦਾਰਾਂ ਕਰਕੇ ਨਹੀਂ ਸਗੋਂ ਜਾਗਦੇ ਜਮੀਰ ਵਾਲੇ ਸਿੱਖ ਨੌਜਵਾਨਾਂ ਵੱਲੋਂ ਖਾਲਸਾ ਰਾਜ ਦੀ ਸਥਾਪਨਾ ਕਰਕੇ ਬਣਾਇਆ ਜਾਵੇਗਾ।

ਹੋਈਆਂ ਭੁਲਾਂ ਦੀ ਖਿਮਾ ਬਖਸ਼ਣੀ ਜੀ।

“ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ”

ਦਾਸ:
ਸੁਖਦੀਪ ਸਿੰਘ
(ਯੁੱਥ ਖਾਲਸਾ ਫੈਡਰੇਸ਼ਨ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦੁਨੀਆਂ ਦੇ ਕਈ ਮੁਲਕਾਂ ਵਿੱਚ ਕਕਾਰਾਂ ਤੇ ਲੱਗੀ ਪਾਬੰਦੀ ਦੇ ਮਾਮਲੇ ਵਿੱਚ ਸਿੱਖ ਪੂਰੀ ਦੁਨੀਆ ਵਿੱਚ ਇਕੱਲੇ ਹੀ ਜੱਦੋਜਹਿਦ ਕਰ ਰਹੇ ਹਨ ਅਤੇ ਭਾਰਤ ਦੀਆਂ ਸਰਕਾਰਾਂ ਅਤੇ ਹੋਰ ਭਾਰਤ ਦੇ
ਪੰਜਾਬ ਤੇ ਚੜੇ ਕਰਜੇ ਵਾਰੇ ਪਿਛਲੇ ਕਈ ਦਿਨਾਂ ਤੋਂ ਬਹੁਤ ਚਰਚਾ ਹੋ ਰਹੀ ਹੈ। 70,000 ਕਰੋੜ ਰੁਪਏ ਦਾ ਕਰਜਾ ਪੰਜਾਬ ਉੱਪਰ ਦੱਸਿਆ ਜਾ ਰਿਹਾ ਹੈ। ਇਹ ਕਰਜਾ ਸਰਕਾਰਾਂ ਮੁਤਾਬਿਕ ਸਰਕਾਰੀ
ਨਾਸਿਕ ਸ਼ਹਿਰ ਮਹਾਰਾਸ਼ਟਰ ਵਿੱਚ ਦਰਬਾਰ ਸਾਹਿਬ ਦੀ ਤਰਜ ਉੱਪਰ ਗੁਰੂਦੁਆਰਾ ਬਣਾਉਣ ਦਾ ਮਸਲਾ ਸਾਹਮਣੇ ਆਇਆ ਹੈ ਅਤੇ ਗੁਰੂ ਘਰ ਵਿੱਚ ਗਣੇਸ਼ ਦੀ ਮੂਰਤੀ ਰੱਖ ਕੇ ਗਣੇਸ਼ ਮਹੋਤਸਵ ਮਨਾਉਣ ਦੀਆਂ ਗੱਲਾਂ
ਅਜੋਕੇ ਸਮੇਂ ਵਿੱਚ ਸਿੱਖਾਂ ਦੀ ਜੋ ਹਾਲਤ ਭਾਰਤ ਦੇਸ਼ ਵਿੱਚ ਹੈ ਜੇਕਰ ਆਪਾਂ ਅੱਖਾਂ ਖੋਲ ਕੇ ਜਾਗਦੇ ਜਮੀਰ ਦੇ ਨਾਲ ਵੇਖੀਏ ਤਾਂ ਬਹੁਤ ਹੀ ਗਿਰਾਵਟ ਵੱਲ ਜਾ ਰਹੀ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: